Cholesterol Symptoms: ਪੈਰਾਂ ‘ਚ ਦਿਖਾਈ ਦੇਣ ਲੱਗ ਪੈਂਦੇ ਕੋਲੈਸਟ੍ਰੋਲ ਦੇ 3 ਸੰਕੇਤ, ਨਜ਼ਰ ਅੰਦਾਜ਼ ਕਰਨਾ ਪੈ ਸਕਦਾ ਮਹਿੰਗਾ
ਖ਼ੂਨ ਵਿੱਚ ਮਿਲਣ ਵਾਲਾ ਕੋਲੈਸਟਰੋਲ ਇੱਕ ਮੋਮ ਵਰਗਾ ਪਦਾਰਥ ਹੁੰਦਾ ਹੈ। ਇਹ ਦੋ ਕਿਸਮਾਂ ਦੇ ਹੁੰਦੇ ਹਨ- ਗੁੱਡ ਕੋਲੈਸਟਰੌਲ ਅਤੇ ਬੈੱਡ ਕੋਲੈਸਟਰੌਲ । ਗੁੱਡ ਕੋਲੈਸਟਰੌਲ ਸਰੀਰ ਲਈ ਲਾਜ਼ਮੀ ਹੈ ਕਿਉਂਕਿ ਇਹ ਸਰੀਰ ਨੂੰ ਲਚਕੀਲਾ ਬਣਾਉਂਦਾ ਹੈ।

Cholesterol Symptoms: ਹਾਈ ਕੋਲੈਸਟਰੋਲ ਇੱਕ "ਸਾਇਲੈਂਟ ਕਿਲਰ" ਹੁੰਦਾ ਹੈ, ਕਿਉਂਕਿ ਇਸਦੇ ਲੱਛਣ ਅਕਸਰ ਸਿੱਧੇ ਤੌਰ 'ਤੇ ਨਜ਼ਰ ਨਹੀਂ ਆਉਂਦੇ। ਹਾਲਾਂਕਿ ਕੁਝ ਰਿਸਰਚਾਂ ਅਤੇ ਮੈਡੀਕਲ ਰਿਪੋਰਟਾਂ ਅਨੁਸਾਰ, ਤੁਹਾਡੇ ਪੈਰਾਂ ਵਿੱਚ ਨਜ਼ਰ ਆਉਣ ਵਾਲੇ ਕੁਝ ਸੰਕੇਤ ਇਹ ਦਰਸਾਉਂਦੇ ਹਨ ਕਿ ਤੁਹਾਡੀਆਂ ਆਰਟਰੀਜ਼ ਵਿੱਚ ਕੋਲੈਸਟਰੌਲ ਦੀ ਮਾਤਰਾ ਬਹੁਤ ਜ਼ਿਆਦਾ ਹੋ ਚੁੱਕੀ ਹੈ। ਕੋਲੈਸਟਰੌਲ ਵਧਣ ਨਾਲ ਦਿਲ ਦੇ ਦੌਰੇ (ਹਾਰਟ ਅਟੈਕ) ਦਾ ਖਤਰਾ ਵੀ ਕਾਫ਼ੀ ਵਧ ਜਾਂਦਾ ਹੈ।
ਖ਼ੂਨ ਵਿੱਚ ਮਿਲਣ ਵਾਲਾ ਕੋਲੈਸਟਰੋਲ ਇੱਕ ਮੋਮ ਵਰਗਾ ਪਦਾਰਥ ਹੁੰਦਾ ਹੈ। ਇਹ ਦੋ ਕਿਸਮਾਂ ਦੇ ਹੁੰਦੇ ਹਨ- ਗੁੱਡ ਕੋਲੈਸਟਰੋਲ ਅਤੇ ਬੈੱਡ ਕੋਲੈਸਟਰੋਲ । ਗੁੱਡ ਕੋਲੈਸਟਰੋਲ ਸਰੀਰ ਲਈ ਲਾਜ਼ਮੀ ਹੈ ਕਿਉਂਕਿ ਇਹ ਸਰੀਰ ਨੂੰ ਲਚਕੀਲਾ ਬਣਾਉਂਦਾ ਹੈ। ਪਰ ਬੈੱਡ ਕੋਲੈਸਟਰੌਲ ਉਹ ਪਦਾਰਥ ਹੈ ਜੋ ਤੁਹਾਨੂੰ ਗੰਭੀਰ ਤੋਂ ਗੰਭੀਰ ਬਿਮਾਰੀਆਂ ਦੇ ਸਕਦਾ ਹੈ।
ਐਕਸਪਰਟ ਕੀ ਕਹਿੰਦੇ ਹਨ?
ਬਰਿਟਿਸ਼ ਹਾਰਟ ਫਾਊਂਡੇਸ਼ਨ ਦੇ ਅਨੁਸਾਰ, ਜਦੋਂ ਖ਼ੂਨ ਦਾ ਸਰਕੂਲੈਸ਼ਨ ਢੰਗ ਨਾਲ ਨਹੀਂ ਹੁੰਦਾ, ਤਾਂ ਇਹ ਕੋਲੈਸਟਰੌਲ ਵੱਧਣ ਦਾ ਸੰਕੇਤ ਹੋ ਸਕਦਾ ਹੈ। ਕੋਲੈਸਟਰੋਲ ਵਧਣ ਨਾਲ ਸਰੀਰ ਨੂੰ ਜ਼ਰੂਰੀ ਪੌਸ਼ਟਿਕ ਤੱਤ ਨਹੀਂ ਮਿਲ ਪਾਉਂਦੇ, ਜਿਸ ਕਾਰਨ ਪੈਰਾਂ ਵਿੱਚ ਕਮਜ਼ੋਰੀ ਮਹਿਸੂਸ ਹੋਣੀ ਅਤੇ ਹੋਰ ਸੰਕੇਤ ਨਜ਼ਰ ਆਉਣ ਲੱਗਦੇ ਹਨ। ਇਹ ਕੋਲੈਸਟ੍ਰੋਲ ਦੇ ਚੇਤਾਵਨੀ ਭਰੇ ਸੰਕੇਤ ਹੁੰਦੇ ਹਨ।
ਇਹ ਹਨ 3 ਮੁੱਖ ਸੰਕੇਤ:
ਪੈਰਾਂ ਵਿੱਚ ਦਰਦ ਜਾਂ ਖਿੱਚ ਮਹਿਸੂਸ ਹੋਣਾ
ਜੇ ਤੁਹਾਨੂੰ ਤੁਰਨ ਜਾਂ ਸੀੜ੍ਹੀਆਂ ਚੜ੍ਹਨ ਦੌਰਾਨ ਪਿੰਡਲੀਆਂ (ਕਾਫ ਮਾਸਪੇਸ਼ੀਆਂ) ਵਿੱਚ ਦਰਦ ਜਾਂ ਖਿਚਾਅ ਮਹਿਸੂਸ ਹੁੰਦਾ ਹੈ, ਤਾਂ ਇਹ ਪਰਿਫਿਰਲ ਆਰਟਰੀ ਡਿਜੀਜ਼ (PAD) ਦਾ ਇਸ਼ਾਰਾ ਹੋ ਸਕਦਾ ਹੈ। ਇਹ ਉਹ ਹਾਲਤ ਹੁੰਦੀ ਹੈ ਜਦੋਂ ਕੋਲੈਸਟਰੋਲ ਆਰਟਰੀਜ਼ ਵਿੱਚ ਜੰਮ ਜਾਂਦਾ ਹੈ ਅਤੇ ਖ਼ੂਨ ਦੇ ਪ੍ਰਭਾਹ ਵਿੱਚ ਰੁਕਾਵਟ ਪੈਦਾ ਕਰਦਾ ਹੈ।
ਪੈਰਾਂ ਦਾ ਹਮੇਸ਼ਾਂ ਠੰਡਾ ਰਹਿਣਾ
ਜੇ ਤੁਹਾਡੇ ਇੱਕ ਜਾਂ ਦੋਵੇਂ ਪੈਰ ਆਮ ਤੌਰ 'ਤੇ ਜ਼ਿਆਦਾ ਠੰਡੇ ਮਹਿਸੂਸ ਹੁੰਦੇ ਹਨ, ਤਾਂ ਇਹ ਖ਼ੂਨ ਦੀ ਗਤੀ (ਬਲੱਡ ਸਰਕੂਲੇਸ਼ਨ) ਘਟਣ ਦਾ ਸੰਕੇਤ ਹੋ ਸਕਦਾ ਹੈ। ਇਹ ਹਾਲਤ ਆਮ ਤੌਰ 'ਤੇ ਉਸ ਵੇਲੇ ਹੋਂਦਾ ਹੈ ਜਦੋਂ ਕੋਲੈਸਟਰੋਲ ਖ਼ੂਨ ਦੇ ਵਹਾਅ ਨੂੰ ਰੋਕਦਾ ਹੈ।
ਜ਼ਖਮਾਂ ਦਾ ਨਾ ਭਰਨਾ
ਜੇ ਤੁਹਾਡੇ ਪੈਰਾਂ ਜਾਂ ਪੈਰ ਦੇ ਅੰਗੂਠੇ 'ਤੇ ਬਣਿਆ ਕੋਈ ਜ਼ਖਮ ਲੰਬੇ ਸਮੇਂ ਤੱਕ ਠੀਕ ਨਹੀਂ ਹੋ ਰਿਹਾ, ਤਾਂ ਇਹ ਇੱਕ ਗੰਭੀਰ ਸੰਕੇਤ ਹੋ ਸਕਦਾ ਹੈ ਜੋ ਕੋਲੈਸਟਰੋਲ ਨਾਲ ਜੁੜਿਆ ਹੋਇਆ ਹੈ। ਖ਼ੂਨ ਦਾ ਸਹੀ ਤਰੀਕੇ ਨਾਲ ਨਾ ਵਹਿਣਾ ਹੀ ਇਸ ਦੀ ਵਜ੍ਹਾ ਹੁੰਦੀ ਹੈ, ਜਿਸ ਕਾਰਨ ਜ਼ਖਮਾਂ ਨੂੰ ਭਰਣ ਵਿੱਚ ਸਮਾਂ ਲੱਗਦਾ ਹੈ।
ਇਸਦੇ ਇਲਾਵਾ ਹੋਰ ਸੰਕੇਤ:
- ਪੈਰਾਂ ਦੇ ਵਾਲਾਂ ਦਾ ਝੜਨਾ
- ਪੈਰਾਂ ਵਿੱਚ ਸੁੰਨ ਹੋ ਜਾਣਾ ਜਾਂ ਕਮਜ਼ੋਰੀ ਮਹਿਸੂਸ ਹੋਣਾ
- ਪੈਰਾਂ ਦਾ ਨੀਲਾ ਪੈਣਾ
- ਪੈਰਾਂ ਦੀਆਂ ਨਸਾਂ ਸਾਫ਼ ਦਿਖਾਈ ਦੇਣਾ
ਇਹ ਵੀ ਕੋਲੈਸਟਰੋਲ ਵਧਣ ਦੇ ਚਿੰਤਾਜਨਕ ਸੰਕੇਤ ਹੋ ਸਕਦੇ ਹਨ।
ਰਾਹਤ ਕਿਵੇਂ ਮਿਲ ਸਕਦੀ ਹੈ?
ਨੈਸ਼ਨਲ ਹੈਲਥ ਸਰਵਿਸ (NHS) ਦੀ ਰਿਪੋਰਟ ਮੁਤਾਬਕ, ਜੇ ਕੋਲੈਸਟਰੌਲ ਦੀ ਮਾਤਰਾ ਸੀਮਤ ਹੈ, ਤਾਂ ਇਹਨੂੰ ਜੀਵਨ ਸ਼ੈਲੀ ਵਿੱਚ ਬਦਲਾਅ, ਸਿਹਤਮੰਦ ਖੁਰਾਕ, ਅਤੇ ਚੰਗੀਆਂ ਆਦਤਾਂ ਨਾਲ ਕੰਟਰੋਲ ਕੀਤਾ ਜਾ ਸਕਦਾ ਹੈ।
ਫਾਈਬਰ ਅਤੇ ਸਿਹਤਮੰਦ ਚਰਬੀਆਂ (ਹੈਲਥੀ ਫੈਟ) ਦੀ ਵਰਤੋਂ ਕਰੋ।
ਜੰਕ ਫੂਡ ਤੋਂ ਪਰਹੇਜ਼ ਕਰੋ।
ਨਿਯਮਤ ਵਿਆਯਾਮ ਕਰੋ ਅਤੇ ਧੂਮਪਾਨ ਜਾਂ ਸ਼ਰਾਬ ਤੋਂ ਦੂਰੀ ਬਣਾਓ।
ਜੇ ਲੱਛਣ ਦਿਸਣ ਲੱਗਣ ਤਾਂ ਕੀ ਕਰਨਾ ਚਾਹੀਦਾ ਹੈ?
ਬਲੱਡ ਟੈਸਟ ਕਰਵਾਓ – ਆਪਣੇ LDL (ਬੈੱਡ ਕੋਲੈਸਟਰੌਲ) ਅਤੇ HDL (ਗੁੱਡ ਕੋਲੈਸਟਰੋਲ) ਦੀ ਜਾਂਚ ਕਰਵਾਓ।
ਡਾਕਟਰ ਨਾਲ ਸੰਪਰਕ ਕਰੋ – ਖਾਸ ਕਰਕੇ ਕਾਰਡੀਓਲੋਜਿਸਟ ਜਾਂ ਵੈਸਕੁਲਰ ਐਕਸਪਰਟ ਨਾਲ।
ਦਵਾਈ ਲਵੋ – ਜੇ ਡਾਕਟਰ ਕੋਈ ਦਵਾਈ ਲਿਖਣ, ਤਾਂ ਉਹਨੂੰ ਸਮੇਂ ਸਿਰ ਲੈਣਾ ਜਰੂਰੀ ਹੈ।
ਇਹਨਾਂ ਸਾਵਧਾਨੀਆਂ ਰਾਹੀਂ ਤੁਸੀਂ ਕੋਲੈਸਟਰੌਲ ਨਾਲ ਜੁੜੀਆਂ ਗੰਭੀਰ ਸਮੱਸਿਆਵਾਂ ਤੋਂ ਬਚ ਸਕਦੇ ਹੋ।
Disclaimer: ਖ਼ਬਰਾਂ ਵਿੱਚ ਦਿੱਤੀ ਗਈ ਕੁਝ ਜਾਣਕਾਰੀ ਮੀਡੀਆ ਰਿਪੋਰਟਾਂ 'ਤੇ ਅਧਾਰਤ ਹੈ। ਕਿਸੇ ਵੀ ਸੁਝਾਅ ਨੂੰ ਲਾਗੂ ਕਰਨ ਤੋਂ ਪਹਿਲਾਂ, ਤੁਹਾਨੂੰ ਸਬੰਧਤ ਮਾਹਿਰ ਦੀ ਸਲਾਹ ਜ਼ਰੂਰ ਲੈਣੀ ਚਾਹੀਦੀ ਹੈ।
Check out below Health Tools-
Calculate Your Body Mass Index ( BMI )






















