Health Tips: ਕੁੱਝ ਮਿੱਠਾ ਖਾਣ ਦੀ ਲਾਲਸਾ ਨੂੰ ਸ਼ਾਂਤ ਕਰਨ ਲਈ ਮਠਿਆਈ ਦੀ ਥਾਂ ਖਾਓ ਇਹ ਚੀਜ਼, ਦਿਲ ਤੋਂ ਲੈ ਕੇ ਹੱਡੀਆਂ ਤੱਕ ਮਿਲੇਗਾ ਫਾਇਦਾ
Health News: ਬਹੁਤ ਸਾਰੇ ਲੋਕਾਂ ਨੂੰ ਮਿੱਠਾ ਖਾਣਾ ਬਹੁਤ ਪਸੰਦ ਹੁੰਦਾ ਹੈ। ਜਿਸ ਕਰਕੇ ਮਠਿਆਈ ਖਾ ਲੈਂਦੇ ਹਨ। ਪਰ ਇਹ ਸਿਹਤ ਲਈ ਸਹੀ ਨਹੀਂ ਹੈ। ਤੁਸੀਂ ਜੇਕਰ ਆਪਣੀ ਡਾਈਟ ਵਿੱਚ ਡੇਟਸ ਨੂੰ ਸ਼ਾਮਿਲ ਕਰਦੇ ਹੋ ਤਾਂ ਇਸ ਨਾਲ ਸਿਹਤ ਨੂੰ ਫਾਇਦਾ...
Dates Benefits: ਬਹੁਤ ਸਾਰੇ ਲੋਕਾਂ ਨੂੰ ਮਿੱਠਾ ਖਾਣਾ ਬਹੁਤ ਪਸੰਦ ਹੁੰਦਾ ਹੈ। ਜਿਨ੍ਹਾਂ ਵਿੱਚੋਂ ਕੁੱਝ ਨੂੰ ਖਾਣਾ ਖਾਣ ਤੋਂ ਬਾਅਦ ਮਿੱਠੇ ਦੀ ਕ੍ਰੇਵਿੰਗ ਹੁੰਦੀ ਹੈ। ਜਿਸ ਕਰਕੇ ਉਹ ਮਠਿਆਈ ਖਾ ਲੈਂਦੇ ਹਨ। ਪਰ ਉਨ੍ਹਾਂ ਦੀ ਇਹ ਆਦਤ ਸਿਹਤ ਲਈ ਨੁਕਸਾਨਦੇਹ ਸਾਬਤ ਹੋ ਸਕਦੀ ਹੈ। ਹੱਦ ਨਾਲੋਂ ਜ਼ਿਆਦਾ ਮਿੱਠਾ ਖਾਣਾ ਸਿਹਤ ਲਈ ਵੱਡੀ ਆਫਤ ਖੜ੍ਹੀ ਕਰ ਸਕਦਾ ਹੈ। ਇਸ ਲਈ ਅੱਜ ਅਸੀਂ ਤੁਹਾਨੂੰ ਦੱਸਾਂਗੇ ਇੱਕ ਅਜਿਹੀ ਚੀਜ਼ ਬਾਰੇ ਜਿਸ ਨਾਲ ਤੁਹਾਡੀ ਮਿੱਠਾ ਖਾਣ ਦੀ ਲਾਲਸਾ ਵੀ ਸ਼ਾਂਤ ਹੋਵੇਗੀ ਤੇ ਇਸ ਨਾਲ ਸਰੀਰ ਨੂੰ ਲਾਭ ਵੀ ਮਿਲੇਗਾ। ਆਓ ਜਾਣਦੇ ਹਾਂ ਇਕ ਅਜਿਹੇ ਹੀ ਮਿੱਠੇ ਉਤਪਾਦ 'ਡੇਟਸ' ਮਤਲਬ ਖਜੂਰ ਦੇ ਬਾਰੇ 'ਚ, ਜਿਸਦਾ ਸੁਆਦ ਮਿੱਠਾ ਹੁੰਦਾ ਹੈ ਅਤੇ ਸਿਹਤ ਲਈ ਵੀ ਬਹੁਤ ਫਾਇਦੇਮੰਦ ਹੁੰਦਾ ਹੈ (dates benefits for health)।
ਖਜੂਰ ਵਿੱਚ ਕੁਦਰਤੀ ਮਿੱਠਾ ਹੁੰਦਾ
ਖਜੂਰ ਫਰੂਟੋਜ਼ ਦਾ ਵਧੀਆ ਸਰੋਤ ਹਨ। ਫਰਕਟੋਜ਼ ਫਲਾਂ ਵਿੱਚ ਪਾਈ ਜਾਣ ਵਾਲੀ ਖੰਡ ਦਾ ਨਾਮ ਹੈ। ਜਿਸ ਕਾਰਨ ਖਜੂਰ ਬਹੁਤ ਮਿੱਠੀ ਹੁੰਦੀ ਹੈ ਅਤੇ ਕਈ ਤਰ੍ਹਾਂ ਦੇ ਮਿੱਠੇ ਪਕਵਾਨਾਂ ਵਿੱਚ ਖਜੂਰ ਨੂੰ ਚੀਨੀ ਦੇ ਰੂਪ ਵਿੱਚ ਵਰਤਿਆ ਜਾਂਦਾ ਹੈ।
ਹੋਰ ਪੜ੍ਹੋ : ਸੇਬ ਖਾਣ ਦੇ ਫਾਇਦੇ ਦੀ ਥਾਂ ਹੋ ਸਕਦੇ ਨੁਕਸਾਨ? ਖਾਣ ਤੋਂ ਪਹਿਲਾਂ ਜਾਣੋ ਸਿਹਤ ਮਾਹਿਰਾਂ ਦੀ ਰਾਏ
ਖਜੂਰ ਪੋਸ਼ਕ ਤੱਤਾਂ ਨਾਲ ਭਰਪੂਰ ਹੁੰਦੇ ਹਨ
ਹੈਲਥਲਾਈਨ ਦੀ ਰਿਪੋਰਟ ਮੁਤਾਬਕ ਖਜੂਰ 'ਚ ਫਾਈਬਰ ਅਤੇ ਐਂਟੀਆਕਸੀਡੈਂਟ ਤੋਂ ਇਲਾਵਾ ਕਈ ਵਿਟਾਮਿਨ ਅਤੇ ਮਿਨਰਲਸ ਮੌਜੂਦ ਹੁੰਦੇ ਹਨ। ਲਗਭਗ 100 ਗ੍ਰਾਮ ਖਜੂਰ ਵਿੱਚ 75 ਗ੍ਰਾਮ ਕਾਰਬੋਹਾਈਡਰੇਟ, 7 ਗ੍ਰਾਮ ਫਾਈਬਰ, 2 ਗ੍ਰਾਮ ਪ੍ਰੋਟੀਨ, 15% ਪੋਟਾਸ਼ੀਅਮ, 13% ਮੈਗਨੀਸ਼ੀਅਮ, 40% ਕਾਪਰ, ਮੈਂਗਨੀਜ਼ 13%, ਆਇਰਨ 5% ਅਤੇ ਵਿਟਾਮਿਨ ਬੀ-6 15% ਹੁੰਦਾ ਹੈ।
ਬਲੱਡ ਸ਼ੂਗਰ ਕੰਟਰੋਲ
ਖਜੂਰ ਬਲੱਡ ਸ਼ੂਗਰ ਨੂੰ ਕੰਟਰੋਲ ਕਰਨ 'ਚ ਮਦਦਗਾਰ ਮੰਨਿਆ ਜਾਂਦਾ ਹੈ। ਘੱਟ ਗਲਾਈਸੈਮਿਕ ਇੰਡੈਕਸ, ਫਾਈਬਰ ਅਤੇ ਐਂਟੀਆਕਸੀਡੈਂਟਸ ਕਾਰਨ ਖਜੂਰ ਬਲੱਡ ਸ਼ੂਗਰ ਨੂੰ ਕੰਟਰੋਲ ਕਰਨ ਵਿੱਚ ਕਾਰਗਰ ਹੈ। ਜਿਸ ਨਾਲ ਸ਼ੂਗਰ ਦੇ ਮਰੀਜ਼ਾਂ ਨੂੰ ਵੀ ਰਾਹਤ ਮਿਲਦੀ ਹੈ।
ਕਬਜ਼ ਦੂਰ ਹੋ ਜਾਂਦੀ ਹੈ
ਖਜੂਰ 'ਚ ਕਾਫੀ ਮਾਤਰਾ 'ਚ ਫਾਈਬਰ ਹੁੰਦਾ ਹੈ। ਜਿਸ ਨਾਲ ਪਾਚਨ ਤੰਤਰ ਠੀਕ ਰਹਿੰਦਾ ਹੈ ਅਤੇ ਕਬਜ਼ ਦੀ ਸਮੱਸਿਆ ਦੂਰ ਹੋ ਜਾਂਦੀ ਹੈ। ਜਿਸ ਨਾਲ ਵਿਅਕਤੀ ਦਾ ਪੇਟ ਸਾਫ ਰਹਿੰਦਾ ਹੈ। ਇਸ ਤਰ੍ਹਾਂ ਇਹ ਪੇਟ ਨੂੰ ਵੀ ਸਹੀ ਰੱਖਦਾ ਹੈ।
ਹੱਡੀਆਂ ਲਈ ਫਾਇਦੇਮੰਦ
ਖਜੂਰ ਸਾਡੀਆਂ ਹੱਡੀਆਂ ਲਈ ਵੀ ਬਹੁਤ ਫਾਇਦੇਮੰਦ ਮੰਨੇ ਜਾਂਦੇ ਹਨ। ਖਜੂਰ 'ਚ ਫਾਸਫੋਰਸ, ਕੈਲਸ਼ੀਅਮ ਅਤੇ ਮੈਗਨੀਸ਼ੀਅਮ ਸਮੇਤ ਕਈ ਤਰ੍ਹਾਂ ਦੇ ਖਣਿਜ ਪਾਏ ਜਾਂਦੇ ਹਨ, ਜੋ ਹੱਡੀਆਂ ਲਈ ਬਹੁਤ ਫਾਇਦੇਮੰਦ ਸਾਬਤ ਹੁੰਦੇ ਹਨ।
ਦਿਲ ਲਈ ਫਾਇਦੇਮੰਦ
ਖਜੂਰ 'ਚ ਕਈ ਤਰ੍ਹਾਂ ਦੇ ਐਂਟੀ-ਆਕਸੀਡੈਂਟ ਮੌਜੂਦ ਹੁੰਦੇ ਹਨ, ਜੋ ਦਿਲ ਦੀ ਸਿਹਤ ਲਈ ਬਹੁਤ ਫਾਇਦੇਮੰਦ ਸਾਬਤ ਹੁੰਦੇ ਹਨ। ਦਿਲ ਤੋਂ ਇਲਾਵਾ ਕੈਂਸਰ, ਅਲਜ਼ਾਈਮਰ ਅਤੇ ਡਾਇਬਟੀਜ਼ ਨੂੰ ਵਧਣ ਤੋਂ ਰੋਕਣ 'ਚ ਵੀ ਖਜੂਰ ਮਦਦ ਕਰਦਾ ਹੈ, ਨਾਲ ਹੀ ਖਜੂਰ ਊਰਜਾ ਦੇ ਪੱਧਰ ਨੂੰ ਵਧਾਉਣ ਵਿੱਚ ਬਹੁਤ ਮਦਦ ਕਰਦੇ ਹਨ।
Disclaimer: ਇਸ ਲੇਖ ਵਿਚ ਦੱਸੇ ਗਏ ਤਰੀਕਿਆਂ ਅਤੇ ਸੁਝਾਵਾਂ ਨੂੰ ਅਪਣਾਉਣ ਤੋਂ ਪਹਿਲਾਂ,ਕਿਸੇ ਡਾਕਟਰ ਜਾਂ ਸਬੰਧਤ ਮਾਹਰ ਦੀ ਸਲਾਹ ਜ਼ਰੂਰ ਲਓ।
Check out below Health Tools-
Calculate Your Body Mass Index ( BMI )