Jaggery Tea: ਚਾਹ ਦੇ ਸ਼ੌਕੀਨ ਸਾਵਧਾਨ! ਖੰਡ ਦੀ ਬਜਾਏ ਪੀਓ ਗੁੜ ਦੀ ਚਾਹ, ਫਾਇਦੇ ਜਾਣ ਕੇ ਹੋ ਜਾਓਗੇ ਹੈਰਾਨ
ਚਾਹ ਦੇ ਸ਼ੌਕੀਨਾਂ ਨੂੰ ਬੱਸ ਚਾਹ ਪੀਣ ਦਾ ਬਹਾਨਾ ਚਾਹੀਦਾ ਹੈ। ਆਮ ਤੌਰ ਉੱਪਰ ਚਾਹ ਵਿੱਚ ਪੱਤੀ, ਖੰਡ ਤੇ ਦੁੱਧ ਦੀ ਵਰਤੋਂ ਕੀਤੀ ਜਾਂਦੀ ਹੈ। ਹੁਣ ਤੱਕ ਦੀਆਂ ਖੋਜਾਂ ਵਿੱਚ ਸਾਹਮਣੇ ਆਇਆ ਹੈ ਕਿ ਲੋੜ ਤੋਂ ਜ਼ਿਆਦਾ ਖੰਡ ਸਿਹਤ ਲਈ ਹਾਨੀਕਾਰਨ ਹੈ।
Jaggery Tea: ਚਾਹ ਦੇ ਸ਼ੌਕੀਨਾਂ ਨੂੰ ਬੱਸ ਚਾਹ ਪੀਣ ਦਾ ਬਹਾਨਾ ਚਾਹੀਦਾ ਹੈ। ਆਮ ਤੌਰ ਉੱਪਰ ਚਾਹ ਵਿੱਚ ਪੱਤੀ, ਖੰਡ ਤੇ ਦੁੱਧ ਦੀ ਵਰਤੋਂ ਕੀਤੀ ਜਾਂਦੀ ਹੈ। ਹੁਣ ਤੱਕ ਦੀਆਂ ਖੋਜਾਂ ਵਿੱਚ ਸਾਹਮਣੇ ਆਇਆ ਹੈ ਕਿ ਲੋੜ ਤੋਂ ਜ਼ਿਆਦਾ ਖੰਡ ਸਿਹਤ ਲਈ ਹਾਨੀਕਾਰਨ ਹੈ। ਇਸ ਲਈ ਚਾਹ ਦੇ ਸ਼ੌਕੀਨਾਂ ਨੂੰ ਖੰਡ ਦੀ ਥਾਂ ਗੁੜ ਵਾਲੀ ਚਾਹ ਪੀਣੀ ਚਾਹੀਦੀ ਹੈ।
ਸਿਹਤ ਮਾਹਿਰਾਂ ਦਾ ਵੀ ਕਹਿਣਾ ਹੈ ਕਿ ਗੁੜ ਦੀ ਚਾਹ ਤੁਹਾਡੀ ਸਿਹਤ ਲਈ ਬਹੁਤ ਚੰਗੀ ਹੁੰਦੀ ਹੈ। ਗੁੜ ਵਿੱਚ ਪ੍ਰੋਟੀਨ, ਵਿਟਾਮਿਨ ਬੀ, ਕੈਲਸ਼ੀਅਮ, ਆਇਰਨ, ਵਿਟਾਮਿਨ ਸੀ ਵਰਗੇ ਤੱਤ ਭਰਪੂਰ ਮਾਤਰਾ ਵਿੱਚ ਪਾਏ ਜਾਂਦੇ ਹਨ, ਜੋ ਸਰੀਰ ਨੂੰ ਸਿਹਤਮੰਦ ਰੱਖਣ ਵਿੱਚ ਮਦਦ ਕਰਦੇ ਹਨ।
ਅਨੀਮੀਆ
ਅਨੀਮੀਆ ਯਾਨੀ ਸਰੀਰ 'ਚ ਖੂਨ ਦੀ ਕਮੀ ਦੀ ਸਥਿਤੀ 'ਚ ਗੁੜ ਦੀ ਚਾਹ ਦਾ ਸੇਵਨ ਕਰਨਾ ਬਹੁਤ ਫਾਇਦੇਮੰਦ ਮੰਨਿਆ ਜਾਂਦਾ ਹੈ। ਗੁੜ ਦੀ ਚਾਹ ਆਇਰਨ ਨਾਲ ਭਰਪੂਰ ਹੁੰਦੀ ਹੈ। ਲਾਲ ਰਕਤਾਣੂਆਂ ਦੇ ਗਠਨ ਵਿਚ ਮਦਦ ਕਰਦਾ ਹੈ ਜਿਸ ਨਾਲ ਹੀਮੋਗਲੋਬਿਨ ਦਾ ਪੱਧਰ ਵਧਦਾ ਹੈ ਤੇ ਖੂਨ ਦੀ ਘਾਟ ਦੂਰ ਹੁੰਦੀ ਹੈ।
ਭਾਰ ਘਟਾਉਣ 'ਚ ਫਾਇਦੇਮੰਦ
ਜੇਕਰ ਤੁਸੀਂ ਭਾਰ ਘਟਾਉਣਾ ਚਾਹੁੰਦੇ ਹੋ ਤਾਂ ਗੁੜ ਦੀ ਚਾਹ ਤੁਹਾਡੇ ਲਈ ਬਹੁਤ ਫਾਇਦੇਮੰਦ ਸਾਬਤ ਹੋ ਸਕਦੀ ਹੈ। ਚੀਨੀ ਵਾਲੀ ਚਾਹ ਪੀਣ ਨਾਲ ਸਰੀਰ 'ਚ ਚਰਬੀ ਵਧਦੀ ਹੈ ਪਰ ਗੁੜ ਦੀ ਚਾਹ ਪੀਣ ਨਾਲ ਭਾਰ ਘੱਟ ਹੁੰਦਾ ਹੈ।
ਪਾਚਨ ਤੰਤਰ ਨੂੰ ਮਜ਼ਬੂਤ ਰੱਖਦਾ
ਪਾਚਨ ਤੰਤਰ ਨੂੰ ਠੀਕ ਰੱਖਣ 'ਚ ਗੁੜ ਦੀ ਚਾਹ ਦਾ ਸੇਵਨ ਫਾਇਦੇਮੰਦ ਮੰਨਿਆ ਜਾਂਦਾ ਹੈ। ਜੇਕਰ ਤੁਸੀਂ ਗੁੜ ਦੀ ਚਾਹ ਦਾ ਨਿਯਮਤ ਸੇਵਨ ਕਰਦੇ ਹੋ ਤਾਂ ਇਸ ਨਾਲ ਪਾਚਨ ਤੰਤਰ ਮਜ਼ਬੂਤ ਹੁੰਦਾ ਹੈ ਤੇ ਕਬਜ਼ ਤੇ ਐਸੀਡਿਟੀ ਵਰਗੀਆਂ ਸਮੱਸਿਆਵਾਂ ਤੋਂ ਛੁਟਕਾਰਾ ਮਿਲਦਾ ਹੈ।
ਮਾਈਗ੍ਰੇਨ ਦੀ ਸਮੱਸਿਆ ਤੋਂ ਛੁਟਕਾਰਾ ਪਾਓ
ਜੇਕਰ ਤੁਹਾਨੂੰ ਮਾਈਗ੍ਰੇਨ ਜਾਂ ਸਿਰ ਦਰਦ ਹੈ ਤਾਂ ਤੁਸੀਂ ਗੁੜ ਦੀ ਚਾਹ ਦਾ ਸੇਵਨ ਕਰ ਸਕਦੇ ਹੋ। ਗੁੜ ਦੀ ਚਾਹ ਵਿੱਚ ਕਈ ਪੌਸ਼ਟਿਕ ਤੱਤ ਪਾਏ ਜਾਂਦੇ ਹਨ ਜੋ ਮਾਈਗ੍ਰੇਨ ਤੋਂ ਰਾਹਤ ਦਿਵਾਉਣ ਵਿੱਚ ਮਦਦ ਕਰਦੇ ਹਨ।
ਇਮਿਊਨਿਟੀ ਵਧਾਓ
ਗੁੜ ਵਿੱਚ ਪੋਸ਼ਕ ਤੱਤ ਭਰਪੂਰ ਮਾਤਰਾ ਵਿੱਚ ਪਾਏ ਜਾਂਦੇ ਹਨ। ਗੁੜ ਵਿੱਚ ਪਾਏ ਜਾਣ ਵਾਲੇ ਐਂਟੀਆਕਸੀਡੈਂਟ ਗੁਣ ਰੋਗ ਪ੍ਰਤੀਰੋਧਕ ਸ਼ਕਤੀ ਨੂੰ ਵਧਾਉਣ ਵਿੱਚ ਮਦਦ ਕਰਦੇ ਹਨ।
Check out below Health Tools-
Calculate Your Body Mass Index ( BMI )