Health News: ਕੀ ਤੁਸੀਂ ਵੀ ਗਰਮੀਆਂ 'ਚ ਪੀਂਦੇ ਹੋ ਠੰਡੀ ਬੀਅਰ ਤਾਂ ਜਾਣ ਲਓ ਇਸ ਤੋਂ ਹੋਣ ਵਾਲੇ ਨੁਕਸਾਨ ਬਾਰੇ
Cold Beer: ਗਰਮੀ ਦੇ ਵਿੱਚ ਲੋਕ ਖੂਬ ਦਬਾਅ ਕੇ ਬੀਅਰ ਪੀਂਦੇ ਹਨ। ਯੁਵਾ ਪੀੜ੍ਹੀ ਦੇ ਵਿੱਚ ਬੀਅਰ ਪੀਣ ਦਾ ਕਾਫੀ ਕ੍ਰੇਜ਼ ਹੈ। ਪਰ ਉਨ੍ਹਾਂ ਨੂੰ ਨਹੀਂ ਪਤਾ ਹੈ ਕਿ ਬੀਅਰ ਪੀਣ ਸਮੇਂ ਉਹ ਕੁੱਝ ਅਜਿਹੀਆਂ ਗਲਤੀਆਂ ਕਰਦੇ ਨੇ ਜਿਸ ਨਾਲ ਸਿਹਤ ਨੂੰ ਨੁਕਸਾਨ
Cold Beer Side Effects: ਗਰਮੀ ਵੱਧਣ ਨਾਲ ਬੀਅਰ ਦੀ ਮੰਗ ਵਧ ਜਾਂਦੀ ਹੈ। ਬਹੁਤ ਸਾਰੇ ਲੋਕ ਜੋ ਕਿ ਗਰਮੀ ਦੇ ਸੀਜ਼ਨ ਵਿੱਚ ਬੀਅਰ ਦਬਾ ਕੇ ਪੀਂਦੇ ਹਨ। ਜੇਕਰ ਤੁਸੀਂ ਗਰਮੀ ਤੋਂ ਰਾਹਤ ਪਾਉਣ ਲਈ ਬੀਅਰ ਪੀ ਰਹੇ ਹੋ। ਤਾਂ ਜਾਣ ਲਓ ਤੁਸੀਂ ਕਿਹੜੀ ਗਲਤੀ ਕਰ ਰਹੇ ਹੋ।
ਬੀਅਰ ਪੀਣ ਦੇ ਫਾਇਦੇ ਅਤੇ ਨੁਕਸਾਨ
ਬਹੁਤ ਸਾਰੇ ਲੋਕ ਗਰਮੀ ਤੋਂ ਰਾਹਤ ਪਾਉਣ ਲਈ ਬੀਅਰ (Beer) ਪੀਂਦੇ ਹਨ, ਬੀਅਰ ਪੀਣ ਦੇ ਫਾਇਦੇ ਅਤੇ ਨੁਕਸਾਨ ਹਨ ਪਰ ਕਿਸੇ ਨੁਕਸਾਨ ਤੋਂ ਬਚਣ ਲਈ ਬੀਅਰ ਪੀਂਦੇ ਸਮੇਂ ਕੁਝ ਗੱਲਾਂ ਦਾ ਧਿਆਨ ਰੱਖਣਾ ਜ਼ਰੂਰੀ ਹੈ।
ਆਪਣੀ ਪਿਆਸ ਬੁਝਾਉਣ ਲਈ ਬੀਅਰ ਨਾ ਪੀਓ
ਅਕਸਰ ਲੋਕ ਗਰਮੀ ਵਿੱਚ ਆਪਣੀ ਪਿਆਸ ਬੁਝਾਉਣ ਲਈ ਬੀਅਰ ਪੀਂਦੇ ਹਨ। ਪਰ ਅਸਲ ਵਿੱਚ ਬੀਅਰ ਪੀਣ ਨਾਲ ਤੁਹਾਨੂੰ ਜ਼ਿਆਦਾ ਪਿਆਸ ਲੱਗ ਸਕਦੀ ਹੈ ਅਤੇ ਜ਼ਿਆਦਾ ਪਸੀਨਾ ਆਉਂਦਾ ਹੈ।
ਦਿਲ ਦੀ ਧੜਕਣ ਵਧ ਸਕਦੀ ਹੈ
ਬੀਅਰ ਪੀਣ ਤੋਂ ਬਾਅਦ ਤੁਸੀਂ ਥੋੜੀ ਦੇਰ ਲਈ ਠੰਡਾ ਮਹਿਸੂਸ ਕਰ ਸਕਦੇ ਹੋ ਪਰ ਜਦੋਂ ਅਲਕੋਹਲ ਤੁਹਾਡੇ ਸਰੀਰ ਵਿੱਚ ਪਹੁੰਚ ਜਾਂਦੀ ਹੈ ਤਾਂ ਇਹ ਅਸਲ ਵਿੱਚ ਐਡਰੇਨਾਲੀਨ ਦੇ ਸਤ੍ਹਾ ਨੂੰ ਵਧਾਉਂਦੀ ਹੈ। ਇਸ ਨਾਲ ਦਿਲ ਦੀ ਧੜਕਣ ਵਧ ਜਾਂਦੀ ਹੈ ਅਤੇ ਖੂਨ ਦੀਆਂ ਨਾੜੀਆਂ ਫੈਲ ਜਾਂਦੀਆਂ ਹਨ।
ਤੰਦੂਰੀ ਚਿਕਨ ਦੇ ਨਾਲ ਬੀਅਰ
ਲੋਕ ਚਿਕਨ ਟੰਗੜੀ, ਚਿਕਨ ਫ੍ਰਾਈ ਵਿਦ ਬੀਅਰ ਵਰਗੀਆਂ ਚੀਜ਼ਾਂ ਖਾਣਾ ਪਸੰਦ ਕਰਦੇ ਹਨ, ਤੁਹਾਨੂੰ ਦੱਸ ਦੇਈਏ ਕਿ ਇਸ ਕੰਬੋ ਨਾਲ ਗਾਊਟ ਜਾਂ ਕੈਂਸਰ ਵੀ ਹੋ ਸਕਦਾ ਹੈ।
ਗੁਰਦੇ ਲਈ ਨੁਕਸਾਨਦੇਹ
ਮਸਤੀ ਕਰਦੇ ਸਮੇਂ ਤੁਸੀਂ ਜਿੰਨੀ ਜ਼ਿਆਦਾ ਬੀਅਰ ਪੀਂਦੇ ਹੋ, ਇਹ ਤੁਹਾਡੀ ਸਿਹਤ ਨੂੰ ਓਨਾ ਹੀ ਜ਼ਿਆਦਾ ਨੁਕਸਾਨ ਪਹੁੰਚਾਏਗੀ। ਬੀਅਰ ਪੀਣ ਤੋਂ ਬਾਅਦ ਸਰੀਰ 'ਚੋਂ ਪਾਣੀ ਤੇਜ਼ੀ ਨਾਲ ਬਾਹਰ ਨਿਕਲ ਜਾਂਦਾ ਹੈ ਜਦਕਿ ਅਲਕੋਹਲ ਸਰੀਰ 'ਚ ਜਜ਼ਬ ਹੋ ਜਾਂਦੀ ਹੈ, ਜਿਸ ਨਾਲ ਲੀਵਰ, ਕਿਡਨੀ, ਦਿਲ ਆਦਿ 'ਤੇ ਅਸਰ ਪੈਂਦਾ ਹੈ।
Disclaimer: ਖ਼ਬਰਾਂ ਵਿੱਚ ਦਿੱਤੀ ਗਈ ਕੁਝ ਜਾਣਕਾਰੀ ਮੀਡੀਆ ਰਿਪੋਰਟਾਂ 'ਤੇ ਅਧਾਰਤ ਹੈ। ਕਿਸੇ ਵੀ ਸੁਝਾਅ ਨੂੰ ਲਾਗੂ ਕਰਨ ਤੋਂ ਪਹਿਲਾਂ, ਤੁਹਾਨੂੰ ਸਬੰਧਤ ਮਾਹਿਰ ਦੀ ਸਲਾਹ ਜ਼ਰੂਰ ਲੈਣੀ ਚਾਹੀਦੀ ਹੈ।
Check out below Health Tools-
Calculate Your Body Mass Index ( BMI )