(Source: ECI/ABP News)
Milk Benefits: ਜ਼ਿਆਦਾ ਦੁੱਧ ਪੀਣਾ ਸਿਹਤ ਲਈ ਹੋ ਸਕਦਾ ਹਾਨੀਕਾਰਕ, ਖੜ੍ਹੀਆਂ ਹੋ ਸਕਦੀਆਂ ਇਹ ਸਮੱਸਿਆਵਾਂ, ਜਾਣੋ ਇੱਕ ਦਿਨ 'ਚ ਕਿੰਨਾ ਦੁੱਧ ਪੀਣਾ ਰਹਿੰਦਾ ਸਹੀ?
Milk Benefits: ਦੁੱਧ ਪੀਣਾ ਸਾਡੀ ਸਿਹਤ ਲਈ ਬਹੁਤ ਫਾਇਦੇਮੰਦ ਹੁੰਦਾ ਹੈ। ਸਦੀਆਂ ਤੋਂ ਇਸ ਨੂੰ ਪੌਸ਼ਟਿਕ ਭੋਜਨ ਮੰਨਿਆ ਜਾਂਦਾ ਹੈ। ਆਯੁਰਵੇਦ ਵਿੱਚ ਦੁੱਧ ਦੇ ਗੁਣਾਂ ਕਰਕੇ ਇਸ ਨੂੰ ਵਰਦਾਨ ਦੱਸਿਆ ਗਿਆ ਹੈ। ਪਰ ਜ਼ਿਆਦਾ ਦੁੱਧ ਪੀਣਾ ਸਿਹਤ ਲਈ

Health News: ਦੁੱਧ ਪੀਣਾ ਸਾਡੀ ਸਿਹਤ ਲਈ ਬਹੁਤ ਫਾਇਦੇਮੰਦ ਹੁੰਦਾ ਹੈ। ਸਦੀਆਂ ਤੋਂ ਇਸ ਨੂੰ ਪੌਸ਼ਟਿਕ ਭੋਜਨ ਮੰਨਿਆ ਜਾਂਦਾ ਹੈ। ਆਯੁਰਵੇਦ ਵਿੱਚ ਦੁੱਧ ਦੇ ਗੁਣਾਂ ਕਰਕੇ ਇਸ ਨੂੰ ਵਰਦਾਨ ਦੱਸਿਆ ਗਿਆ ਹੈ। ਦੁੱਧ ਪੀਣ ਨਾਲ ਸਾਨੂੰ ਵਿਟਾਮਿਨ ਡੀ, ਕੈਲਸ਼ੀਅਮ ਅਤੇ ਪ੍ਰੋਟੀਨ ਮਿਲਦਾ ਹੈ ਜੋ ਸਾਡੇ ਸਰੀਰ ਅਤੇ ਹੱਡੀਆਂ ਨੂੰ ਮਜ਼ਬੂਤ ਬਣਾਉਂਦਾ ਹੈ। ਡਾਕਟਰ ਵੀ ਸਾਰਿਆਂ ਨੂੰ ਦੁੱਧ ਪੀਣ ਦੀ ਸਲਾਹ ਦਿੰਦੇ ਹਨ। ਪਰ ਕੀ ਤੁਸੀਂ ਜਾਣਦੇ ਹੋ ਕਿ ਜ਼ਿਆਦਾ ਦੁੱਧ ਦਾ ਸੇਵਨ ਤੁਹਾਡੇ ਲਈ ਨੁਕਸਾਨਦੇਹ ਹੋ ਸਕਦਾ ਹੈ। ਅੱਜ ਜਾਣਦੇ ਹਾਂ ਇਸ ਨੂੰ ਪੀਣ ਦੇ ਕੀ ਨੁਕਸਾਨ ਹਨ ਅਤੇ ਤੁਹਾਨੂੰ ਦਿਨ 'ਚ ਕਿੰਨਾ ਦੁੱਧ ਪੀਣਾ ਚਾਹੀਦਾ ਹੈ?
ਰੋਜ਼ਾਨਾ ਬਹੁਤ ਜ਼ਿਆਦਾ ਦੁੱਧ ਪੀਣ ਨਾਲ ਤੁਹਾਡੇ ਸਰੀਰ ਵਿੱਚ ਹਾਰਮੋਨ ਅਸੰਤੁਲਨ ਹੋ ਸਕਦਾ ਹੈ। ਦੁੱਧ ਵਿੱਚ ਬਹੁਤ ਜ਼ਿਆਦਾ ਫੈਟ ਅਤੇ ਕੈਲੋਰੀ ਪਾਈ ਜਾਂਦੀ ਹੈ ਜੋ ਤੁਹਾਡਾ ਭਾਰ ਤੇਜ਼ੀ ਨਾਲ ਵਧਾਉਂਦੀ ਹੈ। ਦਰਅਸਲ, 1 ਕੱਪ ਦੁੱਧ ਵਿੱਚ 5 ਗ੍ਰਾਮ ਫੈਟ ਅਤੇ 152 ਕੈਲੋਰੀ ਹੁੰਦੀ ਹੈ। ਇਸ ਵਿੱਚ ਵੱਡੀ ਮਾਤਰਾ ਵਿੱਚ ਲੈਕਟੋਜ਼ ਹੁੰਦਾ ਹੈ ਜੋ ਇੱਕ ਕੁਦਰਤੀ ਸ਼ੂਗਰ ਹੈ। ਇਸ ਕਾਰਨ ਨਾ ਸਿਰਫ਼ ਤੁਹਾਡਾ ਭਾਰ ਵਧਦਾ ਹੈ ਬਲਕਿ ਤੁਹਾਨੂੰ ਹੋਰ ਵੀ ਕਈ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ।
ਪੇਟ ਨਾਲ ਜੁੜੀਆਂ ਸਮੱਸਿਆਵਾਂ
ਰੋਜ਼ਾਨਾ ਦੁੱਧ ਪੀਣ ਨਾਲ ਲੋਕਾਂ ਨੂੰ ਪੇਟ ਨਾਲ ਜੁੜੀਆਂ ਸਮੱਸਿਆਵਾਂ ਹੋ ਸਕਦੀਆਂ ਹਨ। ਜਿਵੇਂ ਕਿ ਗੈਸ, ਪੇਟ ਫੁੱਲਣਾ, ਦਸਤ ਜਾਂ ਕਬਜ਼। ਬਹੁਤ ਜ਼ਿਆਦਾ ਦੁੱਧ ਪੀਣ ਨਾਲ ਚੰਗੇ ਅਤੇ ਮਾੜੇ ਬੈਕਟੀਰੀਆ ਵਿਚ ਅਸੰਤੁਲਨ ਪੈਦਾ ਹੋ ਜਾਂਦਾ ਹੈ, ਜਿਸ ਨਾਲ ਇਹ ਸਮੱਸਿਆਵਾਂ ਹੁੰਦੀਆਂ ਹਨ।
ਚਮੜੀ ਦੀਆਂ ਸਮੱਸਿਆਵਾਂ
ਜੇਕਰ ਤੁਹਾਨੂੰ ਚਮੜੀ ਨਾਲ ਸਬੰਧਤ ਸਮੱਸਿਆਵਾਂ ਜਿਵੇਂ ਕਿ ਮੁਹਾਂਸੇ, ਪਿਗਮੈਂਟੇਸ਼ਨ ਹੈ ਤਾਂ ਤੁਹਾਨੂੰ ਦੁੱਧ ਦਾ ਸੇਵਨ ਨਹੀਂ ਕਰਨਾ ਚਾਹੀਦਾ। ਮਾਹਿਰ ਵੀ ਅਜਿਹੀਆਂ ਸਮੱਸਿਆਵਾਂ ਤੋਂ ਪੀੜਤ ਲੋਕਾਂ ਨੂੰ ਦੁੱਧ ਨਾ ਪੀਣ ਦੀ ਸਲਾਹ ਦਿੰਦੇ ਹਨ। ਦੁੱਧ ਦੇ ਜ਼ਿਆਦਾ ਸੇਵਨ ਨਾਲ ਚਮੜੀ 'ਤੇ ਐਲਰਜੀ ਦੀ ਸਮੱਸਿਆ ਹੋ ਜਾਂਦੀ ਹੈ, ਜਿਸ ਕਾਰਨ ਸਰੀਰ 'ਤੇ ਕਈ ਥਾਵਾਂ 'ਤੇ ਮੁਹਾਂਸੇ ਅਤੇ ਧੱਫੜ ਨਜ਼ਰ ਆਉਂਦੇ ਹਨ।
ਲੀਵਰ ਸੰਬੰਧੀ ਸਮੱਸਿਆਵਾਂ
ਜੇਕਰ ਤੁਹਾਨੂੰ ਲੀਵਰ ਨਾਲ ਜੁੜੀ ਕੋਈ ਸਮੱਸਿਆ ਜਾਂ ਬਿਮਾਰੀ ਹੈ ਤਾਂ ਤੁਹਾਨੂੰ ਦੁੱਧ ਦਾ ਸੇਵਨ ਨਹੀਂ ਕਰਨਾ ਚਾਹੀਦਾ। ਦਰਅਸਲ, ਦੁੱਧ ਵਿੱਚ ਚਰਬੀ ਭਰਪੂਰ ਹੁੰਦੀ ਹੈ ਅਤੇ ਅਜਿਹੀ ਸਥਿਤੀ ਵਿੱਚ ਲੀਵਰ ਦੁੱਧ ਨੂੰ ਸਹੀ ਤਰ੍ਹਾਂ ਹਜ਼ਮ ਨਹੀਂ ਕਰ ਪਾਉਂਦਾ ਹੈ ਜਿਸ ਕਾਰਨ ਲੀਵਰ ਵਿੱਚ ਸੋਜ ਹੋ ਸਕਦੀ ਹੈ।
ਪਾਚਨ ਸੰਬੰਧੀ ਸਮੱਸਿਆਵਾਂ
ਦੁੱਧ ਦਾ ਜ਼ਿਆਦਾ ਸੇਵਨ ਕਰਨ ਨਾਲ ਲੋਕਾਂ ਨੂੰ ਪਾਚਨ ਸੰਬੰਧੀ ਸਮੱਸਿਆਵਾਂ ਹੋਣ ਲੱਗਦੀਆਂ ਹਨ। ਇਸ 'ਚ ਮੌਜੂਦ ਲੈਕਟੋਜ਼ ਕਾਰਨ ਲੋਕਾਂ ਦਾ ਪਾਚਨ ਕਿਰਿਆ ਖਰਾਬ ਹੋ ਜਾਂਦੀ ਹੈ। ਖਰਾਬ ਪਾਚਨ ਕਾਰਨ ਉਲਟੀ ਅਤੇ ਬੇਚੈਨੀ ਵਰਗੀਆਂ ਸਮੱਸਿਆਵਾਂ ਹੋ ਸਕਦੀਆਂ ਹਨ।
ਦਿਨ ਵਿੱਚ ਕਿੰਨਾ ਦੁੱਧ ਪੀਣਾ ਚਾਹੀਦਾ ਹੈ?
ਤੁਹਾਨੂੰ ਦੱਸ ਦੇਈਏ ਕਿ ਵਿਅਕਤੀ ਦੀ ਸਰੀਰਕ ਸਥਿਤੀ ਅਤੇ ਉਮਰ ਦੇ ਹਿਸਾਬ ਨਾਲ ਦੁੱਧ ਪੀਣ ਦੀ ਸਮਰੱਥਾ ਵੱਖ-ਵੱਖ ਹੋ ਸਕਦੀ ਹੈ। ਮਾਹਿਰ ਦੱਸਦੇ ਹਨ ਜਿਵੇਂ 3 ਸਾਲ ਤੱਕ ਦੇ ਬੱਚੇ - 300 ਤੋਂ 500 ਮਿਲੀਲੀਟਰ ਦੁੱਧ ਦਾ ਸੇਵਨ ਕਰਨਾ ਚਾਹੀਦਾ ਹੈ। 4 ਤੋਂ 10 ਸਾਲ ਦੀ ਉਮਰ - 400 ਤੋਂ 600 ਮਿਲੀਲੀਟਰ ਦੁੱਧ, 11 ਸਾਲ ਤੋਂ 18 ਸਾਲ - 500 ਮਿਲੀਲੀਟਰ ਤੋਂ 700 ਮਿਲੀਲੀਟਰ ਦੁੱਧ ਅਤੇ 18 ਸਾਲ ਤੋਂ ਉੱਪਰ - 1 ਤੋਂ 2 ਗਲਾਸ ਦੁੱਧ ਦਾ ਸੇਵਨ ਕਰਨਾ ਚਾਹੀਦਾ ਹੈ।
Disclaimer: ਖ਼ਬਰਾਂ ਵਿੱਚ ਦਿੱਤੀ ਗਈ ਕੁਝ ਜਾਣਕਾਰੀ ਮੀਡੀਆ ਰਿਪੋਰਟਾਂ 'ਤੇ ਅਧਾਰਤ ਹੈ। ਕਿਸੇ ਵੀ ਸੁਝਾਅ ਨੂੰ ਲਾਗੂ ਕਰਨ ਤੋਂ ਪਹਿਲਾਂ, ਤੁਹਾਨੂੰ ਸਬੰਧਤ ਮਾਹਿਰ ਦੀ ਸਲਾਹ ਜ਼ਰੂਰ ਲੈਣੀ ਚਾਹੀਦੀ ਹੈ।
Check out below Health Tools-
Calculate Your Body Mass Index ( BMI )
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
