(Source: ECI/ABP News/ABP Majha)
Curd Consume: ਸਾਵਧਾਨ! ਦਹੀਂ ਬਣ ਜਾਂਦਾ 'ਜ਼ਹਿਰ'? ਜਾਣੋਂ ਕਦੋਂ ਖਾਈਏ ਤੇ ਕਦੋਂ ਨਾ ਖਾਈਏ...
When Curd should not to be consumed: ਜ਼ਿਆਦਾਤਰ ਲੋਕ ਆਪਣੇ ਭੋਜਨ ਵਿੱਚ ਦਹੀਂ ਜ਼ਰੂਰ ਲੈਂਦੇ ਹਨ। ਦਹੀਂ ਸਾਡੀ ਸਿਹਤ ਲਈ ਬਹੁਤ ਫਾਇਦੇਮੰਦ ਹੁੰਦਾ ਹੈ। ਅਜਿਹੇ 'ਚ ਬਹੁਤੇ ਘਰਾਂ 'ਚ ਦਹੀਂ ਦੀ
When Curd should not to be consumed: ਜ਼ਿਆਦਾਤਰ ਲੋਕ ਆਪਣੇ ਭੋਜਨ ਵਿੱਚ ਦਹੀਂ ਜ਼ਰੂਰ ਲੈਂਦੇ ਹਨ। ਦਹੀਂ ਸਾਡੀ ਸਿਹਤ ਲਈ ਬਹੁਤ ਫਾਇਦੇਮੰਦ ਹੁੰਦਾ ਹੈ। ਅਜਿਹੇ 'ਚ ਬਹੁਤੇ ਘਰਾਂ 'ਚ ਦਹੀਂ ਦੀ ਵਰਤੋਂ ਨਿਯਮਿਤ ਤੌਰ 'ਤੇ ਕੀਤੀ ਜਾਂਦੀ ਹੈ। ਗਰਮੀਆਂ ਦੇ ਮੌਸਮ 'ਚ ਇਸ ਦੀ ਵਰਤੋਂ ਜ਼ਿਆਦਾ ਹੋ ਜਾਂਦੀ ਹੈ।
ਡਾਕਟਰਾਂ ਮੁਤਾਬਕ ਦਹੀਂ ਵਿੱਚ ਪ੍ਰੋਟੀਨ, ਕੈਲਸ਼ੀਅਮ, ਰਿਬੋਫਲੇਵਿਨ, ਲੈਕਟੋਜ਼, ਆਇਰਨ, ਫਾਸਫੋਰਸ, ਵਿਟਾਮਿਨ ਬੀ6 ਤੇ ਵਿਟਾਮਿਨ ਬੀ12 ਆਦਿ ਪਾਏ ਜਾਂਦੇ ਹਨ, ਜੋ ਸਾਡੀ ਸਿਹਤ ਲਈ ਬਹੁਤ ਫਾਇਦੇਮੰਦ ਹੁੰਦੇ ਹਨ। ਹਾਲਾਂਕਿ ਦਹੀਂ ਦਾ ਸੇਵਨ ਕਰਦੇ ਸਮੇਂ ਕੁਝ ਸਾਵਧਾਨੀਆਂ ਵਰਤਣੀਆਂ ਜ਼ਰੂਰੀ ਹਨ। ਕੁਝ ਸਥਿਤੀਆਂ ਵਿੱਚ ਇਹ ਤੁਹਾਡੀ ਸਿਹਤ ਨੂੰ ਵੀ ਨੁਕਸਾਨ ਪਹੁੰਚਾ ਸਕਦਾ ਹੈ।
ਜਾਣੋ ਕਦੋਂ ਦਹੀਂ ਨਹੀਂ ਖਾਣਾ ਚਾਹੀਦਾ
ਅਕਸਰ ਲੋਕਾਂ ਦੇ ਮਨ ਵਿੱਚ ਇਹ ਦੁਬਿਧਾ ਬਣੀ ਰਹਿੰਦੀ ਹੈ ਕਿ ਕਿਸ ਮੌਸਮ ਵਿੱਚ ਦਹੀਂ ਖਾਣਾ ਸਹੀ ਹੈ। ਕਦੋਂ ਖਾਣਾ ਸਹੀ ਹੈ ਤੇ ਕਿਸ ਬਿਮਾਰੀ ਵਿੱਚ ਇਸ ਨੂੰ ਨਹੀਂ ਖਾਣਾ ਚਾਹੀਦਾ। ਆਓ ਦਹੀਂ ਬਾਰੇ ਕੁਝ ਅਹਿਮ ਗੱਲਾਂ ਜਾਣਦੇ ਹਾਂ....
1. ਬਾਸੀ ਜਾਂ ਖੱਟਾ ਦਹੀਂ ਨਹੀਂ ਖਾਣਾ ਚਾਹੀਦਾ।
2. ਰਾਤ ਨੂੰ ਦਹੀਂ ਜਾਂ ਮੱਖਣ ਨਹੀਂ ਲੈਣਾ ਚਾਹੀਦਾ।
3. ਮਾਸਾਹਾਰੀ ਭੋਜਨ ਨਾਲ ਦਹੀਂ ਨਹੀਂ ਖਾਣਾ ਚਾਹੀਦਾ।
4. ਕਬਜ਼ ਦੀ ਸਮੱਸਿਆ ਹੋਵੇ ਤਾਂ ਦਹੀਂ ਦੀ ਥਾਂ ਮੱਖਣ ਦੀ ਵਰਤੋਂ ਕਰਨੀ ਚਾਹੀਦੀ ਹੈ।
5. ਜ਼ੁਕਾਮ, ਖੰਘ ਜਾਂ ਬਲਗਮ ਹੋਣ 'ਤੇ ਦਹੀਂ ਨਾ ਖਾਓ।
6. ਜੇਕਰ ਤੁਹਾਨੂੰ ਦਮੇ ਜਾਂ ਸਾਹ ਦੀ ਸਮੱਸਿਆ ਹੈ ਤਾਂ ਦਹੀਂ ਨੂੰ ਸਾਵਧਾਨੀ ਨਾਲ ਖਾਓ।
7. ਚਮੜੀ ਦੇ ਰੋਗ ਹੋਣ 'ਤੇ ਦਹੀਂ ਦੀ ਵਰਤੋਂ ਡਾਕਟਰ ਦੀ ਸਲਾਹ ਤੋਂ ਬਾਅਦ ਹੀ ਕਰੋ।
8. ਸਰੀਰ 'ਚ ਕਿਤੇ ਵੀ ਸੋਜ ਹੋਏ ਤਾਂ ਦਹੀਂ ਨਾ ਖਾਓ, ਨਹੀਂ ਤਾਂ ਸੋਜ ਵਧ ਸਕਦੀ ਹੈ।
9. ਦਹੀਂ ਨੂੰ ਗਰਮ ਕਰਕੇ ਨਹੀਂ ਖਾਣਾ ਚਾਹੀਦਾ।
10. ਬਸੰਤ ਰੁੱਤ ਵਿੱਚ ਦਹੀਂ ਦਾ ਸੇਵਨ ਨਹੀਂ ਕਰਨਾ ਚਾਹੀਦਾ।
ਕਿਸ ਮੌਸਮ 'ਚ ਦਹੀਂ ਖਾਣਾ ਤੇ ਕਿਸ ਮੌਸਮ 'ਚ ਨਹੀਂ ਖਾਣਾ ਚਾਹੀਦਾ?
ਇੱਕ ਆਮ ਧਾਰਨਾ ਹੈ ਕਿ ਬਰਸਾਤ ਦੇ ਮੌਸਮ ਵਿੱਚ ਦਹੀਂ ਦਾ ਸੇਵਨ ਨਹੀਂ ਕਰਨਾ ਚਾਹੀਦਾ, ਪਰ 16ਵੀਂ ਸਦੀ ਦੇ ਵਣੌਸ਼ਧੀ ਗ੍ਰੰਥ ਭਵਪ੍ਰਕਾਸ਼ ਵਿੱਚ ਦਹੀਂ ਖਾਣ ਨੂੰ ਬਰਸਾਤ ਤੇ ਗਰਮੀਆਂ ਵਿੱਚ ਲਾਭਦਾਇਕ ਦੱਸਿਆ ਗਿਆ ਹੈ। ਸਰਦੀਆਂ ਵਿੱਚ ਖਾਣ ਦੀ ਮਨਾਹੀ ਹੈ। ਦਹੀਂ ਠੰਢਾ ਤੇ ਭਾਰਾ ਹੁੰਦਾ ਹੈ। ਇਸ ਲਈ ਸਰਦੀਆਂ ਦੇ ਮੌਸਮ ਵਿਚ ਇਸ ਨੂੰ ਖਾਣ ਨਾਲ ਮਾਸਪੇਸ਼ੀਆਂ ਤੇ ਨਸਾਂ ਵਿੱਚ ਰੁਕਾਵਟ ਪੈਦਾ ਹੋ ਜਾਂਦੀ ਹੈ। ਇਸ ਨਾਲ ਦਿਮਾਗੀ ਪ੍ਰਣਾਲੀ ਤੇ ਚੇਤਨਾ ਕਮਜ਼ੋਰ ਹੋ ਸਕਦੀ ਹੈ। ਇਸ ਕਾਰਨ ਵਿਅਕਤੀ ਵਿੱਚ ਥਕਾਵਟ, ਨੀਂਦ ਤੇ ਆਲਸ ਵਰਗੇ ਲੱਛਣ ਹੋਣ ਲੱਗਦੇ ਹਨ।
ਰਾਤ ਦੇ ਖਾਣੇ ਵਿੱਚ ਦਹੀਂ ਸ਼ਾਮਲ ਨਾ ਕਰੋ
ਆਯੁਰਵੇਦ ਮਾਹਿਰਾਂ ਅਨੁਸਾਰ ਦੁਪਹਿਰ 2-3 ਵਜੇ ਤੋਂ ਪਹਿਲਾਂ ਦਹੀਂ ਖਾਣਾ ਫਾਇਦੇਮੰਦ ਮੰਨਿਆ ਜਾਂਦਾ ਹੈ। ਰਾਤ ਦੇ ਖਾਣੇ ਵਿੱਚ ਦਹੀਂ ਨਹੀਂ ਖਾਣਾ ਚਾਹੀਦਾ। ਰਾਤ ਦੇ ਖਾਣੇ 'ਚ ਇਸ ਦਾ ਸੇਵਨ ਕਰਨ ਨਾਲ ਫੇਫੜਿਆਂ 'ਚ ਇਨਫੈਕਸ਼ਨ, ਖੰਘ ਤੇ ਜ਼ੁਕਾਮ ਦੇ ਨਾਲ-ਨਾਲ ਜੋੜਾਂ ਦੀ ਸਮੱਸਿਆ ਦਾ ਖਤਰਾ ਵਧ ਜਾਂਦਾ ਹੈ।
Check out below Health Tools-
Calculate Your Body Mass Index ( BMI )