ਪੜਚੋਲ ਕਰੋ

ਡੇਂਗੂ ਨਾਲ ਬੱਚੀ ਦੀ ਮੌਤ, ਹਸਪਤਾਲ ਨੇ ਬਣਾਇਆ 18 ਲੱਖ ਦਾ ਬਿੱਲ

ਨਵੀਂ ਦਿੱਲੀ: ਡੇਂਗੂ ਦੇ ਇਲਾਜ ਲਈ ਦਾਖ਼ਲ ਬੱਚੀ ਦੀ ਮੌਤ ਤੋਂ ਬਾਅਦ ਗੁਰੂਗ੍ਰਾਮ ਦੇ ਫੋਰਟਿਸ ਹਸਪਤਾਲ ਨੇ 18 ਲੱਖ ਦਾ ਬਿੱਲ ਬਣਾਇਆ। ਘਟਨਾ ਮੀਡੀਆ ਵਿੱਚ ਆਉਣ ਤੋਂ ਬਾਅਦ ਕੇਂਦਰੀ ਸਿਹਤ ਮੰਤਰੀ ਜੇਪੀ ਨੱਢਾ ਨੇ ਐਕਸ਼ਨ ਲਿਆ ਹੈ। ਉਨ੍ਹਾਂ ਨੇ ਹਸਪਤਾਲ ਤੋਂ ਰਿਪੋਰਟ ਮੰਗੀ ਹੈ ਤੇ ਨਾਲ ਹੀ ਸਕੱਤਰ ਨੂੰ ਜਾਂਚ ਦੇ ਹੁਕਮ ਦਿੱਤੇ ਹਨ। ਉਨ੍ਹਾਂ ਨੇ ਘਟਨਾ ਨੂੰ ਮੰਦਭਾਗਾ ਕਰਾਰ ਦਿੰਦਿਆਂ ਸਪਸ਼ਟ ਕੀਤਾ ਹੈ ਕਿ ਮਾਮਲੇ ਵਿੱਚ ਪਾਏ ਗਏ ਦੋਸ਼ੀਆਂ ਨੂੰ ਬਖ਼ਸ਼ਿਆ ਨਹੀਂ ਜਾਵੇਗਾ। ਇਹ ਹੈ ਪੂਰਾ ਮਾਮਲਾ- ਹਸਪਤਾਲ ਮੁਤਾਬਕ ਡੇਂਗੂ ਪੀੜਤ ਸੱਤ ਸਾਲਾ ਬੱਚੀ ਦੇ ਇਲਾਜ ਵਿੱਚ 2700 ਗਲਵਸ ਤੇ 500 ਸਰਿੰਜਾਂ ਦਾ ਇਸਤੇਮਾਲ ਕੀਤਾ ਹੈ। ਇਸ ਦਾ ਫੋਰਟਿਸ ਹਸਪਤਾਲ ਨੇ 15.59 ਲੱਖ ਦਾ ਬਿੱਲ ਬਣਾ ਦਿੱਤਾ। ਇਸ ਦੇ ਬਾਵਜੂਦ ਬੱਚੀ ਦੀ ਜਾਨ ਨਹੀਂ ਬਚੀ। ਅਸਲ ਵਿੱਚ ਜੁੜਵਾ ਭੈਣਾਂ ਵਿੱਚੋਂ ਸਭ ਤੋਂ ਵੱਡੀ ਆਗਾ ਨੂੰ ਦੋ ਮਹੀਨੇ ਪਹਿਲਾਂ ਡੇਂਗੂ ਹੋਇਆ ਸੀ। ਇਸ ਮਗਰੋਂ ਉਸ ਨੂੰ ਦੁਆਰਕਾ ਦੇ ਪ੍ਰਾਈਵੇਟ ਹਸਪਤਾਲ ਵਿੱਚ ਦਾਖਲ ਕਰਾਇਆ ਗਿਆ ਸੀ। ਡੇਂਗੂ ਹੋਣ ਦੇ 5ਵੇਂ ਦਿਨ ਰਾਕਲੈਂਡ ਤੋਂ ਫੋਰਟਿਸ ਹਸਪਤਾਲ ਲਿਜਾਇਆ ਗਿਆ, ਜਿੱਥੇ ਅਗਲੇ ਦਿਨ ਹੀ ਬਿਨਾ ਜਾਣਕਾਰੀ ਦਿੱਤੇ ਵੈਂਟੀਲੇਟਰ ਉੱਤੇ ਪਾ ਦਿੱਤਾ ਗਿਆ। ਹਸਪਤਾਲ ਨੇ ਵਸੂਲ ਕੀਤਾ ਕਫ਼ਨ ਦਾ ਪੈਸਾ- ਨਾਮੀ ਹਸਪਤਾਲ ਵਿੱਚ ਦਾਖਲ ਹੋਣ ਮਗਰੋਂ ਵੀ ਬੱਚੀ ਦੀ ਤਬੀਅਤ ਵਿਗੜਦੀ ਗਈ। ਉਸ ਦੇ ਦਿਮਾਗ਼ ਤੋਂ ਲੈ ਕੇ ਕਿਡਨੀ ਤੱਕ ਪ੍ਰਭਾਵਿਤ ਹੋ ਗਈ। ਇਸ ਦੌਰਾਨ ਇੱਕ ਲੱਖ ਤਾਂ ਸਿਰਫ਼ ਦਵਾਈ ਦਾ ਬਿੱਲ ਹੀ ਬਣਾਇਆ ਗਿਆ। ਦੀਪਤੀ ਦੱਸਦੀ ਹੈ ਕਿ ਬੇਟੀ ਦੀ ਮੌਤ ਮਗਰੋਂ ਜਿਸ ਕੱਪੜੇ ਵਿੱਚ ਮ੍ਰਿਤਕ ਦੇਹ ਨੂੰ ਲਪੇਟ ਕੇ ਦਿੱਤਾ ਗਿਆ, ਉਸ ਦਾ ਪੈਸਾ ਵੀ ਹਸਪਤਾਲ ਨੇ ਵਸੂਲਿਆ। ਉਨ੍ਹਾਂ ਨੇ ਦੱਸਿਆ ਕਿ ਇੱਕ ਤਾਂ ਬੇਟੀ ਨਹੀਂ ਰਹੀ, ਦੂਜਾ ਹਸਪਤਾਲ ਨੇ 15.59 ਲੱਖ ਰੁਪਏ ਦਾ ਬਿੱਲ ਬਣਾ ਦਿੱਤਾ। ਹਸਪਤਾਲ ਨੇ ਕੀ ਕਿਹਾ? ਇਸ ਮਾਮਲੇ ਵਿੱਚ ਫੋਰਟਿਸ ਹਸਪਤਾਲ ਨੇ ਲਿਖਤੀ ਸਫ਼ਾਈ ਵਿੱਚ ਕਿਹਾ ਹੈ ਕਿ ਸੱਤ ਸਾਲ ਦੀ ਬੱਚੀ ਆਗਾ ਦੂਸਰੇ ਪ੍ਰਾਈਵੇਟ ਹਸਪਤਾਲ ਤੋਂ 31 ਅਗਸਤ ਨੂੰ ਆਈ ਸੀ। ਉਸ ਨੂੰ ਡੇਂਗੂ ਸੀ ਜਿਹੜਾ ਸ਼ਾਕ ਸਿੰਡਰੋਮ ਦੀ ਸਟੇਜ ਉੱਤੇ ਸੀ। ਉਨ੍ਹਾਂ ਨੇ ਇਲਾਜ ਸ਼ੁਰੂ ਕੀਤਾ ਪਰ ਉਸ ਦੇ ਬਲੱਡ ਪਲੇਟਲੈਟਸ ਲਗਾਤਾਰ ਡਿੱਗ ਰਹੇ ਸਨ। ਹਾਲਤ ਖ਼ਰਾਬ ਹੋਣ ਉੱਤੇ ਉਨ੍ਹਾਂ ਨੇ 48 ਘੰਟੇ ਵੈਂਟੀਲੇਟਰ ਉੱਤੇ ਰੱਖਿਆ। ਹਸਪਤਾਲ ਨੇ ਅੱਗੇ ਦੱਸਿਆ ਕਿ ਪਰਿਵਾਰ ਨੂੰ ਬੱਚੀ ਦੀ ਨਾਜ਼ੁਕ ਹਾਲਤ ਬਾਰੇ ਦੱਸਿਆ ਗਿਆ ਸੀ। ਪਰਿਵਾਰ ਨਾਲ ਬੱਚੀ ਬਾਰੇ ਰੋਜ਼ਾਨਾ ਗੱਲ ਕੀਤੀ ਗਈ। 14 ਸਤੰਬਰ ਨੂੰ ਡਾਕਟਰ ਦੀ ਸਲਾਹ ਦੇ ਖ਼ਿਲਾਫ਼ ਬੱਚੀ ਨੂੰ ਹਸਪਤਾਲ ਤੋਂ ਲੈ ਗਏ। ਉਸੇ ਦਿਨ ਬੱਚੀ ਦੀ ਮੌਤ ਹੋ ਗਈ। ਬੱਚੀ ਦੇ ਇਲਾਜ ਵਿੱਚ ਉਨ੍ਹਾਂ ਨੇ ਸਾਰੇ ਸਟੈਂਡਰਡ ਪ੍ਰੋਟੋਕਾਲ ਤੇ ਗਾਈਡਲਾਈਨਜ਼ ਦਾ ਧਿਆਨ ਰੱਖਿਆ। ਹਸਪਤਾਲ ਨੇ ਕਿਹਾ ਕਿ ਜਦੋਂ ਪਰਿਵਾਰ ਵਾਲਿਆਂ ਨੇ ਹਸਪਤਾਲ ਛੱਡਿਆ ਤਾਂ 20 ਪੰਨਿਆਂ ਦੇ ਬਿੱਲ ਬਾਰੇ ਪੂਰੀ ਜਾਣਕਾਰੀ ਦਿੱਤੀ ਗਈ ਸੀ।

Check out below Health Tools-
Calculate Your Body Mass Index ( BMI )

Calculate The Age Through Age Calculator

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

ਕੀ ਹੈ ਕ੍ਰਿਸਮਿਸ ਦਾ ਇਤਿਹਾਸ? 25 ਦਸੰਬਰ ਨੂੰ ਹੀ ਕਿਉਂ ਮਨਾਉਂਦੇ ਆਹ ਤਿਉਹਾਰ
ਕੀ ਹੈ ਕ੍ਰਿਸਮਿਸ ਦਾ ਇਤਿਹਾਸ? 25 ਦਸੰਬਰ ਨੂੰ ਹੀ ਕਿਉਂ ਮਨਾਉਂਦੇ ਆਹ ਤਿਉਹਾਰ
ਰਾਤੋਰਾਤ ਪਾਕਿਸਤਾਨ ਨੇ ਅਫ਼ਗਾਨਿਸਤਾਨ 'ਚ ਕੀਤਾ ਵੱਡਾ ਹਵਾਈ ਹਮਲਾ, 15 ਲੋਕਾਂ ਦੀ ਮੌਤ
ਰਾਤੋਰਾਤ ਪਾਕਿਸਤਾਨ ਨੇ ਅਫ਼ਗਾਨਿਸਤਾਨ 'ਚ ਕੀਤਾ ਵੱਡਾ ਹਵਾਈ ਹਮਲਾ, 15 ਲੋਕਾਂ ਦੀ ਮੌਤ
Punjab News: ਪੰਜਾਬਵਾਸੀਆਂ ਨੂੰ 21 ਦਿਨਾਂ ਤੱਕ ਕਰਨਾ ਪਏਗਾ ਮੁਸ਼ਕਿਲਾਂ ਦਾ ਸਾਹਮਣਾ, ਸਵੇਰੇ 9 ਤੋਂ ਸ਼ਾਮ 4 ਵਜੇ ਤੱਕ...
ਪੰਜਾਬਵਾਸੀਆਂ ਨੂੰ 21 ਦਿਨਾਂ ਤੱਕ ਕਰਨਾ ਪਏਗਾ ਮੁਸ਼ਕਿਲਾਂ ਦਾ ਸਾਹਮਣਾ, ਸਵੇਰੇ 9 ਤੋਂ ਸ਼ਾਮ 4 ਵਜੇ ਤੱਕ...
Punjab News: ਨਵੇਂ ਸਾਲ ਤੋਂ ਪਹਿਲਾਂ ਪੰਜਾਬ ਵਾਸੀਆਂ ਦੀ ਇਹ ਸਮੱਸਿਆ ਹੋਈ ਹੱਲ, ਲਾਈਨਾਂ 'ਚ ਨਹੀਂ ਪਏਗਾ ਖੜ੍ਹਨਾ...
Punjab News: ਨਵੇਂ ਸਾਲ ਤੋਂ ਪਹਿਲਾਂ ਪੰਜਾਬ ਵਾਸੀਆਂ ਦੀ ਇਹ ਸਮੱਸਿਆ ਹੋਈ ਹੱਲ, ਲਾਈਨਾਂ 'ਚ ਨਹੀਂ ਪਏਗਾ ਖੜ੍ਹਨਾ...
Advertisement
ABP Premium

ਵੀਡੀਓਜ਼

Jagjit Dhallewal | ਡੱਲੇਵਾਲ ਨੇ ਲਿਖੀ PM Narendera Modi ਨੂੰ ਇੱਕ ਹੋਰ ਚਿੱਠੀGangster Lakhbir Landa ਦੇ ਬਦਮਾਸ਼ਾਂ ਤੇ ਪੁਲਿਸ ਵਿਚਾਲੇ ਮੁਕਾਬਲਾਕਿਸਾਨਾਂ ਦੀ ਏਕਤਾ ਵਿੱਚ ਕੀ ਹੈ ਰੁਕਾਵਟ ?, Kisan Leader Prem Singh Bhangu ਨੇ ਦੱਸੀ ਸੱਚਾਈਜੋਗਿੰਦਰ ਉਗਰਾਹਾਂ ਨੇ ਡੱਲੇਵਾਲ ਲਈ ਕਹੀ ਵੱਡੀ ਗੱਲ਼

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਕੀ ਹੈ ਕ੍ਰਿਸਮਿਸ ਦਾ ਇਤਿਹਾਸ? 25 ਦਸੰਬਰ ਨੂੰ ਹੀ ਕਿਉਂ ਮਨਾਉਂਦੇ ਆਹ ਤਿਉਹਾਰ
ਕੀ ਹੈ ਕ੍ਰਿਸਮਿਸ ਦਾ ਇਤਿਹਾਸ? 25 ਦਸੰਬਰ ਨੂੰ ਹੀ ਕਿਉਂ ਮਨਾਉਂਦੇ ਆਹ ਤਿਉਹਾਰ
ਰਾਤੋਰਾਤ ਪਾਕਿਸਤਾਨ ਨੇ ਅਫ਼ਗਾਨਿਸਤਾਨ 'ਚ ਕੀਤਾ ਵੱਡਾ ਹਵਾਈ ਹਮਲਾ, 15 ਲੋਕਾਂ ਦੀ ਮੌਤ
ਰਾਤੋਰਾਤ ਪਾਕਿਸਤਾਨ ਨੇ ਅਫ਼ਗਾਨਿਸਤਾਨ 'ਚ ਕੀਤਾ ਵੱਡਾ ਹਵਾਈ ਹਮਲਾ, 15 ਲੋਕਾਂ ਦੀ ਮੌਤ
Punjab News: ਪੰਜਾਬਵਾਸੀਆਂ ਨੂੰ 21 ਦਿਨਾਂ ਤੱਕ ਕਰਨਾ ਪਏਗਾ ਮੁਸ਼ਕਿਲਾਂ ਦਾ ਸਾਹਮਣਾ, ਸਵੇਰੇ 9 ਤੋਂ ਸ਼ਾਮ 4 ਵਜੇ ਤੱਕ...
ਪੰਜਾਬਵਾਸੀਆਂ ਨੂੰ 21 ਦਿਨਾਂ ਤੱਕ ਕਰਨਾ ਪਏਗਾ ਮੁਸ਼ਕਿਲਾਂ ਦਾ ਸਾਹਮਣਾ, ਸਵੇਰੇ 9 ਤੋਂ ਸ਼ਾਮ 4 ਵਜੇ ਤੱਕ...
Punjab News: ਨਵੇਂ ਸਾਲ ਤੋਂ ਪਹਿਲਾਂ ਪੰਜਾਬ ਵਾਸੀਆਂ ਦੀ ਇਹ ਸਮੱਸਿਆ ਹੋਈ ਹੱਲ, ਲਾਈਨਾਂ 'ਚ ਨਹੀਂ ਪਏਗਾ ਖੜ੍ਹਨਾ...
Punjab News: ਨਵੇਂ ਸਾਲ ਤੋਂ ਪਹਿਲਾਂ ਪੰਜਾਬ ਵਾਸੀਆਂ ਦੀ ਇਹ ਸਮੱਸਿਆ ਹੋਈ ਹੱਲ, ਲਾਈਨਾਂ 'ਚ ਨਹੀਂ ਪਏਗਾ ਖੜ੍ਹਨਾ...
ਸਰਦੀਆਂ 'ਚ ਲਗਾਤਾਰ ਵੱਧ ਰਿਹਾ ਪ੍ਰਦੂਸ਼ਣ ਦਾ ਪੱਧਰ, ਇਦਾਂ ਰੱਖੋ ਆਪਣੇ ਫੇਫੜਿਆਂ ਦਾ ਖਿਆਲ
ਸਰਦੀਆਂ 'ਚ ਲਗਾਤਾਰ ਵੱਧ ਰਿਹਾ ਪ੍ਰਦੂਸ਼ਣ ਦਾ ਪੱਧਰ, ਇਦਾਂ ਰੱਖੋ ਆਪਣੇ ਫੇਫੜਿਆਂ ਦਾ ਖਿਆਲ
ਤਰਨਤਾਰਨ ਪੁਲਿਸ ਅਤੇ ਬਦਮਾਸ਼ਾਂ ਦੋਰਾਨ ਹੋਇਆ ਮੁਕਾਬਲਾ, ਲਖਬੀਰ ਲੰਡਾ ਗਿਰੋਹ ਦੇ ਦੋ ਬਦਮਾਸ਼ ਹੋਏ ਜ਼ਖ਼ਮੀ
ਤਰਨਤਾਰਨ ਪੁਲਿਸ ਅਤੇ ਬਦਮਾਸ਼ਾਂ ਦੋਰਾਨ ਹੋਇਆ ਮੁਕਾਬਲਾ, ਲਖਬੀਰ ਲੰਡਾ ਗਿਰੋਹ ਦੇ ਦੋ ਬਦਮਾਸ਼ ਹੋਏ ਜ਼ਖ਼ਮੀ
ਪੜ੍ਹੋ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਅੱਜ ਦਾ ਮੁੱਖਵਾਕ 25-12-2024
ਪੜ੍ਹੋ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਅੱਜ ਦਾ ਮੁੱਖਵਾਕ 25-12-2024
ਕੈਨੇਡਾ ਤੋਂ ਖੁਸ਼ਖਬਰੀ! ਟਰੂਡੋ ਸਰਕਾਰ ਵਿਦੇਸ਼ੀ ਕਾਮਿਆਂ ਨੂੰ ਇੱਥੇ ਵਸਣ ਦਾ ਦੇ ਰਹੀ ਮੌਕਾ
ਕੈਨੇਡਾ ਤੋਂ ਖੁਸ਼ਖਬਰੀ! ਟਰੂਡੋ ਸਰਕਾਰ ਵਿਦੇਸ਼ੀ ਕਾਮਿਆਂ ਨੂੰ ਇੱਥੇ ਵਸਣ ਦਾ ਦੇ ਰਹੀ ਮੌਕਾ
Embed widget