ਪੜਚੋਲ ਕਰੋ

Dengue: ਮਾਨਸੂਨ ਦੇ ਆਉਣ ਨਾਲ ਡੇਂਗੂ ਦਾ ਸਤਾਉਣ ਲੱਗਾ ਡਰ, ਇਸ ਸੂਬੇ 'ਚ ਤੇਜ਼ੀ ਨਾਲ ਵੱਧੇ ਮਾਮਲੇ, ਇੰਝ ਕਰੋ ਆਪਣੇ ਪਰਿਵਾਰ ਦਾ ਬਚਾਅ

Health News: ਮਾਨਸੂਨ ਇੱਕ ਤਰਫ ਜਿੱਥੇ ਗਰਮੀ ਤੋਂ ਰਾਹਤ ਦਵਾਉਂਦੀ ਹੈ ਉੱਥੇ ਹੀ ਕਈ ਮੌਸਮੀ ਬਿਮਾਰੀਆਂ ਨੂੰ ਵੀ ਸੱਦਾ ਦਿੰਦੀ ਹੈ। ਅਜਿਹੇ ਮੌਸਮ ਦੇ ਵਿੱਚ ਡੇਂਗੂ ਦੇ ਮਾਮਲੇ ਤੇਜ਼ੀ ਦੇ ਨਾਲ ਵੱਧਣੇ ਸ਼ੁਰੂ ਹੋ ਜਾਂਦੇ ਹਨ। ਅਜਿਹੇ ਦੇ ਵਿੱਚ ਲੱਛਣ ਪਛਾਣ

Dengue: ਦੇਸ਼ ਭਰ 'ਚ ਪਿਛਲੇ ਕੁਝ ਮਹੀਨਿਆਂ ਤੋਂ ਪੈ ਰਹੀ ਕੜਾਕੇ ਦੀ ਗਰਮੀ 'ਚ ਮਾਨਸੂਨ ਬੇਸ਼ੱਕ ਰਾਹਤ ਦੀ ਖਬਰ ਲੈ ਕੇ ਆਇਆ ਹੈ ਪਰ ਮਾਨਸੂਨ ਦੇ ਨਾਲ-ਨਾਲ ਮੱਛਰਾਂ ਤੋਂ ਹੋਣ ਵਾਲੀਆਂ ਬਿਮਾਰੀਆਂ ਦਾ ਖਤਰਾ ਵੀ ਸਾਨੂੰ ਪ੍ਰੇਸ਼ਾਨ ਕਰਨ ਲੱਗਾ ਹੈ। ਮਹਾਰਾਸ਼ਟਰ ਸਮੇਤ ਕਈ ਰਾਜਾਂ ਵਿੱਚ ਪਿਛਲੇ ਕੁੱਝ ਦਿਨਾਂ ਵਿੱਚ ਡੇਂਗੂ ਦੇ ਮਾਮਲਿਆਂ ਵਿੱਚ ਵਾਧਾ ਦਰਜ ਕੀਤਾ ਗਿਆ ਹੈ। ਮੀਡੀਆ ਰਿਪੋਰਟਾਂ ਅਨੁਸਾਰ ਡੇਂਗੂ ਦੇ ਮਾਮਲੇ ਸ਼ਹਿਰੀ ਅਤੇ ਪੇਂਡੂ ਦੋਵਾਂ ਖੇਤਰਾਂ ਵਿੱਚ ਸਾਹਮਣੇ ਆਏ ਹਨ। ਮਹਾਰਾਸ਼ਟਰ ਸਰਕਾਰ ਨੇ ਸਾਲ ਦੀ ਸ਼ੁਰੂਆਤ ਤੋਂ ਮਈ ਦੇ ਪਹਿਲੇ ਹਫ਼ਤੇ ਤੱਕ ਡੇਂਗੂ ਦੇ 1,755 ਪਾਜ਼ੀਟਿਵ ਮਾਮਲੇ ਦਰਜ ਕੀਤੇ ਸਨ। ਹੁਣ ਜਦੋਂ ਮਾਨਸੂਨ (monsoon) ਸ਼ੁਰੂ ਹੋ ਗਿਆ ਹੈ ਤਾਂ ਡੇਂਗੂ ਦਾ ਖਤਰਾ (dangers of dengue) ਹੋਰ ਵਧਣ ਦਾ ਖਦਸ਼ਾ ਹੈ।

ਜ਼ਿਕਰਯੋਗ ਹੈ ਕਿ ਬਾਰਿਸ਼ ਸ਼ੁਰੂ ਹੁੰਦੇ ਹੀ ਮੱਛਰਾਂ ਤੋਂ ਹੋਣ ਵਾਲੀਆਂ ਬਿਮਾਰੀਆਂ ਦਾ ਖਤਰਾ ਵਧਣਾ ਸ਼ੁਰੂ ਹੋ ਜਾਂਦਾ ਹੈ। ਇਸ ਮੌਸਮ 'ਚ ਡੇਂਗੂ ਦੇ ਨਾਲ-ਨਾਲ ਮਲੇਰੀਆ ਅਤੇ ਚਿਕਨਗੁਨੀਆ ਦੇ ਮਾਮਲੇ ਵੀ ਵਧਣ ਲੱਗਦੇ ਹਨ। ਭਾਰਤ ਦੇ ਨਾਲ-ਨਾਲ ਅਮਰੀਕਾ ਵਿੱਚ ਵੀ ਡੇਂਗੂ ਦੇ ਵੱਧ ਰਹੇ ਮਾਮਲਿਆਂ ਬਾਰੇ ਲੋਕਾਂ ਨੂੰ ਸੁਚੇਤ ਕੀਤਾ ਗਿਆ ਹੈ। ਆਓ ਜਾਣਦੇ ਹਾਂ ਇਹ ਬਿਮਾਰੀ ਕਿਸ ਤਰ੍ਹਾਂ ਨਾਲ ਸਮੱਸਿਆਵਾਂ ਪੈਦਾ ਕਰਦੀ ਹੈ ਅਤੇ ਇਸ ਤੋਂ ਬਚਾਅ ਲਈ ਕੀ ਉਪਾਅ ਕੀਤੇ ਜਾ ਸਕਦੇ ਹਨ?

ਡੇਂਗੂ ਬੁਖਾਰ ਦੇ ਲੱਛਣ (symptoms of dengue fever)

ਡੇਂਗੂ ਬੁਖਾਰ ਦੇ ਲੱਛਣ ਆਮ ਤੌਰ 'ਤੇ ਲਾਗ ਦੇ ਚਾਰ ਤੋਂ ਛੇ ਦਿਨਾਂ ਬਾਅਦ ਦਿਖਾਈ ਦੇਣ ਲੱਗ ਪੈਂਦੇ ਹਨ। ਡੇਂਗੂ ਦੇ ਲੱਛਣ ਸਰੀਰ ਵਿੱਚ 10 ਦਿਨਾਂ ਤੱਕ ਦਿਖਾਈ ਦੇ ਸਕਦੇ ਹਨ। ਜਿਸ ਵਿੱਚ-

  • ਤੇਜ਼ ਬੁਖਾਰ 104 ਤੱਕ ਹੋ ਸਕਦਾ ਹੈ
  • ਡੇਂਗੂ ਕਾਰਨ ਲੋਕਾਂ ਨੂੰ ਸਿਰ ਦਰਦ ਹੁੰਦਾ ਰਹਿੰਦਾ ਹੈ
  • ਅੱਖਾਂ ਦੇ ਵਿੱਚ ਦਰਦ
  • ਮਾਸਪੇਸ਼ੀਆਂ ਅਤੇ ਜੋੜਾਂ ਵਿੱਚ ਗੰਭੀਰ ਦਰਦ
  • ਬਹੁਤ ਥਕਾਵਟ ਮਹਿਸੂਸ ਕਰਨਾ
  • ਮਤਲੀ ਅਤੇ ਉਲਟੀਆਂ
  • ਦਸਤ ਵੀ ਡੇਂਗੂ ਦਾ ਇੱਕ ਲੱਛਣ ਹੈ
  • ਚਮੜੀ 'ਤੇ ਲਾਲ ਧੱਫੜ ਦਿਖਾਈ ਦਿੰਦੇ ਹਨ
  • ਕਈ ਵਾਰ ਨੱਕ ਅਤੇ ਮੂੰਹ ਵਿੱਚੋਂ ਖੂਨ ਵੀ ਨਿਕਲ ਸਕਦਾ ਹੈ

ਕਈ ਵਾਰ ਡੇਂਗੂ ਬੁਖਾਰ ਦੇ ਲੱਛਣ ਕਾਫ਼ੀ ਹਲਕੇ ਹੁੰਦੇ ਹਨ। ਲੋਕ ਇਸ ਨੂੰ ਸਾਧਾਰਨ ਫਲੂ ਜਾਂ ਵਾਇਰਲ ਇਨਫੈਕਸ਼ਨ ਸਮਝ ਕੇ ਨਜ਼ਰਅੰਦਾਜ਼ ਕਰ ਦਿੰਦੇ ਹਨ। ਛੋਟੇ ਬੱਚੇ ਅਤੇ ਲੋਕ ਜਿਨ੍ਹਾਂ ਨੂੰ ਪਹਿਲਾਂ ਕਦੇ ਲਾਗ ਨਹੀਂ ਹੋਈ ਸੀ, ਉਹਨਾਂ ਵਿੱਚ ਵੱਡੀ ਉਮਰ ਦੇ ਬੱਚਿਆਂ ਅਤੇ ਨੌਜਵਾਨਾਂ ਨਾਲੋਂ ਹਲਕੇ ਲੱਛਣ ਹੁੰਦੇ ਹਨ। ਹਾਲਾਂਕਿ, ਉਹ ਗੰਭੀਰ ਸਮੱਸਿਆਵਾਂ ਪੈਦਾ ਕਰ ਸਕਦੇ ਹਨ।

ਡੇਂਗੂ ਅਤੇ ਮੱਛਰਾਂ ਤੋਂ ਕਿਵੇਂ ਬਚਿਆ ਜਾਵੇ

ਮੱਛਰਾਂ ਤੋਂ ਬਚਣ ਲਈ ਘਰ ਦੇ ਅੰਦਰ ਅਤੇ ਬਾਹਰ ਮੱਛਰ ਭਜਾਉਣ ਵਾਲੀ ਦਵਾਈ ਦੀ ਵਰਤੋਂ ਕਰੋ।

ਜਦੋਂ ਵੀ ਤੁਸੀਂ ਘਰ ਤੋਂ ਬਾਹਰ ਜਾਓ ਤਾਂ ਮੱਛਰਾਂ ਤੋਂ ਆਪਣੇ ਆਪ ਨੂੰ ਬਚਾਉਣ ਲਈ ਢਿੱਲੇ ਅਤੇ ਪੂਰੀ ਬਾਹਾਂ ਵਾਲੇ ਕੱਪੜੇ ਅਤੇ ਪੈਂਟ ਪਾਓ।

ਘਰ ਦੇ ਆਲੇ-ਦੁਆਲੇ ਪਾਣੀ ਜਾਂ ਕਿਸੇ ਵੀ ਤਰ੍ਹਾਂ ਦੀ ਗੰਦਗੀ ਨੂੰ ਇਕੱਠਾ ਨਾ ਹੋਣ ਦਿਓ।

ਘਰ ਦੇ ਬਰਤਨਾਂ ਵਿੱਚ ਜਾਂ ਕੂਲਰ ਵਿੱਚ ਲੰਬੇ ਸਮੇਂ ਤੱਕ ਪਾਣੀ ਸਟੋਰ ਕਰਨ ਤੋਂ ਬਚੋ।

ਬਹੁਤ ਸਾਰਾ ਪਾਣੀ ਅਤੇ ਹੋਰ ਤਰਲ ਪਦਾਰਥ ਪੀ ਕੇ ਆਪਣੀ ਚਮੜੀ ਨੂੰ ਹਾਈਡਰੇਟ ਰੱਖੋ।

ਆਪਣੀ ਖੁਰਾਕ ਵਿੱਚ ਮੌਸਮੀ ਫਲਾਂ ਅਤੇ ਸਬਜ਼ੀਆਂ ਦੀ ਵੱਧ ਤੋਂ ਵੱਧ ਵਰਤੋਂ ਕਰੋ।

ਇਮਿਊਨਿਟੀ ਵਧਾਉਣ ਲਈ ਬਰਸਾਤ ਦੇ ਮੌਸਮ 'ਚ ਹਲਦੀ ਦੇ ਨਾਲ ਕੋਸਾ ਦੁੱਧ ਪੀਓ।

ਜੇਕਰ ਕਿਸੇ ਵੀ ਤਰ੍ਹਾਂ ਦੇ ਲੱਛਣ ਦਿਖਾਈ ਦੇਣ ਤਾਂ ਡਾਕਟਰ ਦੀ ਸਲਾਹ ਅਨੁਸਾਰ ਤੁਰੰਤ ਜਾਂਚ ਕਰਵਾਓ।

Disclaimer: ਖ਼ਬਰਾਂ ਵਿੱਚ ਦਿੱਤੀ ਗਈ ਕੁਝ ਜਾਣਕਾਰੀ ਮੀਡੀਆ ਰਿਪੋਰਟਾਂ 'ਤੇ ਅਧਾਰਤ ਹੈ। ਕਿਸੇ ਵੀ ਸੁਝਾਅ ਨੂੰ ਲਾਗੂ ਕਰਨ ਤੋਂ ਪਹਿਲਾਂ, ਤੁਹਾਨੂੰ ਸਬੰਧਤ ਮਾਹਿਰ ਦੀ ਸਲਾਹ ਜ਼ਰੂਰ ਲੈਣੀ ਚਾਹੀਦੀ ਹੈ।

Check out below Health Tools-
Calculate Your Body Mass Index ( BMI )

Calculate The Age Through Age Calculator

ਹੋਰ ਪੜ੍ਹੋ
Sponsored Links by Taboola
Advertisement

ਟਾਪ ਹੈਡਲਾਈਨ

ਪੰਜਾਬ 'ਚ ਕਿਸਾਨਾਂ ਦਾ ਵੱਡਾ ਐਲਾਨ!  ਰੋਕਣਗੇ ਰੇਲਾਂ ਅਤੇ ਹਾਈਵੇਅ ਕਰਨਗੇ ਜਾਮ
ਪੰਜਾਬ 'ਚ ਕਿਸਾਨਾਂ ਦਾ ਵੱਡਾ ਐਲਾਨ! ਰੋਕਣਗੇ ਰੇਲਾਂ ਅਤੇ ਹਾਈਵੇਅ ਕਰਨਗੇ ਜਾਮ
ਪੰਜਾਬ ਯੂਨੀਵਰਸਿਟੀ ‘ਚ ਹੰਗਾਮਾ, ਵਿਦਿਆਰਥੀਆਂ ਨੇ ਗੇਟ ਕੀਤਾ ਬੰਦ, ਭਲਕੇ ਚੰਡੀਗੜ੍ਹ ਆਉਣਗੇ 10 ਹਜ਼ਾਰ ਕਿਸਾਨ; ਕਈ ਰੂਟ ਡਾਇਵਰਟ
ਪੰਜਾਬ ਯੂਨੀਵਰਸਿਟੀ ‘ਚ ਹੰਗਾਮਾ, ਵਿਦਿਆਰਥੀਆਂ ਨੇ ਗੇਟ ਕੀਤਾ ਬੰਦ, ਭਲਕੇ ਚੰਡੀਗੜ੍ਹ ਆਉਣਗੇ 10 ਹਜ਼ਾਰ ਕਿਸਾਨ; ਕਈ ਰੂਟ ਡਾਇਵਰਟ
ਚੋਣ ਕਮਿਸ਼ਨ ਦੇ ਸਾਹਮਣੇ ਪੇਸ਼ ਹੋਏ ਪੰਜਾਬ ਦੇ DGP, ਜਾਣੋ ਪੂਰਾ ਮਾਮਲਾ
ਚੋਣ ਕਮਿਸ਼ਨ ਦੇ ਸਾਹਮਣੇ ਪੇਸ਼ ਹੋਏ ਪੰਜਾਬ ਦੇ DGP, ਜਾਣੋ ਪੂਰਾ ਮਾਮਲਾ
ਭਾਰਤ-ਪਾਕਿਸਤਾਨ ਵਿਚਾਲੇ ਇਸ ਦਿਨ ਹੋਵੇਗਾ ਮਹਾਂਮੁਕਾਬਲਾ, ICC ਨੇ ਜਾਰੀ ਕੀਤਾ T20 ਵਿਸ਼ਵ ਕੱਪ ਦਾ ਸ਼ਡਿਊਲ
ਭਾਰਤ-ਪਾਕਿਸਤਾਨ ਵਿਚਾਲੇ ਇਸ ਦਿਨ ਹੋਵੇਗਾ ਮਹਾਂਮੁਕਾਬਲਾ, ICC ਨੇ ਜਾਰੀ ਕੀਤਾ T20 ਵਿਸ਼ਵ ਕੱਪ ਦਾ ਸ਼ਡਿਊਲ
Advertisement

ਵੀਡੀਓਜ਼

Fatehgarh Sahib ਵਿਖੇ 350 ਸਾਲਾ ਸ਼ਹੀਦੀ ਸ਼ਤਾਬਦੀ ਨੂੰ ਸਮਰਪਿਤ ਵਿਸ਼ੇਸ਼ ਸਮਾਗਮ | SHaheedi Samagam |Abp Sanjha
Fatehgarh Sahib News |Actress Sonam Bajwa ਨੇ ਕੀਤੀ ਵੱਡੀ ਗ਼ਲਤੀ;ਭੜਕਿਆ ਮੁਸਲਿਮ ਤੇ ਸਿੱਖ ਭਾਈਚਾਰਾ| Abp Sanjha
Actor Dharmendra Passes Away:ਪਿੰਡ ਵਾਲਿਆਂ ਨੇ ਸਾਂਭੀ ਧਰਮਿੰਦਰ ਦੀ ਆਖ਼ਰੀ ਨਿਸ਼ਾਨੀ! | Khanna News | Abp Sanjha
Pargat Singh On Cm Mann |ਆਉਣ ਵਾਲੇ ਪੰਜ ਬਿੱਲ ਪੰਜਾਬ ਦੇ ਲਈ ਘਾਤਕ; ਪਰਗਟ ਸਿੰਘ ਨੇ ਘੇਰੀ ਮਾਨ ਸਰਕਾਰ |Abp Sanjha
Panjab University Protest | ਪੰਜਾਬ ਯੂਨੀਵਰਸਿਟੀ ‘ਚ ਵਿਰੋਧ ਭੜਕਿਆ ਵਿਦਿਆਰਥੀ ਗੇਟ ਤੋੜ ਅੰਦਰ | Abp Sanjha
Advertisement

ਫੋਟੋਗੈਲਰੀ

Advertisement
ABP Premium

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਪੰਜਾਬ 'ਚ ਕਿਸਾਨਾਂ ਦਾ ਵੱਡਾ ਐਲਾਨ!  ਰੋਕਣਗੇ ਰੇਲਾਂ ਅਤੇ ਹਾਈਵੇਅ ਕਰਨਗੇ ਜਾਮ
ਪੰਜਾਬ 'ਚ ਕਿਸਾਨਾਂ ਦਾ ਵੱਡਾ ਐਲਾਨ! ਰੋਕਣਗੇ ਰੇਲਾਂ ਅਤੇ ਹਾਈਵੇਅ ਕਰਨਗੇ ਜਾਮ
ਪੰਜਾਬ ਯੂਨੀਵਰਸਿਟੀ ‘ਚ ਹੰਗਾਮਾ, ਵਿਦਿਆਰਥੀਆਂ ਨੇ ਗੇਟ ਕੀਤਾ ਬੰਦ, ਭਲਕੇ ਚੰਡੀਗੜ੍ਹ ਆਉਣਗੇ 10 ਹਜ਼ਾਰ ਕਿਸਾਨ; ਕਈ ਰੂਟ ਡਾਇਵਰਟ
ਪੰਜਾਬ ਯੂਨੀਵਰਸਿਟੀ ‘ਚ ਹੰਗਾਮਾ, ਵਿਦਿਆਰਥੀਆਂ ਨੇ ਗੇਟ ਕੀਤਾ ਬੰਦ, ਭਲਕੇ ਚੰਡੀਗੜ੍ਹ ਆਉਣਗੇ 10 ਹਜ਼ਾਰ ਕਿਸਾਨ; ਕਈ ਰੂਟ ਡਾਇਵਰਟ
ਚੋਣ ਕਮਿਸ਼ਨ ਦੇ ਸਾਹਮਣੇ ਪੇਸ਼ ਹੋਏ ਪੰਜਾਬ ਦੇ DGP, ਜਾਣੋ ਪੂਰਾ ਮਾਮਲਾ
ਚੋਣ ਕਮਿਸ਼ਨ ਦੇ ਸਾਹਮਣੇ ਪੇਸ਼ ਹੋਏ ਪੰਜਾਬ ਦੇ DGP, ਜਾਣੋ ਪੂਰਾ ਮਾਮਲਾ
ਭਾਰਤ-ਪਾਕਿਸਤਾਨ ਵਿਚਾਲੇ ਇਸ ਦਿਨ ਹੋਵੇਗਾ ਮਹਾਂਮੁਕਾਬਲਾ, ICC ਨੇ ਜਾਰੀ ਕੀਤਾ T20 ਵਿਸ਼ਵ ਕੱਪ ਦਾ ਸ਼ਡਿਊਲ
ਭਾਰਤ-ਪਾਕਿਸਤਾਨ ਵਿਚਾਲੇ ਇਸ ਦਿਨ ਹੋਵੇਗਾ ਮਹਾਂਮੁਕਾਬਲਾ, ICC ਨੇ ਜਾਰੀ ਕੀਤਾ T20 ਵਿਸ਼ਵ ਕੱਪ ਦਾ ਸ਼ਡਿਊਲ
ਗੁਰੂਨਗਰੀ 'ਚ ਪੁਲਿਸ ਦੇ ਸਖ਼ਤ ਹੁਕਮ, ਰਾਤ 10 ਵਜੇ ਤੋਂ ਸਵੇਰੇ 6 ਵਜੇ ਤੱਕ ਨਹੀਂ ਚੱਲਣਗੇ ਲਾਊਡਸਪੀਕਰ ਤੇ ਸਾਊਂਡ ਸਿਸਟਮ, ਜਾਣੋ ਕੀ ਵਜ੍ਹਾ ?
ਗੁਰੂਨਗਰੀ 'ਚ ਪੁਲਿਸ ਦੇ ਸਖ਼ਤ ਹੁਕਮ, ਰਾਤ 10 ਵਜੇ ਤੋਂ ਸਵੇਰੇ 6 ਵਜੇ ਤੱਕ ਨਹੀਂ ਚੱਲਣਗੇ ਲਾਊਡਸਪੀਕਰ ਤੇ ਸਾਊਂਡ ਸਿਸਟਮ, ਜਾਣੋ ਕੀ ਵਜ੍ਹਾ ?
ਪੰਜਾਬ ਦੇ ਤਿੰਨ ਸ਼ਹਿਰਾਂ 'ਚ ਨਹੀਂ ਵਿਕਣਗੀਆਂ ਆਹ ਚੀਜ਼ਾਂ, ਇਨ੍ਹਾਂ ਕੰਮਾਂ 'ਤੇ ਵੀ ਲੱਗੀ ਰੋਕ
ਪੰਜਾਬ ਦੇ ਤਿੰਨ ਸ਼ਹਿਰਾਂ 'ਚ ਨਹੀਂ ਵਿਕਣਗੀਆਂ ਆਹ ਚੀਜ਼ਾਂ, ਇਨ੍ਹਾਂ ਕੰਮਾਂ 'ਤੇ ਵੀ ਲੱਗੀ ਰੋਕ
ICC ਨੇ T20 World Cup 2026 ਦੇ ਸ਼ਡਿਊਲ ਦਾ ਕੀਤਾ ਐਲਾਨ, ਜਾਣੋ ਕਦੋਂ ਅਤੇ ਕਿੱਥੇ ਹੋਵੇਗਾ ਮੈਚ; ਦੇਖੋ ਪੂਰਾ Schedule
ICC ਨੇ T20 World Cup 2026 ਦੇ ਸ਼ਡਿਊਲ ਦਾ ਕੀਤਾ ਐਲਾਨ, ਜਾਣੋ ਕਦੋਂ ਅਤੇ ਕਿੱਥੇ ਹੋਵੇਗਾ ਮੈਚ; ਦੇਖੋ ਪੂਰਾ Schedule
ਪੰਜਾਬ ਕਾਂਗਰਸ ਟੈਲੇਂਟ ਹੰਟ ਤੋਂ ਚੁਣੇਗੀ ਬੁਲਾਰਾ, ਬਣਾਈ ਪੰਜ ਮੈਂਬਰੀ ਕਮੇਟੀ, ਜਾਣੋ ਕਿਸ-ਕਿਸ ਨੂੰ ਮਿਲੀ ਜ਼ਿੰਮੇਵਾਰੀ
ਪੰਜਾਬ ਕਾਂਗਰਸ ਟੈਲੇਂਟ ਹੰਟ ਤੋਂ ਚੁਣੇਗੀ ਬੁਲਾਰਾ, ਬਣਾਈ ਪੰਜ ਮੈਂਬਰੀ ਕਮੇਟੀ, ਜਾਣੋ ਕਿਸ-ਕਿਸ ਨੂੰ ਮਿਲੀ ਜ਼ਿੰਮੇਵਾਰੀ
Embed widget