(Source: ECI/ABP News/ABP Majha)
Gastric Cancer : ਇਸ ਕੈਂਸਰ ਤੋਂ ਸਾਵਧਾਨ ਰਹਿਣ ਔਰਤਾਂ, ਜਾਣੋ ਕਿਉਂ ਹੈ ਇੰਨਾਂ ਖ਼ਤਰਨਾਕ
Gastric Cancer ਨੂੰ ਪੇਟ ਦਾ ਕੈਂਸਰ ਵੀ ਕਿਹਾ ਜਾਂਦਾ ਹੈ। ਪੇਟ ਦਾ ਕੈਂਸਰ ਵੈਸੇ ਤਾਂ ਕਿਸੇ ਨੂੰ ਵੀ ਹੋ ਸਕਦਾ ਹੈ ਪਰ 60 ਸਾਲ ਤੋਂ ਵੱਧ ਉਮਰ ਦੇ ਲੋਕਾਂ ਵਿੱਚ ਇਸ ਦਾ ਖਤਰਾ ਜ਼ਿਆਦਾ ਹੁੰਦਾ ਹੈ।
Gastric Cancer : ਕੈਂਸਰ ਇੱਕ ਗੰਭੀਰ ਤੇ ਘਾਤਕ ਬਿਮਾਰੀ ਹੈ। ਇਸ ਦੀਆਂ ਕਈ ਕਿਸਮਾਂ ਹਨ। ਹਰ ਸਾਲ ਲੱਖਾਂ ਲੋਕ ਵੱਖ-ਵੱਖ ਕੈਂਸਰਾਂ ਨਾਲ ਮਰਦੇ ਹਨ। Gastric Cancer ਵੀ ਇਹਨਾਂ ਵਿੱਚੋਂ ਇੱਕ ਹੈ। ਸਿਹਤ ਮਾਹਰ ਗੈਸਟਿਕ ਕੈਂਸਰ ਨੂੰ ਤੇਜ਼ੀ ਨਾਲ ਵੱਧ ਰਿਹਾ ਕੈਂਸਰ ਦੱਸਦੇ ਹਨ ਅਤੇ ਇਸ ਪ੍ਰਤੀ ਸਾਵਧਾਨ ਰਹਿਣ ਦੀ ਸਲਾਹ ਦਿੰਦੇ ਹਨ। Gastric Cancer ਨੂੰ ਪੇਟ ਦਾ ਕੈਂਸਰ ਵੀ ਕਿਹਾ ਜਾਂਦਾ ਹੈ। ਖਰਾਬ ਜੀਵਨ ਸ਼ੈਲੀ ਤੇ ਖਾਣ-ਪੀਣ ਦੀਆਂ ਗਲਤ ਆਦਤਾਂ ਕਾਰਨ ਤੇਜ਼ੀ ਨਾਲ ਫੈਲਦਾ ਹੈ। ਹਾਲਾਂਕਿ ਕਿਸੇ ਨੂੰ ਵੀ ਪੇਟ ਦਾ ਕੈਂਸਰ ਹੋ ਸਕਦਾ ਹੈ, ਪਰ 60 ਸਾਲ ਤੋਂ ਵੱਧ ਉਮਰ ਦੇ ਲੋਕਾਂ ਵਿੱਚ ਇਸ ਦਾ ਖ਼ਤਰਾ ਜ਼ਿਆਦਾ ਹੁੰਦਾ ਹੈ। ਇਸ ਤੋਂ ਇਲਾਵਾ ਕੁਝ ਅਧਿਐਨਾਂ ਨੇ ਔਰਤਾਂ ਵਿੱਚ ਵਧੇਰੇ ਖ਼ਤਰਾ ਦੱਸਿਆ ਜਾਂਦਾ ਹੈ। ਉਨ੍ਹਾਂ ਨੂੰ ਸਾਵਧਾਨ ਰਹਿਣ ਦੀ ਸਲਾਹ ਦਿੱਤੀ ਜਾਂਦੀ ਹੈ। ਆਓ ਜਾਣਦੇ ਹਾਂ ਇਸ ਜਾਨਲੇਵਾ ਕੈਂਸਰ ਬਾਰੇ ਪੂਰੀ ਜਾਣਕਾਰੀ...
Gastric Cancer ਕਿੰਨਾ ਖ਼ਤਰਨਾਕ
ਗੈਸਟ੍ਰਿਕ ਕੈਂਸਰ ਪੇਟ ਦੇ ਕਿਸੇ ਵੀ ਹਿੱਸੇ ਵਿੱਚ ਹੋ ਸਕਦਾ ਹੈ। ਖੋਜ ਵਿੱਚ ਪਾਇਆ ਗਿਆ ਹੈ ਕਿ ਇਸ ਕੈਂਸਰ ਦੇ ਜ਼ਿਆਦਾਤਰ ਕੇਸ ਗੈਸਟ੍ਰੋਈਸੋਫੇਜੀਲ ਹਿੱਸੇ ਤੋਂ ਸ਼ੁਰੂ ਹੁੰਦੇ ਹਨ। ਇਹ ਪੇਟ ਦਾ ਉਹੀ ਹਿੱਸਾ ਹੈ ਜਿੱਥੇ ਭੋਜਨ ਲਿਜਾਣ ਵਾਲੀ ਲੰਬੀ ਨਲੀ, ਅਨਾੜੀ, ਪੇਟ ਨਾਲ ਮਿਲਦੀ ਹੈ। ਮਾਹਰਾਂ ਅਨੁਸਾਰ ਜੇ ਪੇਟ ਦਾ ਕੈਂਸਰ ਪੇਟ ਤੱਕ ਹੀ ਸੀਮਤ ਹੋਵੇ ਤਾਂ ਇਸ ਦਾ ਇਲਾਜ ਆਸਾਨ ਹੈ। ਇਸ ਦੇ ਲਈ ਸਮੇਂ ਸਿਰ ਇਸ ਦੇ ਲੱਛਣਾਂ ਨੂੰ ਸਮਝਣਾ ਸਭ ਤੋਂ ਜ਼ਰੂਰੀ ਹੈ।
ਕੀ-ਕੀ ਹਨ Gastric Cancer ਦੇ ਲੱਛਣ
ਗੈਸਟ੍ਰਿਕ ਕੈਂਸਰ ਸਿਰਫ਼ ਪੇਟ ਵਿੱਚ ਹੀ ਨਹੀਂ ਸਗੋਂ ਸਰੀਰ ਦੇ ਹੋਰ ਹਿੱਸਿਆਂ ਵਿੱਚ ਵੀ ਫੈਲ ਸਕਦਾ ਹੈ। ਜਿਸ ਖੇਤਰ ਵਿੱਚ ਇਹ ਫੈਲਦਾ ਹੈ ਉਸ ਦੇ ਅਧਾਰ ਤੇ, ਇਸਦੇ ਲੱਛਣ ਵੱਖਰੇ ਹੋ ਸਕਦੇ ਹਨ। ਉਦਾਹਰਨ ਲਈ, ਜੇ ਇਹ ਕੈਂਸਰ ਲਿੰਫ ਨੋਡਸ ਤੱਕ ਪਹੁੰਚਦਾ ਹੈ, ਤਾਂ ਗੰਢਾਂ ਬਣ ਸਕਦੀਆਂ ਹਨ। ਤੁਸੀਂ ਇਸ ਨੂੰ ਚਮੜੀ ਰਾਹੀਂ ਮਹਿਸੂਸ ਕਰ ਸਕਦੇ ਹੋ। ਜੇ ਕੈਂਸਰ ਜਿਗਰ ਤੱਕ ਫੈਲਦਾ ਹੈ, ਤਾਂ ਚਮੜੀ ਅਤੇ ਅੱਖਾਂ ਦੀਆਂ ਗੋਰੀਆਂ ਪੀਲੀਆਂ ਹੋ ਸਕਦੀਆਂ ਹਨ। ਜਦੋਂ ਕੈਂਸਰ ਪੇਟ ਵਿੱਚ ਫੈਲਦਾ ਹੈ, ਤਾਂ ਇਹ ਤਰਲ ਨਾਲ ਭਰ ਸਕਦਾ ਹੈ। ਇਸ ਕਾਰਨ ਪੇਟ 'ਚ ਸੋਜ ਦਿਖਾਈ ਦਿੰਦੀ ਹੈ।
Gastric Cancer ਹੋਣ ਦੇ ਕਾਰਨ
Gastric Cancer ਹੋਣ ਦਾ ਕਾਰਨ ਸਪੱਸ਼ਟ ਨਹੀਂ ਹੈ। ਹਾਲਾਂਕਿ, ਸਿਹਤ ਮਾਹਰਾਂ ਦੇ ਅਨੁਸਾਰ, ਜ਼ਿਆਦਾਤਰ ਮਾਮਲਿਆਂ ਵਿੱਚ ਇਹ ਕਿਸੇ ਨਾ ਕਿਸੇ ਕਾਰਨ ਪੇਟ ਦੀ ਅੰਦਰਲੀ ਪਰਤ ਨੂੰ ਨੁਕਸਾਨ ਹੋਣ ਕਾਰਨ ਸ਼ੁਰੂ ਹੁੰਦਾ ਹੈ। ਜਿਵੇਂ ਕਿ ਪੇਟ ਦੀ ਇਨਫੈਕਸ਼ਨ, ਐਸਿਡ ਰਿਫਲਕਸ ਦੀ ਲੰਬੇ ਸਮੇਂ ਤੱਕ ਸਮੱਸਿਆ, ਬਹੁਤ ਜ਼ਿਆਦਾ ਨਮਕੀਨ ਭੋਜਨ ਖਾਣਾ ਇਨ੍ਹਾਂ ਖਤਰਿਆਂ ਨੂੰ ਵਧਾ ਸਕਦਾ ਹੈ।
Gastric Cancer ਨਾਲ ਕਿਸ ਨੂੰ ਹੁੰਦੈ ਜ਼ਿਆਦਾ ਖਤਰਾ
>> ਜੇ ਖਾਣ-ਪੀਣ ਦੀਆਂ ਆਦਤਾਂ ਤੇ ਜੀਵਨ ਸ਼ੈਲੀ ਖਰਾਬ ਹੋਵੇ ਤਾਂ ਇਸ ਨਾਲ ਕੈਂਸਰ ਹੋ ਸਕਦਾ ਹੈ।
>> ਜਿਨ੍ਹਾਂ ਲੋਕਾਂ ਨੂੰ ਗੈਸਟ੍ਰੋਈਸੋਫੇਜੀਲ ਰਿਫਲਕਸ ਹੁੰਦਾ ਹੈ ਉਨ੍ਹਾਂ ਵਿੱਚ ਗੈਸਟਰਿਕ ਕੈਂਸਰ ਦਾ ਖ਼ਤਰਾ ਜ਼ਿਆਦਾ ਹੁੰਦਾ ਹੈ।
>>ਜੋ ਲੋਕ ਬਹੁਤ ਜ਼ਿਆਦਾ ਨਮਕ ਅਤੇ ਸਿਗਰਟ ਪੀਂਦੇ ਹਨ ਉਨ੍ਹਾਂ ਨੂੰ ਇਸ ਕੈਂਸਰ ਦਾ ਖ਼ਤਰਾ ਜ਼ਿਆਦਾ ਹੁੰਦਾ ਹੈ।
>> ਡਾਕਟਰ ਦੇ ਅਨੁਸਾਰ ਜੇ ਪਰਿਵਾਰ ਵਿੱਚ ਕਿਸੇ ਨੂੰ ਪਹਿਲਾਂ Gastric Cancer ਦੀ ਸਮੱਸਿਆ ਰਹੀ ਹੈ ਤਾਂ ਇਹ ਕੈਂਸਰ ਹੋ ਸਕਦਾ ਹੈ।
Check out below Health Tools-
Calculate Your Body Mass Index ( BMI )