ਡੋਲੋ ਜਾਂ ਫਿਰ ਪੈਰਾਸਿਟਾਮੋਲ – ਬੁਖਾਰ 'ਚ ਕਿਹੜੀ ਦਵਾਈ ਜ਼ਿਆਦਾ ਅਸਰਦਾਰ? ਜਾਣੋ ਸਿਹਤ ਮਾਹਿਰਾਂ ਤੋਂ
Dolo vs Paracetamol ਇੰਡੀਆ ਦੇ ਵਿੱਚ ਕਾਫੀ ਪ੍ਰਸਿੱਧ ਦਵਾਈਆਂ ਹਨ। ਪੈਰਾਸਿਟਾਮੋਲ ਤਾਂ ਲੋਕਾਂ ਦੇ ਘਰਾਂ ਦੇ ਵਿੱਚ ਜ਼ਰੂਰ ਰੱਖੀ ਜਾਂਦੀ ਹੈ। ਸਵਾਲ ਉੱਠਦਾ ਹੈ ਕਿ ਇਨ੍ਹਾਂ ਦੋਵਾਂ ਵਿੱਚੋਂ ਵਧੀਆ ਅਤੇ ਪ੍ਰਭਾਵਸ਼ਾਲੀ ਦਵਾਈ ਕੌਣ ਸੀ ਹੈ। ਆਓ ਜਾਣੀਏ ਕਿ

Dolo vs Paracetamol in Fever : ਸਿਰਦਰਦ, ਸਰੀਰ ਦਰਦ ਜਾਂ ਬੁਖਾਰ ਹੋਣ 'ਤੇ ਅਕਸਰ ਲੋਕ ਡੋਲੋ ਜਾਂ ਪੈਰਾਸਿਟਾਮੋਲ ਦੀ ਗੋਲੀ ਲੈ ਲੈਂਦੇ ਹਨ। ਇਸ ਨਾਲ ਉਨ੍ਹਾਂ ਨੂੰ ਆਰਾਮ ਵੀ ਮਿਲ ਜਾਂਦਾ ਹੈ। ਇਹ ਦੋਵਾਂ ਦੁਨੀਆ ਦੀਆਂ ਸਭ ਤੋਂ ਪ੍ਰਸਿੱਧ ਦਵਾਈਆਂ ਵਿੱਚੋਂ ਹਨ। ਜੇਕਰ ਇਨ੍ਹਾਂ ਨੂੰ ਡਾਕਟਰ ਦੀ ਸਲਾਹ 'ਤੇ ਲਿਆ ਜਾਵੇ ਤਾਂ ਇਹ ਕਾਰਗਰ ਸਾਬਤ ਹੁੰਦੀਆਂ ਹਨ। ਪਰ ਕਈ ਵਾਰੀ ਸਵਾਲ ਉੱਠਦਾ ਹੈ ਕਿ ਇਨ੍ਹਾਂ ਦੋਵਾਂ ਵਿੱਚੋਂ ਵਧੀਆ ਅਤੇ ਪ੍ਰਭਾਵਸ਼ਾਲੀ ਦਵਾਈ ਕੌਣ ਸੀ ਹੈ। ਆਓ ਜਾਣੀਏ ਕਿ ਡੋਲੋ ਅਤੇ ਪੈਰਾਸਿਟਾਮੋਲ ਵਿੱਚੋਂ ਕਿਹੜੀ ਜ਼ਿਆਦਾ ਅਸਰਦਾਰ ਹੈ...
ਡੋਲੋ ਅਤੇ ਪੈਰਾਸਿਟਾਮੋਲ ਵਿੱਚ ਅੰਤਰ
ਪੈਰਾਸਿਟਾਮੋਲ (Paracetamol) ਇੱਕ ਜਨਰਿਕ ਸਾਲਟ ਹੈ, ਜਿਸਦਾ ਉਪਯੋਗ ਦਰਦ ਅਤੇ ਬੁਖਾਰ ਵਿੱਚ ਕੀਤਾ ਜਾਂਦਾ ਹੈ। ਇਹ ਦਵਾਈ 1960 ਤੋਂ ਮਾਰਕੀਟ ਵਿੱਚ ਉਪਲਬਧ ਹੈ। ਡੋਲੋ, ਕ੍ਰੋਸਿਨ ਅਤੇ ਕਾਲਪੋਲ—ਇਹ ਸਭ ਫਾਰਮਾ ਕੰਪਨੀਆਂ ਵੱਲੋਂ ਵੱਖ-ਵੱਖ ਬ੍ਰਾਂਡ ਨਾਂਵਾਂ ਹੇਠ ਪੈਰਾਸਿਟਾਮੋਲ ਸਾਲਟ ਹੀ ਵੇਚੀਆਂ ਜਾਂਦੀਆਂ ਹਨ। ਅਰਥਾਤ, ਪੈਰਾਸਿਟਾਮੋਲ ਦੀ ਹੀ ਜ਼ੈਰਾਕਸ ਕਾਪੀ ਨੂੰ ਲੋਕ ਡੋਲੋ ਆਖਣ ਲੱਗ ਪਏ ਹਨ।
ਪੈਰਾਸਿਟਾਮੋਲ ਕੀ ਹੈ?
ਪੈਰਾਸਿਟਾਮੋਲ ਇੱਕ ਐਂਟੀ-ਪਾਇਰੈਟਿਕ (ਬੁਖਾਰ ਘਟਾਉਣ ਵਾਲੀ) ਅਤੇ ਐਨਾਲਜੀਸਿਕ (ਦਰਦ ਨਿਊਨ ਕਰਨ ਵਾਲੀ) ਦਵਾਈ ਹੈ, ਜਿਸਦਾ ਉਪਯੋਗ ਬੁਖਾਰ, ਸਿਰ ਦਰਦ, ਮਾਸਪੇਸ਼ੀਆਂ ਦੇ ਦਰਦ ਅਤੇ ਹਲਕੇ ਜ਼ੁਕਾਮ ਦੇ ਲੱਛਣਾਂ ਨੂੰ ਘਟਾਉਣ ਲਈ ਕੀਤਾ ਜਾਂਦਾ ਹੈ। ਇਹ ਦਵਾਈ ਡਾਕਟਰ ਦੀ ਪਰਚੀ ਤੋਂ ਬਿਨਾਂ ਵੀ ਆਸਾਨੀ ਨਾਲ ਮੈਡੀਕਲ ਸਟੋਰ ਤੋਂ ਮਿਲ ਜਾਂਦੀ ਹੈ।
ਡੋਲੋ 650 ਕੀ ਹੈ?
ਕੋਰੋਨਾ ਦੇ ਸਮੇਂ ਗੂਗਲ ਉੱਤੇ ਲੋਕਾਂ ਵੱਲੋਂ ਸਭ ਤੋਂ ਵੱਧ ਡੋਲੋ 650 ਹੀ ਸਰਚ ਕੀਤਾ ਗਿਆ ਸੀ। ਇਹ ਵੀ ਇੱਕ ਕਿਸਮ ਦੀ ਪੈਰਾਸਿਟਾਮੋਲ ਹੀ ਹੈ, ਪਰ ਇਸ ਵਿੱਚ 650mg ਪੈਰਾਸਿਟਾਮੋਲ ਹੁੰਦਾ ਹੈ, ਜਦਕਿ ਆਮ ਪੈਰਾਸਿਟਾਮੋਲ ਦੀ ਗੋਲੀ ਵਿੱਚ ਆਮ ਤੌਰ 'ਤੇ 500mg ਐਕਟਿਵ ਕੰਪੋਨੈਂਟ ਹੁੰਦਾ ਹੈ। ਇਸਨੂੰ Micro Labs Ltd ਕੰਪਨੀ ਬਣਾਉਂਦੀ ਹੈ। ਇਹ ਦਵਾਈ ਬੁਖਾਰ ਦੇ ਨਾਲ-ਨਾਲ ਸਰੀਰ ਦੀ ਸੋਜ ਅਤੇ ਦਰਦ ਨੂੰ ਘਟਾਉਣ ਵਿੱਚ ਮਦਦ ਕਰਦੀ ਹੈ।
ਡੋਲੋ ਜਾਂ ਪੈਰਾਸਿਟਾਮੋਲ – ਕਿਹੜੀ ਦਵਾਈ ਵੱਧ ਅਸਰਦਾਰ?
ਹਲਕਾ ਬੁਖਾਰ ਹੋਣ 'ਤੇ ਪੈਰਾਸਿਟਾਮੋਲ 500mg ਕਾਫੀ ਹੁੰਦੀ ਹੈ।
ਜੇ ਬੁਖਾਰ ਵੱਧ ਹੈ ਜਾਂ ਮੁੜ ਮੁੜ ਆ ਰਿਹਾ ਹੈ, ਤਾਂ ਡੋਲੋ 650 ਜ਼ਿਆਦਾ ਅਸਰਦਾਰ ਸਾਬਤ ਹੋ ਸਕਦੀ ਹੈ।
ਗੰਭੀਰ ਦਰਦ ਜਾਂ ਫਲੂ ਦੇ ਲੱਛਣ ਹੋਣ 'ਤੇ ਵੀ ਡੋਲੋ 650 ਚੰਗਾ ਨਤੀਜਾ ਦਿੰਦੀ ਹੈ।
ਇਹ ਦਵਾਈਆਂ ਸਿਰਫ ਡਾਕਟਰ ਦੀ ਸਲਾਹ ਤੋਂ ਬਾਅਦ ਹੀ ਲੈਣੀਆਂ ਚਾਹੀਦੀਆਂ ਹਨ।
ਡੋਲੋ ਅਤੇ ਪੈਰਾਸਿਟਾਮੋਲ ਵਰਤਣ ਦੀ ਸਾਵਧਾਨੀ
ਡੋਲੋ ਅਤੇ ਪੈਰਾਸਿਟਾਮੋਲ ਦੋਵਾਂ ਹੀ ਦਵਾਈਆਂ ਸੁਰੱਖਿਅਤ ਮੰਨੀਆਂ ਜਾਂਦੀਆਂ ਹਨ, ਪਰ ਜ਼ਰੂਰੀ ਤੋਂ ਵੱਧ ਖੁਰਾਕ (ਓਵਰਡੋਜ਼) ਘਾਤਕ ਸਾਬਤ ਹੋ ਸਕਦੀ ਹੈ। ਇਹ ਦਵਾਈਆਂ ਲੈਣ ਨਾਲ ਹੋ ਸਕਦੇ ਹਨ:
ਪੇਟ ਦਰਦ ਜਾਂ ਗੈਸ ਦੀ ਸਮੱਸਿਆ
ਲੀਵਰ 'ਤੇ ਮਾੜਾ ਅਸਰ
ਮਤਲੀ ਜਾਂ ਉਲਟੀ
ਐਲਰਜੀ
ਜੇ ਤੁਹਾਨੂੰ ਪਹਿਲਾਂ ਤੋਂ ਲੀਵਰ ਦੀ ਬੀਮਾਰੀ, ਗੁਰਦੇ ਦੀ ਸਮੱਸਿਆ ਜਾਂ ਹੋਰ ਕੋਈ ਗੰਭੀਰ ਰੋਗ ਹੈ, ਤਾਂ ਇਹ ਦਵਾਈਆਂ ਬਿਨਾਂ ਡਾਕਟਰ ਦੀ ਸਲਾਹ ਦੇ ਨਾ ਲਵੋ।
Disclaimer: ਖ਼ਬਰਾਂ ਵਿੱਚ ਦਿੱਤੀ ਗਈ ਕੁਝ ਜਾਣਕਾਰੀ ਮੀਡੀਆ ਰਿਪੋਰਟਾਂ 'ਤੇ ਅਧਾਰਤ ਹੈ। ਕਿਸੇ ਵੀ ਸੁਝਾਅ ਨੂੰ ਲਾਗੂ ਕਰਨ ਤੋਂ ਪਹਿਲਾਂ, ਤੁਹਾਨੂੰ ਸਬੰਧਤ ਮਾਹਿਰ ਦੀ ਸਲਾਹ ਜ਼ਰੂਰ ਲੈਣੀ ਚਾਹੀਦੀ ਹੈ।
Check out below Health Tools-
Calculate Your Body Mass Index ( BMI )






















