Bad Food Habits: ਖਾਣਾ ਖਾਣ ਤੋਂ ਬਾਅਦ ਭੁੱਲ ਕੇ ਵੀ ਨਾ ਕਰੋ ਇਹ 5 ਕੰਮ, ਨਹੀਂ ਤਾਂ ਪਏਗਾ ਪਛਤਾਉਣਾ
ਇਨ੍ਹਾਂ ਗਲਤੀਆਂ ਕਾਰਨ ਬਦਹਜ਼ਮੀ, ਪੇਟ ਫੁੱਲਣਾ, ਐਸੀਡਿਟੀ, ਪੇਟ ਦਰਦ, ਜੀਅ ਕੱਚਾ ਹੋਣਾ, ਗੈਸ ਬਣਨਾ ਤੇ ਪੇਟ ਖਰਾਬ ਹੋਣ ਵਰਗੀਆਂ ਸਮੱਸਿਆਵਾਂ ਵਧ ਸਕਦੀਆਂ ਹਨ। ਇੰਨਾ ਹੀ ਨਹੀਂ ਕਈ ਵਾਰ ਇਹ ਕੈਂਸਰ ਵਰਗੀਆਂ ਬੀਮਾਰੀਆਂ ਦਾ ਵੀ ਕਾਰਨ ਬਣ ਸਕਦਾ ਹੈ।
Bad Food Habits: ਭੋਜਨ ਖਾਣ ਨਾਲ ਜੁੜੀਆਂ ਗਲਤੀਆਂ ਦਾ ਪੇਟ ਦੀ ਸਿਹਤ ਤੇ ਵਜ਼ਨ ਦੋਵਾਂ 'ਤੇ ਬੁਰਾ ਪ੍ਰਭਾਵ ਪੈਂਦਾ ਹੈ। ਇਨ੍ਹਾਂ ਗਲਤੀਆਂ ਕਾਰਨ ਬਦਹਜ਼ਮੀ, ਪੇਟ ਫੁੱਲਣਾ, ਐਸੀਡਿਟੀ, ਪੇਟ ਦਰਦ, ਜੀਅ ਕੱਚਾ ਹੋਣਾ, ਗੈਸ ਬਣਨਾ ਤੇ ਪੇਟ ਖਰਾਬ ਹੋਣ ਵਰਗੀਆਂ ਸਮੱਸਿਆਵਾਂ ਵਧ ਸਕਦੀਆਂ ਹਨ। ਇੰਨਾ ਹੀ ਨਹੀਂ ਕਈ ਵਾਰ ਇਹ ਕੈਂਸਰ ਵਰਗੀਆਂ ਬੀਮਾਰੀਆਂ ਦਾ ਵੀ ਕਾਰਨ ਬਣ ਸਕਦਾ ਹੈ। ਇਸ ਲਈ ਖਾਣਾ ਖਾਣ ਤੋਂ ਤੁਰੰਤ ਬਾਅਦ ਕੁਝ ਚੀਜ਼ਾਂ ਤੋਂ ਪ੍ਰਹੇਜ਼ ਕਰਨਾ ਚਾਹੀਦਾ ਹੈ। ਖਾਣਾ ਖਾਣ ਦੇ ਤੁਰੰਤ ਬਾਅਦ ਇਹ ਚੀਜ਼ਾਂ ਨਹੀਂ ਕਰਨੀਆਂ ਚਾਹੀਦੀਆਂ।
1. ਪਾਣੀ ਪੀਣਾ
ਭੋਜਨ ਖਾਣ ਤੋਂ ਤੁਰੰਤ ਬਾਅਦ ਪਾਣੀ ਪੀਣ ਤੋਂ ਪ੍ਰਹੇਜ਼ ਕਰਨਾ ਚਾਹੀਦਾ ਹੈ। ਖਾਣਾ ਖਾਣ ਤੋਂ ਤੁਰੰਤ ਬਾਅਦ ਪਾਣੀ ਪੀਣ ਨਾਲ ਪਾਚਨ ਪ੍ਰਣਾਲੀ ਵਿੱਚ ਗੜਬੜੀ ਹੋ ਸਕਦੀ ਹੈ ਤੇ ਪੇਟ ਫੁੱਲ ਸਕਦਾ ਹੈ। ਦਰਅਸਲ, ਪਾਣੀ ਪਾਚਨ ਰਸਾਂ ਨੂੰ ਪਤਲਾ ਕਰ ਸਕਦਾ ਹੈ। ਇਸ ਨਾਲ ਭੋਜਨ ਨੂੰ ਹਜ਼ਮ ਕਰਨਾ ਮੁਸ਼ਕਲ ਹੋ ਜਾਂਦਾ ਹੈ।
2. ਕਸਰਤ ਕਰਨਾ
ਖਾਣਾ ਖਾਣ ਤੋਂ ਤੁਰੰਤ ਬਾਅਦ ਕਦੇ ਵੀ ਜ਼ੋਰਦਾਰ ਸਰੀਰਕ ਗਤੀਵਿਧੀ ਜਾਂ ਕਸਰਤ ਨਹੀਂ ਕਰਨੀ ਚਾਹੀਦੀ। ਅਜਿਹਾ ਕਰਨ ਨਾਲ ਸਰੀਰ ਪਾਚਨ ਅੰਗਾਂ ਦੀ ਬਜਾਏ ਉਨ੍ਹਾਂ ਮਾਸਪੇਸ਼ੀਆਂ ਵੱਲ ਖੂਨ ਦਾ ਪ੍ਰਵਾਹ ਵਧਾ ਦਿੰਦਾ ਹੈ ਜੋ ਕਸਰਤ ਵਿੱਚ ਵਰਤੀਆਂ ਜਾਂਦੀਆਂ ਹਨ। ਖਾਣਾ ਖਾਣ ਤੋਂ ਤੁਰੰਤ ਬਾਅਦ ਕਸਰਤ ਕਰਨ ਨਾਲ ਪੇਟ ਵਿੱਚ ਬੇਅਰਾਮੀ, ਕੜਵੱਲ ਤੇ ਸੁਸਤੀ ਹੋ ਸਕਦੀ ਹੈ।
3. ਸਿਗਰਟ ਪੀਣਾ
ਭੋਜਨ ਖਾਣ ਤੋਂ ਤੁਰੰਤ ਬਾਅਦ ਸਿਗਰਟ ਨਹੀਂ ਪੀਣੀ ਚਾਹੀਦੀ। ਸਿਗਰਟ ਪੀਣ ਨਾਲ ਪੇਟ 'ਚ ਐਸਿਡ ਦਾ ਉਤਪਾਦਨ ਵਧ ਜਾਂਦਾ ਹੈ। ਇਸ ਨਾਲ ਬਦਹਜ਼ਮੀ ਤੇ ਅਲਸਰ ਵਰਗੀਆਂ ਸਮੱਸਿਆਵਾਂ ਹੋ ਸਕਦੀਆਂ ਹਨ। ਇਸ ਤੋਂ ਇਲਾਵਾ ਖਾਣਾ ਖਾਣ ਤੋਂ ਬਾਅਦ ਸਿਗਰਟ ਪੀਣ ਨਾਲ ਪਾਚਨ ਸਬੰਧੀ ਸਮੱਸਿਆਵਾਂ ਤੇ ਕੈਂਸਰ ਦਾ ਖਤਰਾ ਵਧ ਸਕਦਾ ਹੈ।
4. ਤੁਰੰਤ ਸੌਣਾ
ਖਾਣਾ ਖਾਣ ਤੋਂ ਤੁਰੰਤ ਬਾਅਦ ਸੌਂ ਜਾਣ ਨਾਲ ਪਾਚਨ ਕਿਰਿਆ ਹੌਲੀ ਹੋ ਜਾਂਦੀ ਹੈ। ਇਸ ਨਾਲ ਬਦਹਜ਼ਮੀ, ਗੈਸ ਤੇ ਕਬਜ਼ ਵਰਗੀਆਂ ਸਮੱਸਿਆਵਾਂ ਹੋ ਸਕਦੀਆਂ ਹਨ। ਇਸ ਲਈ ਸੌਣ ਤੋਂ ਪਹਿਲਾਂ ਸੈਰ ਜ਼ਰੂਰ ਕਰੋ।
5. ਦੰਦਾਂ ਨੂੰ ਬੁਰਸ਼ ਨਾ ਕਰਨ
ਭੋਜਨ ਖਾਣ ਤੋਂ ਬਾਅਦ ਹਮੇਸ਼ਾ ਆਪਣੇ ਦੰਦਾਂ ਨੂੰ ਸਾਫ਼ ਕਰੋ। ਅਜਿਹਾ ਨਾ ਕਰਨ ਨਾਲ ਦੰਦਾਂ ਤੇ ਮਸੂੜਿਆਂ ਲਈ ਨੁਕਸਾਨਦੇਹ ਨਤੀਜੇ ਹੋ ਸਕਦੇ ਹਨ। ਭੋਜਨ ਦੰਦਾਂ ਵਿਚਕਾਰ ਫਸ ਜਾਂਦਾ ਹੈ ਤੇ ਕਈ ਤਰ੍ਹਾਂ ਦੀਆਂ ਬਿਮਾਰੀਆਂ ਦਾ ਕਾਰਨ ਬਣ ਸਕਦਾ ਹੈ।
Disclaimer: ਆਪਣੀ ਸਿਹਤ ਨਾਲ ਸਬੰਧਤ ਕੋਈ ਵੀ ਚੀਜ਼ ਅਪਣਾਉਣ ਤੋਂ ਪਹਿਲਾਂ, ਕਿਰਪਾ ਕਰਕੇ ਡਾਕਟਰ ਦੀ ਸਲਾਹ ਲਓ।
Check out below Health Tools-
Calculate Your Body Mass Index ( BMI )