ਜੇਕਰ ਤੁਸੀਂ ਵੀ exam time ਰਾਤ ਨੂੰ ਜਾਗਣ ਲਈ ਕੌਫੀ ਦਾ ਸਹਾਰਾ ਲੈਂਦੇ ਹੋ, ਤਾਂ ਜਾਣੋ ਇਸ ਦੇ ਨੁਕਸਾਨ, ਸਿਹਤ 'ਤੇ ਪੈਂਦਾ ਅਸਰ
Health Tips: ਕੀ ਤੁਸੀਂ ਵੀ ਪ੍ਰੀਖਿਆ ਤੋਂ ਪਹਿਲਾਂ ਸਾਰੀ ਰਾਤ ਜਾਗਦੇ ਰਹਿਣ ਲਈ ਕੌਫੀ ਦਾ ਸਹਾਰਾ ਲੈਂਦੇ ਹੋ? ਜੇਕਰ ਹਾਂ, ਤਾਂ ਇਸ ਨੂੰ ਦੁਬਾਰਾ ਕਰਨ ਤੋਂ ਪਹਿਲਾਂ ਜਾਣੋ। ਕੌਫੀ ਦਾ ਸਰੀਰ 'ਤੇ ਕੀ ਪ੍ਰਭਾਵ ਹੁੰਦਾ ਹੈ?
What Happen When You Have Coffee At Night: ਜਦੋਂ ਪ੍ਰੀਖਿਆ ਨੇੜੀ ਹੁੰਦੀ ਹੈ, ਤਾਂ ਨੀਂਦ ਆਪਣੇ ਆਪ ਹੀ ਗਾਇਬ ਹੋ ਜਾਂਦੀ ਹੈ। ਬਾਕੀ ਕਸਰ ਕੌਫੀ ਪੀ ਕੇ ਪੂਰੀ ਕਰ ਲੈਂਦੇ ਹਾਂ ਤਾਂ ਕਿ ਰਾਤ ਨੂੰ ਪੜ੍ਹਾਈ ਕਰਨ ਵੇਲੇ ਨੀਂਦ ਨਾ ਆਵੇ ਤੇ ਤਾਜ਼ਗੀ ਬਣੀ ਰਹੇ। ਪਰ ਇਹ ਜਾਣਨਾ ਵੀ ਬਹੁਤ ਜ਼ਰੂਰੀ ਹੈ ਕਿ ਕੌਫੀ ਪੀਣਾ ਕਿੰਨਾ ਕੁ ਸਹੀ ਹੈ। ਇੰਨਾ ਹੀ ਨਹੀਂ, ਇਹ ਸਮਝਣਾ ਵੀ ਜ਼ਰੂਰੀ ਹੈ ਕਿ ਕੌਫੀ ਦੀ ਵਜ੍ਹਾ ਕਰਕੇ ਤੁਹਾਡੀ ਸਿਹਤ 'ਤੇ ਕੀ ਅਸਰ ਪੈ ਰਿਹਾ ਹੈ। ਜਿਸ ਕੌਫੀ ਨੂੰ ਤੁਸੀਂ ਰਾਤ ਨੂੰ ਜਾਗਣ ਲਈ ਆਪਣਾ ਸਭ ਤੋਂ ਪੱਕਾ ਦੋਸਤ ਮੰਨ ਰਹੇ ਹੋ, ਕੀ ਇਹ ਤੁਹਾਨੂੰ ਨੁਕਸਾਨ ਪਹੁੰਚਾ ਰਹੀ ਹੈ?
ਜ਼ਿਆਦਾ ਮਾਤਰਾ ਵਿੱਚ ਕੌਫੀ ਪੀਣਾ
ਭਾਵੇਂ ਕੌਫੀ ਪੀਣਾ ਇੱਕ ਮਜ਼ਬੂਰੀ ਹੈ ਤਾਂ ਵੀ ਇਸ ਨੂੰ ਸੀਮਤ ਮਾਤਰਾ ਵਿੱਚ ਪੀਣਾ ਜ਼ਰੂਰੀ ਹੈ। ਇੱਕ ਦਿਨ ਵਿੱਚ ਚਾਰ ਕੱਪ ਤੋਂ ਵੱਧ ਕੌਫੀ ਨਹੀਂ ਪੀਓਗੇ ਤਾਂ ਚੰਗਾ ਰਹੇਗਾ। ਬਹੁਤ ਜ਼ਿਆਦਾ ਕੌਫੀ ਪੀਣ ਦੀ ਆਦਤ ਕੁਝ ਸਮੇਂ ਬਾਅਦ ਸਿਰਦਰਦ ਦਾ ਕਾਰਨ ਬਣ ਸਕਦੀ ਹੈ। ਕੌਫੀ ਦਿਲ ਦੀ ਧੜਕਣ 'ਤੇ ਵੀ ਅਸਰ ਪਾਉਂਦੀ ਹੈ ਜੋ ਕਿ ਅਸਾਧਾਰਨ ਹੋ ਸਕਦਾ ਹੈ।
ਸ਼ੱਕਰ ‘ਤੇ ਵੀ ਗੌਰ ਕਰੋ
ਜੇਕਰ ਤੁਸੀਂ ਮਿੱਠੀ ਕੌਫੀ ਪੀਣ ਦੇ ਸ਼ੌਕੀਨ ਹੋ ਤਾਂ ਚੀਨੀ ਦੀ ਮਾਤਰਾ 'ਤੇ ਜ਼ਰੂਰ ਧਿਆਨ ਦਿਓ। ਜ਼ਿਆਦਾ ਸ਼ੂਗਰ ਵਾਲੀ ਕੌਫੀ ਪੀਣਾ ਜਾਂ ਚੀਨੀ ਦਾ ਵਾਰ-ਵਾਰ ਸੇਵਨ ਕਰਨਾ ਵੀ ਨੁਕਸਾਨਦੇਹ ਹੋ ਸਕਦਾ ਹੈ। ਬਹੁਤ ਜ਼ਿਆਦਾ ਚੀਨੀ ਦਾ ਸੇਵਨ ਸਿਹਤ 'ਤੇ ਬੁਰਾ ਪ੍ਰਭਾਵ ਪਾਉਂਦਾ ਹੈ। ਇਸ ਤੋਂ ਇਲਾਵਾ ਜ਼ਿਆਦਾ ਸ਼ੂਗਰ ਦੇ ਕਾਰਨ ਵੀ ਸੁਸਤੀ ਆ ਸਕਦੀ ਹੈ। ਜਿਸ ਦਾ ਪੜ੍ਹਾਈ 'ਤੇ ਅਸਰ ਪੈਂਦਾ ਹੈ।
ਥਕਾਵਟ ਹੋਣ ਦਾ ਡਰ
ਕੌਫੀ ਪੀਣ ਤੋਂ ਤੁਰੰਤ ਬਾਅਦ ਤੁਸੀਂ ਐਨਰਜੀ ਮਹਿਸੂਸ ਕਰ ਸਕਦੇ ਹੋ। ਪਰ ਕੁਝ ਸਮੇਂ ਬਾਅਦ ਇਹ ਅਚਾਨਕ ਇਹ ਐਨਰਜੀ ਤੁਹਾਨੂੰ ਥਕਾ ਵੀ ਸਕਦੀ ਹੈ। ਜੇਕਰ ਨੀਂਦ ਉਡਾਉਣ ਲਈ ਕੌਫੀ ਦਾ ਸੇਵਨ ਜ਼ਿਆਦਾ ਕਰਦੇ ਹੋ ਤਾਂ ਇਸ ਕਰਕੇ ਤੁਹਾਨੂੰ ਜ਼ਿਆਦਾ ਥਕਾਵਟ ਹੋਣ ਅਤੇ ਮੂਡ ਸਵਿੰਗ ਹੋਣ ਦੀ ਸ਼ਿਕਾਇਤ ਵੀ ਹੋ ਸਕਦੀ ਹੈ।
ਇਮਿਊਨ ਸਿਸਟਮ 'ਤੇ ਪ੍ਰਭਾਵ
ਇਹ ਕੌਫੀ ਦਾ ਸਭ ਤੋਂ ਬੁਰਾ ਪ੍ਰਭਾਵ ਹੈ। ਕੌਫੀ 'ਚ ਪਾਇਆ ਜਾਣ ਵਾਲਾ ਕੈਫੀਨ ਤੁਰੰਤ ਆਰਾਮ ਦਿੰਦਾ ਹੈ। ਇਸ ਦਾ ਡੋਪਾਮਾਈਨ ਅਤੇ ਸੇਰਾਟੋਨਿਨ ਸਰੀਰ ਨੂੰ ਆਰਾਮ ਦਿੰਦਾ ਹੈ। ਲੰਬੇ ਸਮੇਂ 'ਚ ਇਹ ਚੀਜ਼ਾਂ ਸਰੀਰ ਦੀ ਇਮਿਊਨਿਟੀ ਨੂੰ ਕਮਜ਼ੋਰ ਬਣਾਉਂਦੀਆਂ ਹਨ। ਇਹ ਭੁੱਖ, ਨੀਂਦ ਅਤੇ ਪਾਚਨ ਨੂੰ ਵੀ ਪ੍ਰਭਾਵਿਤ ਕਰਦਾ ਹੈ।
ਇਹ ਵੀ ਪੜ੍ਹੋ: ਵਾਲਾਂ ਦੀ ਝੜਨ ਦੀ ਸਮੱਸਿਆ ਤੋਂ ਹੋ ਪਰੇਸ਼ਾਨ, ਤਾਂ ਇਸ ਤੇਲ ਦੀ ਕਰੋ ਵਰਤੋਂ, ਵਾਲਾਂ ਨੂੰ ਹੋਵੇਗਾ ਫਾਇਦਾ
Check out below Health Tools-
Calculate Your Body Mass Index ( BMI )