ਬਰਸਾਤ ਦੇ ਮੌਸਮ ਵਿੱਚ ਭੁੱਲ ਕੇ ਵੀ ਨਾ ਖਾਓ ਆਹ 5 ਚੀਜ਼ਾਂ, ਪੈ ਜਾਓਗੇ ਬਿਮਾਰ
Food Avoid in Rainy Season: ਬਰਸਾਤ ਦਾ ਮੌਸਮ ਆ ਗਿਆ ਹੈ ਜਿਸ ਕਰਕੇ ਲੋਕਾਂ ਨੂੰ ਗਰਮੀ ਤੋਂ ਤਾਂ ਰਾਹਤ ਮਿਲੀ ਹੈ ਪਰ ਖਾਣ-ਪੀਣ ਦੇ ਮਾਮਲੇ ਵਿੱਚ ਲੋਕ ਸਾਵਧਾਨੀ ਨਹੀਂ ਵਰਤ ਰਹੇ ਹਨ ਜਿਸ ਕਰਕੇ ਲੋਕ ਬਿਮਾਰ ਪੈ ਰਹੇ ਹਨ। ਆਓ ਜਾਣਦੇ ਹਾਂ ਬਰਸਾਤ ਦੇ ਮੌਸਮ ਵਿੱਚ ਕਿਹੜੀਆਂ ਚੀਜ਼ਾਂ ਦਾ ਪਰਹੇਜ਼ ਕਰਨਾ ਚਾਹੀਦਾ ਹੈ।

Food Avoid in Rainy Season: ਬਰਸਾਤ ਦਾ ਮੌਸਮ ਜਦੋਂ ਆਉਂਦਾ ਹੈ ਤਾਂ ਲੋਕਾਂ ਨੂੰ ਸੋਹਣਾ ਤਾਂ ਲੱਗਦਾ ਹੀ ਹੈ ਕਿਉਂਕਿ ਇਸ ਵਿੱਚ ਲੋਕਾਂ ਨੂੰ ਤੋਂ ਰਾਹਤ ਮਿਲਦੀ ਹੈ। ਉੱਥੇ ਹੀ ਲੋਕ ਇਸ ਮੌਮਸ ਵਿੱਚ ਤਲਿਆ ਹੋਇਆ ਅਤੇ ਚਟਪਟਾ ਖਾਣਾ ਵੀ ਪਸੰਦ ਕਰਦੇ ਹਨ। ਸਭ ਤੋਂ ਜ਼ਰੂਰੀ ਜਿਹੜੀ ਚੀਜ਼ ਹਰ ਘਰ ਵਿੱਚ ਬਣਦੀ ਹੈ ਉਹ ਹਨ ਪਕੌੜੇ ਲੋਕ ਉਸ ਨੂੰ ਨਹੀਂ ਛੱਡਦੇ।
ਤਲੀਆਂ-ਭੁੰਨੀਆਂ ਚੀਜ਼ਾਂ ਖਾਣ ਵਿੱਚ ਤਾਂ ਸੁਆਦ ਲੱਗਦੀਆਂ ਹਨ ਪਰ ਕਿਤੇ ਨਾ ਕਿਤੇ ਇਹ ਤੁਹਾਡੀ ਸਿਹਤ ਦੇ ਲਈ ਵੀ ਖਤਰਨਾਕ ਹੈ। ਕਿਉਂਕਿ ਪਹਿਲਾਂ ਲੋਕ ਖਾ ਤਾਂ ਲੈਂਦੇ ਹਨ ਪਰ ਬਾਅਦ ਵਿੱਚ ਬਿਮਾਰ ਪੈ ਜਾਂਦੇ ਹਨ। ਆਓ ਅਸੀਂ ਤੁਹਾਨੂੰ ਦੱਸਦੇ ਹਾਂ ਕਿ ਤੁਹਾਨੂੰ ਕਿਹੜੀਆਂ ਚੀਜ਼ਾਂ ਤੋਂ ਪਰਹੇਜ਼ ਕਰਨਾ ਚਾਹੀਦਾ ਹੈ ਤਾਂ ਕਿ ਬਰਸਾਤ ਦੇ ਮੌਸਮ ਵਿੱਚ ਤੁਸੀਂ ਬਿਮਾਰ ਨਾ ਹੋਵੋ।
ਸਟ੍ਰੀਟ ਫੂਡ
ਪਾਣੀਪੂਰੀ, ਸਮੋਸੇ, ਭੇਲਪੁਰੀ ਅਤੇ ਟਿੱਕੀ ਵਰਗੀਆਂ ਚੀਜ਼ਾਂ ਨਹੀਂ ਖਾਣੀਆਂ ਚਾਹੀਦੀਆਂ ਹਨ, ਕਿਉਂਕਿ ਇਨ੍ਹਾਂ ਚੀਜ਼ਾਂ ‘ਤੇ ਧੂੜ-ਮਿੱਟੀ ਅਤੇ ਕੀਟਾਣੂ ਜੰਮ ਜਾਂਦੇ ਹਨ, ਕਿਉਂਕਿ ਇਹ ਸੜਕ ਕਿਨਾਰੇ ਖੁੱਲ੍ਹੇ ਵਿੱਚ ਰੱਖੇ ਹੁੰਦੇ ਹਨ। ਇਸ ਦੇ ਨਾਲ ਹੀ ਇਨ੍ਹਾਂ ਵਿੱਚ ਵਰਤਿਆ ਜਾਣ ਵਾਲਾ ਪਾਣੀ ਸਾਫ ਨਹੀਂ ਹੁੰਦਾ ਹੈ।
ਕੱਟੇ ਹੋਏ ਫਲ ਅਤੇ ਸਲਾਦ
ਬਰਸਾਤ ਦੇ ਮੌਸਮ ਵਿੱਚ ਬਾਜ਼ਾਰ ਤੋਂ ਕੱਟੇ ਹੋਏ ਫਲ ਅਤੇ ਸਲਾਦ ਨਾ ਖਾਓ। ਇਹ ਘੰਟਿਆਂ ਤੱਕ ਖੁੱਲ੍ਹੇ ਪਏ ਰਹਿੰਦੇ ਹਨ ਅਤੇ ਇਨ੍ਹਾਂ 'ਤੇ ਬੈਕਟੀਰੀਆ ਜਾਂ ਫੰਗਸ ਲੱਗਣ ਦਾ ਖ਼ਤਰਾ ਜ਼ਿਆਦਾ ਹੁੰਦਾ ਹੈ। ਇਸ ਨਾਲ ਫੂਡ ਪਾਇਜ਼ਨਿੰਗ ਅਤੇ ਪੇਟ ਦਰਦ ਦੀ ਸਮੱਸਿਆ ਹੋ ਸਕਦੀ ਹੈ।
ਬਾਹਰੋਂ ਠੰਡਾ ਪਾਣੀ ਨਾ ਪੀਓ
ਮਾਨਸੂਨ ਦੌਰਾਨ ਬਾਹਰ ਮਿਲਣ ਵਾਲੇ ਠੰਡੇ ਪਾਣੀ ਵਾਲੇ ਪਦਾਰਥਾਂ ਤੋਂ ਬਚੋ। ਇਨ੍ਹਾਂ ਵਿੱਚ ਵਰਤੀ ਜਾਣ ਵਾਲੀ ਬਰਫ਼ ਅਕਸਰ ਸਾਫ਼ ਪਾਣੀ ਤੋਂ ਨਹੀਂ ਬਣਾਈ ਜਾਂਦੀ ਅਤੇ ਇਸ ਨਾਲ ਲਾਗ ਦਾ ਖ਼ਤਰਾ ਕਈ ਗੁਣਾ ਵੱਧ ਜਾਂਦਾ ਹੈ।
ਮਸ਼ਰੂਮ
ਬਾਰਿਸ਼ ਵਿੱਚ ਜ਼ਿਆਦਾ ਨਮੀ ਦੇ ਕਾਰਨ, ਮਸ਼ਰੂਮਾਂ 'ਤੇ ਫੰਗਸ ਬਹੁਤ ਤੇਜ਼ੀ ਨਾਲ ਲ਼ੱਗਦੀ ਹੈ। ਇਹ ਤਾਜ਼ੇ ਦਿਖਾਈ ਦਿੰਦੇ ਹਨ, ਪਰ ਅੰਦਰੋਂ ਖਰਾਬ ਹੋ ਸਕਦੇ ਹਨ। ਖਰਾਬ ਮਸ਼ਰੂਮ ਖਾਣ ਨਾਲ ਫੂਡ ਪਾਇਜ਼ਨਿੰਗ ਹੋ ਸਕਦਾ ਹੈ।
ਬਹੁਤ ਜ਼ਿਆਦਾ ਤਲੇ ਹੋਏ ਭੋਜਨ
ਮਾਨਸੂਨ ਦੌਰਾਨ ਸਰੀਰ ਦੀ ਪਾਚਨ ਪ੍ਰਕਿਰਿਆ ਹੌਲੀ ਹੋ ਜਾਂਦੀ ਹੈ। ਅਜਿਹੀ ਸਥਿਤੀ ਵਿੱਚ, ਆਇਲੀ ਅਤੇ ਡੀਪ ਫ੍ਰਾਈ ਫੂਡ ਖਾਣ ਨਾਲ ਪੇਟ ਵਿੱਚ ਗੈਸ, ਐਸੀਡਿਟੀ ਅਤੇ ਬਦਹਜ਼ਮੀ ਵਰਗੀਆਂ ਸਮੱਸਿਆਵਾਂ ਪੈਦਾ ਹੁੰਦੀਆਂ ਹਨ।
Disclaimer: ਖ਼ਬਰ ਵਿੱਚ ਦਿੱਤੀ ਗਈ ਕੁਝ ਜਾਣਕਾਰੀ ਮੀਡੀਆ ਰਿਪੋਰਟਾਂ 'ਤੇ ਅਧਾਰਤ ਹੈ। ਕਿਸੇ ਵੀ ਸੁਝਾਅ ਨੂੰ ਲਾਗੂ ਕਰਨ ਤੋਂ ਪਹਿਲਾਂ, ਤੁਹਾਨੂੰ ਸਬੰਧਤ ਮਾਹਰ ਨਾਲ ਸਲਾਹ-ਮਸ਼ਵਰਾ ਕਰਨਾ ਚਾਹੀਦਾ ਹੈ।
Check out below Health Tools-
Calculate Your Body Mass Index ( BMI )






















