ਬਦਲਦੇ ਮੌਸਮ 'ਚ ਆਪਣੇ ਬੱਚੇ ਨੂੰ ਐਲਰਜੀ ਤੋਂ ਇੰਝ ਬਚਾਓ, ਜਾਣੋ ਇਸ ਦੇ ਲੱਛਣ
ਮੌਸਮੀ ਐਲਰਜੀ ਦੇ ਲਛਣਾਂ ਵਿੱਚ ਲਗਾਤਾਰ ਛੀਂਕਾਂ ਆਉਣੀ, ਨੱਕ ਬੰਦ ਹੋਣਾ, ਅੱਖਾਂ ਤੋਂ ਪਾਣੀ ਆਉਣਾ ਅਤੇ ਖੁੱਲੀ ਸਰੀਰਕ ਚਮੜੀ ‘ਤੇ ਖੁਜਲੀ ਵਾਲੇ ਰਿੰਗਵਾਮ ਪੈਣਾ ਸ਼ਾਮਲ ਹੁੰਦੇ ਹਨ। ਅਸਥਮਾ ਵਰਗੀਆਂ ਪਹਿਲਾਂ ਤੋਂ ਮੌਜੂਦ ਬਿਮਾਰੀਆਂ ਵਾਲੇ ਬੱਚਿਆਂ..

Child Health: ਹੋਲੀ ਦੇ ਤਿਉਹਾਰ ਦੌਰਾਨ ਬੱਚੇ ਕਈ ਵਾਰ ਸਿੰਥੈਟਿਕ ਰੰਗਾਂ, ਤਾਜ਼ਾ ਫੁੱਲਾਂ ਦੇ ਰੇਸ਼ਿਆਂ ਅਤੇ ਹਵਾ ਵਿੱਚ ਉੱਡ ਰਹੀ ਧੂੜ ਦੇ ਸੰਪਰਕ ਵਿੱਚ ਆ ਜਾਂਦੇ ਹਨ। ਕੁਝ ਲੋਕ ਤਿਉਹਾਰ ਮਨਾਉਣ ਵੇਲੇ ਲੱਕੜਾਂ ਅਤੇ ਪਾਥੀਆਂ ਨੂੰ ਵੀ ਸਾੜਦੇ ਹਨ, ਜਿਸ ਕਾਰਨ ਨਿਕਲਣ ਵਾਲਾ ਧੂੰਆਂ ਐਲਰਜਿਕ ਰਾਈਨਾਈਟਿਸ ਜਾਂ ਦਮਘੱਟੀ (ਅਸਥਮਾ) ਵਾਲੇ ਬੱਚਿਆਂ ਲਈ ਮੁਸੀਬਤ ਬਣ ਸਕਦਾ ਹੈ। ਭੀੜ-ਭਾੜ ਵਾਲੇ ਸਮਾਰੋਹਾਂ ਜਾਂ ਬੱਚਿਆਂ ਦੇ ਲੰਬੇ ਸਮੇਂ ਤੱਕ ਬਾਹਰ ਖੇਡਣ ਵੇਲੇ ਇਨ੍ਹਾਂ ਟ੍ਰਿਗਰਾਂ ਤੋਂ ਬਚਾਅ ਲਾਜ਼ਮੀ ਹੈ।
ਮੌਸਮੀ ਐਲਰਜੀ ਦੇ ਲਛਣਾਂ ਵਿੱਚ ਲਗਾਤਾਰ ਛੀਂਕਾਂ ਆਉਣੀ, ਨੱਕ ਬੰਦ ਹੋਣਾ, ਅੱਖਾਂ ਤੋਂ ਪਾਣੀ ਆਉਣਾ ਅਤੇ ਖੁੱਲੀ ਸਰੀਰਕ ਚਮੜੀ ‘ਤੇ ਖੁਜਲੀ ਵਾਲੇ ਰਿੰਗਵਾਮ ਪੈਣਾ ਸ਼ਾਮਲ ਹੁੰਦੇ ਹਨ। ਅਸਥਮਾ ਵਰਗੀਆਂ ਪਹਿਲਾਂ ਤੋਂ ਮੌਜੂਦ ਬਿਮਾਰੀਆਂ ਵਾਲੇ ਬੱਚਿਆਂ ਨੂੰ ਖੰਘ ਜਾਂ ਘਰਘਰਾਹਟ ਦਾ ਅਨੁਭਵ ਹੋ ਸਕਦਾ ਹੈ। ਨੱਕ ਨੂੰ ਵਾਰ-ਵਾਰ ਰਗੜਨਾ ਜਾਂ ਅੱਖਾਂ ਦੇ ਆਸ-ਪਾਸ ਲਾਲੀ ਦਿਖਣਾ – ਇਹ ਛੋਟੇ-ਛੋਟੇ ਸੰਕੇਤ ਐਲਰਜੀ ਦੇ ਵਧਣ ਦੀ ਪਹਿਚਾਣ ਕਰ ਸਕਦੇ ਹਨ।
ਸੁਰੱਖਿਅਤ ਰੰਗਾਂ ਦੀ ਚੋਣ ਕਰੋ: ਰਸਾਇਣਕ ਖ਼ਤਰੇ ਨੂੰ ਘਟਾਉਣ ਲਈ ਹਰਬਲ ਜਾਂ ਪ੍ਰਮਾਣਤ ਕੁਦਰਤੀ ਪਾਊਡਰ ਵਰਤੋਂ। ਰਵਾਇਤੀ ਫੁੱਲ ਤਿਉਹਾਰਾਂ ਲਈ ਵਧੀਆ ਹੁੰਦੇ ਹਨ ਅਤੇ ਉਨ੍ਹਾਂ ਨਾਲ ਚਮੜੀ 'ਤੇ ਜਲਣ ਦੀ ਸੰਭਾਵਨਾ ਘੱਟ ਹੁੰਦੀ ਹੈ।
ਦਵਾਈਆਂ: ਜੇਕਰ ਤੁਹਾਡੇ ਬੱਚੇ ਨੂੰ ਪਹਿਲਾਂ ਐਲਰਜੀ ਦੇ ਲੱਛਣ ਰਹੇ ਹਨ ਤਾਂ ਹੋਲੀ ਤੋਂ ਕੁਝ ਦਿਨ ਪਹਿਲਾਂ ਐਂਟੀਹਿਸਟਾਮਾਈਨ ਜਾਂ ਇਨਹੇਲਰ ਵਰਤਣ ਬਾਰੇ ਡਾਕਟਰ ਨਾਲ ਗੱਲ ਕਰੋ। ਬੱਚਿਆਂ ਨੂੰ ਪੂਰੀ ਬਾਂਹਾਂ ਵਾਲੇ ਕੱਪੜੇ ਪਾਓ, ਉਨ੍ਹਾਂ ਦੇ ਵਾਲਾਂ ਅਤੇ ਖੁੱਲ੍ਹੀ ਚਮੜੀ 'ਤੇ ਤੇਲ ਲਗਾਓ ਅਤੇ ਧੁੱਪ ਦੇ ਚਸ਼ਮੇ ਜਾਂ ਮਾਸਕ ਦੀ ਵਰਤੋਂ ਕਰੋ। ਹੱਥ ਵਾਰ-ਵਾਰ ਧੋਣ ਨਾਲ ਵੀ ਪਰਾਗ ਜਾਂ ਰੰਗ ਦੀ ਧੂੜ ਨੂੰ ਸਾਫ਼ ਕਰਨ ਵਿੱਚ ਮਦਦ ਮਿਲਦੀ ਹੈ।
ਕਦੋਂ ਮਦਦ ਲੈਣੀ ਚਾਹੀਦੀ ਹੈ?
ਜੇਕਰ ਤੁਹਾਡੇ ਬੱਚੇ ਦੀ ਐਲਰਜੀ ਵੱਧ ਜਾਂਦੀ ਹੈ, ਜਿਸ ਕਰਕੇ ਅੱਖਾਂ ’ਚ ਗੰਭੀਰ ਸੋਜ, ਲਗਾਤਾਰ ਖੰਘ ਜਾਂ ਸਾਂਹ ਲੈਣ ਵਿੱਚ ਮੁਸ਼ਕਲ ਹੋਣ ਲੱਗੇ, ਤਾਂ ਤੁਰੰਤ ਬਾਲ ਰੋਗ ਵਿਸ਼ੇਸ਼ਗਿਆ ਨਾਲ ਸੰਪਰਕ ਕਰੋ। ਸਮੇਂ ਸਿਰ ਇਲਾਜ ਨਾਲ ਸਾਇਨਸ ਸੰਕਰਮਣ ਜਾਂ ਅਸਥਮਾ ਦੇ ਦੌਰੇ ਵਰਗੀਆਂ ਗੰਭੀਰ ਉਲਝਣਾਂ ਤੋਂ ਬਚਿਆ ਜਾ ਸਕਦਾ ਹੈ।
ਹੋਲੀ ਤੋਂ ਬਾਅਦ ਦੀ ਦੇਖਭਾਲ
ਗੁੰਨਗੁਨੇ ਪਾਣੀ ਅਤੇ ਹਲਕੇ ਸਾਬਣ ਨਾਲ ਨਹਾਉਣ ਨਾਲ ਚਮੜੀ ਅਤੇ ਵਾਲਾਂ ਵਿੱਚੋਂ ਧੂੜ ਅਤੇ ਪਰਾਗ ਦੇ ਕਣ ਸਾਫ ਹੋ ਜਾਂਦੇ ਹਨ। ਵੱਡੇ ਬੱਚਿਆਂ ਨੂੰ ਸਲਾਈਨ ਸਪਰੇ ਨਾਲ ਨੱਕ ਧੋਣ ਲਈ ਉਤਸ਼ਾਹਿਤ ਕਰੋ, ਜਿਸ ਨਾਲ ਆਰਾਮ ਮਿਲਦਾ ਹੈ। ਜੇਕਰ ਚਮੜੀ 'ਤੇ ਖਾਰਸ਼ ਵਾਲੇ ਰਿੰਗਵਾਮ ਲੰਮੇ ਸਮੇਂ ਤੱਕ ਰਹਿੰਦੇ ਹਨ ਜਾਂ ਲਾਲੀ ਘਟਦੀ ਨਹੀਂ, ਤਾਂ ਡਾਕਟਰ ਦੀ ਸਲਾਹ ਲਵੋ।
ਟਰਿਗਰਾਂ ਨੂੰ ਸਮੇਂ ਸਿਰ ਪਛਾਣ ਕੇ, ਹਲਕੇ ਅਤੇ ਸੁਰੱਖਿਅਤ ਰੰਗਾਂ ਦੀ ਚੋਣ ਕਰਕੇ ਅਤੇ ਬੱਚਿਆਂ ਨੂੰ ਰਖਿਆਤਮਕ ਉਪਾਇਆਂ ਨਾਲ ਲੈਸ ਕਰਕੇ, ਮਾਪੇ ਇਹ ਯਕੀਨੀ ਬਣਾ ਸਕਦੇ ਹਨ ਕਿ ਮੌਸਮੀ ਐਲਰਜੀ ਹੋਲੀ ਦੇ ਉਤਸਾਹ ਅਤੇ ਖੁਸ਼ੀ ’ਚ ਰੁਕਾਵਟ ਨਾ ਬਣੇ। ਥੋੜ੍ਹੀ ਦੂਰਦਰਸ਼ਤਾ ਅਤੇ ਸਹਾਨਭੂਤੀ ਨਾਲ, ਬੱਚਿਆਂ ਲਈ ਇਹ ਤਿਉਹਾਰ ਛੀਕਾਂ ਤੇ ਅੱਖਾਂ ਦੇ ਹੰਜੂਆਂ ਤੋਂ ਰਹਿਤ ਖੁਸ਼ਗਵਾਰ ਯਾਦਾਂ ਬਣਾਉਣ ਦਾ ਸੁਨਹਿਰਾ ਮੌਕਾ ਬਣ ਸਕਦਾ ਹੈ।
Check out below Health Tools-
Calculate Your Body Mass Index ( BMI )






















