Benefits of garlic and honey: ਕੀ ਤੁਸੀਂ ਜਾਣਦੇ ਹੋ ਲਸਣ ਤੇ ਸ਼ਹਿਦ ਦੇ ਕਮਾਲ? ਲਗਾਤਾਰ ਇੱਕ ਹਫਤਾ ਸੇਵਨ ਕਰਕੇ ਹੋ ਜਾਓਗੇ ਹੈਰਾਨ
Benefits of garlic and honey: ਲਸਣ ਤੇ ਸ਼ਹਿਦ ਬਾਰੇ ਤਾਂ ਤੁਸੀਂ ਸਾਰੇ ਚੰਗੀ ਤਰ੍ਹਾਂ ਜਾਣਦੇ ਹੋ। ਲਸਣ ਦੀ ਵਰਤੋਂ ਮਸਾਲੇ ਵਜੋਂ ਕੀਤੀ ਜਾਂਦੀ ਹੈ ਪਰ ਲਸਣ ਖਾਣ ਨਾਲ ਕਈ ਬੀਮਾਰੀਆਂ ਤੋਂ ਬਚਿਆ ਜਾ ਸਕਦਾ ਹੈ। ਇਹ ਸ਼ਰੀਰ ਨੂੰ ਕਈ ਤਰ੍ਹਾਂ ਦੀਆਂ...
Benefits of garlic and honey: ਲਸਣ ਤੇ ਸ਼ਹਿਦ ਬਾਰੇ ਤਾਂ ਤੁਸੀਂ ਸਾਰੇ ਚੰਗੀ ਤਰ੍ਹਾਂ ਜਾਣਦੇ ਹੋ। ਲਸਣ ਦੀ ਵਰਤੋਂ ਮਸਾਲੇ ਵਜੋਂ ਕੀਤੀ ਜਾਂਦੀ ਹੈ ਪਰ ਲਸਣ ਖਾਣ ਨਾਲ ਕਈ ਬੀਮਾਰੀਆਂ ਤੋਂ ਬਚਿਆ ਜਾ ਸਕਦਾ ਹੈ। ਇਹ ਸ਼ਰੀਰ ਨੂੰ ਕਈ ਤਰ੍ਹਾਂ ਦੀਆਂ ਬੀਮਾਰੀਆਂ ਤੋਂ ਬਚਾਉਂਦਾ ਹੈ। ਇਸ ਦੇ ਨਾਲ ਹੀ ਇਮਿਊਨ ਸਿਸਟਮ ਨੂੰ ਵੀ ਮਜ਼ਬੂਤ ਕਰਦਾ ਹੈ। ਜੇ ਤੁਸੀਂ ਲਗਾਤਾਰ ਸੱਤ ਦਿਨ ਸ਼ਹਿਦ ਤੇ ਲਸਣ ਨਾਲ ਬਣੇ ਪੇਸਟ ਦਾ ਸੇਵਨ ਕਰੋਗੇ ਤਾਂ ਕੁਝ ਹੀ ਦਿਨਾਂ 'ਚ ਤੁਹਾਨੂੰ ਸਿਹਤ ਸਬੰਧੀ ਅਜਿਹੇ ਪ੍ਰਭਾਵ ਨਜ਼ਰ ਆਉਣਗੇ ਕਿ ਤੁਸੀਂ ਹੈਰਾਨ ਰਹਿ ਜਾਵੋਗੇ। ਆਓ ਜਾਣਦੇ ਹਾਂ ਇਸ ਨੂੰ ਬਣਾਉਣ ਦੀ ਵਿਧੀ ਤੇ ਇਸ ਦੇ ਸੇਵਨ ਕਰਨ ਦੇ ਫਾਇਦੇ।
- ਸਰਦੀ-ਜੁਕਾਮ ਤੋਂ ਰਾਹਤ
ਇਸ 'ਚ ਭਰਪੂਰ ਮਾਤਰਾ 'ਚ ਅਜਿਹੇ ਤੱਤ ਪਾਏ ਜਾਂਦੇ ਹਨ, ਜਿਸ ਦਾ ਸੇਵਨ ਕਰਨ ਨਾਲ ਸਰੀਰ 'ਚ ਗਰਮੀ ਵਧ ਜਾਂਦੀ ਹੈ। ਇਸ ਕਾਰਨ ਤੁਹਾਨੂੰ ਸਰਦੀ-ਜੁਕਾਮ ਤੋਂ ਰਾਹਤ ਮਿਲ ਜਾਂਦੀ ਹੈ।
- ਦਿਲ ਨੂੰ ਰੱਖੇ ਮਜ਼ਬੂਤ
ਲਸਣ ਤੇ ਸ਼ਹਿਦ ਦੇ ਪੇਸਟ ਦਾ ਸੇਵਨ ਕਰਨਾ ਤੁਹਾਡੇ ਸਰੀਰ ਲਈ ਕਾਫੀ ਫਾਇਦੇਮੰਦ ਹੈ। ਇਸ ਦਾ ਸੇਵਨ ਕਰਨ ਨਾਲ ਤੁਹਾਡੇ ਦਿਲ ਦੀਆਂ ਲਹੂ-ਨਾੜੀਆਂ 'ਚ ਜੰਮ੍ਹਿਆ ਫਾਲਤੂ ਪਦਾਰਥ ਬਾਹਰ ਨਿਕਲ ਜਾਂਦਾ ਹੈ। ਇਸ ਕਾਰਨ ਬਲੱਡ ਸਰਕੁਲੇਸ਼ਨ ਠੀਕ ਢੰਗ ਨਾਲ ਹੋਣ ਲੱਗਦਾ ਹੈ ਜਿਹੜਾ ਕਿ ਦਿਲ ਲਈ ਫਾਇਦੇਮੰਦ ਹੈ।
- ਇਮਿਊਨਿਟੀ ਸਿਸਟਮ ਨੂੰ ਕਰੇ ਮਜ਼ਬੂਤ
ਜੇ ਤੁਸੀਂ ਇਸ ਦਾ ਸੇਵਨ ਕਰਦੇ ਹੋ ਤਾਂ ਤੁਹਾਡਾ ਇਮਿਊਨਿਟੀ ਸਿਸਟਮ ਮਜ਼ਬੂਤ ਹੋਵੇਗਾ ਜਿਸ ਕਾਰਨ ਤੁਹਾਨੂੰ ਕੋਈ ਬੀਮਾਰੀ ਨਹੀਂ ਹੋਵੇਗੀ। ਇਸ ਨਾਲ ਸਰੀਰ ਵਿਚਲੀ ਗੰਦਗੀ ਤੇ ਫਾਲਤੂ ਦੇ ਪਦਾਰਥ ਵੀ ਬਾਹਰ ਨਿਕਲ ਜਾਂਦੇ ਹਨ।
- ਦਸਤ ਤੋਂ ਬਚਾਅ
ਜੇ ਤੁਹਾਨੂੰ ਦਸਤ ਦੀ ਸਮੱਸਿਆ ਹੈ ਤਾਂ ਇਸ ਪੇਸਟ ਦਾ ਸੇਵਨ ਕਾਫੀ ਫਾਇਦੇਮੰਦ ਸਾਬਤ ਹੋ ਸਕਦਾ ਹੈ। ਇਸ ਦਾ ਸੇਵਨ ਕਰਨ ਨਾਲ ਤੁਹਾਡਾ ਪਾਚਨ ਤੰਤਰ ਠੀਕ ਢੰਗ ਨਾਲ ਕੰਮ ਕਰਦਾ ਹੈ ਜਿਸ ਕਾਰਨ ਤੁਹਾਨੂੰ ਛੇਤੀ ਢਿੱਡ ਦੀਆਂ ਬੀਮਾਰੀਆਂ ਨਹੀਂ ਲੱਗਣਗੀਆਂ।
ਇਹ ਵੀ ਪੜ੍ਹੋ: Patiala News: ਪੰਜਾਬੀ ਯੂਨੀਵਰਸਿਟੀ 'ਚ ਵਿਦਿਆਰਥਣ ਦੀ ਮੌਤ ਮਗਰੋਂ ਗਿਆਨੀ ਹਰਪ੍ਰੀਤ ਸਿੰਘ ਦਾ ਸਖਤ ਸਟੈਂਡ, ਲਾਈਵ ਹੋ ਕੇ ਕਹੀ ਵੱਡੀ ਗੱਲ
- ਖ਼ਾਲੀ ਪੇਟ ਲਸਣ ਖਾਣ ਦੇ ਲਾਭ
ਆਪਣਾ ਭਾਰ ਘਟਾਉਣ ਲਈ ਤੁਸੀਂ ਖ਼ਾਲੀ ਪੇਟ ਕਈ ਤਰ੍ਹਾਂ ਦੇ ਨੁਸਖ਼ੇ ਅਪਣਾਏ ਹੋਣਗੇ, ਜਿਵੇਂ ਕਿ ਨਿੰਬੂ ਤੇ ਸ਼ਹਿਦ ਜਾਂ ਫਿਰ ਗਰੀਨ-ਟੀ ਪਰ ਕੀ ਤੁਸੀ ਖ਼ਾਲੀ ਪੇਟ ਲਸਣ ਦੀ ਵਰਤੋਂ ਕਰਕੇ ਦੇਖਿਆ ਹੈ? ਖਾਲੀ ਪੇਟ ਲਸਣ ਖਾਣਾ ਸਿਹਤ ਲਈ ਲਾਭਦਾਇਕ ਹੁੰਦਾ ਹੈ ਪਰ ਇਸ ਬਾਰੇ ਬਹੁਤ ਘੱਟ ਲੋਕਾਂ ਨੂੰ ਜਾਣਕਾਰੀ ਹੋਵੇਗੀ। ਲਸਣ ਇੱਕ ਚਮਤਕਾਰੀ ਚੀਜ਼ ਹੈ। ਇਸ 'ਚ ਕਈ ਤਰ੍ਹਾਂ ਦੀਆਂ ਜੜੀਆਂ-ਬੂਟੀਆਂ ਦੇ ਗੁਣ ਹੁੰਦੇ ਹਨ ਤੇ ਜੇ ਤੁਸੀਂ ਖਾਲੀ ਪੇਟ ਲਸਣ ਦਾ ਸੇਵਨ ਕਰੋਗੇ ਤਾਂ ਤੁਹਾਡੇ ਸਰੀਰ ਨੂੰ ਕਈ ਤਰ੍ਹਾਂ ਦੇ ਲਾਭ ਹੋਣਗੇ।
ਇਹ ਵੀ ਪੜ੍ਹੋ: Patiala News: ਪੰਜਾਬੀ ਯੂਨੀਵਰਸਿਟੀ ਦੀ ਵਿਦਿਆਰਥਣ ਦੀ ਮੌਤ ਦਾ ਮਾਮਲਾ ਗਹਿਰਾਇਆ, ਸੜਕਾਂ 'ਤੇ ਉੱਤਰੇ ਵਿਦਿਆਰਥੀ
Check out below Health Tools-
Calculate Your Body Mass Index ( BMI )