ਬਰਸਾਤ 'ਚ ਸਿਹਤ ਲਈ ਨੁਕਸਾਨਦਾਇਕ: ਇਨ੍ਹਾਂ 5 ਚੀਜ਼ਾਂ ਤੋਂ ਬਚੋ! ਜਾਣੋ ਕਿਉਂ ਤੇ ਕੀ ਖਾਣਾ ਹੈ?
ਧੁੱਪ ਅਤੇ ਗਰਮੀ ਤੋਂ ਤਨ–ਮਨ ਨੂੰ ਠੰਡਕ ਪਹੁੰਚਾਉਣ ਵਾਲਾ ਬਰਸਾਤ ਦਾ ਮੌਸਮ ਹਰ ਕਿਸੇ ਨੂੰ ਪਸੰਦ ਆਉਂਦਾ ਹੈ। ਫਿਰ ਵੀ ਇਹ ਗੱਲ ਨਕਾਰਣ ਯੋਗ ਨਹੀਂ ਕਿ ਇਹ ਮੌਸਮ ਆਪਣੇ ਨਾਲ ਕਈ ਗੰਭੀਰ ਬਿਮਾਰੀਆਂ ਦਾ ਖ਼ਤਰਾ ਵੀ ਲੈ ਕੇ ਆਉਂਦਾ ਹੈ।

ਧੁੱਪ ਅਤੇ ਗਰਮੀ ਤੋਂ ਤਨ–ਮਨ ਨੂੰ ਠੰਡਕ ਪਹੁੰਚਾਉਣ ਵਾਲਾ ਬਰਸਾਤ ਦਾ ਮੌਸਮ ਹਰ ਕਿਸੇ ਨੂੰ ਪਸੰਦ ਆਉਂਦਾ ਹੈ। ਪਰ ਜਿੱਥੇ ਇਹ ਮੌਸਮ ਦਿਲ ਨੂੰ ਖੁਸ਼ ਕਰਦਾ ਹੈ ਉੱਥੇ ਹੀ ਇਹ ਆਪਣੇ ਨਾਲ ਕਈ ਤਰ੍ਹਾਂ ਦੀ ਬਿਮਾਰੀਆਂ ਵੀ ਨਾਲ ਲੈ ਆਉਂਦਾ ਹੈ। ਲੋਕ ਇਸ ਦੌਰਾਨ ਠੰਢ, ਜੁਕਾਮ ਅਤੇ ਫਲੂ ਵਰਗੀਆਂ ਸਮੱਸਿਆਵਾਂ ਦਾ ਆਸਾਨੀ ਨਾਲ ਸ਼ਿਕਾਰ ਹੋ ਜਾਂਦੇ ਹਨ। ਇਸ ਦੇ ਪਿੱਛੇ ਵੱਡੀ ਵਜ੍ਹਾ ਖਾਣ–ਪੀਣ ਨਾਲ ਜੁੜੀਆਂ ਗ਼ਲਤੀਆਂ ਹੁੰਦੀਆਂ ਹਨ। ਅਜਿਹੇ ਵਿੱਚ ਸਿਹਤਮੰਦ ਰਹਿਣ ਲਈ ਆਓ ਜਾਣੀਏ ਕਿ ਬਰਸਾਤ ਦੇ ਮੌਸਮ ਵਿੱਚ ਉਹ ਕਿਹੜੀਆਂ ਚੀਜ਼ਾਂ ਹਨ ਜੋ ਸਿਹਤਮੰਦ ਤਾਂ ਲੱਗਦੀਆਂ ਹਨ, ਪਰ ਉਨ੍ਹਾਂ ਨੂੰ ਖਾਣ ਤੋਂ ਪਰਹੇਜ਼ ਕਰਨਾ ਚਾਹੀਦਾ ਹੈ।
ਬਰਸਾਤ ਵਿੱਚ ਇਨ੍ਹਾਂ 5 ਚੀਜ਼ਾਂ ਦੇ ਸੇਵਨ ਤੋਂ ਬਚੋ
ਮਸਾਲੇਦਾਰ ਤੇ ਤਲਿਆ ਹੋਇਆ ਭੋਜਨ
ਮਾਨਸੂਨ ਦੌਰਾਨ ਸਾਡਾ ਪਾਚਣ ਤੰਤਰ ਕਾਫੀ ਹਲਕਾ ਹੋ ਜਾਂਦਾ ਹੈ। ਅਜਿਹੇ ਵਿੱਚ ਬਹੁਤ ਜ਼ਿਆਦਾ ਮਸਾਲੇਦਾਰ ਜਾਂ ਤਲਿਆ ਹੋਇਆ ਖਾਣਾ ਪਚਾਉਣਾ ਔਖਾ ਹੋ ਜਾਂਦਾ ਹੈ। ਇਸ ਮੌਸਮ ਵਿੱਚ ਵਧੇਰੇ ਪਕੌੜੇ, ਸਮੋਸੇ, ਚਿਪਸ ਜਾਂ ਹੋਰ ਤਲੇ ਹੋਏ ਸਨੈਕਸ ਖਾਣ ਤੋਂ ਪਰਹੇਜ਼ ਕਰਨਾ ਚਾਹੀਦਾ ਹੈ। ਇਹ ਸਾਰੀਆਂ ਚੀਜ਼ਾਂ ਗੈਸ, ਐਸਿਡਿਟੀ ਅਤੇ ਬਦਹਜ਼ਮੀ ਦੀ ਸਮੱਸਿਆ ਪੈਦਾ ਕਰ ਸਕਦੀਆਂ ਹਨ।
ਮਸ਼ਰੂਮ
ਆਹਾਰ ਵਿਸ਼ੇਸ਼ਗਿਆਂ ਦੇ ਅਨੁਸਾਰ ਬਰਸਾਤ ਦੇ ਮੌਸਮ ਵਿੱਚ ਮਸ਼ਰੂਮ ਖਾਣ ਤੋਂ ਵੀ ਪਰਹੇਜ਼ ਕਰਨਾ ਚਾਹੀਦਾ ਹੈ। ਕਿਉਂਕਿ ਇਸ ਮੌਸਮ ਵਿੱਚ ਮਸ਼ਰੂਮ ਆਸਾਨੀ ਨਾਲ ਸੰਕ੍ਰਮਿਤ ਹੋ ਜਾਂਦੇ ਹਨ। ਇਨ੍ਹਾਂ 'ਚ ਬੈਕਟੀਰੀਆ ਅਤੇ ਫੰਗਸ ਲੱਗਣ ਦਾ ਖ਼ਤਰਾ ਵਧ ਜਾਂਦਾ ਹੈ। ਸੰਕ੍ਰਮਿਤ ਮਸ਼ਰੂਮ ਖਾਣ ਨਾਲ ਇਨਫੈਕਸ਼ਨ ਸਮੇਤ ਕਈ ਹੋਰ ਬਿਮਾਰੀਆਂ ਦਾ ਜੋਖਮ ਹੋ ਸਕਦਾ ਹੈ।
ਹਰੀ ਪੱਤਿਆਂ ਵਾਲੀਆਂ ਸਬਜ਼ੀਆਂ
ਹਾਲਾਂਕਿ ਆਮ ਤੌਰ 'ਤੇ ਹਰੀ ਪੱਤਿਆਂ ਵਾਲੀਆਂ ਸਬਜ਼ੀਆਂ ਸਿਹਤ ਲਈ ਲਾਭਕਾਰੀ ਮੰਨੀਆਂ ਜਾਂਦੀਆਂ ਹਨ, ਪਰ ਬਰਸਾਤ ਦੇ ਮੌਸਮ ਵਿੱਚ ਇਨ੍ਹਾਂ ਦਾ ਸੇਵਨ ਤੁਹਾਨੂੰ ਬਿਮਾਰ ਕਰ ਸਕਦਾ ਹੈ। ਮਾਨਸੂਨ ਦੌਰਾਨ ਇਨ੍ਹਾਂ ਸਬਜ਼ੀਆਂ 'ਤੇ ਕੀੜੇ ਲੱਗ ਜਾਂਦੇ ਹਨ ਜੋ ਉਨ੍ਹਾਂ ਨੂੰ ਦੂਸ਼ਿਤ ਕਰ ਦਿੰਦੇ ਹਨ। ਇਨ੍ਹਾਂ ਦੇ ਸੇਵਨ ਨਾਲ ਇਨਫੈਕਸ਼ਨ ਅਤੇ ਹੋਰ ਕਈ ਤਰ੍ਹਾਂ ਦੀਆਂ ਬਿਮਾਰੀਆਂ ਹੋਣ ਦਾ ਖ਼ਤਰਾ ਵਧ ਜਾਂਦਾ ਹੈ।
ਸਟ੍ਰੀਟ ਫੂਡ
ਮਾਨਸੂਨ ਦੌਰਾਨ ਚਟਪਟਾ ਖਾਣ ਦਾ ਮਨ ਬਹੁਤ ਕਰਦਾ ਹੈ। ਲੋਕ ਗੋਲਗੱਪੇ, ਚਾਟ, ਭੇਲਪੂਰੀ ਵਰਗਾ ਸਟ੍ਰੀਟ ਫੂਡ ਖਾਣ ਲਈ ਘਰੋਂ ਬਾਹਰ ਨਿਕਲ ਪੈਂਦੇ ਹਨ। ਪਰ ਬਰਸਾਤ ਦੇ ਮੌਸਮ ਵਿੱਚ ਸਟ੍ਰੀਟ ਫੂਡ ਖਾਣ ਤੋਂ ਪਰਹੇਜ਼ ਕਰਨਾ ਚਾਹੀਦਾ ਹੈ। ਖਾਸ ਕਰਕੇ ਖੁੱਲ੍ਹੇ ਵਿਚ ਵਿਕ ਰਹੀਆਂ ਚੀਜ਼ਾਂ 'ਚ ਇਨਫੈਕਸ਼ਨ ਦਾ ਖ਼ਤਰਾ ਵਧ ਜਾਂਦਾ ਹੈ। ਨਾਲ ਹੀ, ਗੋਲਗੱਪਿਆਂ 'ਚ ਵਰਤਿਆ ਜਾਣ ਵਾਲਾ ਪਾਣੀ ਵੀ ਅਕਸਰ ਦੂਸ਼ਿਤ ਹੋ ਸਕਦਾ ਹੈ, ਜਿਸ ਕਾਰਨ ਪੇਟ ਦੀ ਸਮੱਸਿਆ ਹੋ ਸਕਦੀ ਹੈ।
ਸਮੁੰਦਰੀ ਭੋਜਨ (ਸੀ ਫੂਡ)
ਮਾਨਸੂਨ ਦੇ ਮੌਸਮ ਵਿੱਚ ਸਮੁੰਦਰੀ ਭੋਜਨ ਖਾਣਾ ਸਿਹਤ ਲਈ ਹਾਨੀਕਾਰਕ ਹੋ ਸਕਦਾ ਹੈ। ਦਰਅਸਲ, ਇਹ ਸਮਾਂ ਮੱਛੀਆਂ ਅਤੇ ਹੋਰ ਸਮੁੰਦਰੀ ਜੀਵਾਂ ਦੇ ਪ੍ਰਜਨਨ (ਬੱਚੇ ਪੈਦਾ ਕਰਨ) ਦਾ ਹੁੰਦਾ ਹੈ। ਇਸ ਦੌਰਾਨ ਉਨ੍ਹਾਂ ਨੂੰ ਖਾਣ ਨਾਲ ਇਨਫੈਕਸ਼ਨ ਅਤੇ ਫੂਡ ਪੋਇਜ਼ਨਿੰਗ ਦਾ ਖ਼ਤਰਾ ਕਾਫੀ ਵੱਧ ਜਾਂਦਾ ਹੈ। ਇਸ ਲਈ ਬਰਸਾਤ ਵਿੱਚ ਸੀ ਫੂਡ ਤੋਂ ਪਰਹੇਜ਼ ਕਰਨਾ ਹੀ ਬਿਹਤਰ ਰਹਿੰਦਾ ਹੈ।
ਬਰਸਾਤ ਦੇ ਮੌਸਮ ਵਿੱਚ ਸਿਹਤਮੰਦ ਰਹਿਣ ਲਈ ਹਲਕਾ ਅਤੇ ਆਸਾਨੀ ਨਾਲ ਹਜ਼ਮ ਹੋਣ ਵਾਲਾ ਖਾਣਾ ਖਾਣਾ ਚਾਹੀਦਾ ਹੈ। ਇਸ ਸਮੇਂ ਦਾਲਾਂ, ਉਬਲੀਆਂ ਹੋਈਆਂ ਸਬਜ਼ੀਆਂ, ਗਰਮ ਸੂਪ, ਅਤੇ ਘਰ ਦਾ ਬਣਿਆ ਹੋਇਆ ਤਾਜ਼ਾ ਖਾਣਾ ਸਭ ਤੋਂ ਵਧੀਆ ਚੋਣ ਹੁੰਦੀ ਹੈ। ਅਜਿਹੀ ਚੀਜ਼ਾਂ ਜੋ ਪਾਣੀ ਵਾਲੀਆਂ ਜਾਂ ਅਧ-ਪੱਕੀਆਂ ਹੁੰਦੀਆਂ ਹਨ, ਉਹਨਾਂ ਤੋਂ ਪਰਹੇਜ਼ ਕਰਨਾ ਚਾਹੀਦਾ ਹੈ ਕਿਉਂਕਿ ਇਨ੍ਹਾਂ ਤੋਂ ਇਨਫੈਕਸ਼ਨ ਜਾਂ ਅਜੀਬ ਤਰੀਕੇ ਦੀਆਂ ਪਚਣ ਸੰਬੰਧੀ ਸਮੱਸਿਆਵਾਂ ਹੋ ਸਕਦੀਆਂ ਹਨ। ਅਜਵਾਇਨ, ਅਦਰਕ ਅਤੇ ਹਲਦੀ ਵਰਗੀਆਂ ਚੀਜ਼ਾਂ ਵਰਤਣ ਨਾਲ ਪਾਚਣ ਤੰਤਰ ਮਜ਼ਬੂਤ ਬਣਦਾ ਹੈ ਅਤੇ ਰੋਗ ਪ੍ਰਤੀਰੋਧਕ ਸ਼ਕਤੀ ਵੀ ਵਧਦੀ ਹੈ।
Disclaimer: ਖ਼ਬਰਾਂ ਵਿੱਚ ਦਿੱਤੀ ਗਈ ਕੁਝ ਜਾਣਕਾਰੀ ਮੀਡੀਆ ਰਿਪੋਰਟਾਂ 'ਤੇ ਅਧਾਰਤ ਹੈ। ਕਿਸੇ ਵੀ ਸੁਝਾਅ ਨੂੰ ਲਾਗੂ ਕਰਨ ਤੋਂ ਪਹਿਲਾਂ, ਤੁਹਾਨੂੰ ਸਬੰਧਤ ਮਾਹਿਰ ਦੀ ਸਲਾਹ ਜ਼ਰੂਰ ਲੈਣੀ ਚਾਹੀਦੀ ਹੈ।
Check out below Health Tools-
Calculate Your Body Mass Index ( BMI )






















