(Source: ECI/ABP News/ABP Majha)
Water Toxicity : ਜ਼ਿਆਦਾ ਪਾਣੀ ਪੀਣ ਨਾਲ ਹੋ ਸਕਦੀ ਇਹ ਬਿਮਾਰੀ, ਜਾਣੋ ਕੀ ਕਹਿੰਦੇ ਮਾਹਰ
Water: ਜ਼ਿਆਦਾ ਪਾਣੀ ਪੀਣ ਨਾਲ ਵਾਟਰ ਟੋਕਸੀਸਿਟੀ ਦੀ ਬਿਮਾਰੀ ਹੋ ਸਕਦੀ ਹੈ। ਜਾਣੋ ਇਸ ਦੇ ਲੱਛਣ ਤੇ ਬਾਕੀ ਸਾਰੀਆਂ ਚੀਜ਼ਾਂ
Water: ਪਾਣੀ ਪੀਣਾ ਸਰੀਰ ਲਈ ਬਹੁਤ ਜ਼ਰੂਰੀ ਹੈ ਪਰ ਜ਼ਿਆਦਾ ਪਾਣੀ ਪੀਣਾ ਨੁਕਸਾਨਦੇਹ ਵੀ ਹੋ ਸਕਦਾ ਹੈ। ਸਭ ਤੋਂ ਹੈਰਾਨੀ ਵਾਲੀ ਗੱਲ ਇਹ ਹੈ ਕਿ ਬਹੁਤ ਜ਼ਿਆਦਾ ਪਾਣੀ ਪੀਣਾ ਇੰਨਾ ਨੁਕਸਾਨਦੇਹ ਹੋ ਸਕਦਾ ਹੈ ਕਿ ਇਹ ਤੁਹਾਡੀ ਜਾਨ ਵੀ ਲੈ ਸਕਦਾ ਹੈ। ਬਹੁਤ ਜ਼ਿਆਦਾ ਪਾਣੀ ਪੀਣ ਨਾਲ ਵਾਟਰ ਟੋਕਸੀਸਿਟੀ ਦੀ ਬਿਮਾਰੀ ਹੋ ਸਕਦੀ ਹੈ। ਇਸ ਲੇਖ ਵਿਚ ਅਸੀਂ ਜਾਣਾਂਗੇ ਕਿ ਵਾਟਰ ਟੋਕਸੀਸਿਟੀ ਕੀ ਹੈ? ਇਸ ਦੇ ਲੱਛਣ ਕੀ ਹਨ? ਇਸ ਦੇ ਨਾਲ ਹੀ ਅਸੀਂ ਇਹ ਵੀ ਦੱਸਾਂਗੇ ਕਿ ਅਸੀਂ ਇਸ ਤੋਂ ਕਿਵੇਂ ਬੱਚ ਸਕਦੇ ਹਾਂ।
ਵਾਟਰ ਟੋਕਸੀਸਿਟੀ ਬਹੁਤ ਜ਼ਿਆਦਾ ਪਾਣੀ ਪੀਣ ਨਾਲ ਹੁੰਦੀ ਹੈ। ਇਸ ਬਿਮਾਰੀ 'ਚ ਗੁਰਦਿਆਂ 'ਚ ਪਾਣੀ ਜਮ੍ਹਾ ਹੋਣ ਲੱਗ ਜਾਂਦਾ ਹੈ। ਜਿਸ ਕਾਰਨ ਖੂਨ 'ਚ ਸੋਡੀਅਮ ਜਮ੍ਹਾ ਹੋਣਾ ਸ਼ੁਰੂ ਹੋ ਜਾਂਦਾ ਹੈ। ਜਿਸ ਕਾਰਨ ਸਰੀਰ ਨੂੰ ਪਾਣੀ ਪਚਾਉਣ 'ਚ ਮੁਸ਼ਕਿਲ ਹੋਣ ਲੱਗ ਜਾਂਦੀ ਹੈ। ਜਿਸ ਨਾਲ ਆਉਣ ਵਾਲੇ ਸਮੇਂ ਵਿੱਚ ਕਈ ਸਮੱਸਿਆਵਾਂ ਪੈਦਾ ਹੁੰਦੀਆਂ ਹਨ।
ਵਾਟਰ ਟੋਕਸੀਸਿਟੀ ਦੇ ਸ਼ੁਰੂਆਤੀ ਲੱਛਣ
ਵਾਟਰ ਟੋਕਸੀਸਿਟੀ ਨੂੰ ਇਦਾਂ ਸਮਝੋ, ਜਦੋਂ ਸਰੀਰ ਨੂੰ ਬਹੁਤ ਜ਼ਿਆਦਾ ਪਾਣੀ ਮਿਲਦਾ ਹੈ, ਜਿਸ ਕਰਕੇ ਓਵਰ ਹਾਈਡ੍ਰੇਸ਼ਨ ਹੋ ਜਾਂਦਾ ਹੈ। ਅਜਿਹੀ ਸਥਿਤੀ ਵਿੱਚ ਕੁਝ ਸਮੇਂ ਬਾਅਦ ਪਾਣੀ ਸਰੀਰ ਨੂੰ ਪਚਾਉਣ ਦੇ ਯੋਗ ਨਹੀਂ ਹੁੰਦਾ ਹੈ, ਜਿਸ ਕਾਰਨ ਪਾਣੀ ਬਾਹਰ ਆਉਣ ਦੀ ਕੋਸ਼ਿਸ਼ ਕਰਦਾ ਹੈ।
ਓਵਰ ਹਾਈਡ੍ਰੇਸ਼ਨ ਦੇ ਕਰਕੇ ਸਰੀਰ ਵਿੱਚ ਥਕਾਵਟ, ਸੁਸਤ ਅਤੇ ਘੱਟ ਊਰਜਾ ਮਹਿਸੂਸ ਹੋਣੀ ਸ਼ੁਰੂ ਹੋ ਜਾਂਦੀ ਹੈ।
ਸਿਰ ਦਰਦ ਦੇ ਨਾਲ-ਨਾਲ ਸਰੀਰ ਵਿੱਚ ਦਰਦ ਹੋਣਾ ਸ਼ੁਰੂ ਹੋ ਜਾਂਦਾ ਹੈ।
ਜੀ ਮਚਲਣ ਦੇ ਨਾਲ-ਨਾਲ ਉਲਟੀਆਂ ਵੀ ਹੁੰਦੀਆਂ ਹਨ ਟਾਇਲਟ ਵੀ ਵਾਰ-ਵਾਰ ਜਾਣਾ ਪੈਂਦਾ ਹੈ।
ਇਹ ਵੀ ਪੜ੍ਹੋ: Patiala News: 13000 ਫੁੱਟ ਉਚਾਈ 'ਤੇ ਦੇਸ਼ ਦੀ ਰਾਖੀ ਕਰਦਿਆਂ ਜਾਨ ਦੇਣ ਵਾਲੇ ਜਵਾਨ ਨੂੰ ਸ਼ਹੀਦ ਦਾ ਦਰਜਾ ਕਿਉਂ ਨਹੀਂ?
ਇਸ ਬਿਮਾਰੀ ਤੋਂ ਬਚਣ ਲਈ ਅਪਣਾਓ ਇਹ ਤਰੀਕੇ
ਜੇਕਰ ਤੁਸੀਂ ਵਾਟਰ ਟੋਕਸੀਸਿਟੀ ਤੋਂ ਬਚਣਾ ਚਾਹੁੰਦੇ ਹੋ ਤਾਂ ਤੁਹਾਨੂੰ ਇਹ ਕੰਮ ਕਰਨਾ ਪਵੇਗਾ।
ਜੇਕਰ ਤੁਸੀਂ ਕਸਰਤ ਦੌਰਾਨ ਬਹੁਤ ਜ਼ਿਆਦਾ ਪਾਣੀ ਪੀ ਲਿਆ ਹੈ ਤਾਂ ਤੁਹਾਨੂੰ ਇਲੈਕਟਰੋਲਾਈਟਸ ਪੀਣਾ ਚਾਹੀਦਾ ਹੈ।
ਇਲੈਕਟ੍ਰੋਲਾਈਟਸ ਦੇ ਨਾਲ-ਨਾਲ ਤੁਹਾਨੂੰ ਫਲਾਂ ਦਾ ਜੂਸ ਅਤੇ ਨਾਰੀਅਲ ਪਾਣੀ ਪੀਣਾ ਚਾਹੀਦਾ ਹੈ।
ਜਦੋਂ ਤੁਹਾਨੂੰ ਬਹੁਤ ਜ਼ਿਆਦਾ ਪਿਆਸ ਲੱਗਦੀ ਹੈ ਤਾਂ ਤੁਹਾਨੂੰ ਇੱਕ ਵਾਰ 'ਚ ਬਹੁਤ ਜ਼ਿਆਦਾ ਪਾਣੀ ਨਹੀਂ ਪੀਣਾ ਚਾਹੀਦਾ ਹੈ।
ਆਪਣੇ ਸਰੀਰ ਦੇ ਹਿਸਾਬ ਨਾਲ ਪਾਣੀ ਪੀਓ।
ਇੱਕ ਦਿਨ ਵਿੱਚ ਕਿੰਨਾ ਪਾਣੀ ਸਰੀਰ ਲਈ ਜ਼ਰੂਰੀ ਹੈ?
ਮਾਹਰਾਂ ਅਨੁਸਾਰ ਰੋਜ਼ਾਨਾ ਤਿੰਨ ਲੀਟਰ ਪਾਣੀ ਪੀਣਾ ਚਾਹੀਦਾ ਹੈ। ਪਰ ਤੁਹਾਨੂੰ ਆਪਣੇ ਸਰੀਰ ਦੇ ਹਿਸਾਬ ਨਾਲ ਪਾਣੀ ਪੀਣਾ ਚਾਹੀਦਾ ਹੈ, ਜੇਕਰ ਤੁਹਾਡਾ ਸਰੀਰ 3 ਲੀਟਰ ਪਾਣੀ ਪੀ ਸਕਦਾ ਹੈ ਤਾਂ ਹੀ 3 ਲੀਟਰ ਪਾਣੀ ਪੀਓ। ਜੇਕਰ ਇੰਨਾ ਪਾਣੀ ਪੀਣਾ ਸੰਭਵ ਨਹੀਂ ਹੈ ਤਾਂ ਜ਼ਬਰਦਸਤੀ ਇੰਨਾ ਪਾਣੀ ਨਾ ਪੀਓ। ਪਾਣੀ ਨੂੰ ਇੱਕ ਵਾਰ ਪੀਣ ਦੀ ਬਜਾਏ ਹੌਲੀ-ਹੌਲੀ ਪੀਣਾ ਬਿਹਤਰ ਹੈ। ਇਹ ਤੁਹਾਡੀ ਸਿਹਤ ਨੂੰ ਵੀ ਨੁਕਸਾਨ ਨਹੀਂ ਪਹੁੰਚਾਏਗਾ।
Disclaimer: ਇਸ ਲੇਖ ਵਿਚ ਦੱਸੇ ਗਏ ਢੰਗ, ਤਰੀਕਿਆਂ ਅਤੇ ਸੁਝਾਵਾਂ ਨੂੰ ਲਾਗੂ ਕਰਨ ਤੋਂ ਪਹਿਲਾਂ, ਯਕੀਨੀ ਤੌਰ 'ਤੇ ਕਿਸੇ ਡਾਕਟਰ ਜਾਂ ਸਬੰਧਤ ਮਾਹਰ ਦੀ ਸਲਾਹ ਲਓ।
ਇਹ ਵੀ ਪੜ੍ਹੋ: Red Meat Improve Fertility: ਰੈੱਡ ਮੀਟ ਪੁਰਸ਼ਾਂ ਲਈ ਵਰਦਾਨ! ਮਰਦਾਨਾ ਪਾਵਰ ਕਰਦਾ ਬੂਸਟ, ਔਲਾਦ ਪ੍ਰਾਪਤੀ 'ਚ ਕਰਦਾ ਮਦਦ
Check out below Health Tools-
Calculate Your Body Mass Index ( BMI )