Covid-19 Pandemic: ਹੁਣ Nasal Spray ਨਾਲ ਹੋਏਗਾ ਕੋਰੋਨਾ ਦਾ ਇਲਾਜ, ਗਲੇਨਮਾਰਕ ਤੇ ਕੈਨੇਡੀਅਨ ਕੰਪਨੀ ਨੇ ਕੀਤਾ ਤਿਆਰ
ਦੇਸ਼ ਵਿੱਚ ਕੋਵਿਡ ਨਾਲ ਜੂਝ ਰਹੇ ਮਰੀਜ਼ਾਂ ਲਈ ਚੰਗੀ ਖ਼ਬਰ ਹੈ। ਗਲੇਨਮਾਰਕ ਫਾਰਮਾਸਿਊਟੀਕਲਜ਼ ਲਿਮਟਿਡ ਨੇ ਸਾਰੇ ਬਾਲਗ ਕੋਵਿਡ ਮਰੀਜ਼ਾਂ ਲਈ ਨਾਈਟ੍ਰਿਕ ਆਕਸਾਈਡ ਨਾਮਕ ਨੱਕ ਵਾਲੀ ਸਪਰੇਅ (Nasal Spray) ਲਾਂਚ ਕੀਤੀ ਹੈ।
Covid-19 Pandemic: ਦੇਸ਼ ਵਿੱਚ ਕੋਵਿਡ ਨਾਲ ਜੂਝ ਰਹੇ ਮਰੀਜ਼ਾਂ ਲਈ ਚੰਗੀ ਖ਼ਬਰ ਹੈ। ਗਲੇਨਮਾਰਕ ਫਾਰਮਾਸਿਊਟੀਕਲਜ਼ ਲਿਮਟਿਡ (Glenmark Pharmaceuticals Limited) ਨੇ ਸਾਰੇ ਬਾਲਗ ਕੋਵਿਡ ਮਰੀਜ਼ਾਂ ਲਈ ਨਾਈਟ੍ਰਿਕ ਆਕਸਾਈਡ ਨਾਮਕ ਨੱਕ ਵਾਲੀ ਸਪਰੇਅ (Nasal Spray) ਲਾਂਚ ਕੀਤੀ ਹੈ।
ਨਿਊਜ਼ ਏਜੰਸੀ ਏਐਨਆਈ ਮੁਤਾਬਕ ਗਲੇਨਮਾਰਕ ਨੇ ਇਸ ਨੂੰ ਕੈਨੇਡੀਅਨ ਕੰਪਨੀ SaNotize ਨਾਲ ਮਿਲ ਕੇ ਤਿਆਰ ਕੀਤਾ ਹੈ। ਨਾਈਟ੍ਰਿਕ ਆਕਸਾਈਡ ਨੂੰ ਭਾਰਤ ਵਿੱਚ ਫੈਬੀਸਪ੍ਰੇ ਬ੍ਰਾਂਡ ਦੇ ਤਹਿਤ ਲਾਂਚ ਕੀਤਾ ਗਿਆ ਹੈ। ਨਾਸਿਕ ਸਪਰੇਅ ਲਈ, ਕੰਪਨੀ ਨੇ ਡਰੱਗ ਰੈਗੂਲੇਟਰ ਤੋਂ ਨਿਰਮਾਣ ਤੇ ਮਾਰਕੀਟਿੰਗ ਲਈ ਪ੍ਰਵਾਨਗੀ ਪ੍ਰਾਪਤ ਕੀਤੀ ਹੈ।
ਟੈਸਟ ਵਿੱਚ ਪ੍ਰਭਾਵਸ਼ਾਲੀ ਨਤੀਜੇ
ਕੰਪਨੀ ਦਾ ਕਹਿਣਾ ਹੈ ਕਿ ਇਹ ਨਾਈਟ੍ਰਿਕ ਆਕਸਾਈਡ ਆਧਾਰਿਤ ਨੱਕ ਦੀ ਸਪਰੇਅ ਨੱਕ ਦੀ ਉਪਰਲੀ ਸਤ੍ਹਾ 'ਤੇ ਕੋਰੋਨਾ ਵਾਇਰਸ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਖਤਮ ਕਰਨ ਦਾ ਕੰਮ ਕਰਦੀ ਹੈ। ਅਜ਼ਮਾਇਸ਼ਾਂ ਦੌਰਾਨ, ਇਹ ਦੇਖਿਆ ਗਿਆ ਕਿ ਇਹ ਕੋਵਿਡ ਨੂੰ ਖਤਮ ਕਰਨ ਵਿੱਚ ਪ੍ਰਭਾਵਸ਼ਾਲੀ ਹੈ ਤੇ ਇਸ ਦੀ ਦਵਾਈ ਦੇ ਮਾਈਕਰੋਬਾਇਲ ਗੁਣਾਂ ਨੇ ਇਹ ਸਾਬਤ ਕਰ ਦਿੱਤਾ ਹੈ ਕਿ ਜਦੋਂ ਇਸ ਸਪਰੇਅ ਨੂੰ ਨੱਕ ਦੇ ਮਿਯੂਕਸ 'ਤੇ ਛਿੜਕਿਆ ਜਾਂਦਾ ਹੈ, ਤਾਂ ਇਹ ਸਰੀਰ ਵਿੱਚ ਵਾਇਰਸ ਨੂੰ ਵਧਣ ਤੋਂ ਰੋਕਦਾ ਹੈ।
ਗਲੇਨਮਾਰਕ ਨੇ ਕੋਵਿਡ ਦੇ ਮਾਮਲੇ ਵਿੱਚ ਸਪਰੇਅ ਨੂੰ ਇੱਕ ਪ੍ਰਭਾਵਸ਼ਾਲੀ ਇਲਾਜ ਦੱਸਿਆ ਹੈ। ਰੌਬਰਟ ਕ੍ਰੋਕਰਟ, ਸੀਈਓ, ਗਲੇਨਮਾਰਕ ਫਾਰਮਾਸਿਊਟੀਕਲਜ਼ ਲਿਮਟਿਡ ਨੇ ਕਿਹਾ, "ਸਾਨੂੰ ਭਰੋਸਾ ਹੈ ਕਿ ਇਹ ਮਰੀਜ਼ਾਂ ਨੂੰ ਲੋੜੀਂਦਾ ਅਤੇ ਸਮੇਂ ਸਿਰ ਇਲਾਜ ਮੁਹੱਈਆ ਕਰਾਉਣ ਵਿੱਚ ਕਾਰਗਰ ਸਾਬਤ ਹੋਵੇਗਾ।" ਸਾਨੂੰ ਖੁਸ਼ੀ ਹੈ ਕਿ ਅਸੀਂ ਇੱਕ ਕੰਪਨੀ ਦੇ ਰੂਪ ਵਿੱਚ ਕੋਵਿਡ ਮਹਾਮਾਰੀ ਦੇ ਖਿਲਾਫ ਭਾਰਤ ਦੀ ਲੜਾਈ ਵਿੱਚ ਉਸਦੇ ਨਾਲ ਹਾਂ। ਅਸੀਂ ਇਸ ਨੂੰ ਭਾਰਤ ਵਿੱਚ ਸੈਨੋਟਾਈਜ਼ (SaNOtize) ਦੇ ਨਾਲ ਲਾਂਚ ਕਰਕੇ ਬਹੁਤ ਖੁਸ਼ ਹਾਂ।
ਦੇਸ਼ 'ਚ ਕੋਵਿਡ ਦਾ ਖ਼ਤਰਾ ਖਤਮ ਨਹੀਂ ਹੋਇਆ
ਧਿਆਨ ਯੋਗ ਹੈ ਕਿ ਦੇਸ਼ ਵਿੱਚ ਕੋਵਿਡ ਦੇ ਮਾਮਲੇ ਤੇਜ਼ੀ ਨਾਲ ਘੱਟ ਰਹੇ ਹਨ ਪਰ ਕੋਵਿਡ ਦਾ ਖ਼ਤਰਾ ਅਜੇ ਵੀ ਘੱਟ ਨਹੀਂ ਹੋਇਆ ਹੈ। ਬੁੱਧਵਾਰ ਸਵੇਰੇ ਸਿਹਤ ਮੰਤਰਾਲੇ ਦੁਆਰਾ ਜਾਰੀ ਕੀਤੇ ਗਏ ਅੰਕੜਿਆਂ ਦੇ ਅਨੁਸਾਰ, ਦੇਸ਼ ਵਿੱਚ ਕੋਵਿਡ -19 ਤੋਂ 1,217 ਹੋਰ ਲੋਕਾਂ ਦੀ ਮੌਤ ਤੋਂ ਬਾਅਦ, ਸੰਕਰਮਣ ਕਾਰਨ ਜਾਨ ਗੁਆਉਣ ਵਾਲੇ ਲੋਕਾਂ ਦੀ ਗਿਣਤੀ ਵੱਧ ਕੇ 5,05,279 ਹੋ ਗਈ ਹੈ।
ਦੇਸ਼ 'ਚ ਇਲਾਜ ਅਧੀਨ ਮਰੀਜ਼ਾਂ ਦੀ ਗਿਣਤੀ ਘੱਟ ਕੇ 8,92,828 'ਤੇ ਆ ਗਈ ਹੈ, ਜੋ ਸੰਕਰਮਣ ਦੇ ਕੁੱਲ ਮਾਮਲਿਆਂ ਦਾ 2.11 ਫੀਸਦੀ ਹੈ। ਪਿਛਲੇ 24 ਘੰਟਿਆਂ ਵਿੱਚ ਕੋਵਿਡ-19 ਦੇ ਇਲਾਜ ਅਧੀਨ ਮਰੀਜ਼ਾਂ ਦੀ ਗਿਣਤੀ ਵਿੱਚ 1,02,063 ਦੀ ਕਮੀ ਆਈ ਹੈ। ਦੇਸ਼ ਵਿੱਚ ਮਰੀਜ਼ਾਂ ਦੇ ਠੀਕ ਹੋਣ ਦੀ ਰਾਸ਼ਟਰੀ ਦਰ 96.70 ਪ੍ਰਤੀਸ਼ਤ ਹੈ।
ਇਹ ਵੀ ਪੜ੍ਹੋ: YouTube ਵੀਡੀਓ ਵੇਖ ਕਰਵਾਉਣ ਲੱਗਾ ਪਤਨੀ ਦੀ ਡਿਲੀਵਰੀ, ਬੱਚੇ ਦੀ ਮੌਤ, ਪਤਨੀ ਗੰਭੀਰ
ਇਹ ਵੀ ਪੜ੍ਹੋ: ਮੌਤ ਦਾ ਖਤਰਾ 70 ਫੀਸਦੀ ਘਟਾਓ, ਰੋਜ਼ਾਨਾ ਕਰੋ ਸਿਰਫ ਇਹ ਕੰਮ, ਨਵੇਂ ਅਧਿਐਨ 'ਚ ਖ਼ੁਲਾਸਾ
ਇਹ ਵੀ ਪੜ੍ਹੋ: ਬਹੁਤੇ ਲੋਕ ਨਹੀਂ ਜਾਣਦੇ ਗੁੜ ਖਾਣ ਦੇ ਫਾਇਦੇ, ਸਿਹਤਮੰਦ ਦੇ ਨਾਲ ਹੀ ਖੂਬਸੂਰਤੀ ਵੀ ਵਧਾਉਂਦਾ
ਇਹ ਵੀ ਪੜ੍ਹੋ: ਸੰਤਰਾ, ਕੇਲਾ ਅਤੇ ਸੇਬ ਖਾਂਦੇ ਸਮੇਂ ਨਾ ਕਰੋ ਇਹ ਵੱਡੀ ਗਲਤੀ, ਜਾਣੋ ਇਨ੍ਹਾਂ ਨੂੰ ਖਾਣ ਦਾ ਸਹੀ ਤਰੀਕਾ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :
Check out below Health Tools-
Calculate Your Body Mass Index ( BMI )