ਹਲਕੇ ਕੋਰੋਨਾ ਦੇ ਲੱਛਣਾਂ ਨੂੰ ਠੀਕ ਕਰਨ ਲਈ ਅਪਣਾਓ ਆਹ 7 ਘਰੇਲੂ ਤਰੀਕੇ, ਇਮਿਊਨ ਸਿਸਟਮ ਨੂੰ ਮਿਲੇਗੀ ਮਜਬੂਤੀ
Coronavirus in India: ਜੇਕਰ ਤੁਹਾਨੂੰ COVID-19 ਦੇ ਹਲਕੇ ਜਿਹੇ ਵੀ ਲੱਛਣ ਮਹਿਸੂਸ ਹੋ ਰਹੇ ਹਨ, ਤਾਂ ਇਨ੍ਹਾਂ 7 ਆਸਾਨ ਘਰੇਲੂ ਨੁਸਖਿਆਂ ਨਾਲ ਤੁਸੀਂ ਰਾਹਤ ਪਾ ਸਕਦੇ ਹੋ ਅਤੇ ਇਮਿਊਨਿਟੀ ਮਜਬੂਤ ਕਰ ਸਕਦੇ ਹੋ।

Coronavirus in India: ਕੋਰੋਨਾ ਨੇ ਇੱਕ ਵਾਰ ਫਿਰ ਦਸਤਕ ਦੇ ਦਿੱਤੀ ਹੈ, ਹਾਲਾਂਕਿ ਇਸ ਦਾ ਨਵਾਂ ਰੂਪ ਸਾਹਮਣੇ ਆਇਆ ਹੈ ਪਰ ਲੋਕਾਂ ਵਿੱਚ ਸਹਿਮ ਦਾ ਮਾਹੌਲ ਹੈ, ਕਿਉਂਕਿ ਪਿਛਲੀ ਵਾਲ ਆਏ ਕੋਰੋਨਾ ਨੇ ਕਈ ਜ਼ਿੰਦਗੀਆਂ ਲੈ ਲਈਆਂ ਸਨ, ਜਿਸ ਤੋਂ ਬਾਅਦ ਲੋਕ ਹੁਣ ਕੋਰੋਨਾ ਦਾ ਨਾਮ ਸੁਣਦਿਆਂ ਹੀ ਡਰਦੇ ਹਨ। ਪਰ ਬਾਅਦ ਵਿੱਚ ਇਸ ਦੀ ਵੈਕਸੀਨ ਵੀ ਆ ਗਈ ਸੀ, ਜਿਸ ਕਰਕੇ ਤੁਹਾਨੂੰ ਘਬਰਾਉਣ ਦੀ ਲੋੜ ਨਹੀਂ ਹੈ। ਅੱਜ ਅਸੀਂ ਤੁਹਾਨੂੰ ਦੱਸਾਂਗੇ ਕਿ ਇਸ ਦੇ ਲੱਛਣ ਅਤੇ ਇਸ ਤੋਂ ਬਚਣ ਦੇ ਕੁਝ ਘਰੇਲੂ ਉਪਾਅ।
ਭਾਵੇਂ ਸਾਡੇ ਕੋਲ ਹੁਣ ਬਿਹਤਰ ਵੈਕਸੀਨ ਅਤੇ ਚੰਗੀਆਂ ਡਾਕਟਰੀ ਸਹੂਲਤਾਂ ਹਨ, ਫਿਰ ਵੀ ਗਲੇ ਵਿੱਚ ਖਰਾਸ਼, ਹਲਕਾ ਬੁਖਾਰ, ਸਰੀਰ ਵਿੱਚ ਦਰਦ ਜਾਂ ਥਕਾਵਟ ਵਰਗੇ ਹਲਕੇ ਲੱਛਣ ਅਜੇ ਵੀ ਆਮ ਹਨ। ਅਜਿਹੀ ਸਥਿਤੀ ਵਿੱਚ ਡਰਨ ਦੀ ਕੋਈ ਲੋੜ ਨਹੀਂ ਹੈ, ਪਰ ਸੁਚੇਤ ਰਹਿਣ ਦੀ ਲੋੜ ਹੈ। ਜੇਕਰ ਲੱਛਣ ਹਲਕੇ ਹਨ, ਤਾਂ ਦਵਾਈ ਦੀ ਬਜਾਏ ਘਰੇਲੂ ਉਪਚਾਰ ਤੁਹਾਡੀ ਮਦਦ ਕਰ ਸਕਦੇ ਹਨ। ਜਿਵੇਂ ਸਾਡੀਆਂ ਦਾਦੀਆਂ-ਨਾਨੀਆਂ ਕਰਦੀਆਂ ਸਨ।
ਆਓ ਤੁਹਾਨੂੰ ਦੱਸ ਦਈਏ ਕਿ ਘਰ ਵਿੱਚ ਰੱਖੀਆਂ ਚੀਜ਼ਾਂ ਨਾਲ, ਤੁਸੀਂ ਨਾ ਸਿਰਫ਼ ਕੋਵਿਡ ਦੇ ਸ਼ੁਰੂਆਤੀ ਲੱਛਣਾਂ ਤੋਂ ਰਾਹਤ ਪਾ ਸਕਦੇ ਹੋ, ਸਗੋਂ ਆਪਣੀ ਇਮਿਊਨਿਟੀ ਨੂੰ ਵੀ ਮਜ਼ਬੂਤ ਕਰ ਸਕਦੇ ਹੋ। ਆਓ ਜਾਣਦੇ ਹਾਂ ਅਜਿਹੇ 7 ਆਸਾਨ ਅਤੇ ਪ੍ਰਭਾਵਸ਼ਾਲੀ ਘਰੇਲੂ ਉਪਚਾਰਾਂ ਬਾਰੇ, ਜੋ ਤੁਹਾਡੇ ਸਰੀਰ ਨੂੰ ਰਾਹਤ ਦੇਣਗੇ ਅਤੇ ਤੁਹਾਡੀ ਸਿਹਤ ਨੂੰ ਬਿਹਤਰ ਬਣਾਉਣਗੇ।
ਹਲਦੀ ਵਾਲਾ ਦੁੱਧ
ਰਾਤ ਨੂੰ ਸੌਣ ਤੋਂ ਪਹਿਲਾਂ ਇੱਕ ਕੱਪ ਗਰਮ ਦੁੱਧ ਵਿੱਚ ਹਲਦੀ ਮਿਲਾ ਕੇ ਪੀਣ ਨਾਲ ਇਨਫੈਕਸ਼ਨ ਨਾਲ ਲੜਨ ਵਿੱਚ ਬਹੁਤ ਮਦਦ ਮਿਲਦੀ ਹੈ। ਹਲਦੀ ਐਂਟੀ-ਵਾਇਰਲ ਅਤੇ ਐਂਟੀ-ਇੰਫਲੇਮੇਟਰੀ ਗੁਣਾਂ ਨਾਲ ਭਰਪੂਰ ਹੁੰਦੀ ਹੈ, ਜੋ ਗਲੇ ਦੀ ਖਰਾਸ਼ ਅਤੇ ਸਰੀਰ ਦੇ ਦਰਦ ਵਿੱਚ ਰਾਹਤ ਪ੍ਰਦਾਨ ਕਰਦੀ ਹੈ।
ਸ਼ਹਿਦ ਅਤੇ ਅਦਰਕ ਦਾ ਮਿਸ਼ਰਣ
ਅੱਧਾ ਚਮਚ ਅਦਰਕ ਦਾ ਰਸ ਇੱਕ ਚਮਚ ਸ਼ੁੱਧ ਸ਼ਹਿਦ ਵਿੱਚ ਮਿਲਾ ਕੇ ਦਿਨ ਵਿੱਚ ਦੋ ਵਾਰ ਲਓ। ਇਹ ਮਿਸ਼ਰਣ ਬਲਗਮ ਅਤੇ ਖੰਘ ਨੂੰ ਘਟਾਉਣ ਵਿੱਚ ਪ੍ਰਭਾਵਸ਼ਾਲੀ ਹੈ ਅਤੇ ਗਲੇ ਦੀ ਖਰਾਸ਼ ਤੋਂ ਰਾਹਤ ਦਿਵਾਉਂਦਾ ਹੈ।
ਭਾਫ਼ ਲੈਣਾ
ਦਿਨ ਵਿੱਚ ਦੋ ਵਾਰ ਭਾਫ਼ ਲੈਣ ਨਾਲ ਬੰਦ ਨੱਕ, ਗਲੇ ਦੀ ਸੋਜ ਅਤੇ ਸਿਰ ਦਰਦ ਘੱਟ ਜਾਂਦਾ ਹੈ। ਭਾਫ ਲੈਣ ਨਾਲ ਤੁਹਾਡੇ ਸਾਈਨਸ ਅਤੇ ਸਾਹ ਦੀ ਨਾਲੀ ਨੂੰ ਸਾਫ਼ ਕਰਦੀ ਹੈ।
ਨਿੰਬੂ ਅਤੇ ਗਰਮ ਪਾਣੀ
ਸਵੇਰੇ ਖਾਲੀ ਪੇਟ ਨਿੰਬੂ ਅਤੇ ਸ਼ਹਿਦ ਮਿਲਾ ਕੇ ਗਰਮ ਪਾਣੀ ਪੀਣ ਨਾਲ ਸਰੀਰ ਡੀਟੌਕਸੀਫਾਈ ਹੁੰਦਾ ਹੈ ਅਤੇ ਇਮਿਊਨ ਸਿਸਟਮ ਮਜ਼ਬੂਤ ਹੁੰਦਾ ਹੈ। ਇਹ ਉਪਾਅ ਗਲੇ ਦੀ ਖਰਾਸ਼ ਤੋਂ ਵੀ ਰਾਹਤ ਦਿੰਦਾ ਹੈ।
ਲਸਣ ਦਾ ਸੇਵਨ
ਲਸਣ ਜਿਸ ਵਿੱਚ ਬੈਕਟੀਰੀਆ ਅਤੇ ਵਾਇਰਸ ਨਾਲ ਲੜਨ ਦੀ ਸਮਰੱਥਾ ਹੁੰਦੀ ਹੈ। ਸਵੇਰੇ ਖਾਲੀ ਪੇਟ ਇੱਕ ਜਾਂ ਦੋ ਕੱਚੇ ਲਸਣ ਦੀਆਂ ਕਲੀਆਂ ਚਬਾਉਣ ਨਾਲ ਫਾਇਦਾ ਹੁੰਦਾ ਹੈ।
ਤੁਲਸੀ-ਕਾਲੀ ਮਿਰਚ ਦਾ ਕਾੜ੍ਹਾ
ਤੁਲਸੀ ਅਤੇ ਕਾਲੀ ਮਿਰਚ ਤੋਂ ਬਣਿਆ ਕਾੜ੍ਹਾ ਹਲਕੇ ਕੋਵਿਡ ਲੱਛਣਾਂ ਵਿੱਚ ਬਹੁਤ ਰਾਹਤ ਦਿੰਦਾ ਹੈ। ਇਸ ਨਾਲ ਗਲਾ ਸਾਫ਼ ਹੁੰਦਾ ਹੈ, ਬੁਖਾਰ ਘੱਟ ਹੁੰਦਾ ਹੈ ਅਤੇ ਰੋਗ ਪ੍ਰਤੀਰੋਧਕ ਸ਼ਕਤੀ ਨੂੰ ਵਧਾਉਂਦਾ ਹੈ।
ਭਾਵੇਂ ਹੁਣ ਕੋਵਿਡ ਓਨਾ ਗੰਭੀਰ ਨਾ ਹੋਵੇ, ਪਰ ਚੌਕਸੀ ਅਜੇ ਵੀ ਜ਼ਰੂਰੀ ਹੈ। ਉੱਪਰ ਦੱਸੇ ਗਏ ਘਰੇਲੂ ਉਪਚਾਰ ਨਾ ਸਿਰਫ਼ ਲੱਛਣਾਂ ਨੂੰ ਘਟਾਉਣ ਵਿੱਚ ਮਦਦ ਕਰਦੇ ਹਨ ਸਗੋਂ ਤੁਹਾਡੇ ਸਰੀਰ ਦੀ ਪ੍ਰਤੀਰੋਧਕ ਸ਼ਕਤੀ ਨੂੰ ਵੀ ਬਿਹਤਰ ਬਣਾਉਂਦੇ ਹਨ।
Check out below Health Tools-
Calculate Your Body Mass Index ( BMI )






















