Bathing in fever: ਕੀ ਬੁਖਾਰ ਹੋਣ 'ਤੇ ਨਹਾਉਣਾ ਚਾਹੀਦਾ ਜਾਂ ਨਹੀਂ? ਆਓ ਕਰੀਏ ਭਰਮ-ਭੁਲੇਖੇ ਦੂਰ
Bathing in fever is good or not: ਡਾਕਟਰਾਂ ਮੁਤਾਬਕ ਬੁਖਾਰ 'ਚ ਨਹਾਉਣ 'ਚ ਕੋਈ ਸਮੱਸਿਆ ਨਹੀਂ ਹੁੰਦੀ। ਜਦੋਂ ਬੁਖਾਰ ਹੁੰਦਾ ਹੈ ਤਾਂ ਸਰੀਰ ਦਾ ਤਾਪਮਾਨ ਵਧ ਜਾਂਦਾ ਹੈ। ਸਰੀਰ ਵਿੱਚ ਦਰਦ ਵੀ ਸ਼ੁਰੂ ਹੋ ਜਾਂਦਾ ਹੈ ਤੇ ਕਮਜ਼ੋਰੀ ਆ ਜਾਂਦੀ ਹੈ। ਅਜਿਹੇ 'ਚ ਕੁਝ ਲੋਕਾਂ ਦਾ ਨਹਾਉਣ ਨੂੰ ਮਨ ਨਹੀਂ ਕਰਦਾ।
Bathing in fever is good or not: ਬੁਖਾਰ ਹੋਣ 'ਤੇ ਅਕਸਰ ਲੋਕ ਨਹਾਉਣਾ ਬੰਦ ਕਰ ਦਿੰਦੇ ਹਨ। ਜ਼ਿਆਦਾਤਰ ਲੋਕ ਬੁਖਾਰ 'ਚ ਨਹਾਉਣ ਨੂੰ ਹਾਨੀਕਾਰਕ ਮੰਨਦੇ ਹਨ। ਉਨ੍ਹਾਂ ਦਾ ਮੰਨਣਾ ਹੈ ਕਿ ਇਸ ਨਾਲ ਸਿਹਤ ਹੋਰ ਵੀ ਖ਼ਰਾਬ ਹੋ ਸਕਦੀ ਹੈ। ਦੂਜੇ ਪਾਸੇ ਕੁਝ ਲੋਕ ਬੁਖਾਰ ਹੋਣ 'ਤੇ ਵੀ ਨਹਾਉਣਾ ਪਸੰਦ ਕਰਦੇ ਹਨ ਪਰ ਬਹੁਤ ਘੱਟ ਲੋਕ ਜਾਣਦੇ ਹਨ ਕਿ ਉਨ੍ਹਾਂ ਨੂੰ ਬੁਖਾਰ ਵਿੱਚ ਇਸ਼ਨਾਨ ਕਰਨਾ ਚਾਹੀਦਾ ਹੈ ਜਾਂ ਨਹੀਂ। ਆਓ ਜਾਣਦੇ ਹਾਂ ਇਸ ਬਾਰੇ ਡਾਕਟਰ ਕੀ ਸਲਾਹ ਦਿੰਦੇ...
ਬੁਖਾਰ ਵਿੱਚ ਇਸ਼ਨਾਨ ਕਰਨਾ ਚਾਹੀਦਾ ਜਾਂ ਨਹੀਂ?
ਡਾਕਟਰਾਂ ਮੁਤਾਬਕ ਬੁਖਾਰ 'ਚ ਨਹਾਉਣ 'ਚ ਕੋਈ ਸਮੱਸਿਆ ਨਹੀਂ ਹੁੰਦੀ। ਜਦੋਂ ਬੁਖਾਰ ਹੁੰਦਾ ਹੈ ਤਾਂ ਸਰੀਰ ਦਾ ਤਾਪਮਾਨ ਵਧ ਜਾਂਦਾ ਹੈ। ਸਰੀਰ ਵਿੱਚ ਦਰਦ ਵੀ ਸ਼ੁਰੂ ਹੋ ਜਾਂਦਾ ਹੈ ਤੇ ਕਮਜ਼ੋਰੀ ਆ ਜਾਂਦੀ ਹੈ। ਅਜਿਹੇ 'ਚ ਕੁਝ ਲੋਕਾਂ ਦਾ ਨਹਾਉਣ ਨੂੰ ਮਨ ਨਹੀਂ ਕਰਦਾ।
ਉਂਝ ਅਜਿਹੇ 'ਚ ਕੋਸੇ ਪਾਣੀ ਨਾਲ ਇਸ਼ਨਾਨ ਕਰਨਾ ਫਾਇਦੇਮੰਦ ਹੋ ਸਕਦਾ ਹੈ। ਇਹ ਵੀ ਸੱਚ ਹੈ ਕਿ ਨਹਾਉਣ ਨਾਲ ਬੁਖਾਰ ਦੇ ਪ੍ਰਭਾਵ ਨੂੰ ਘੱਟ ਕੀਤਾ ਜਾ ਸਕਦਾ ਹੈ। ਇਸ ਨਾਲ ਮਾਸਪੇਸ਼ੀਆਂ ਨੂੰ ਆਰਾਮ ਮਿਲਦਾ ਹੈ। ਜੇਕਰ ਤੁਸੀਂ ਕੋਸੇ ਪਾਣੀ ਨਾਲ ਇਸ਼ਨਾਨ ਕਰਦੇ ਹੋ ਤਾਂ ਤੁਹਾਨੂੰ ਸਰੀਰ ਦੇ ਦਰਦ ਤੋਂ ਰਾਹਤ ਮਿਲਦੀ ਹੈ। ਹਾਲਾਂਕਿ ਜੇਕਰ ਬੁਖਾਰ ਤੇਜ਼ ਹੈ ਤਾਂ ਬਹੁਤ ਠੰਢੇ ਪਾਣੀ ਨਾਲ ਨਹਾਉਣ ਤੋਂ ਪ੍ਰਹੇਜ਼ ਕਰਨਾ ਚਾਹੀਦਾ ਹੈ।
ਇਹ ਵੀ ਪੜ੍ਹੋ: ਕੀ ਤੁਸੀਂ ਜਾਣਦੇ ਹੋ ਸਵੇਰ ਦੀ ਸੈਰ ਦਾ ਸਹੀ ਤਰੀਕਾ, ਗ਼ਲਤ ਤਰੀਕੇ ਨਾਲ ਕੀਤੀ ਤਾਂ ਹੋਣਗੇ ਇਹ ਨੁਕਸਾਨ
ਵਾਇਰਲ ਬੁਖਾਰ ਵਿੱਚ ਨਹਾਉਣ ਲਈ ਕੀ ਕਰੀਏ?
1. ਬੁਖਾਰ ਹੋਣ 'ਤੇ ਬਹੁਤ ਗਰਮ ਜਾਂ ਠੰਢੇ ਪਾਣੀ ਦੀ ਬਜਾਏ ਕੋਸੇ ਪਾਣੀ ਨਾਲ ਇਸ਼ਨਾਨ ਕਰਨਾ ਚਾਹੀਦਾ ਹੈ। ਇਸ ਨਾਲ ਸਰੀਰ ਨੂੰ ਆਰਾਮ ਮਿਲਦਾ ਹੈ ਤੇ ਦਰਦ ਦੂਰ ਹੁੰਦਾ ਹੈ।
2. ਜੇਕਰ ਤੁਸੀਂ ਬੁਖਾਰ 'ਚ ਨਹਾਉਣ ਜਾ ਰਹੇ ਹੋ ਤਾਂ ਕੁਝ ਦੇਰ ਲਈ ਹੀ ਇਸ਼ਨਾਨ ਕਰੋ। ਜ਼ਿਆਦਾ ਦੇਰ ਤੱਕ ਪਾਣੀ 'ਚ ਰਹਿਣ ਨਾਲ ਸਮੱਸਿਆ ਵਧ ਸਕਦੀ ਹੈ।
3. ਹਲਕੇ ਸਾਬਣ ਤੇ ਪਾਣੀ ਨਾਲ ਸਰੀਰ ਨੂੰ ਹੌਲੀ-ਹੌਲੀ ਸਾਫ਼ ਕਰੋ। ਉਸ ਜਗ੍ਹਾ ਨੂੰ ਚੰਗੀ ਤਰ੍ਹਾਂ ਸਾਫ਼ ਕਰੋ ਜਿੱਥੇ ਪਸੀਨਾ ਇਕੱਠਾ ਹੁੰਦਾ ਹੈ ਤਾਂ ਕਿ ਕੋਈ ਬੈਕਟੀਰੀਆ ਜਾਂ ਫੰਗਲ ਇਨਫੈਕਸ਼ਨ ਨਾ ਹੋਵੇ।
ਵਾਇਰਲ ਬੁਖਾਰ, ਨਹਾਉਂਦੇ ਸਮੇਂ ਕੀ ਨਹੀਂ ਕਰਨਾ ਚਾਹੀਦਾ?
1. ਬੁਖਾਰ 'ਚ ਠੰਢੇ ਪਾਣੀ ਨਾਲ ਇਸ਼ਨਾਨ ਨਾ ਕਰੋ। ਖੂਨ ਦੀਆਂ ਨਾੜੀਆਂ ਦੇ ਸੰਕੁਚਿਤ ਹੋਣ ਦਾ ਖਤਰਾ ਹੋ ਸਕਦਾ ਹੈ। ਇਸ ਨਾਲ ਕੰਬਣੀ ਛਿੜ ਸਕਦੀ ਹੈ ਤੇ ਸਰੀਰ ਦੀ ਊਰਜਾ ਦਾ ਨਿਕਾਸ ਹੋ ਸਕਦਾ ਹੈ।
2. ਲੰਬੇ ਸਮੇਂ ਤੱਕ ਨਹਾਉਣ ਤੋਂ ਬਚੋ।
3. ਬਹੁਤ ਗਰਮ ਪਾਣੀ ਨਾਲ ਨਹਾਉਣ ਨਾਲ ਖੂਨ ਦੀਆਂ ਨਾੜੀਆਂ ਫੈਲ ਸਕਦੀਆਂ ਹਨ। ਇਸ ਨਾਲ ਬਲੱਡ ਪ੍ਰੈਸ਼ਰ ਘੱਟ ਹੋ ਸਕਦਾ ਹੈ ਤੇ ਚੱਕਰ ਆਉਣੇ ਜਾਂ ਬੇਹੋਸ਼ੀ ਹੋ ਸਕਦੀ ਹੈ।
4. ਬਹੁਤ ਜ਼ਿਆਦਾ ਹੀ ਰਗੜ ਕੇ ਨਹਾਉਣ ਤੋਂ ਬਚੋ। ਇਸ ਨਾਲ ਸਰੀਰ ਦੀ ਜ਼ਿਆਦਾ ਉਤੇਜਨਾ ਹੋ ਸਕਦੀ ਹੈ, ਜਿਸ ਨਾਲ ਥਕਾਵਟ ਵਧ ਸਕਦੀ ਹੈ।
5. ਜੇਕਰ ਤੁਹਾਨੂੰ ਬੁਖਾਰ 'ਚ ਨਹਾਉਣ ਦਾ ਮਨ ਨਹੀਂ ਕਰਦਾ, ਤਾਂ ਸਾਧਾਰਨ ਪਾਣੀ 'ਚ ਤੌਲੀਆ ਭਿਓ ਕੇ ਸਰੀਰ ਨੂੰ ਹੌਲੀ-ਹੌਲੀ ਸਾਫ ਕਰੋ। ਇਸ ਨਾਲ ਬੁਖਾਰ ਤੋਂ ਰਾਹਤ ਮਿਲ ਸਕਦੀ ਹੈ।
ਇਹ ਵੀ ਪੜ੍ਹੋ: ਕੀ ਤੁਸੀਂ ਕਦੇ 'ਵਿਟਾਮਿਨ ਪੀ' ਬਾਰੇ ਸੁਣਿਆ ? ਜਾਣੋ ਸਰੀਰ ਲਈ ਇੰਨਾ ਜ਼ਰੂਰੀ ਕਿਉਂ ਹੈ ਇਹ ਵਿਟਾਮਿਨ?
Check out below Health Tools-
Calculate Your Body Mass Index ( BMI )