Candida Auris: ਦੁਨੀਆ 'ਚ ਤੇਜ਼ੀ ਨਾਲ ਫੈਲ ਰਹੀ ਇਹ ਜਾਨਲੇਵਾ ਬਿਮਾਰੀ, ਚਿੰਤਾ 'ਚ ਸਿਹਤ ਮਾਹਿਰ, ਕੋਰੋਨਾ ਤੋਂ ਵੀ ਜ਼ਿਆਦਾ ਘਾਤਕ!
deadly disease: ਦੁਨੀਆ 'ਚ ਤੇਜ਼ੀ ਨਾਲ ਫੈਲ ਰਹੀ ਇਹ ਜਾਨਲੇਵਾ ਬਿਮਾਰੀ ਨੇ ਸਭ ਦੀਆਂ ਚਿੰਤਾਵਾਂ ਨੂੰ ਵੱਧਾ ਕੇ ਰੱਖ ਦਿੱਤਾ ਹੈ। ਜੀ ਹਾਂ ਇਸ ਬਿਮਾਰੀ ਉੱਤੇ ਦਵਾਈਆਂ ਦਾ ਵੀ ਕੋਈ ਆਸਰ ਨਹੀਂ ਹੋ ਰਿਹਾ ਹੈ। ਆਓ ਜਾਣਦੇ ਹਾਂ ਇਸ ਬਾਰੇ...
Candida Auris : ਕੋਰੋਨਾ ਤੋਂ ਬਾਅਦ ਸ਼ਾਇਦ ਹੀ ਲੋਕਾਂ ਨੇ ਕਿਸੇ ਦਿਨ ਸੁੱਖ ਦਾ ਸਾਹ ਲਿਆ ਹੋਵੇਗਾ। ਕੋਰੋਨਾ ਦੇ ਬਦਲੇ ਹੋਏ ਰੂਪਾਂ ਤੋਂ ਹਲੇ ਤੱਕ ਛੁਟਾਕਾਰਾ ਨਹੀਂ ਮਿਲਿਆ, ਕਿ ਹੁਣ ਇੱਕ ਹੋਰ ਘਾਤਕ ਬਿਮਾਰੀ ਤੇਜ਼ੀ ਦੇ ਨਾਲ ਪੂਰੀ ਦੁਨੀਆ ਦੇ ਵਿੱਚ ਫੈਲ ਰਹੀ ਹੈ। ਜੀ ਹਾਂ ਹੈਲਥ ਰਿਪੋਰਟਸ ਮੁਤਾਬਿਕ ਇਨ੍ਹੀਂ ਦਿਨੀਂ ਅਮਰੀਕਾ ਵਿਚ ਬਹੁਤ ਹੀ ਘਾਤਕ ਇਨਫੈਕਸ਼ਨ ਦਾ ਕਹਿਰ ਤੇਜ਼ੀ ਨਾਲ ਵੱਧ ਰਿਹਾ ਹੈ। ਇਸ ਫੰਗਲ ਇਨਫੈਕਸ਼ਨ ਨੂੰ ਕੋਰੋਨਾ ਤੋਂ ਵੀ ਜ਼ਿਆਦਾ ਘਾਤਕ ਮੰਨਿਆ ਜਾਂ ਰਿਹਾ ਹੈ। ਮਾਹਿਰਾਂ ਅਨੁਸਾਰ ਕੈਂਡੀਡਾ ਔਰਿਸ ਨਾਂ ਦਾ ਇਹ ਇਨਫੈਕਸ਼ਨ ਲੋਕਾਂ ਲਈ ਬਹੁਤ ਖਤਰਨਾਕ ਸਾਬਤ ਹੋ ਰਿਹਾ ਹੈ।
60 ਫੀਸਦੀ ਲੋਕਾਂ ਇਸ ਬਿਮਾਰੀ ਦੇ ਨਾਲ ਮਰ ਰਹੇ ਨੇ, ਦਵਾਈਆਂ ਦਾ ਕੋਈ ਅਸਰ ਨਹੀਂ
ਇਸ ਤੋਂ ਪ੍ਰਭਾਵਿਤ 60 ਫੀਸਦੀ ਲੋਕ ਮਰ ਰਹੇ ਹਨ। ਚਿੰਤਾ ਦੀ ਗੱਲ ਇਹ ਹੈ ਕਿ ਇਸ ਸੰਕ੍ਰਮਣ 'ਤੇ ਦਵਾਈਆਂ ਦਾ ਕੋਈ ਅਸਰ ਨਹੀਂ ਹੋ ਰਿਹਾ ਹੈ ਅਤੇ ਅਮਰੀਕਾ 'ਚ ਇਸ ਦੇ ਮਾਮਲੇ ਵਧਦੇ ਜਾ ਰਹੇ ਹਨ।
ਮਹਾਮਾਰੀ ਦਾ ਰੂਪ ਲੈ ਸਕਦਾ
ਇਸ ਨਾਲ ਦੁਨੀਆ ਭਰ 'ਚ ਚਿੰਤਾ ਦਾ ਮਾਹੌਲ ਬਣ ਗਿਆ ਹੈ, ਕਿਉਂਕਿ ਜੇਕਰ ਇਹ ਸੰਕ੍ਰਮਣ ਦੂਜੇ ਦੇਸ਼ਾਂ 'ਚ ਤੇਜ਼ੀ ਨਾਲ ਫੈਲਦਾ ਹੈ ਤਾਂ ਇਹ ਮਹਾਮਾਰੀ ਦਾ ਰੂਪ ਲੈ ਸਕਦਾ ਹੈ। ਲੋਕ ਅਜੇ ਤੱਕ ਕੋਰੋਨਾ ਮਹਾਮਾਰੀ ਦੇ ਪ੍ਰਕੋਪ ਤੋਂ ਠੀਕ ਨਹੀਂ ਹੋਏ ਹਨ ਅਤੇ ਇਸ ਦੌਰਾਨ ਜਾਨਲੇਵਾ ਫੰਗਲ ਇਨਫੈਕਸ਼ਨ ਦੇ ਮਾਮਲਿਆਂ ਕਾਰਨ ਹਰ ਕਿਸੇ ਦੀ ਚਿੰਤਾ ਵੱਧ ਗਈ ਹੈ।
ਕਮਜ਼ੋਰ ਇਮਿਊਨਿਟੀ ਵਾਲੇ ਲੋਕਾਂ ਨੂੰ ਵਧੇਰੇ ਖ਼ਤਰਾ
ਅਮਰੀਕੀ ਵੈੱਬਸਾਈਟ ਐਨਬੀਸੀ ਨਿਊਜ਼ ਦੀ ਰਿਪੋਰਟ ਮੁਤਾਬਕ ਕੈਂਡੀਡਾ ਔਰਿਸ ਇੱਕ ਦੁਰਲੱਭ ਫੰਗਲ ਇਨਫੈਕਸ਼ਨ ਹੈ ਪਰ ਸਾਲ 2016 ਤੋਂ ਬਾਅਦ ਇਸ ਦੇ ਮਾਮਲੇ ਲਗਾਤਾਰ ਵੱਧ ਰਹੇ ਹਨ। ਇਸ ਸਾਲ ਇਹ ਲਾਗ ਅਮਰੀਕਾ ਦੇ ਕਈ ਰਾਜਾਂ ਵਿੱਚ ਸਾਹਮਣੇ ਆਈ ਹੈ। ਇਸ ਮਹੀਨੇ, ਵਾਸ਼ਿੰਗਟਨ ਰਾਜ ਵਿੱਚ 4 ਲੋਕ ਇਸ ਘਾਤਕ ਸੰਕਰਮਣ ਦਾ ਸ਼ਿਕਾਰ ਹੋਏ। ਜਦੋਂ ਇਹ ਲਾਗ ਹੁੰਦੀ ਹੈ ਤਾਂ ਐਂਟੀਫੰਗਲ ਦਵਾਈਆਂ ਕੰਮ ਨਹੀਂ ਕਰਦੀਆਂ ਅਤੇ ਕਮਜ਼ੋਰ ਇਮਿਊਨਿਟੀ ਵਾਲੇ ਲੋਕਾਂ ਨੂੰ ਵਧੇਰੇ ਖ਼ਤਰਾ ਹੁੰਦਾ ਹੈ। ਚਿੰਤਾਜਨਕ ਤੌਰ 'ਤੇ, ਇਹ ਅਕਸਰ ਹਸਪਤਾਲ ਦੇ ਮਰੀਜ਼ਾਂ ਵਿੱਚ ਪਾਇਆ ਜਾਂਦਾ ਹੈ ਜੋ ਕੈਥੀਟਰ, ਸਾਹ ਲੈਣ ਵਾਲੀਆਂ ਟਿਊਬਾਂ ਜਾਂ ਫੀਡਿੰਗ ਟਿਊਬਾਂ ਦੀ ਵਰਤੋਂ ਕਰਦੇ ਹਨ। ਹਸਪਤਾਲਾਂ ਵਿੱਚ ਦਾਖਲ ਮਰੀਜ਼ਾਂ ਨੂੰ ਇਸ ਦਾ ਜ਼ਿਆਦਾ ਖ਼ਤਰਾ ਹੁੰਦਾ ਹੈ।
ਹੋਰ ਪੜ੍ਹੋ : ਕੀ ਈ-ਸਿਗਰੇਟ ਸੱਚਮੁੱਚ ਹੈ ਜ਼ਿਆਦਾ ਸੁਰੱਖਿਅਤ? ਜਾਣੋ ਕਿਹੜੀ ਸਿਗਰਟ ਵਧੇਰੇ ਘਾਤਕ!
ਕੈਂਡੀਡਾ ਔਰਿਸ ਦੀ ਪਛਾਣ ਪਹਿਲੀ ਵਾਰ 2009 ਵਿੱਚ ਜਾਪਾਨ ਵਿੱਚ ਹੋਈ ਸੀ। ਇਸ ਤੋਂ ਬਾਅਦ ਇਹ ਅਮਰੀਕਾ ਪਹੁੰਚ ਗਿਆ ਅਤੇ ਸਾਲ 2026 ਤੋਂ ਇਸ ਲਾਗ ਦੇ ਕਈ ਮਾਮਲੇ ਸਾਹਮਣੇ ਆਏ। ਕੈਂਡੀਡਾ ਔਰਿਸ ਦੇ ਕੇਸ 2020 ਤੋਂ 2021 ਤੱਕ ਤੇਜ਼ੀ ਨਾਲ ਵਧੇ ਹਨ ਅਤੇ ਲਾਗ ਦੇ ਕੇਸਾਂ ਵਿੱਚ 94% ਦਾ ਵਾਧਾ ਹੋਇਆ ਹੈ। ਸਾਲ 2022 ਵਿੱਚ 2300 ਤੋਂ ਵੱਧ ਮਾਮਲੇ ਸਾਹਮਣੇ ਆਏ ਸਨ।
ਹੈਰਾਨੀ ਦੀ ਗੱਲ ਹੈ ਕਿ ਹੁਣ ਤੱਕ 40 ਦੇਸ਼ਾਂ ਵਿੱਚ ਕੈਂਡੀਡਾ ਔਰਿਸ ਇਨਫੈਕਸ਼ਨ ਦੇ ਮਾਮਲੇ ਸਾਹਮਣੇ ਆਏ ਹਨ। ਇਹ ਲਾਗ ਖੁੱਲ੍ਹੇ ਜ਼ਖ਼ਮਾਂ ਅਤੇ ਫੇਫੜਿਆਂ ਨੂੰ ਸੰਕਰਮਿਤ ਕਰ ਸਕਦੀ ਹੈ। ਇਹ ਖੂਨ ਦੇ ਪ੍ਰਵਾਹ ਵਿੱਚ ਦਾਖਲ ਹੋ ਸਕਦਾ ਹੈ ਅਤੇ ਮੌਤ ਦਾ ਕਾਰਨ ਬਣ ਸਕਦਾ ਹੈ।
Check out below Health Tools-
Calculate Your Body Mass Index ( BMI )