Health Tips: ਮਹਿੰਗੇ ਡੱਬਾਬੰਦ ਸਪਲੀਮੈਂਟਸ ਦੀ ਨਹੀਂ ਲੋੜ, ਬੱਸ ਇਹ 10 ਚੀਜ਼ਾਂ ਨਾਲ ਹੀ ਬਣ ਜਾਣਗੇ ਡੌਲੇ-ਸ਼ੌਲੇ
Health Tips: ਬਹੁਤ ਸਾਰੇ ਲੋਕ ਰੱਜ ਕੇ ਰੋਟੀ ਖਾਂਦੇ ਹਨ ਪਰ ਫਿਰ ਵੀ ਉਹ ਦੁਬਲੇ-ਪਤਲੇ ਹੀ ਰਹਿੰਦੇ ਹਨ। ਉਨ੍ਹਾਂ ਬਾਰੇ ਅਕਸਰ ਕਿਹਾ ਜਾਂਦਾ ਹੈ ਕਿ ਖਾਧਾ-ਪੀਤਾ ਨਹੀਂ ਲੱਗ ਰਿਹਾ। ਅਜਿਹੇ ਵਿੱਚ ਕਈ ਲੋਕ ਮਹਿੰਗੇ ਸਪਲੀਮੈਂਟਸ ਵੀ ਲੈਂਦੇ ਹਨ
Health Tips: ਬਹੁਤ ਸਾਰੇ ਲੋਕ ਰੱਜ ਕੇ ਰੋਟੀ ਖਾਂਦੇ ਹਨ ਪਰ ਫਿਰ ਵੀ ਉਹ ਦੁਬਲੇ-ਪਤਲੇ ਹੀ ਰਹਿੰਦੇ ਹਨ। ਉਨ੍ਹਾਂ ਬਾਰੇ ਅਕਸਰ ਕਿਹਾ ਜਾਂਦਾ ਹੈ ਕਿ ਖਾਧਾ-ਪੀਤਾ ਨਹੀਂ ਲੱਗ ਰਿਹਾ। ਅਜਿਹੇ ਵਿੱਚ ਕਈ ਲੋਕ ਮਹਿੰਗੇ ਸਪਲੀਮੈਂਟਸ ਵੀ ਲੈਂਦੇ ਹਨ। ਇਨ੍ਹਾਂ ਨਾਲ ਕੀ ਵਾਰ ਸਰੀਰ ਨੂੰ ਨੁਕਸਾਨ ਵੀ ਹੋ ਜਾਂਦਾ ਹੈ। ਇਸ ਲਈ ਅੱਜ ਅਸੀਂ ਕੁਝ ਅਜਿਹੀਆਂ ਚੀਜ਼ਾਂ ਭੋਜਨ ਵਿੱਚ ਸ਼ਾਮਲ ਕਰਨ ਦੀ ਸਲਾਹ ਦੇਵਾਂਗੇ ਜਿਸ ਨਾਲ ਕੁਦਰਤੀ ਤੌਰ 'ਤੇ ਭਾਰ ਵਧੇਗਾ ਤੇ ਸਰੀਰ ਫਿੱਟ ਹੋ ਜਾਏਗਾ।
1. ਬੀਨਜ਼ (Beans)
ਭਾਰ ਵਧਾਉਣ ਲਈ ਬੀਨਜ਼ ਨੂੰ ਭੋਜਨ ਵਿੱਚ ਸ਼ਾਮਲ ਕਰਨਾ ਚਾਹੀਦਾ ਹੈ। ਬੀਨਜ਼ ਪੌਸ਼ਟਿਕ ਤੱਤਾਂ ਨਾਲ ਭਰਪੂਰ ਹਨ। ਤੁਸੀਂ ਬੀਨਜ਼ ਨੂੰ ਸਬਜ਼ੀ ਜਾਂ ਸਲਾਦ ਦੇ ਰੂਪ ਵਿੱਚ ਖਾ ਸਕਦੇ ਹੋ। ਬੀਨਜ਼ ਵਿਟਾਮਿਨ ਤੇ ਖਣਿਜਾਂ ਨਾਲ ਭਰਪੂਰ ਹੁੰਦੀਆਂ ਹਨ, ਜੋ ਭਾਰ ਵਧਾਉਣ ਵਿੱਚ ਸਹਾਇਤਾ ਕਰਦੀਆਂ ਹਨ।
2. ਸੋਇਆਬੀਨ (Soyabean)
ਨਾਸ਼ਤੇ ਵਿੱਚ ਸੋਇਆਬੀਨ ਤੇ ਪੁੰਗਰੇ ਹੋਏ ਅਨਾਜ ਨੂੰ ਖਾਣ ਨਾਲ ਵੀ ਭਾਰ ਵਧਦਾ ਹੈ। ਸੋਇਆਬੀਨ ਪ੍ਰੋਟੀਨ ਨਾਲ ਭਰਪੂਰ ਹੁੰਦਾ ਹੈ, ਜਿਸ ਕਾਰਨ ਸਰੀਰ ਮਜ਼ਬੂਤ ਹੁੰਦਾ ਹੈ ਤੇ ਭਾਰ ਵੀ ਵਧਦਾ ਹੈ।
3. ਪੀਨਟ ਬਟਰ (Peanut Butter)
ਮੂੰਗਫਲੀ ਦਾ ਮੱਖਣ ਭਾਰ ਵਧਾਉਣ ਲਈ ਇੱਕ ਸਿਹਤਮੰਦ ਵਿਕਲਪ ਹੈ। ਜਿਮ ਟ੍ਰੇਨਰ ਕਸਰਤ ਕਰਨ ਵਾਲਿਆਂ ਨੂੰ ਪੀਨਟ ਬਟਰ ਖਾਣ ਦੀ ਸਲਾਹ ਦਿੰਦੇ ਹਨ। ਮੂੰਗਫਲੀ ਦਾ ਮੱਖਣ ਪੌਸ਼ਟਿਕ ਤੱਤਾਂ ਨਾਲ ਭਰਪੂਰ ਹੁੰਦਾ ਹੈ। ਇਸ ਨੂੰ ਖਾਣ ਨਾਲ ਭਾਰ ਵਧਦਾ ਹੈ।
4. ਬਦਾਮ, ਖਜੂਰ ਤੇ ਅੰਜੀਰ (Almond, Dates and Figs)
ਸੁੱਕੇ ਮੇਵੇ ਭਾਰ ਵਧਾਉਣ ਵਿੱਚ ਬਹੁਤ ਮਦਦ ਕਰਦੇ ਹਨ। ਚਰਬੀ ਪ੍ਰਾਪਤ ਕਰਨ ਲਈ ਤੁਸੀਂ ਦੁੱਧ ਵਿੱਚ 3-4 ਬਦਾਮ, ਖਜੂਰ ਤੇ ਅੰਜੀਰ ਪਾ ਕੇ ਉਬਾਲੋ। ਇਸ ਨੂੰ ਰੋਜ਼ਾਨਾ ਦੁੱਧ ਦੇ ਨਾਲ ਪੀਣ ਨਾਲ ਭਾਰ ਵਧੇਗਾ। ਰਾਤ ਨੂੰ ਸੌਣ ਤੋਂ ਪਹਿਲਾਂ ਇਸ ਦੁੱਧ ਨੂੰ ਪੀਣ ਨਾਲ ਪਾਚਨ ਪ੍ਰਣਾਲੀ ਮਜ਼ਬੂਤ ਹੁੰਦੀ ਹੈ।
5. ਦੁੱਧ ਤੇ ਸ਼ਹਿਦ (Milk and Honey)
ਜੇਕਰ ਤੁਸੀਂ ਮੋਟੇ ਹੋਣਾ ਚਾਹੁੰਦੇ ਹੋ, ਤਾਂ ਹਰ ਰੋਜ਼ ਦੁੱਧ ਦੇ ਨਾਲ ਸ਼ਹਿਦ ਪੀਓ। ਇਸ ਨਾਲ ਤੁਹਾਡਾ ਭਾਰ ਤੇਜ਼ੀ ਨਾਲ ਵਧੇਗਾ। ਤੁਸੀਂ ਨਾਸ਼ਤੇ ਵਿੱਚ ਤੇ ਰਾਤ ਨੂੰ ਸੌਣ ਤੋਂ ਪਹਿਲਾਂ ਸ਼ਹਿਦ ਦੇ ਨਾਲ ਦੁੱਧ ਪੀ ਸਕਦੇ ਹੋ। ਇਸ ਨੂੰ ਪੀਣ ਨਾਲ ਪਾਚਨ ਕਿਰਿਆ ਠੀਕ ਰਹਿੰਦੀ ਹੈ ਤੇ ਭਾਰ ਵਧਣ 'ਚ ਵੀ ਮਦਦ ਮਿਲਦੀ ਹੈ।
6. ਗਾਜਰ ਤੇ ਸੇਬ (Apple and Carrot)
ਮੋਟਾਪਾ ਵਧਾਉਣ ਲਈ, ਆਪਣੇ ਭੋਜਨ ਵਿੱਚ ਰੋਜ਼ਾਨਾ ਸੇਬ ਤੇ ਗਾਜਰ ਦੀ ਵਰਤੋਂ ਕਰੋ। ਸੇਬ ਤੇ ਗਾਜਰ ਨੂੰ ਬਰਾਬਰ ਮਾਤਰਾ ਵਿੱਚ ਪੀਸੋ। ਹੁਣ ਇਸ ਨੂੰ ਦੁਪਹਿਰ ਦੇ ਖਾਣੇ ਤੋਂ ਬਾਅਦ ਖਾਓ। ਕੁਝ ਹਫਤਿਆਂ ਦੇ ਅੰਦਰ ਤੁਹਾਡਾ ਭਾਰ ਵਧਣਾ ਸ਼ੁਰੂ ਹੋ ਜਾਵੇਗਾ।
7. ਜੌਂ (Barley)
ਜੌਂ ਖਾਣ ਨਾਲ ਭਾਰ ਵੀ ਵਧਦਾ ਹੈ। ਜੌਂ ਨੂੰ ਭਿੱਜੋ ਅਤੇ ਜਦੋਂ ਛਿਲਕਾ ਉਤਰ ਜਾਵੇ ਤਾਂ ਇਸ ਨੂੰ ਕੁਚਲੋ। ਇਸ ਲਈ ਸੰਘਣੇ ਦੁੱਧ ਵਿੱਚ ਇਸ ਜੌਂ ਤੋਂ ਖੀਰ ਬਣਾਉ। ਸੁੱਕੇ ਮੇਵੇ ਸ਼ਾਮਲ ਕਰੋ ਅਤੇ ਸਵੇਰੇ ਨਾਸ਼ਤੇ ਵਿੱਚ ਜੌਂ ਦੀ ਖੀਰ ਖਾਓ। 2-3 ਮਹੀਨਿਆਂ ਤੱਕ ਅਜਿਹਾ ਕਰਨ ਨਾਲ ਤੁਹਾਡਾ ਭਾਰ ਵਧਣਾ ਸ਼ੁਰੂ ਹੋ ਜਾਵੇਗਾ।
8. ਮਿਲਕ-ਓਟਮੀਲ ਤੇ ਓਟਸ (Milk and Oats)
ਮਿਲਕ-ਓਟਮੀਲ ਜਾਂ ਮਿਲਕ ਓਟਸ ਵੀ ਭਾਰ ਵਧਾਉਣ ਵਿੱਚ ਮਦਦ ਕਰਦਾ ਹੈ। ਇਸ ਲਈ ਤੁਸੀਂ ਫੁਲ ਫੈਟ ਦੁੱਧ ਦੀ ਵਰਤੋਂ ਕਰ ਸਕਦੇ ਹੋ। ਨਾਸ਼ਤੇ ਵਿੱਚ ਰੋਜ਼ ਦੁੱਧ ਦਾ ਦਲੀਆ ਜਾਂ ਮਿੱਠੀ ਜਵੀ ਖਾਣ ਨਾਲ ਭਾਰ ਵਧਦਾ ਹੈ।
9. ਕਿਸ਼ਮਿਸ਼ (Raisins)
ਕਿਸ਼ਮਿਸ਼ ਦਾ ਇਸਤੇਮਾਲ ਭਾਰ ਵਧਾਉਣ ਲਈ ਵੀ ਕੀਤਾ ਜਾਂਦਾ ਹੈ। 10 ਗ੍ਰਾਮ ਕਿਸ਼ਮਿਸ਼ ਨੂੰ ਦੁੱਧ ਵਿੱਚ ਭਿਓ ਦੇਵੋ। ਇਸ ਦੁੱਧ ਨੂੰ ਉਬਾਲੋ ਅਤੇ ਰਾਤ ਨੂੰ ਸੌਣ ਤੋਂ ਪਹਿਲਾਂ ਪੀਓ। ਜੇ ਤੁਸੀਂ ਅਜਿਹਾ ਕਰਨ ਦੇ ਯੋਗ ਨਹੀਂ ਹੋ ਤਾਂ ਦੁੱਧ ਦੇ ਨਾਲ ਕਿਸ਼ਮਿਸ਼ ਖਾਓ।
10. ਕੇਲਾ (Banana)
ਭਾਰ ਵਧਾਉਣ ਲਈ ਕੇਲੇ ਨੂੰ ਆਪਣੀ ਖੁਰਾਕ ਦਾ ਹਿੱਸਾ ਬਣਾਉ। ਜੇ ਤੁਸੀਂ ਮੋਟੇ ਹੋਣਾ ਚਾਹੁੰਦੇ ਹੋ ਤਾਂ ਤੁਹਾਨੂੰ ਦਿਨ ਵਿੱਚ ਘੱਟੋ-ਘੱਟ 3-4 ਕੇਲੇ ਜ਼ਰੂਰ ਖਾਣੇ ਚਾਹੀਦੇ ਹਨ। ਕੇਲਾ ਪੌਸ਼ਟਿਕ ਗੁਣਾਂ ਨਾਲ ਭਰਪੂਰ ਹੁੰਦਾ ਹੈ। ਭਾਰ ਵਧਾਉਣ ਲਈ ਦੁੱਧ ਜਾਂ ਦਹੀ ਦੇ ਨਾਲ ਕੇਲਾ ਖਾਓ।
Check out below Health Tools-
Calculate Your Body Mass Index ( BMI )