Belly reason: ਕੀ ਤੁਸੀਂ ਵੀ ਖਾਣਾ ਖਾਣ ਤੋਂ ਬਾਅਦ ਢਿੱਡ 'ਤੇ ਫੇਰਦੇ ਹੋ ਹੱਥ, ਤਾਂ ਅੱਜ ਹੀ ਛੱਡ ਦਿਓ ਇਹ ਆਦਤ, ਨਹੀਂ ਤਾਂ ਤੁਹਾਡਾ ਪੇਟ...
Belly Reason: ਖ਼ਰਾਬ ਖਾਣ-ਪੀਣ ਤੇ ਜੀਰੋ ਫਿਜਿਕਲ ਐਕਟੀਵਿਟੀ ਕਰਕੇ ਅੱਜਕੱਲ੍ਹ ਸਰੀਰ ਦਾ ਢਾਂਚਾ ਵਿਗੜਦਾ ਜਾ ਰਿਹਾ ਹੈ।
Belly Reason: ਵਧਿਆ ਹੋਇਆ ਪੇਟ ਪਰਸਨੈਲਿਟੀ ਨੂੰ ਵਿਗਾੜ ਦਿੰਦਾ ਹੈ। ਇਸ ਕਰਕੇ ਇਦਾਂ ਲੱਗਦਾ ਹੈ ਕਿ ਪੂਰੇ ਸਰੀਰ ਦੀ ਬਣਤਰ ਹੀ ਬਦਲ ਗਈ ਹੈ। ਇਸ ਨਾਲ ਨਾ ਸਿਰਫ ਲੁੱਕ ਖਰਾਬ ਹੁੰਦੀ ਹੈ, ਸਗੋਂ ਕਈ ਬਿਮਾਰੀਆਂ ਵੀ ਫੈਲਣ ਲੱਗ ਜਾਂਦੀਆਂ ਹਨ। ਕਈ ਲੋਕ ਖਾਣਾ ਖਾਣ ਤੋਂ ਬਾਅਦ ਪੇਟ 'ਤੇ ਹੱਥ ਫੇਰਦੇ ਹਨ। ਕਿਹਾ ਜਾਂਦਾ ਹੈ ਕਿ ਅਜਿਹਾ ਕਰਨ ਨਾਲ ਢਿੱਡ ਤੇਜ਼ੀ ਨਾਲ ਬਾਹਰ ਆ ਜਾਂਦਾ ਹੈ। ਪਰ ਕੀ ਇਹ ਗੱਲ ਸੱਚ ਹੈ। ਕੀ ਸੱਚਮੁੱਚ ਪੇਟ 'ਤੇ ਹੱਥ ਫੇਰਨ ਨਾਲ ਢਿੱਡ ਬਾਹਰ ਆਉਣਾ ਸ਼ੁਰੂ ਹੋ ਜਾਂਦਾ ਹੈ? ਆਓ ਜਾਣਦੇ ਹਾਂ...
ਕੀ ਪੇਟ ‘ਤੇ ਹੱਥ ਫੇਰਨ ਕਰਕੇ ਬਾਹਰ ਆਉਂਦਾ ਪੇਟ
ਜਦੋਂ ਮਾਹਰਾਂ ਨੂੰ ਇਸ ਬਾਰੇ ਸਵਾਲ ਪੁੱਛਿਆ ਗਿਆ ਤਾਂ ਉਨ੍ਹਾਂ ਨੇ ਇਸ ਤੋਂ ਸਾਫ਼ ਇਨਕਾਰ ਕਰ ਦਿੱਤਾ। ਉਨ੍ਹਾਂ ਦਾ ਕਹਿਣਾ ਹੈ ਕਿ ਪੇਟ ‘ਤੇ ਹੱਥ ਫੇਰਨ ਨਾਲ ਕੋਈ ਨੁਕਸਾਨ ਨਹੀਂ ਹੁੰਦਾ। ਢਿੱਡ ਵਧਣ ਦਾ ਮੁੱਖ ਕਾਰਨ (ਬੇਲੀ ਰੀਜ਼ਨ) ਖਾਣ-ਪੀਣ ਹੁੰਦਾ ਹੈ। ਜੇਕਰ ਸਰੀਰਕ ਗਤੀਵਿਧੀ, ਕਸਰਤ ਘੱਟ ਹੋਵੇ ਅਤੇ ਖਾਣਾ ਪੀਣਾ ਜ਼ਿਆਦਾ ਹੋਵੇ ਤਾਂ ਇਸ ਦਾ ਸਿੱਧਾ ਅਸਰ ਪੇਟ 'ਤੇ ਹੀ ਪੈਂਦਾ ਹੈ। ਇਸ ਲਈ ਹੈਲਥੀ ਲਾਈਫਸਟਾਈਲ ਅਤੇ ਸਿਹਤਮੰਦ ਖੁਰਾਕ ਨੂੰ ਸਾਡੀ ਰੋਜ਼ਾਨਾ ਰੁਟੀਨ ਦਾ ਹਿੱਸਾ ਬਣਾਉਣਾ ਚਾਹੀਦਾ ਹੈ।
ਢਿੱਡ ‘ਤੇ ਹੱਥ ਫੇਰਨ ਦਾ ਕਾਰਨ
ਅਕਸਰ ਲੋਕ ਖਾਣਾ ਖਾਣ ਤੋਂ ਬਾਅਦ ਆਪਣੇ ਪੇਟ 'ਤੇ ਹੱਥ ਫੇਰਦੇ ਹਨ। ਜਿਨ੍ਹਾਂ ਦੀ ਤੋਂਦ ਪਹਿਲਾਂ ਤੋਂ ਹੀ ਬਾਹਰ ਹੁੰਦੀ ਹੈ, ਉਨ੍ਹਾਂ ਵਿੱਚ ਇਹ ਜ਼ਿਆਦਾ ਦੇਖਣ ਨੂੰ ਮਿਲਦੀ ਹੈ। ਇਹ ਇੱਕ ਤਰ੍ਹਾਂ ਦਾ ਸੰਕੇਤ ਹੋ ਸਕਦਾ ਹੈ ਕਿ ਸਰੀਰ ਸਿਹਤਮੰਦ ਨਹੀਂ ਰਿਹਾ ਹੈ। ਇਸ ਦੇ ਲਈ ਸਹੀ ਡਾਈਟ ਅਤੇ ਕਸਰਤ ਦੀ ਲੋੜ ਹੈ। ਥੋੜਾ ਜਿਹਾ ਆਲਸ ਸਰੀਰ ਨੂੰ ਬਿਮਾਰ ਬਣਾ ਸਕਦਾ ਹੈ। ਕੁਝ ਲੋਕ ਇਹ ਵੀ ਮੰਨਦੇ ਹਨ ਕਿ ਪੇਟ 'ਤੇ ਹੱਥ ਫੇਰਨ ਨਾਲ ਮਾਸਪੇਸ਼ੀਆਂ ਢਿੱਲੀਆਂ ਹੋ ਜਾਂਦੀਆਂ ਹਨ ਅਤੇ ਚਰਬੀ ਜੰਮ ਜਾਂਦੀ ਹੈ, ਜਿਸ ਕਾਰਨ ਢਿੱਡ ਬਾਹਰ ਨਿਕਲ ਜਾਂਦਾ ਹੈ। ਹਾਲਾਂਕਿ, ਇਸ ਦਲੀਲ ਵਿੱਚ ਕੋਈ ਸੱਚਾਈ ਨਹੀਂ ਹੈ।
ਢਿੱਡ ਨੂੰ ਅੰਦਰ ਕਰਨ ਦੇ ਉਪਾਅ
ਹੈਲਥੀ ਖਾਣ-ਪੀਣ ਰੱਖੋ
ਰੋਜ਼ ਵਰਕਆਊਟ ਕਰੋ
ਬਾਹਰ ਦੀਆਂ ਚੀਜ਼ਾਂ ਤੇ ਤਲੀਆਂ ਹੋਈਆਂ ਖਾਣ ਤੋਂ ਬਚੋ
ਖਾਣਾ ਖਾਣ ਤੋਂ ਤੁਰੰਤ ਬਾਅਦ ਲੇਟਣ ਨਾ ਜਾਓ
ਥੋੜੀ ਦੇਰ ਵਾਕ ਕਰੋ
ਹੈਲਥੀ ਲਾਈਫਸਟਾਈਲ ਅਪਣਾਓ
ਇਹ ਵੀ ਪੜ੍ਹੋ: Causes of cancer: ਇਹ ਭੋਜਨ ਖਾਣ ਨਾਲ ਕੈਂਸਰ ਦਾ ਸਭ ਤੋਂ ਵੱਧ ਖ਼ਤਰਾ, ਭੁੱਲ ਕੇ ਵੀ ਨਾ ਕਰੋ ਸੇਵਨ
Check out below Health Tools-
Calculate Your Body Mass Index ( BMI )