ਥ੍ਰੇਡਿੰਗ ਕਰਵਾਉਣ ਨਾਲ ਲਿਵਰ ਫੇਲ? ਡਾਕਟਰ ਨੇ ਕਿਹਾ– ਇਹ ਗਲਤੀ ਬਣ ਸਕਦੀ ਜਾਨਲੇਵਾ!
ਕੀ ਤੁਸੀਂ ਕਦੇ ਸੋਚਿਆ ਹੈ ਕਿ ਇਹ ਥ੍ਰੇਡਿੰਗ ਤੁਹਾਡੇ ਲਈ ਜਾਨਲੇਵਾ ਵੀ ਸਾਬਤ ਹੋ ਸਕਦੀ ਹੈ? ਅਸੀਂ ਤੁਹਾਨੂੰ ਡਰਾਉਣਾ ਨਹੀਂ ਚਾਹੁੰਦੇ, ਪਰ ਇਹ ਸੱਚਾਈ ਹੈ ਕਿ ਥ੍ਰੇਡਿੰਗ ਦੌਰਾਨ ਕੀਤੀ ਗਈ ਇੱਕ ਗਲਤੀ ਤੁਹਾਡੇ ਉੱਤੇ ਭਾਰੀ ਪੈ ਸਕਦੀ ਹੈ।..

ਔਰਤਾਂ ਹਰ ਮਹੀਨੇ ਥ੍ਰੇਡਿੰਗ ਕਰਵਾਉਣ ਲਈ ਪਾਰਲਰ ਤਾਂ ਜ਼ਰੂਰ ਜਾਂਦੀਆਂ ਹਨ। ਇਹ ਗਰੂਮਿੰਗ ਦਾ ਇੱਕ ਮਹੱਤਵਪੂਰਨ ਹਿੱਸਾ ਬਣ ਚੁੱਕਾ ਹੈ ਅਤੇ ਲਗਭਗ ਹਰ ਔਰਤ ਥ੍ਰੇਡਿੰਗ ਕਰਵਾਉਂਦੀ ਹੈ। ਪਰ ਕੀ ਤੁਸੀਂ ਕਦੇ ਸੋਚਿਆ ਹੈ ਕਿ ਇਹ ਥ੍ਰੇਡਿੰਗ ਤੁਹਾਡੇ ਲਈ ਜਾਨਲੇਵਾ ਵੀ ਸਾਬਤ ਹੋ ਸਕਦੀ ਹੈ? ਅਸੀਂ ਤੁਹਾਨੂੰ ਡਰਾਉਣਾ ਨਹੀਂ ਚਾਹੁੰਦੇ, ਪਰ ਇਹ ਸੱਚਾਈ ਹੈ ਕਿ ਥ੍ਰੇਡਿੰਗ ਦੌਰਾਨ ਕੀਤੀ ਗਈ ਇੱਕ ਗਲਤੀ ਤੁਹਾਡੇ ਉੱਤੇ ਭਾਰੀ ਪੈ ਸਕਦੀ ਹੈ।
ਡਾਕਟਰ ਅਦਿਤਿਜ ਧਮੀਜਾ ਨੇ ਇੱਕ ਵੀਡੀਓ ਸਾਂਝੀ ਕਰਦਿਆਂ ਦੱਸਿਆ ਕਿ ਉਹਨਾਂ ਦੀ ਇੱਕ ਪੇਸ਼ੰਟ ਥ੍ਰੇਡਿੰਗ ਕਰਵਾਉਣ ਗਈ ਸੀ ਅਤੇ ਉਸਦਾ ਲਿਵਰ ਫੇਲ ਹੋਣ ਦੀ ਕਗਾਰ 'ਤੇ ਆ ਗਿਆ। ਡਾਕਟਰ ਨੇ ਕਿਹਾ ਕਿ ਪਾਰਲਰ ਵੱਲੋਂ ਹੋਈ ਇੱਕ ਛੋਟੀ ਜਿਹੀ ਗਲਤੀ ਕਿਸੇ ਦੀ ਜ਼ਿੰਦਗੀ ਲਈ ਖਤਰਨਾਕ ਸਾਬਤ ਹੋ ਸਕਦੀ ਹੈ। ਆਓ, ਇਸ ਬਾਰੇ ਥੋੜ੍ਹੀ ਹੋਰ ਜਾਣਕਾਰੀ ਲੈਂਦੇ ਹਾਂ।
ਥ੍ਰੇਡਿੰਗ ਕਿਵੇਂ ਬਣ ਸਕਦੀ ਹੈ ਜਾਨਲੇਵਾ?
ਡਾਕਟਰ ਧਮੀਜਾ ਦੱਸਦੇ ਹਨ ਕਿ ਉਹਨਾਂ ਕੋਲ 28 ਸਾਲ ਦੀ ਇੱਕ ਮਹਿਲਾ ਮਰੀਜ਼ ਆਈ, ਜਿਸਦਾ ਲਿਵਰ ਫੇਲ ਹੋਣ ਦੇ ਕਗਾਰ 'ਤੇ ਸੀ। ਇਸ ਪਿੱਛੇ ਕਾਰਨ ਸੀ ਥ੍ਰੇਡਿੰਗ। ਅਸਲ 'ਚ ਕਈ ਬਿਊਟੀ ਪਾਰਲਰਾਂ ਵਿੱਚ ਸੈਨਿਟੇਸ਼ਨ ਦੀ ਕੋਈ ਪਰਵਾਹ ਨਹੀਂ ਕੀਤੀ ਜਾਂਦੀ। ਕਈ ਵਾਰ ਤਾਂ ਇੱਕੋ ਹੀ ਧਾਗਾ ਵਾਰ-ਵਾਰ ਵੱਖ-ਵੱਖ ਗਾਹਕਾਂ ਲਈ ਵਰਤਿਆ ਜਾਂਦਾ ਹੈ।
ਡਾਕਟਰ ਦੱਸਦੇ ਹਨ ਕਿ ਜਦੋਂ ਇੱਕੋ ਧਾਗੇ ਨਾਲ ਵੱਖਰੇ ਲੋਕਾਂ ਦੀਆਂ ਭਰਵੱਟੇ ਬਣਾਈਆਂ ਜਾਂਦੀਆਂ ਹਨ, ਤਾਂ ਇਸ ਨਾਲ ਖੂਨ ਰਾਹੀਂ ਫੈਲਣ ਵਾਲੀਆਂ ਬਿਮਾਰੀਆਂ ਦਾ ਖਤਰਾ ਵੱਧ ਜਾਂਦਾ ਹੈ। ਥ੍ਰੇਡਿੰਗ ਦੌਰਾਨ ਕਈ ਵਾਰ ਬਹੁਤ ਛੋਟੇ-ਛੋਟੇ ਕਟ ਲੱਗ ਜਾਂਦੇ ਹਨ, ਜੋ ਅੱਖਾਂ ਨੂੰ ਨਹੀਂ ਦਿਸਦੇ, ਪਰ ਉਨ੍ਹਾਂ ਰਾਹੀਂ ਖੂਨ ਦੀਆਂ ਬਿਮਾਰੀਆਂ ਜਿਵੇਂ ਕਿ ਹੈਪਾਟਾਈਟਿਸ ਬੀ, ਸੀ ਅਤੇ ਐਚਆਈਵੀ ਤੱਕ ਦੂਜੇ ਵਿਅਕਤੀ ਨੂੰ ਲੱਗ ਸਕਦੀਆਂ ਹਨ।
ਇਹ ਗੱਲਾਂ ਜ਼ਰੂਰ ਧਿਆਨ ਵਿੱਚ ਰੱਖੋ:
ਡਾਕਟਰ ਕਹਿੰਦੇ ਹਨ ਕਿ ਜੇ ਤੁਸੀਂ ਕਿਸੇ ਵੀ ਪਾਰਲਰ ਜਾਂ ਰਹੀਆਂ ਹੋ, ਤਾਂ ਉੱਥੋਂ ਦੀ ਸਫ਼ਾਈ 'ਤੇ ਧਿਆਨ ਦੇਣਾ ਬਹੁਤ ਜ਼ਰੂਰੀ ਹੈ। ਇਹ ਯਕੀਨੀ ਬਣਾਓ ਕਿ ਹਰ ਵਾਰੀ ਥ੍ਰੇਡਿੰਗ ਲਈ ਨਵਾਂ ਧਾਗਾ ਹੀ ਵਰਤਿਆ ਜਾ ਰਿਹਾ ਹੈ। ਹੋਰ ਸੁਰੱਖਿਆ ਲਈ ਤੁਸੀਂ ਆਪਣਾ ਧਾਗਾ ਵੀ ਆਪਣੇ ਨਾਲ ਲੈ ਕੇ ਜਾ ਸਕਦੀਆਂ ਹੋ।
ਇਹ ਵੀ ਜਾਣਨਾ ਜ਼ਰੂਰੀ ਹੈ ਕਿ ਪਾਰਲਰ ਜਾਂ ਸੈਲੂਨ ਵਰਗੀਆਂ ਜਗ੍ਹਾਂ ਖ਼ਤਰਨਾਕ ਬਿਮਾਰੀਆਂ ਦੇ ਫੈਲਾਅ ਦਾ ਕਾਰਨ ਬਣ ਸਕਦੀਆਂ ਹਨ। ਇਸ ਲਈ ਪਾਰਲਰ ਦੀ ਚੋਣ ਸੂਝ-ਬੂਝ ਨਾਲ ਕਰੋ। ਖਾਸ ਕਰਕੇ ਉਹੋ ਜਗ੍ਹਾ ਚੁਣੋ ਜਿੱਥੇ ਸਫਾਈ ਹੋਵੇ ਅਤੇ ਨਵੇਂ ਉਤਪਾਦ ਵਰਤੇ ਜਾਣ।
View this post on Instagram
Disclaimer: ਖ਼ਬਰਾਂ ਵਿੱਚ ਦਿੱਤੀ ਗਈ ਕੁਝ ਜਾਣਕਾਰੀ ਮੀਡੀਆ ਰਿਪੋਰਟਾਂ 'ਤੇ ਅਧਾਰਤ ਹੈ। ਕਿਸੇ ਵੀ ਸੁਝਾਅ ਨੂੰ ਲਾਗੂ ਕਰਨ ਤੋਂ ਪਹਿਲਾਂ, ਤੁਹਾਨੂੰ ਸਬੰਧਤ ਮਾਹਿਰ ਦੀ ਸਲਾਹ ਜ਼ਰੂਰ ਲੈਣੀ ਚਾਹੀਦੀ ਹੈ।
Check out below Health Tools-
Calculate Your Body Mass Index ( BMI )






















