(Source: ECI/ABP News/ABP Majha)
Storing Food In Aluminium Foil: ਕੀ ਤੁਸੀਂ ਵੀ ਐਲੂਮੀਨੀਅਮ ਪੇਪਰ ’ਚ ਲਪੇਟਦੇ ਹੋ ਖਾਣਾ...ਤਾਂ ਹੋ ਜਾਓ ਸਾਵਧਾਨ!
Health Care Tips: ਜੇ ਪਹਿਲਾਂ ਵਾਲੇ ਸਮੇਂ ਦੇ ਵੱਲ ਝਾਤ ਮਾਰੀਏ ਤਾਂ ਅੱਜ ਤੋਂ ਕੁਝ ਸਮਾਂ ਪਹਿਲਾਂ ਦੀ ਤਾਂ ਮਾਵਾਂ ਆਪਣੇ ਬੱਚਿਆਂ ਨੂੰ ਸਕੂਲ ਜਾਣ ਸਮੇਂ ਕੱਪੜੇ ਦੇ ਬਣੇ ਪੋਣੇ ਵਿੱਚ ਰੋਟੀ ਲਪੇਟ ਕੇ ਦਿੰਦੀਆਂ ਸਨ...
Wrap Food In Aluminum Paper?: ਅੱਜ-ਕੱਲ੍ਹ ਹਰ ਇੱਕ ਵਿਅਕਤੀ ਦੂਜੇ ਦੀ ਦੇਖਾਦੇਖੀ ਆਪਣੀ ਜੀਵਨਸ਼ੈਲੀ ਵਿਚ ਬਦਲਾਅ ਲਿਆ ਹੈ। ਜੇ ਪਹਿਲਾਂ ਵਾਲੇ ਸਮੇਂ ਦੇ ਵੱਲ ਝਾਤ ਮਾਰੀਏ ਤਾਂ ਅੱਜ ਤੋਂ ਕੁਝ ਸਮਾਂ ਪਹਿਲਾਂ ਦੀ ਤਾਂ ਮਾਵਾਂ ਆਪਣੇ ਬੱਚਿਆਂ ਨੂੰ ਸਕੂਲ ਜਾਣ ਸਮੇਂ ਕੱਪੜੇ ਦੇ ਬਣੇ ਪੋਣੇ ਵਿੱਚ ਰੋਟੀ ਲਪੇਟ ਕੇ ਦਿੰਦੀਆਂ ਸਨ, ਔਰਤਾਂ ਖੇਤ ਵਿੱਚ ਕੰਮ ਕਰ ਰਹੇ ਬੰਦਿਆਂ ਦੀ ਰੋਟੀ ਵੀ ਘਰੋਂ ਕੱਪੜੇ ਦੇ ਬਣੇ ਪੋਣੇ ਵਿੱਚ ਹੀ ਲਪੇਟ ਕੇ ਲਿਜਾਂਦੀਆਂ ਸਨ। ਇਸ ਤਰ੍ਹਾਂ ਕੱਪੜੇ ਤੋਂ ਬਣੇ ਪੋਣਿਆਂ ਦੀ ਵਰਤੋਂ ਕਰਦੀਆਂ ਸਨ। ਪਰ ਹੁਣ ਐਲੂਮੀਨੀਅਮ ਪੇਪਰ (Aluminum Paper)ਨੇ ਕੱਪੜੇ ਵਾਲੇ ਪੋਣਿਆਂ ਦੀ ਥਾਂ ਲੈ ਲਈ ਹੈ। ਹੋਈਆਂ ਖੋਜਾਂ ਅਨੁਸਾਰ ਐਲੂਮੀਨੀਅਮ ਦੀ ਵਰਤੋਂ ਕਰਨਾ ਸਿਹਤ ਲਈ ਖਤਰਨਾਕ ਹੈ।
ਅੱਜ-ਕੱਲ੍ਹ ਦੀਆਂ ਔਰਤਾਂ ਕੱਪੜੇ ਦੇ ਬਣੇ ਹੋਏ ਪੋਣੇ ਵਿੱਚ ਰੋਟੀ ਪੈਕ ਕਰਨਾ ਆਪਣੇ-ਆਪ ਵਿੱਚ ਬੇਇੱਜ਼ਤੀ ਮਹਿਸੂਸ ਕਰਦੀਆਂ ਹਨ ਤੇ ਆਪਣਾ ਸਟੇਟਸ ਉੱਚਾ ਦਿਖਾਉਣ ਲਈ ਐਲੂਮੀਨੀਅਮ ਪੇਪਰ ਵਿੱਚ ਖਾਣਾ ਪੈਕ ਕਰਦੀਆਂ ਹਨ। ਇਹ ਪਤਾ ਹੋਣ ਦੇ ਬਾਵਜੂਦ ਕਿ ਐਲੂਮੀਨੀਅਮ ਪੇਪਰ ਦੀ ਵਰਤੋਂ ਖਾਣਾ ਪੈਕਿੰਗ ਲਈ ਬੇਹੱਦ ਖਤਰਨਾਕ ਹੈ।
ਜ਼ਿਆਦਾਤਰ ਲੋਕ ਫਿਰ ਵੀ ਆਪਣੇ ਬੱਚਿਆਂ ਦੇ ਟਿਫ਼ਨ ਤੇ ਖ਼ੁਦ ਦਫਤਰਾਂ ਵਿੱਚ ਖਾਣਾ ਲਿਜਾਣ ਲਈ ਐਲੂਮੀਨੀਅਮ ਪੇਪਰ ਦੀ ਵਰਤੋਂ ਕਰਦੇ ਹਨ ਪਰ ਇਹ ਸਿਹਤ ਲਈ ਬਹੁਤ ਹਾਨੀਕਾਰਕ ਹੈ। ਸਿਹਤ ਮਾਹਿਰਾਂ ਦੱਸਦੇ ਨੇ ਕਿ ਐਲੂਮੀਨੀਅਮ ਪੇਪਰ ਵਿੱਚ ਮਿਲਿਆ ਕੈਮੀਕਲ ਭੋਜਨ ਨਾਲ ਮਿਲ ਜਾਂਦਾ ਹੈ। ਜੋ ਕਿ ਸਿਹਤ ਲਈ ਸਹੀ ਨਹੀਂ ਹੈ।
ਦਿਮਾਗ ਤੋਂ ਲੈ ਕੇ ਹੱਡੀਆਂ ਤੱਕ ਲਈ ਖਤਰਨਾਕ
ਇਹ ਕੈਮੀਕਲ ਸਾਡੇ ਸਰੀਰ ਵਿਚ ਵੱਡੇ ਵਿਕਾਰ ਪੈਦਾ ਕਰ ਰਿਹਾ ਹੈ। ਜ਼ਿਆਦਾਤਰ ਲੋਕ ਇਸ ਤੋਂ ਬਿਲਕੁਲ ਅਣਜਾਣ ਹਨ। ਭਾਵੇਂ ਇਸ ਨੂੰ ਵਿਸ਼ਵ ਸਿਹਤ ਸੰਗਠਨ ਨੇ ਮਾਨਤਾ ਦਿੱਤੀ ਹੋਈ ਹੈ ਪਰ ਹੁਣ ਉਸ ਦੇ ਸਿਹਤ ਨੂੰ ਵੱਡੇ ਪੱਧਰ ’ਤੇ ਨੁਕਸਾਨ ਸਾਹਮਣੇ ਆਏ ਹਨ। ਜਦੋਂ ਅਸੀਂ ਆਪਣਾ ਖਾਣਾ ਇਸ ਵਿਚ ਲਪੇਟਦੇ ਹਾਂ ਤਾਂ ਉਹ ਖਾਣੇ ’ਚ ਘੁਲ ਜਾਂਦਾ ਹੈ। ਜੇਕਰ ਸਾਡੇ ਸਰੀਰ ’ਚ ਵੱਧ ਐਲੂਮੀਨੀਅਮ ਜਾਂਦਾ ਹੈ ਤਾਂ ਦਿਮਾਗ ਨੂੰ ਵੱਡਾ ਨੁਕਸਾਨ ਪਹੁੰਚਦਾ ਹੈ। ਇਸ ਨਾਲ ਹੱਡੀਆਂ ਦੀਆਂ ਵੀ ਕਈ ਬਿਮਾਰੀਆਂ ਲੱਗਦੀਆਂ ਹਨ।
ਕਿਡਨੀ ਦੇ ਫ਼ੇਲ੍ਹ ਹੋਣ ਦਾ ਖਤਰਾ
ਖੋਜ ਤੋਂ ਪਤਾ ਲੱਗਾ ਹੈ ਕਿ ਐਲੂਮੀਨੀਅਮ ਦੀ ਓਵਰਡੋਜ਼ ਕਾਰਨ ਆਸਿਟਓਪੋਰੋਸਿਸ ਤੇ ਕਿਡਨੀ ਦੇ ਫ਼ੇਲ੍ਹ ਹੋਣ ਦਾ ਖਤਰਾ ਵੱਧ ਜਾਂਦਾ ਹੈ। ਇਸ ਲਈ ਐਲੂਮੀਨੀਅਮ ਪੇਪਰ ਦੀ ਵਰਤੋਂ ਨਾ ਕਰਨ ਦੀ ਸਲਾਹ ਦਿੱਤੀ ਗਈ ਹੈ। ਨਾਲ ਹੀ ਐਲੂਮੀਨੀਅਮ ਦੇ ਭਾਂਡਿਆਂ ਵਿਚ ਭੋਜਨ ਨਾ ਬਣਾਉਣ ਬਾਰੇ ਵੀ ਆਖਿਆ ਗਿਆ ਹੈ। ਇਸ ਲਈ ਖਾਣਾ ਪੈਕਿੰਗ ਕਰਦੇ ਸਮੇਂ ਕੱਪੜੇ ਦੇ ਬਣੇ ਹੋਏ ਪੋਣੇ ਦੀ ਵਰਤੋਂ ਕਰਨੀ ਚਾਹੀਦੀ ਹੈ। ਲੰਚ ਬਾਕਸ ਵਿੱਚ ਪੈਕ ਕੀਤਾ ਜਾਵੇ ਤਾਂ ਜੋ ਐਲੂਮੀਨੀਅਮ ਪੇਪਰ ਤੋਂ ਹੋਣ ਵਾਲੀਆਂ ਖਤਰਨਾਕ ਬਿਮਾਰੀਆਂ ਤੋਂ ਖੁਦ ਅਤੇ ਆਪਣੇ ਬੱਚਿਆਂ ਨੂੰ ਵੀ ਬਚਾਇਆ ਜਾ ਸਕੇ।
ਹੋਰ ਪੜ੍ਹੋ : ਖਾਲੀ ਪੇਟ ਦਾਖਾਂ ਦਾ ਪਾਣੀ ਪੀਣ ਨਾਲ ਹੁੰਦੇ ਇਹ ਫਾਇਦੇ, ਸਰੀਰ 'ਚ ਕਦੇ ਵੀ ਨਹੀਂ ਹੋਵੇਗੀ ਖੂਨ ਦੀ ਕਮੀ
ਇਨ੍ਹਾਂ ਚੀਜ਼ਾਂ ‘ਚ ਵੀ ਨਾ ਲਪੇਟੋ ਖਾਣਾ
ਕਈ ਲੋਕ ਖਾਣਾ ਪੈਕਿੰਗ ਕਰਦੇ ਸਮੇਂ ਅਖਬਾਰ ਜਾਂ ਕਾਪੀਆਂ-ਕਿਤਾਬਾਂ ਦੇ ਪੇਜਾਂ ਦੀ ਵੀ ਵਰਤੋਂ ਕਰਦੇ ਹਨ । ਦੱਸ ਦਈਏ ਅਜਿਹਾ ਕਰਨਾ ਵੀ ਸਿਹਤ ਲਈ ਹਾਨੀਕਾਰਕ ਹੈ। ਅਖਬਾਰ ਜਾਂ ਕਾਗਜ਼ ’ਤੇ ਜੋ ਸਿਆਹੀ ਲੱਗੀ ਹੁੰਦੀ ਹੈ ਜਿਸ ਵਿੱਚ ਕੈਮੀਕਲ ਹੁੰਦਾ ਹੈ। ਸੋ ਇਸ ਲਈ ਸਿਆਹੀ ਦੀ ਕੁਝ ਨਾ ਕੁਝ ਮਾਤਰਾ ਖਾਣੇ ਨਾਲ ਲੱਗ ਕੇ ਸਾਡੇ ਸਰੀਰ ਦੇ ਅੰਦਰ ਚਲੀ ਜਾਂਦੀ ਹੈ, ਜੋ ਸਾਨੂੰ ਬਿਮਾਰ ਕਰ ਸਕਦੀ ਹੈ। ਇਸ ਲਈ ਖਾਣਾ ਪੈਕਿੰਗ ਲਈ ਸਿਰਫ ਕੱਪੜੇ ਦੀ ਵਰਤੋਂ ਹੀ ਕਰਨੀ ਚਾਹੀਦੀ ਹੈ।
Disclaimer: ਇਸ ਲੇਖ ਵਿਚ ਦੱਸੇ ਗਏ ਤਰੀਕਿਆਂ ਅਤੇ ਸੁਝਾਵਾਂ ਨੂੰ ਅਪਣਾਉਣ ਤੋਂ ਪਹਿਲਾਂ,ਕਿਸੇ ਡਾਕਟਰ ਜਾਂ ਸਬੰਧਤ ਮਾਹਰ ਦੀ ਸਲਾਹ ਜ਼ਰੂਰ ਲਓ।
Check out below Health Tools-
Calculate Your Body Mass Index ( BMI )