Health News: ਆਖਰ ਕਿਉਂ ਆਉਂਦੀ ਹਿਚਕੀ? ਸਿਹਤ ਲਈ ਚੰਗੀ ਜਾਂ ਫਿਰ ਮਾੜੀ, ਜਾਣੋ ਰਾਹਤ ਪਾਉਣ ਦਾ ਕਾਰਗਾਰ ਤਰੀਕਾ
Hiccup Causes: ਜਦੋਂ ਵੀ ਸਾਨੂੰ ਹਿਚਕੀ ਆਉਂਦੀ ਹੈ ਤਾਂ ਅਸੀਂ ਸੋਚਦੇ ਹਾਂ ਕਿ ਕੋਈ ਸਾਨੂੰ ਯਾਦ ਕਰ ਰਿਹਾ ਹੈ ਪਰ ਜੇਕਰ ਇਹ ਬਹੁਤ ਜ਼ਿਆਦਾ ਹੋ ਜਾਵੇ ਤਾਂ ਬਹੁਤ ਚਿੜਚਿੜਾ ਮਹਿਸੂਸ ਹੋਣ ਲੱਗਦਾ ਹੈ।
Hiccup Causes: ਜਦੋਂ ਵੀ ਸਾਨੂੰ ਹਿਚਕੀ ਆਉਂਦੀ ਹੈ ਤਾਂ ਅਸੀਂ ਸੋਚਦੇ ਹਾਂ ਕਿ ਕੋਈ ਸਾਨੂੰ ਯਾਦ ਕਰ ਰਿਹਾ ਹੈ ਪਰ ਜੇਕਰ ਇਹ ਬਹੁਤ ਜ਼ਿਆਦਾ ਹੋ ਜਾਵੇ ਤਾਂ ਬਹੁਤ ਚਿੜਚਿੜਾ ਮਹਿਸੂਸ ਹੋਣ ਲੱਗਦਾ ਹੈ। ਵੈਸੇ ਤਾਂ ਹਿਚਕੀ ਕਾਫੀ ਆਮ ਗੱਲ ਹੈ ਪਰ ਜੇਕਰ ਜ਼ਿਆਦਾ ਵਾਰ ਆਉਣੀ ਸ਼ੁਰੂ ਹੋ ਜਾਵੇ ਤਾਂ ਮੁਸ਼ਕਲ ਹੋ ਜਾਂਦੀ ਹੈ। ਕਈ ਵਾਰ ਹਿਚਕੀ ਇੱਕ ਜਾਂ ਦੋ ਵਾਰ ਆਉਣ ਤੋਂ ਬਾਅਦ ਖਤਮ ਹੋ ਜਾਂਦੀ ਹੈ, ਪਰ ਕਈ ਵਾਰੀ ਹਿਚਕੀ ਲੰਬੇ ਸਮੇਂ ਤੱਕ ਪ੍ਰੇਸ਼ਾਨ ਕਰਦੀ ਹੈ। ਆਓ ਜਾਣਦੇ ਹਾਂ ਹਿਚਕੀ ਕਿਉਂ ਆਉਂਦੀ ਹੈ?
ਹਿਚਕੀ ਕਿਉਂ ਆਉਂਦੀ ਹੈ?
ਦਿਲ ਤੇ ਫੇਫੜਿਆਂ ਨੂੰ ਪੇਟ ਤੋਂ ਵੱਖ ਕਰਨ ਵਾਲੀ ਮਾਸਪੇਸ਼ੀ ਡਾਇਆਫ੍ਰਾਮ ਹੈ। ਸਾਹ ਲੈਣ ਦੌਰਾਨ ਇਸ ਮਾਸਪੇਸ਼ੀ ਦੀ ਮਹੱਤਵਪੂਰਨ ਭੂਮਿਕਾ ਹੁੰਦੀ ਹੈ। ਜਦੋਂ ਹਵਾ ਦੀ ਪਾਈਪ ਵਿੱਚ ਸੰਕੁਚਨ ਹੁੰਦਾ ਹੈ, ਤਾਂ ਸਾਡੇ ਫੇਫੜਿਆਂ ਵਿੱਚ ਹਵਾ ਲਈ ਇੱਕ ਵੱਖਰੀ ਥਾਂ ਬਣ ਜਾਂਦੀ ਹੈ। ਜਦੋਂ ਕਿਸੇ ਕਾਰਨ ਡਾਇਆਫ੍ਰਾਮ ਮਾਸਪੇਸ਼ੀ ਦਾ ਸੰਕੁਚਨ ਬਾਹਰੋਂ ਸ਼ੁਰੂ ਹੋ ਜਾਂਦਾ ਹੈ ਤਾਂ ਸਾਨੂੰ ਹਿਚਕੀ ਆਉਣ ਲੱਗਦੀ ਹੈ।
ਹਿਚਕੀ ਦਾ ਕਾਰਨ?
1. ਘਬਰਾਹਟ ਦੇ ਕਾਰਨ
2. ਤਣਾਅ ਦੇ ਕਾਰਨ
3. ਕਦੇ-ਕਦਾਈਂ ਜ਼ਿਆਦਾ ਉਤੇਜਿਤ ਹੋਣ 'ਤੇ ਹਿਚਕੀ ਲੱਗ ਸਕਦੀ ਹੈ।
4. ਹਿਚਕੀ ਹਵਾ ਦੇ ਤਾਪਮਾਨ ਵਿੱਚ ਤਬਦੀਲੀ ਕਾਰਨ ਵੀ ਹੋ ਸਕਦੀ ਹੈ।
5. ਬਿਨਾਂ ਚਬਾਏ ਭੋਜਨ ਖਾਣ ਨਾਲ ਵੀ ਹਿਚਕੀ ਆ ਸਕਦੀ ਹੈ।
6. ਮਸਾਲੇਦਾਰ ਭੋਜਨ ਵੀ ਹਿਚਕੀ ਦਾ ਕਾਰਨ ਬਣ ਸਕਦਾ ਹੈ।
7. ਹਿਚਕੀ ਖਰਾਬ ਪਾਚਨ ਕਾਰਨ ਵੀ ਹੋ ਸਕਦੀ ਹੈ।
ਹਿਚਕੀ ਨੂੰ ਰੋਕਣ ਲਈ ਘਰੇਲੂ ਨੁਸਖੇ
1. ਹਿਚਕੀ ਨੂੰ ਰੋਕਣ ਲਈ ਇੱਕ ਗਲਾਸ ਕੋਸਾ ਪਾਣੀ ਲਵੋ। ਇਸ ਵਿੱਚ ਕੁਝ ਪੁਦੀਨੇ ਦੀਆਂ ਪੱਤੀਆਂ, ਨਿੰਬੂ ਦਾ ਰਸ ਤੇ ਇੱਕ ਚੁਟਕੀ ਨਮਕ ਪਾਓ। ਇਸ ਪਾਣੀ ਨੂੰ ਪੀਣ ਨਾਲ ਤੁਹਾਨੂੰ ਗੈਸ ਤੋਂ ਰਾਹਤ ਮਿਲੇਗੀ ਤੇ ਹਿਚਕੀ ਵੀ ਬੰਦ ਹੋ ਜਾਵੇਗੀ।
2. ਇੱਕ ਚੌਥਾਈ ਹੀਂਗ ਪਾਊਡਰ ਲੈ ਕੇ ਅੱਧਾ ਚਮਚ ਮੱਖਣ ਦੇ ਨਾਲ ਮਿਲਾ ਕੇ ਖਾਓ। ਇਸ ਨੂੰ ਖਾਣ ਨਾਲ ਹਿਚਕੀ ਬੰਦ ਹੋ ਜਾਂਦੀ ਹੈ।
3. ਸੁੱਕੇ ਅਦਰਕ ਤੇ ਆਂਵਲੇ ਦਾ ਪਾਊਡਰ ਮਿਲਾ ਕੇ ਪਾਣੀ ਨਾਲ ਇੱਕ ਚਮਚ ਖਾਓ। ਇਸ ਨਾਲ ਵੀ ਆਰਾਮ ਮਿਲੇਗਾ।
4. ਜੇਕਰ ਤੁਹਾਨੂੰ ਜ਼ਿਆਦਾ ਹਿਚਕੀ ਆ ਰਹੀ ਹੈ ਤਾਂ ਨਿੰਬੂ ਦਾ ਟੁਕੜਾ ਚੂਸ ਲਓ। ਇਸ ਨਾਲ ਕਾਫੀ ਰਾਹਤ ਮਿਲਦੀ ਹੈ।
5. ਇਲਾਇਚੀ ਦਾ ਪਾਣੀ ਹਿਚਕੀ ਨੂੰ ਰੋਕਣ ਲਈ ਬਹੁਤ ਕਾਰਗਰ ਹੈ। ਦੋ ਇਲਾਇਚੀਆਂ ਨੂੰ ਪਾਣੀ 'ਚ ਉਬਾਲ ਲਓ ਤੇ ਫਿਰ ਉਸ ਪਾਣੀ ਨੂੰ ਪੀਓ।
6. ਸ਼ਹਿਦ ਖਾਣ ਨਾਲ ਵੀ ਹਿਚਕੀ ਨੂੰ ਕੰਟਰੋਲ ਕੀਤਾ ਜਾ ਸਕਦਾ ਹੈ।
Check out below Health Tools-
Calculate Your Body Mass Index ( BMI )