Heart Health: ਧਿਆਨ ਦਿਓ! ਇਹ 9 ਲੱਛਣ ਕਦੇ ਵੀ ਨਾ ਕਰੋ ਨਜ਼ਰਅੰਦਾਜ਼, ਦਿਲ ਦੀ ਬਿਮਾਰੀ ਦੀ ਹੋ ਸਕਦੀ ਚੇਤਾਵਨੀ
ਡਾਕਟਰਾਂ ਦਾ ਕਹਿਣਾ ਹੈ ਕਿ ਦਿਲ ਦਾ ਦੌਰਾ ਹਮੇਸ਼ਾ ਅਚਾਨਕ ਨਹੀਂ ਆਉਂਦਾ। ਸਰੀਰ ਪਹਿਲਾਂ ਹੀ ਕੁਝ ਸੰਕੇਤ ਦੇ ਦਿੰਦਾ ਹੈ, ਪਰ ਅਸੀਂ ਅਕਸਰ ਉਹਨਾਂ ਨੂੰ ਮਾਮੂਲੀ ਸਮਝ ਕੇ ਨਜ਼ਰਅੰਦਾਜ਼ ਕਰ ਦਿੰਦੇ ਹਾਂ। ਪਰ ਇਨ੍ਹਾਂ ਲੱਛਣਾਂ ਨੂੰ ਅਣਡਿੱਠਾ ਕਰਨਾ..

Heart Warnings: ਦਿਲ ਨਾਲ ਜੁੜੀਆਂ ਬਿਮਾਰੀਆਂ ਅੱਜ ਦੁਨੀਆ ਭਰ ਵਿੱਚ ਲੋਕਾਂ ਦੀ ਮੌਤ ਦਾ ਸਭ ਤੋਂ ਵੱਡਾ ਕਾਰਨ ਬਣ ਗਈਆਂ ਹਨ। ਹਰ ਸਾਲ ਲਗਭਗ 1.79 ਕਰੋੜ ਲੋਕ ਦਿਲ ਦੀ ਬਿਮਾਰੀ ਜਾਂ ਸਟ੍ਰੋਕ ਕਰਕੇ ਆਪਣੀ ਜਾਨ ਗਵਾ ਦਿੰਦੇ ਹਨ। ਇਹ ਮੌਤਾਂ ਦੁਨੀਆ ਦੀ ਕੁੱਲ ਮੌਤਾਂ ਦਾ ਲਗਭਗ 32% ਹਨ। ਵਿਸ਼ਵ ਸਿਹਤ ਸੰਸਥਾ (WHO) ਦੇ ਅਨੁਸਾਰ, ਇਨ੍ਹਾਂ ਵਿੱਚੋਂ 80% ਮੌਤਾਂ ਗਰੀਬ ਅਤੇ ਮੱਧਮ ਆਮਦਨ ਵਾਲੇ ਦੇਸ਼ਾਂ ਵਿੱਚ ਹੁੰਦੀਆਂ ਹਨ।
ਹੋਰ ਹੈਰਾਨ ਕਰਨ ਵਾਲੀ ਗੱਲ ਇਹ ਹੈ ਕਿ ਇਨ੍ਹਾਂ ਵਿੱਚੋਂ ਇੱਕ ਤਿਹਾਈ ਮੌਤਾਂ 70 ਸਾਲ ਤੋਂ ਘੱਟ ਉਮਰ ਦੇ ਲੋਕਾਂ ਦੀਆਂ ਹਨ। ਅਮਰੀਕਨ ਹਾਰਟ ਅਸੋਸੀਏਸ਼ਨ ਅਨੁਸਾਰ, ਅਮਰੀਕਾ ਵਿੱਚ ਵੀ ਦਿਲ ਦੀ ਬਿਮਾਰੀ ਮੌਤ ਦਾ ਸਭ ਤੋਂ ਵੱਡਾ ਕਾਰਨ ਹੈ। CDC ਦੇ ਅਨੁਸਾਰ, ਅਮਰੀਕਾ ਵਿੱਚ ਹਰ 40 ਸਕਿੰਟ ਵਿੱਚ ਕਿਸੇ ਨਾ ਕਿਸੇ ਨੂੰ ਦਿਲ ਦਾ ਦੌਰਾ ਪੈਂਦਾ ਹੈ। ਸਾਲ ਭਰ ਵਿੱਚ ਇਹ ਗਿਣਤੀ 8 ਲੱਖ ਤੋਂ ਵੱਧ ਹੋ ਜਾਂਦੀ ਹੈ।
ਦਿਲ ਦੀ ਬਿਮਾਰੀ ਦੇ ਸ਼ੁਰੂਆਤੀ ਲੱਛਣ ਪਛਾਣੋ
ਡਾਕਟਰਾਂ ਦਾ ਕਹਿਣਾ ਹੈ ਕਿ ਦਿਲ ਦਾ ਦੌਰਾ ਹਮੇਸ਼ਾ ਅਚਾਨਕ ਨਹੀਂ ਆਉਂਦਾ। ਸਰੀਰ ਪਹਿਲਾਂ ਹੀ ਕੁਝ ਸੰਕੇਤ ਦੇ ਦਿੰਦਾ ਹੈ, ਪਰ ਅਸੀਂ ਅਕਸਰ ਉਹਨਾਂ ਨੂੰ ਮਾਮੂਲੀ ਸਮਝ ਕੇ ਨਜ਼ਰਅੰਦਾਜ਼ ਕਰ ਦਿੰਦੇ ਹਾਂ। ਪਰ ਇਨ੍ਹਾਂ ਲੱਛਣਾਂ ਨੂੰ ਅਣਡਿੱਠਾ ਕਰਨਾ ਭਵਿੱਖ ਵਿੱਚ ਵੱਡੀ ਸਮੱਸਿਆ ਦਾ ਕਾਰਨ ਬਣ ਸਕਦਾ ਹੈ।
ਲਗਾਤਾਰ ਥਕਾਵਟ ਅਤੇ ਕਮਜ਼ੋਰੀ
ਜੇ ਬਿਨਾਂ ਵੱਡੀ ਮਿਹਨਤ ਕੀਤੇ ਥਕਾਵਟ ਮਹਿਸੂਸ ਹੋਵੇ ਜਾਂ ਪਹਿਲਾਂ ਨਾਲੋਂ ਜ਼ਿਆਦਾ ਜਲਦੀ ਥੱਕਣ ਲੱਗ ਪਏ, ਤਾਂ ਇਹ ਦਿਲ ਦੀ ਕਮਜ਼ੋਰੀ ਦਾ ਸੰਕੇਤ ਹੋ ਸਕਦਾ ਹੈ। ਇਸਨੂੰ ਕਦੇ ਵੀ ਹਲਕੇ ਵਿੱਚ ਨਾ ਲਓ।
ਛਾਤੀ ਵਿੱਚ ਦਰਦ ਜਾਂ ਭਾਰੀਪਨ
ਜੇ ਛਾਤੀ ਵਿੱਚ ਜਲਣ, ਦਬਾਅ ਜਾਂ ਭਾਰੀਪਨ ਮਹਿਸੂਸ ਹੋਵੇ, ਤਾਂ ਇਹ ਦਿਲ ਦੀ ਸਮੱਸਿਆ ਦਾ ਸਭ ਤੋਂ ਆਮ ਅਤੇ ਪਹਿਲਾ ਲੱਛਣ ਹੋ ਸਕਦਾ ਹੈ। ਇਹ ਦਰਦ ਕਈ ਵਾਰ ਗਰਦਨ, ਜਬੜੇ, ਪਿੱਠ ਜਾਂ ਖੱਬੇ ਹੱਥ ਤੱਕ ਵੀ ਫੈਲ ਸਕਦਾ ਹੈ। ਖਾਸ ਕਰਕੇ ਮਹਿਲਾਵਾਂ, ਬੁਜ਼ੁਰਗਾਂ ਅਤੇ ਸ਼ੂਗਰ ਦੇ ਮਰੀਜ਼ਾਂ ਨੂੰ ਇਹ ਦਰਦ ਗੈਸ ਜਾਂ ਹਲਕਾ ਦਰਦ ਲੱਗ ਸਕਦਾ ਹੈ।
ਸਾਹ ਲੈਣ ਵਿੱਚ ਦਿੱਕਤ
ਜੇਕਰ ਦਿਲ ਠੀਕ ਤਰੀਕੇ ਨਾਲ ਕੰਮ ਨਹੀਂ ਕਰ ਰਿਹਾ, ਤਾਂ ਫੇਫੜਿਆਂ ਵਿੱਚ ਪਾਣੀ ਇਕੱਠਾ ਹੋ ਸਕਦਾ ਹੈ ਜਿਸ ਨਾਲ ਸਾਂਹ ਚੜ੍ਹਣਾ ਸ਼ੁਰੂ ਹੋ ਜਾਂਦਾ ਹੈ। ਇਹ ਤਕਲੀਫ਼ ਤੁਰਦਿਆਂ, ਆਰਾਮ ਕਰਦਿਆਂ ਜਾਂ ਲੇਟਦਿਆਂ ਵੀ ਹੋ ਸਕਦੀ ਹੈ।
ਪੈਰਾਂ ਜਾਂ ਗਿੱਟਿਆਂ ਵਿੱਚ ਸੋਜ
ਜਦੋਂ ਦਿਲ ਖੂਨ ਨੂੰ ਠੀਕ ਤਰੀਕੇ ਨਾਲ ਪੰਪ ਨਹੀਂ ਕਰ ਪਾਉਂਦਾ, ਤਾਂ ਸਰੀਰ ਵਿੱਚ ਪਾਣੀ ਇਕੱਠਾ ਹੋਣ ਲੱਗ ਪੈਂਦਾ ਹੈ। ਖਾਸ ਕਰਕੇ ਪੈਰਾਂ ਅਤੇ ਗਿੱਟਿਆਂ ਵਿੱਚ ਆਉਣ ਵਾਲੀ ਸੋਜ ਇੱਕ ਗੰਭੀਰ ਲੱਛਣ ਹੋ ਸਕਦੀ ਹੈ।
ਚੱਕਰ ਆਉਣਾ ਜਾਂ ਬੇਹੋਸ਼ ਹੋ ਜਾਣਾ
ਜੇ ਤੁਹਾਨੂੰ ਵਾਰ-ਵਾਰ ਚੱਕਰ ਆਉਂਦੇ ਹਨ ਜਾਂ ਤੁਸੀਂ ਅਚਾਨਕ ਬੇਹੋਸ਼ ਹੋ ਜਾਂਦੇ ਹੋ, ਤਾਂ ਇਹ ਦਿਲ ਨਾਲ ਜੁੜੀ ਕੋਈ ਸਮੱਸਿਆ ਹੋ ਸਕਦੀ ਹੈ। ਇਹ ਦਿਲ ਦੀ ਧੜਕਣ ਵਿੱਚ ਗੜਬੜ ਜਾਂ ਹੋਰ ਦਿਲ ਦੀ ਬਿਮਾਰੀ ਕਾਰਨ ਹੋ ਸਕਦਾ ਹੈ। ਇਨ੍ਹਾਂ ਲੱਛਣਾਂ ਨੂੰ ਨਜ਼ਰਅੰਦਾਜ਼ ਨਾ ਕਰੋ ਤੇ ਤੁਰੰਤ ਡਾਕਟਰ ਨਾਲ ਮਿਲੋ।
ਦਿਲ ਦੀ ਧੜਕਣ ਤੇਜ਼ ਹੋਣਾ
ਜੇ ਦਿਲ ਖੂਨ ਨੂੰ ਠੀਕ ਤਰੀਕੇ ਨਾਲ ਪੰਪ ਨਹੀਂ ਕਰ ਪਾ ਰਿਹਾ ਹੋਵੇ, ਤਾਂ ਉਹ ਆਪਣੀ ਰਫ਼ਤਾਰ ਵਧਾ ਲੈਂਦਾ ਹੈ। ਇਸ ਨਾਲ ਦਿਲ ਦੀ ਧੜਕਣ ਤੇਜ਼ ਜਾਂ ਅਨਿਯਮਿਤ ਮਹਿਸੂਸ ਹੋ ਸਕਦੀ ਹੈ। ਇਹ ਲੱਛਣ "Arrhythmia" ਵੱਲ ਇਸ਼ਾਰਾ ਕਰਦੇ ਹਨ, ਜੋ ਕਿ ਦਿਲ ਦੀ ਧੜਕਣ ਜਾਂ ਲਹਿਰ ਦੀ ਸਮੱਸਿਆ ਹੁੰਦੀ ਹੈ।
ਲੰਮੀ ਖਾਂਸੀ ਜਾਂ ਘਰਘਰਾਹਟ ਦੀ ਆਵਾਜ਼
ਜੇ ਤੁਹਾਨੂੰ ਲੰਮੇ ਸਮੇਂ ਤੋਂ ਖਾਂਸੀ ਜਾਂ ਘਰਘਰਾਹਟ ਹੋ ਰਹੀ ਹੈ ਅਤੇ ਠੀਕ ਨਹੀਂ ਹੋ ਰਹੀ, ਤਾਂ ਇਹ ਫੇਫੜਿਆਂ ਵਿੱਚ ਪਾਣੀ ਭਰਨ ਦਾ ਇਸ਼ਾਰਾ ਹੋ ਸਕਦਾ ਹੈ। ਕਈ ਵਾਰੀ ਖਾਂਸੀ 'ਚ ਗੁਲਾਬੀ ਜਾਂ ਖੂਨ ਮਿਲਿਆ ਹੋਇਆ ਬਲਗਮ ਵੀ ਆ ਸਕਦਾ ਹੈ। ਇਹ ਦਿਲ ਦੀ ਕਮਜ਼ੋਰੀ ਨਾਲ ਜੁੜਿਆ ਲੱਛਣ ਹੋ ਸਕਦਾ ਹੈ, ਜਿਸ ਨੂੰ ਨਜ਼ਰਅੰਦਾਜ਼ ਨਾ ਕਰੋ।
ਰਾਤ ਨੂੰ ਵਾਰ-ਵਾਰ ਪੇਸ਼ਾਬ ਆਉਣਾ
ਜੇ ਰਾਤ ਨੂੰ ਤੁਹਾਨੂੰ ਵਾਰ-ਵਾਰ ਪੇਸ਼ਾਬ ਆਉਂਦਾ ਹੈ, ਤਾਂ ਇਹ ਦਿਲ ਦੀ ਕਮਜ਼ੋਰੀ ਦਾ ਇੱਕ ਮਹੱਤਵਪੂਰਨ ਪਰ ਨਰਮ ਲੱਛਣ ਹੋ ਸਕਦਾ ਹੈ। ਜਦੋਂ ਤੁਸੀਂ ਲੇਟਦੇ ਹੋ, ਤਾਂ ਪੈਰਾਂ ਵਿੱਚ ਦਿਨ ਭਰ ਇਕੱਠਾ ਹੋਇਆ ਪਾਣੀ ਖੂਨ ਵਿੱਚ ਮਿਲ ਜਾਂਦਾ ਹੈ, ਜਿਸ ਕਾਰਨ ਕਿਡਨੀ ਵੱਧ ਪੇਸ਼ਾਬ ਬਣਾਉਂਦੀ ਹੈ।
ਚਮੜੀ ਦਾ ਰੰਗ ਬਦਲਣਾ
ਜੇ ਤੁਸੀਂ ਵੇਖੋ ਕਿ ਬਿਨਾ ਠੰਡ ਲੱਗੇ ਹੀ ਤੁਹਾਡੀ ਚਮੜੀ ਨੀਲੀ ਜਾਂ ਜਾਮਣੀ ਲੱਗਣ ਲੱਗ ਪਈ ਹੈ, ਤਾਂ ਇਹ ਲੱਛਣ ਹੋ ਸਕਦਾ ਹੈ ਕਿ ਖੂਨ ਸਰੀਰ 'ਚ ਠੀਕ ਤਰੀਕੇ ਨਾਲ ਨਹੀਂ ਪਹੁੰਚ ਰਿਹਾ। ਇਹ ਤਦ ਹੁੰਦਾ ਹੈ ਜਦੋਂ ਖੂਨ ਦਾ ਸੰਚਾਰ ਹੌਲੀ ਜਾਂ ਰੁਕ ਜਾਂਦਾ ਹੈ, ਜੋ ਦਿਲ ਦੀ ਕਮਜ਼ੋਰੀ ਜਾਂ ਨਸਾਂ ਦੀ ਰੁਕਾਵਟ ਕਾਰਨ ਹੋ ਸਕਦਾ ਹੈ।
ਦਿਲ ਦੀਆਂ ਬਿਮਾਰੀਆਂ ਅਕਸਰ ਛੋਟੇ-ਛੋਟੇ ਲੱਛਣਾਂ ਨਾਲ ਸ਼ੁਰੂ ਹੁੰਦੀਆਂ ਹਨ, ਜਿਨ੍ਹਾਂ ਨੂੰ ਅਸੀਂ ਅਕਸਰ ਅਣਡਿੱਠਾ ਕਰ ਦਿੰਦੇ ਹਾਂ। ਪਰ ਜੇ ਅਸੀਂ ਇਹ ਸ਼ੁਰੂਆਤੀ ਇਸ਼ਾਰੇ ਸਮੇਂ 'ਤੇ ਪਛਾਣ ਲਵਾਂ ਅਤੇ ਡਾਕਟਰ ਨੂੰ ਵਿਖਾ ਲਈਏ, ਤਾਂ ਵੱਡੀ ਬਿਮਾਰੀ ਤੋਂ ਬਚਿਆ ਜਾ ਸਕਦਾ ਹੈ। ਉਪਰੋਕਤ ਲੱਛਣਾਂ 'ਚੋਂ ਕੋਈ ਵੀ ਲੱਛਣ ਤੁਹਾਨੂੰ ਮਹਿਸੂਸ ਹੋਣ, ਤਾਂ ਢਿੱਲ ਨਾ ਕਰੋ ਅਤੇ ਤੁਰੰਤ ਕਿਸੇ ਵਧੀਆ ਡਾਕਟਰ ਦੀ ਸਲਾਹ ਲਵੋ।
Disclaimer: ਖ਼ਬਰਾਂ ਵਿੱਚ ਦਿੱਤੀ ਗਈ ਕੁਝ ਜਾਣਕਾਰੀ ਮੀਡੀਆ ਰਿਪੋਰਟਾਂ 'ਤੇ ਅਧਾਰਤ ਹੈ। ਕਿਸੇ ਵੀ ਸੁਝਾਅ ਨੂੰ ਲਾਗੂ ਕਰਨ ਤੋਂ ਪਹਿਲਾਂ, ਤੁਹਾਨੂੰ ਸਬੰਧਤ ਮਾਹਿਰ ਦੀ ਸਲਾਹ ਜ਼ਰੂਰ ਲੈਣੀ ਚਾਹੀਦੀ ਹੈ।
Check out below Health Tools-
Calculate Your Body Mass Index ( BMI )






















