Hair Care: ਜੜ੍ਹ ਤੋਂ ਡੈਂਡਰਫ ਖਤਮ ਕਰਨ ਦੇ ਅਸਾਨ ਤਰੀਕੇ
How To Get Rid Of Dandruff: ਡੈਂਡਰਫ ਵਾਲਾਂ ਦੀ ਸੁੰਦਰਤਾ ਅਤੇ ਸਿਹਤ ਦੋਵਾਂ ਲਈ ਚੰਗਾ ਨਹੀਂ ਹੈ। ਇਨ੍ਹਾਂ ਘਰੇਲੂ ਨੁਸਖਿਆਂ ਨਾਲ ਜਲਦੀ ਛੁਟਕਾਰਾ ਪਾਓ।
ਚੰਡੀਗੜ੍ਹ: ਡੈਂਡਰਫ ਦੇ ਕਾਰਨ ਅਕਸਰ ਵਾਲ ਬੇਜਾਨ ਹੋ ਜਾਂਦੇ ਹਨ। ਇਸ ਨੂੰ ਦੂਰ ਕਰਨ ਲਈ ਵਰਤਮਾਨ ਵਿੱਚ ਬਾਜ਼ਾਰ ਵਿੱਚ ਕਈ ਤਰ੍ਹਾਂ ਦੇ ਐਂਟੀ-ਡੈਂਡਰਫ ਸ਼ੈਂਪੂ ਮੌਜੂਦ ਹਨ, ਲੇਕਿਨ ਅਕਸਰ ਵੇਖਿਆ ਜਾਂਦਾ ਹੈ ਕਿ ਕੋਈ ਸ਼ੈਂਪੂ ਇਸ ਨੂੰ ਪੂਰੀ ਤਰ੍ਹਾਂ ਨਾਲ ਨਹੀਂ ਮਿਟਾ ਪਾਉਂਦਾ। ਇਸ ਲਈ ਜ਼ਿੱਦੀ ਡੈਂਡਰਫ ਨੂੰ ਜੜ ਤੋਂ ਸਾਫ਼ ਕਰਨ ਲਈ ਘਰੇਲੂ ਨੁਸਖ਼ੇ ਅਜ਼ਮਾਉਣੇ ਚਾਹੀਦੇ ਹਨ।
ਆਓ ਜਾਣਦੇ ਹਾਂ ਅਜਿਹੇ ਹੀ ਕੁੱਝ ਘਰੇਲੂ ਨੁਸਖ਼ਿਆਂ ਦੇ ਬਾਰੇ. . . . .
1. ਕਾਲੀ ਮਿੱਟੀ ਵਾਲਾਂ ਲਈ ਬਹੁਤ ਚੰਗੀ ਮੰਨੀ ਜਾਂਦੀ ਹੈ, ਇਸ ਨੂੰ ਦੋ ਘੰਟੇ ਭਿਗੋ ਕੇ ਰੱਖੋ, ਫਿਰ ਇਸ ਨਾਲ ਸਿਰ ਧੋਵੋ, ਵਾਲ ਮੁਲਾਇਮ ਹੋ ਜਾਣਗੇ।
2. ਦਹੀਂ ਵਿੱਚ ਵੇਸਣ ਘੋਲ ਕੇ ਵਾਲਾਂ ਦੀਆਂ ਜੜਾਂ ਵਿੱਚ ਲੱਗਾ ਕੇ ਇੱਕ ਘੰਟੇ ਬਾਅਦ ਸਿਰ ਧੋ ਲਓ। ਇਸ ਨਾਲ ਵਾਲਾਂ ਦੀ ਚਮਕ ਪਰਤ ਆਵੇਗੀ ਅਤੇ ਡੈਂਡਰਫ ਦੀ ਸਮੱਸਿਆ ਤੋਂ ਵੀ ਤੁਹਾਨੂੰ ਛੁਟਕਾਰਾ ਮਿਲੇਗਾ।
3. ਪਿਸੀ ਹੋਈ ਮਹਿੰਦੀ 1 ਕੱਪ, ਥੋੜ੍ਹਾ ਜਿਹਾ ਕਾਫ਼ੀ ਪਾਊਡਰ, 1 ਚਮਚ ਦਹੀਂ, 1 ਚਮਚ ਨਿੰਬੂ ਦਾ ਰਸ, 1 ਚਮਚ ਪਿਸਿਆ ਕੱਥਾ, 1 ਚਮਚ ਆਂਵਲਾ ਚੂਰਨ, 1 ਚਮਚ ਸੁੱਕੇ ਪੁਦੀਨੇ ਦਾ ਚੂਰਨ ਲਓ। ਫਿਰ ਇਨ੍ਹਾਂ ਸਾਰਿਆਂ ਨੂੰ ਮਿਲਾ ਕੇ ਕਰੀਬ ਦੋ ਘੰਟੇ ਰੱਖੋ। ਵਾਲਾਂ ਉੱਤੇ ਘੰਟਾ ਭਰ ਲੱਗਾ ਕੇ ਰੱਖਣ ਦੇ ਬਾਅਦ ਧੋ ਲਓ। ਇਸ ਨਾਲ ਵਾਲ ਮੁਲਾਇਮ ਅਤੇ ਕਾਲੇ ਹੋ ਜਾਣਗੇ।
4. ਨਾਰੀਅਲ ਦੇ ਤੇਲ ਵਿੱਚ ਨਿੰਬੂ ਦਾ ਰਸ ਮਿਲਾ ਕੇ ਵਾਲਾਂ ਦੀਆਂ ਜੜਾਂ ਉੱਤੇ ਲਗਾਉਣ ਨਾਲ ਵਾਲਾਂ ਦਾ ਕੁਵੇਲੇ ਪੱਕਣਾ ਅਤੇ ਝੜਨਾ ਬੰਦ ਹੋ ਜਾਂਦਾ ਹੈ।
5. ਵਾਲਾਂ ਨੂੰ ਚਮਕਦਾਰ ਬਣਾਉਣ ਲਈ ਇੱਕ ਅੰਡੇ ਨੂੰ ਖ਼ੂਬ ਚੰਗੀ ਤਰ੍ਹਾਂ ਫੈਂਟ ਲਓ, ਇਸ ਵਿੱਚ ਇੱਕ ਚਮਚ ਨਾਰੀਅਲ ਦਾ ਤੇਲ, ਇੱਕ ਚਮਚ ਅਰਿੰਡ ਦਾ ਤੇਲ, ਚਮਚ ਭਰ ਗਲਿਸਰੀਨ, ਇੱਕ ਚਮਚ ਸਿਰਕਾ ਅਤੇ ਥੋੜ੍ਹਾ ਜਿਹਾ ਸ਼ਹਿਦ ਮਿਲਾ ਕੇ ਵਾਲਾਂ ਉੱਤੇ ਚੰਗੀ ਤਰ੍ਹਾਂ ਲੱਗਾ ਲਓ। ਦੋ ਘੰਟੇ ਬਾਅਦ ਕੋਸੇ ਪਾਣੀ ਨਾਲ ਧੋ ਲਓ। ਵਾਲ ਇੰਨੇ ਚਮਕਦਾਰ ਹੋ ਜਾਣਗੇ ਜਿੰਨੇ ਕਿਸੇ ਵੀ ਕੰਡੀਸ਼ਨਰ ਨਾਲ ਨਹੀਂ ਹੋ ਸਕਦੇ।
6. ਦਹੀਂ ਵਿੱਚ ਕਾਲੀ ਮਿਰਚ ਦਾ ਚੂਰਨ ਮਿਲਾ ਕੇ ਸਿਰ ਧੋਵੋ। ਅਜਿਹਾ ਹਫ਼ਤੇ ਵਿੱਚ ਦੋ ਵਾਰ ਜ਼ਰੂਰ ਕਰੋ। ਇਸ ਨਾਲ ਜਿੱਥੇ ਵਾਲਾਂ 'ਚੋਂ ਡੈਂਡਰਫ ਖ਼ਤਮ ਹੋਵੇਗੀ, ਉੱਥੇ ਹੀ ਵਾਲ ਮੁਲਾਇਮ, ਕਾਲੇ, ਲੰਬੇ ਅਤੇ ਘਣੇ ਹੋਣਗੇ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904
Check out below Health Tools-
Calculate Your Body Mass Index ( BMI )