(Source: ECI/ABP News/ABP Majha)
Food For Eyes : ਅੱਖਾਂ ਦੀ ਰੋਸ਼ਨੀ ਵਧਾਉਣ ਅਤੇ ਅੱਖਾਂ ਮਜ਼ਬੂਤ ਬਣਾਉਣ ਲਈ ਆਪਣੀ ਡਾਈਟ 'ਚ ਸ਼ਾਮਿਲ ਕਰੋ ਇਹ 5 ਚੀਜ਼ਾਂ
ਅੱਜ-ਕੱਲ੍ਹ ਟੀਵੀ, ਫ਼ੋਨ ਅਤੇ ਕੰਪਿਊਟਰ-ਲੈਪਟਾਪ ਨੇ ਸਕਰੀਨ ਟਾਈਮ ਵਧਾ ਦਿੱਤਾ ਹੈ। ਇਸ ਨਾਲ ਅੱਖਾਂ 'ਤੇ ਬੁਰਾ ਪ੍ਰਭਾਵ ਪੈਂਦਾ ਹੈ। ਲੰਬੇ ਸਮੇਂ ਤੱਕ ਇਨ੍ਹਾਂ ਚੀਜ਼ਾਂ ਦੀ ਵਰਤੋਂ ਕਰਨ ਨਾਲ ਅੱਖਾਂ ਅਤੇ ਮਾਸਪੇਸ਼ੀਆਂ ਕਮਜ਼ੋਰ ਹੋ ਜਾਂਦੀਆਂ ਹਨ।
How To Make Eyes Healthy And Strong : ਅੱਜ-ਕੱਲ੍ਹ ਟੀਵੀ, ਫ਼ੋਨ ਅਤੇ ਕੰਪਿਊਟਰ-ਲੈਪਟਾਪ ਨੇ ਸਕਰੀਨ ਟਾਈਮ ਵਧਾ ਦਿੱਤਾ ਹੈ। ਇਸ ਨਾਲ ਅੱਖਾਂ 'ਤੇ ਬੁਰਾ ਪ੍ਰਭਾਵ ਪੈਂਦਾ ਹੈ। ਲੰਬੇ ਸਮੇਂ ਤੱਕ ਇਨ੍ਹਾਂ ਚੀਜ਼ਾਂ ਦੀ ਵਰਤੋਂ ਕਰਨ ਨਾਲ ਅੱਖਾਂ ਅਤੇ ਮਾਸਪੇਸ਼ੀਆਂ ਕਮਜ਼ੋਰ ਹੋ ਜਾਂਦੀਆਂ ਹਨ। ਅਜਿਹੇ 'ਚ ਅੱਖਾਂ ਨੂੰ ਸਿਹਤਮੰਦ ਅਤੇ ਮਜ਼ਬੂਤ ਬਣਾਉਣ ਲਈ ਤੁਹਾਨੂੰ ਸਿਹਤਮੰਦ ਖੁਰਾਕ ਲੈਣੀ ਚਾਹੀਦੀ ਹੈ। ਤੁਹਾਨੂੰ ਵਿਟਾਮਿਨ ਏ ਨਾਲ ਭਰਪੂਰ ਭੋਜਨ ਖਾਣਾ ਚਾਹੀਦਾ ਹੈ। ਅੱਖਾਂ ਨੂੰ ਸਿਹਤਮੰਦ ਰੱਖਣ ਲਈ ਵਿਟਾਮਿਨ ਏ ਬਹੁਤ ਜ਼ਰੂਰੀ ਹੈ। ਇਸ ਦੇ ਲਈ ਤੁਹਾਨੂੰ ਡਾਈਟ 'ਚ ਸੰਤਰੀ ਰੰਗ ਦੇ ਫਲ ਅਤੇ ਸਬਜ਼ੀਆਂ ਨੂੰ ਸ਼ਾਮਲ ਕਰਨਾ ਚਾਹੀਦਾ ਹੈ। ਸੰਤਰੀ ਰੰਗ ਦੇ ਫਲਾਂ ਅਤੇ ਸਬਜ਼ੀਆਂ ਵਿੱਚ ਵੀ ਵਿਟਾਮਿਨ ਸੀ ਅਤੇ ਬੀ ਹੁੰਦਾ ਹੈ। ਜਾਣੋ ਅੱਖਾਂ ਨੂੰ ਸਿਹਤਮੰਦ ਬਣਾਉਣ ਲਈ ਕਿਹੜੀਆਂ ਚੀਜ਼ਾਂ ਨੂੰ ਡਾਈਟ 'ਚ ਸ਼ਾਮਲ ਕਰਨਾ ਚਾਹੀਦਾ ਹੈ।
ਅੱਖਾਂ ਲਈ ਖੁਰਾਕ
1.ਗਾਜਰ (Carrot) : ਅੱਖਾਂ ਨੂੰ ਸਿਹਤਮੰਦ ਬਣਾਉਣ ਲਈ ਗਾਜਰ ਖਾਓ। ਗਾਜਰ 'ਚ ਵਿਟਾਮਿਨ ਏ ਭਰਪੂਰ ਮਾਤਰਾ 'ਚ ਹੁੰਦਾ ਹੈ, ਜੋ ਅੱਖਾਂ ਨੂੰ ਸਿਹਤਮੰਦ ਰੱਖਦਾ ਹੈ। ਹਰ ਰੋਜ਼ ਇੱਕ ਮੱਧਮ ਆਕਾਰ ਦੀ ਗਾਜਰ ਖਾਓ। ਇਸ ਨਾਲ ਤੁਸੀਂ ਵਿਟਾਮਿਨ ਏ ਦੀ ਰੋਜ਼ਾਨਾ ਜ਼ਰੂਰਤਾਂ ਨੂੰ ਪੂਰਾ ਕਰ ਸਕਦੇ ਹੋ।
2.ਖੁਰਮਾਨੀ (Apricot) : ਖੁਰਮਾਨੀ ਇੱਕ ਬਹੁਤ ਹੀ ਸਵਾਦਿਸ਼ਟ ਫਲ ਹੈ। ਇਸ ਵਿੱਚ ਪੋਟਾਸ਼ੀਅਮ, ਵਿਟਾਮਿਨ ਸੀ, ਫਾਈਬਰ, ਵਿਟਾਮਿਨ ਏ, ਬੀਟਾ ਕੈਰੋਟੀਨ ਅਤੇ ਲਾਇਕੋਪੀਨ ਹੁੰਦਾ ਹੈ। ਇਸ ਨਾਲ ਅੱਖਾਂ ਸਿਹਤਮੰਦ ਰਹਿੰਦੀਆਂ ਹਨ।
3.ਕੱਦੂ (Pumpkin) : ਕੱਦੂ ਦੇ ਬੀਜ ਅਤੇ ਕੱਦੂ ਵਿਚ ਵਿਟਾਮਿਨ ਏ ਹੁੰਦਾ ਹੈ। ਅਜਿਹੇ 'ਚ ਅੱਖਾਂ ਨੂੰ ਸਿਹਤਮੰਦ ਬਣਾਉਣ ਲਈ ਕੱਦੂ ਖਾਓ। ਕੱਦੂ ਖਾਣ ਨਾਲ ਭਾਰ ਘਟਾਉਣ 'ਚ ਵੀ ਮਦਦ ਮਿਲਦੀ ਹੈ।
4.ਪਪੀਤਾ (Papaya) : ਪਪੀਤਾ ਹਰ ਮੌਸਮ 'ਚ ਆਸਾਨੀ ਨਾਲ ਮਿਲਣ ਵਾਲਾ ਫਲ ਹੈ। ਤੁਹਾਨੂੰ ਪਪੀਤਾ ਜ਼ਰੂਰ ਖਾਣਾ ਚਾਹੀਦਾ ਹੈ। ਪਪੀਤੇ ਵਿੱਚ ਵਿਟਾਮਿਨ ਸੀ ਅਤੇ ਵਿਟਾਮਿਨ ਏ ਪਾਇਆ ਜਾਂਦਾ ਹੈ। ਜੋ ਅੱਖਾਂ ਲਈ ਫਾਇਦੇਮੰਦ ਹੁੰਦਾ ਹੈ।
5- ਸੰਤਰਾ (Orange) : ਵਿਟਾਮਿਨ ਸੀ ਦੇ ਨਾਲ-ਨਾਲ ਵਿਟਾਮਿਨ ਏ ਵੀ ਸੰਤਰੇ 'ਚ ਪਾਇਆ ਜਾਂਦਾ ਹੈ। ਸੰਤਰਾ ਖਾਣ ਨਾਲ ਕੈਲਸ਼ੀਅਮ ਦੀ ਕਮੀ ਵੀ ਪੂਰੀ ਹੁੰਦੀ ਹੈ। ਤੁਹਾਨੂੰ ਰੋਜ਼ਾਨਾ ਇੱਕ ਸੰਤਰਾ ਜ਼ਰੂਰ ਖਾਣਾ ਚਾਹੀਦਾ ਹੈ।
Check out below Health Tools-
Calculate Your Body Mass Index ( BMI )