(Source: ECI/ABP News/ABP Majha)
Diabetes ਦੇ ਮਰੀਜ਼ ਜ਼ਰੂਰ ਖਾਣ ਆਹ ਸਸਤੀ ਸਬਜ਼ੀਆਂ, ਸ਼ੂਗਰ ਦਾ ਲੈਵਲ ਤੁਰੰਤ ਹੋਵੇਗਾ Down
Diabetes: ਜੇਕਰ ਡਾਇਬਟੀਜ਼ ਵਿੱਚ ਖਾਣ-ਪੀਣ ਨੂੰ ਲੈ ਕੇ ਥੋੜ੍ਹੀ ਜਿਹੀ ਵੀ ਲਾਪਰਵਾਹੀ ਹੁੰਦੀ ਹੈ ਤਾਂ ਇਸ ਦਾ ਸਿੱਧਾ ਅਸਰ ਉਸ ਵਿਅਕਤੀ ਦੇ ਬਲੱਡ ਸ਼ੂਗਰ ਲੈਵਲ 'ਤੇ ਪੈਂਦਾ ਹੈ। ਆਓ ਜਾਣਦੇ ਹਾਂ ਕਿਹੜੀਆਂ ਸਬਜ਼ੀਆਂ ਖਾਣ ਨਾਲ ਸ਼ੂਗਰ ਘੱਟ ਹੁੰਦੀ ਹੈ
Diabetes: ਜੇਕਰ ਡਾਇਬਟੀਜ਼ ਵਿੱਚ ਖਾਣ-ਪੀਣ ਨੂੰ ਲੈ ਕੇ ਥੋੜ੍ਹੀ ਜਿਹੀ ਵੀ ਲਾਪਰਵਾਹੀ ਹੁੰਦੀ ਹੈ ਤਾਂ ਇਸ ਦਾ ਸਿੱਧਾ ਅਸਰ ਉਸ ਵਿਅਕਤੀ ਦੇ ਬਲੱਡ ਸ਼ੂਗਰ ਲੈਵਲ 'ਤੇ ਪੈਂਦਾ ਹੈ। ਗਲਤ ਭੋਜਨ ਖਾਣ ਨਾਲ ਖੂਨ ਵਿੱਚ ਗਲੂਕੋਜ਼ ਦਾ ਪੱਧਰ ਤੇਜ਼ੀ ਨਾਲ ਵੱਧ ਸਕਦਾ ਹੈ। ਇਸ ਦੇ ਨਾਲ ਹੀ ਇਨਸੁਲਿਨ ਦਾ ਪੱਧਰ (Insulin Level) ਵੀ ਇਸ ਨਾਲ ਪ੍ਰਭਾਵਿਤ ਹੁੰਦਾ ਹੈ ਅਤੇ ਪੀੜਤ ਨੂੰ ਕਈ ਤਰ੍ਹਾਂ ਦੀਆਂ ਸਮੱਸਿਆਵਾਂ (Diabetes related complications) ਹੋਣ ਲੱਗ ਜਾਂਦੀਆਂ ਹਨ।
ਸ਼ੂਗਰ ਵਧਣ ਨਾਲ ਸਿਰ ਦਰਦ, ਥਕਾਵਟ ਅਤੇ ਘਬਰਾਹਟ ਹੋਣ ਲੱਗ ਜਾਂਦੀ ਹੈ। ਅਜਿਹੇ 'ਚ ਤੁਹਾਨੂੰ ਇਨ੍ਹਾਂ 4 ਸਬਜ਼ੀਆਂ ਨੂੰ ਆਪਣੀ ਡਾਈਟ 'ਚ ਜ਼ਰੂਰ ਸ਼ਾਮਲ ਕਰਨਾ ਚਾਹੀਦਾ ਹੈ ਕਿਉਂਕਿ ਇਹ ਤੁਹਾਡੇ ਬਲੱਡ ਸ਼ੂਗਰ ਲੈਵਲ ਨੂੰ ਤੇਜ਼ੀ ਨਾਲ ਵਧਣ ਨਹੀਂ ਦਿੰਦੀਆਂ। ਇਸ ਤੋਂ ਇਲਾਵਾ, ਇਹ ਸਬਜ਼ੀਆਂ ਤੁਹਾਡੇ ਇਨਸੁਲਿਨ ਪ੍ਰਤੀਕ੍ਰਿਆ ਨੂੰ ਵੀ ਬਿਹਤਰ ਬਣਾਉਂਦੀਆਂ ਹਨ। ਆਓ ਜਾਣਦੇ ਹਾਂ ਇਨ੍ਹਾਂ ਸਬਜ਼ੀਆਂ ਬਾਰੇ।
ਬ੍ਰੋਕਲੀ
ਪੌਸ਼ਟਿਕ ਹੋਣ ਦੇ ਨਾਲ-ਨਾਲ ਬ੍ਰੋਕਲੀ ਐਂਟੀ-ਡਾਇਬੀਟਿਕ ਵੀ ਹੈ। ਬ੍ਰੋਕਲੀ ਖਾਣ ਨਾਲ ਵੀ ਸ਼ੂਗਰ ਲੈਵਲ ਨੂੰ ਬਰਕਰਾਰ ਰੱਖਣ 'ਚ ਮਦਦ ਮਿਲਦੀ ਹੈ। ਦਰਅਸਲ, ਬ੍ਰੋਕਲੀ ਵਿੱਚ ਡਾਇਟਰੀ ਫਾਈਬਰ ਅਤੇ ਕ੍ਰੋਮੀਅਮ ਪਾਇਆ ਜਾਂਦਾ ਹੈ, ਜੋ ਇਨਸੁਲਿਨ ਪ੍ਰਤੀਕ੍ਰਿਆ ਨੂੰ ਬਿਹਤਰ ਬਣਾਉਂਦਾ ਹੈ ਅਤੇ ਤੁਹਾਨੂੰ ਸ਼ੂਗਰ ਨਾਲ ਜੁੜੇ ਲੱਛਣਾਂ ਨੂੰ ਕੰਟਰੋਲ ਕਰਨ ਵਿੱਚ ਵੀ ਮਦਦ ਕਰਦਾ ਹੈ।
ਪਾਲਕ
ਪਾਲਕ ਦੇ ਪੱਤੇ ਸ਼ੂਗਰ ਦੇ ਰੋਗੀਆਂ ਲਈ ਬਹੁਤ ਫਾਇਦੇਮੰਦ ਸਾਬਤ ਹੋ ਸਕਦੇ ਹਨ। ਦਰਅਸਲ, ਪਾਲਕ ਦਾ ਗਲਾਈਸੈਮਿਕ ਇੰਡੈਕਸ ਕਾਫੀ ਘੱਟ ਹੁੰਦਾ ਹੈ। ਇਸ ਲਈ, ਜਦੋਂ ਤੁਸੀਂ ਪਾਲਕ ਖਾਂਦੇ ਹੋ, ਤਾਂ ਤੁਹਾਡਾ ਗਲੂਕੋਜ਼ ਪੱਧਰ ਹੌਲੀ-ਹੌਲੀ ਵਧਦਾ ਹੈ। ਪਾਲਕ ਵਿੱਚ ਕੁਝ ਐਂਟੀਆਕਸੀਡੈਂਟ ਵੀ ਹੁੰਦੇ ਹਨ ਜੋ ਇਮਿਊਨਿਟੀ ਵਧਾਉਣ ਅਤੇ ਖੂਨ ਵਿੱਚ ਗਲੂਕੋਜ਼ ਦੇ ਪੱਧਰ ਨੂੰ ਘਟਾਉਣ ਦਾ ਕੰਮ ਕਰਦੇ ਹਨ।
ਭਿੰਡੀ
ਭਿੰਡੀ ਦੀ ਸਬਜ਼ੀ ਖਾਣਾ ਜਾਂ ਭਿੰਡੀ ਦਾ ਪਾਣੀ (Bhindi da pani) ਪੀਣਾ, ਦੋਵੇਂ ਹੀ ਡਾਇਬਟੀਜ਼ ਪ੍ਰਬੰਧਨ ਵਿੱਚ ਬਹੁਤ ਪ੍ਰਭਾਵਸ਼ਾਲੀ ਹੋ ਸਕਦੇ ਹਨ। ਭਿੰਡੀ ਇੱਕ ਸਬਜ਼ੀ ਹੈ ਜੋ ਬਲੱਡ ਸ਼ੂਗਰ ਲੈਵਲ ਨੂੰ ਘੱਟ ਰੱਖਣ ਵਿੱਚ ਮਦਦ ਕਰਦੀ ਹੈ। ਇਹ ਇਨਸੁਲਿਨ ਪੈਦਾ ਕਰਨ ਵਿੱਚ ਵੀ ਮਦਦ ਕਰਦੀ ਹੈ।
ਕਰੇਲੇ
ਕਰੇਲੇ ਦਾ ਸੇਵਨ ਹਾਈ ਬਲੱਡ ਸ਼ੂਗਰ ਲੈਵਲ ਨੂੰ ਘੱਟ ਕਰਨ ਲਈ ਬਹੁਤ ਪ੍ਰਭਾਵਸ਼ਾਲੀ ਹੁੰਦਾ ਹੈ। ਡਾਇਬਟੀਜ਼ ਦੇ ਮਰੀਜ਼ਾਂ ਨੂੰ ਕਰੇਲਾ ਖਾਣ ਨਾਲ ਫਾਇਦਾ ਹੋ ਸਕਦਾ ਹੈ। ਕਰੇਲੇ 'ਚ ਪਾਏ ਜਾਣ ਵਾਲੇ ਕੁਝ ਵਿਟਾਮਿਨ ਅਤੇ ਖਣਿਜ ਸ਼ੂਗਰ ਲੈਵਲ ਨੂੰ ਵਧਣ ਤੋਂ ਰੋਕਦੇ ਹਨ। ਤੁਹਾਨੂੰ ਕਰੇਲੇ ਦੀ ਸਬਜ਼ੀ ਖਾਣੀ ਚਾਹੀਦੀ ਹੈ ਜਾਂ ਦਿਨ ਵਿੱਚ ਇੱਕ ਵਾਰ ਇਸ ਦਾ ਜੂਸ ਪੀਣਾ ਚਾਹੀਦਾ ਹੈ।
ਮੇਥੀ
ਮੇਥੀ ਦੀ ਸਬਜ਼ੀ ਖਾਣ ਨਾਲ ਬਲੱਡ ਸ਼ੂਗਰ ਲੈਵਲ ਵੀ ਤੇਜ਼ੀ ਨਾਲ ਘੱਟ ਹੁੰਦਾ ਹੈ। ਹਰੀ ਮੇਥੀ ਦੀ ਸਬਜ਼ੀ ਖਾਣ ਅਤੇ ਮੇਥੀ ਦਾ ਪਾਣੀ ਪੀਣ ਨਾਲ ਵੀ ਸ਼ੂਗਰ ਲੈਵਲ ਕੰਟਰੋਲ ਰਹਿੰਦਾ ਹੈ।
Check out below Health Tools-
Calculate Your Body Mass Index ( BMI )