Abortion Side Effects: 'ਖਤਰਨਾਕ ਹੋ ਸਕਦਾ ਵਾਰ-ਵਾਰ ਗਰਭਪਾਤ ਕਰਵਾਉਣਾ', ਜ਼ਿਆਦਾ ਗਰਭਪਾਤ ਕਰਵਾਉਣ ਨਾਲ ਹੋ ਸਕਦੇ ਆਹ ਨੁਕਸਾਨ
Abortion Side Effects: ਜੇਕਰ ਕੋਈ ਔਰਤ ਵਾਰ-ਵਾਰ ਗਰਭਪਾਤ ਕਰਵਾਉਂਦੀ ਹੈ ਤਾਂ ਇਸ ਦਾ ਉਸ ਦੇ ਸਰੀਰ ਅਤੇ ਮਾਨਸਿਕ ਸਿਹਤ 'ਤੇ ਮਾੜਾ ਅਸਰ ਪੈਂਦਾ ਹੈ।
Abortion Side Effects: ਜ਼ਿਆਦਾਤਰ ਔਰਤਾਂ ਲਈ ਗਰਭ ਅਵਸਥਾ ਇੱਕ ਸੰਵੇਦਨਸ਼ੀਲ ਸਮਾਂ ਹੁੰਦਾ ਹੈ। ਪਰ ਕਈ ਵਾਰ, ਕਈ ਕਾਰਨਾਂ ਕਰਕੇ ਗਰਭਪਾਤ ਦੀ ਸਥਿਤੀ ਵੀ ਪੈਦਾ ਹੋ ਜਾਂਦੀ ਹੈ ਜਿਹੜੀ ਮਾਂ ਅਤੇ ਪੂਰੇ ਪਰਿਵਾਰ ਲਈ ਦੁਖਦਾਈ ਹੁੰਦੀ ਹੈ, ਕਈ ਵਾਰ ਅਣਚਾਹੇ ਗਰਭਪਾਤ ਹੋ ਜਾਂਦੇ ਹਨ ਅਤੇ ਕਈ ਵਾਰ ਜੈਨੇਟਿਕ ਜਾਂ ਜੀਵਨ ਸ਼ੈਲੀ ਨਾਲ ਸਬੰਧਤ ਕਾਰਨਾਂ ਕਰਕੇ ਗਰਭਪਾਤ ਹੋ ਜਾਂਦਾ ਹੈ।
ਗਰਭਪਾਤ ਦੋ ਤਰੀਕਿਆਂ ਨਾਲ ਹੁੰਦਾ ਹੈ, ਇੱਕ ਕੇਸ ਵਿੱਚ ਦਵਾਈਆਂ ਲੈ ਕੇ ਅਤੇ ਦੂਜਾ ਸਰਜੀਕਲ ਯੰਤਰਾਂ ਰਾਹੀਂ। ਸਿਹਤ ਮਾਹਰਾਂ ਦਾ ਕਹਿਣਾ ਹੈ ਕਿ ਵਾਰ-ਵਾਰ ਗਰਭਪਾਤ ਕਰਵਾਉਣ ਨਾਲ ਔਰਤਾਂ ਦੀ ਸਰੀਰਕ ਅਤੇ ਮਾਨਸਿਕ ਸਿਹਤ 'ਤੇ ਬਹੁਤ ਬੁਰਾ ਪ੍ਰਭਾਵ ਪੈਂਦਾ ਹੈ। ਆਓ ਅੱਜ ਜਾਣਦੇ ਹਾਂ ਕਿ ਗਰਭਪਾਤ ਔਰਤਾਂ ਦੇ ਸਰੀਰ ਅਤੇ ਮਾਨਸਿਕ ਸਿਹਤ 'ਤੇ ਕਿਵੇਂ ਪ੍ਰਭਾਵ ਪਾਉਂਦਾ ਹੈ।
ਗਰਭਪਾਤ ਕਰਵਾਉਣ ਦੇ ਮਾੜੇ ਪ੍ਰਭਾਵ
ਗਰਭਪਾਤ ਤੋਂ ਬਾਅਦ ਔਰਤਾਂ ਨੂੰ ਲੰਬੇ ਸਮੇਂ ਤੱਕ ਬਲੀਡਿੰਗ ਦੀ ਸਮੱਸਿਆ ਦਾ ਸਾਹਮਣਾ ਕਰਨਾ ਪੈਂਦਾ ਹੈ। ਇਹ ਬਲੀਡਿੰਗ 15 ਤੋਂ 25 ਦਿਨਾਂ ਤੱਕ ਚੱਲਦੀ ਰਹਿੰਦੀ ਹੈ ਅਤੇ ਜਿਸ ਕਰਕੇ ਸਰੀਰ ਵਿੱਚ ਖ਼ੂਨ ਦੀ ਬਹੁਤ ਜ਼ਿਆਦਾ ਕਮੀ ਹੋ ਜਾਂਦੀ ਹੈ। ਕਈ ਵਾਰ ਖੂਨ ਦੀ ਕਮੀ ਇੰਨੀ ਜ਼ਿਆਦਾ ਹੋ ਜਾਂਦੀ ਹੈ ਕਿ ਔਰਤ ਅਨੀਮੀਆ ਦਾ ਸ਼ਿਕਾਰ ਹੋ ਜਾਂਦੀ ਹੈ। ਇਸ ਦੇ ਨਾਲ ਹੀ ਗਰਭਪਾਤ ਤੋਂ ਬਾਅਦ ਪੇਟ ਦਰਦ, ਕੜਵੱਲ, ਮਰੋੜ ਆਦਿ ਸਮੱਸਿਆਵਾਂ ਹੁੰਦੀਆਂ ਹਨ।
ਇਹ ਵੀ ਪੜ੍ਹੋ: Dry Fruits: ਗਰਮੀਆਂ 'ਚ ਕਿਹੜੇ ਡ੍ਰਾਈ ਫਰੂਟ ਖਾਣੇ ਚਾਹੀਦੇ ਹਨ? ਜਾਣੋ ਕਿੰਨੇ ਖਾਣੇ ਚਾਹੀਦੇ ਹਨ ਅਤੇ ਕਿਵੇਂ...
ਔਰਤਾਂ ਨੂੰ ਚੱਕਰ ਆਉਣੇ, ਜੀਅ ਕੱਚਾ ਹੋਣਾ ਅਤੇ ਉਲਟੀ ਆਉਣ ਦੇ ਨਾਲ-ਨਾਲ ਸੁਸਤੀ ਰਹਿੰਦੀ ਹੈ। ਤੁਹਾਨੂੰ ਦੱਸ ਦਈਏ ਕਿ ਗਰਭਪਾਤ ਤੋਂ ਬਾਅਦ ਬੱਚੇਦਾਨੀ ਅਤੇ ਬੱਚੇਦਾਨੀ ਦੀ ਨਲੀ ਵੀ ਖਰਾਬ ਹੋ ਜਾਂਦੀ ਹੈ। ਵਾਰ-ਵਾਰ ਗਰਭਪਾਤ ਹੋਣ ਕਰਕੇ ਬੱਚੇਦਾਨੀ ਦੀ ਪਰਤ ਇੰਨੀ ਕਮਜ਼ੋਰ ਹੋ ਜਾਂਦੀ ਹੈ ਕਿ ਬਾਅਦ ਵਿੱਚ ਗਰਭ ਧਾਰਨ ਕਰਨਾ ਮੁਸ਼ਕਲ ਹੋ ਜਾਂਦਾ ਹੈ। ਗਰਭਪਾਤ ਤੋਂ ਬਾਅਦ ਜ਼ਿਆਦਾਤਰ ਔਰਤਾਂ ਦੇ ਮਾਹਵਾਰੀ ਅਨਿਯਮਿਤ ਹੋ ਜਾਂਦੀ ਹੈ। ਕਈਆਂ ਨੂੰ ਜ਼ਿਆਦਾ ਬਲੀਡਿੰਗ ਹੁੰਦੀ ਹੈ ਅਤੇ ਕਈਆਂ ਨੂੰ ਘੱਟ ਬਲੀਡਿੰਗ ਹੁੰਦੀ ਹੈ।
ਬੱਚੇਦਾਨੀ ਫਟਣ ਦਾ ਵੀ ਰਹਿੰਦਾ ਖਤਰਾ
ਜੇਕਰ ਵਾਰ-ਵਾਰ ਗਰਭਪਾਤ ਕਰਵਾਇਆ ਜਾ ਰਿਹਾ ਹੈ ਤਾਂ ਫੈਲੋਪੀਅਨ ਟਿਊਬ ਵੀ ਖਰਾਬ ਹੋ ਜਾਂਦੀ ਹੈ, ਜਿਸ ਕਰਕੇ ਭਵਿੱਖ ਵਿੱਚ ਗਰਭ ਧਾਰਨ ਕਰਨ ਵਿੱਚ ਦਿੱਕਤ ਆ ਸਕਦੀ ਹੈ। ਸਰਜੀਕਲ ਗਰਭਪਾਤ ਤੋਂ ਬਾਅਦ, ਕਈ ਵਾਰ ਬੱਚੇਦਾਨੀ ਜ਼ਖਮਾਂ ਅਤੇ ਸੱਟ ਲੱਗਣ ਕਾਰਨ ਖਰਾਬ ਹੋ ਜਾਂਦੀ ਹੈ। ਸੈਪਟਿਕ ਅਤੇ ਸੇਪਸਿਸ ਇਨਫੈਕਸ਼ਨ ਦਾ ਖਤਰਾ ਵਧ ਜਾਂਦਾ ਹੈ। ਜੇਕਰ ਗਰਭਪਾਤ ਵਾਰ-ਵਾਰ ਹੋ ਰਿਹਾ ਹੋਵੇ ਤਾਂ ਬੱਚੇਦਾਨੀ ਦੇ ਫਟਣ ਦਾ ਖਤਰਾ ਕਈ ਗੁਣਾ ਵੱਧ ਜਾਂਦਾ ਹੈ। ਕਈ ਵਾਰ ਇਨ੍ਹਾਂ ਖਤਰਿਆਂ ਕਾਰਨ ਔਰਤਾਂ ਦੀ ਮੌਤ ਵੀ ਹੋ ਜਾਂਦੀ ਹੈ।
ਇਹ ਵੀ ਪੜ੍ਹੋ: Pet Dog : ਗਰਮੀਆਂ ਦੇ ਮੌਸਮ 'ਚ ਇਂਝ ਰੱਖੋ ਆਪਣੇ ਪਾਲਤੂ ਡੌਗ ਦਾ ਖਿਆਲ
Check out below Health Tools-
Calculate Your Body Mass Index ( BMI )