Causes of cancer: ਇਹ ਭੋਜਨ ਖਾਣ ਨਾਲ ਕੈਂਸਰ ਦਾ ਸਭ ਤੋਂ ਵੱਧ ਖ਼ਤਰਾ, ਭੁੱਲ ਕੇ ਵੀ ਨਾ ਕਰੋ ਸੇਵਨ
Causes of cancer: ਕੈਂਸਰ ਵਿਸ਼ਵ ਭਰ ਵਿੱਚ ਇੱਕ ਵੱਡੀ ਸਿਹਤ ਚੁਣੌਤੀ ਹੈ। ਕੈਂਸਰ ਦੇ ਮਾਮਲਿਆਂ ਵਿੱਚ ਹਾਲ ਹੀ ਦੇ ਸਾਲਾਂ ਵਿੱਚ ਤੇਜ਼ੀ ਨਾਲ ਵਾਧਾ ਹੋਇਆ ਹੈ, ਜੋ ਮਰਦਾਂ ਤੇ ਔਰਤਾਂ ਦੋਵਾਂ ਨੂੰ ਬਰਾਬਰ ਪ੍ਰਭਾਵਿਤ ਕਰ ਰਿਹਾ ਹੈ।
Causes of cancer: ਕੈਂਸਰ ਵਿਸ਼ਵ ਭਰ ਵਿੱਚ ਇੱਕ ਵੱਡੀ ਸਿਹਤ ਚੁਣੌਤੀ ਹੈ। ਕੈਂਸਰ ਦੇ ਮਾਮਲਿਆਂ ਵਿੱਚ ਹਾਲ ਹੀ ਦੇ ਸਾਲਾਂ ਵਿੱਚ ਤੇਜ਼ੀ ਨਾਲ ਵਾਧਾ ਹੋਇਆ ਹੈ, ਜੋ ਮਰਦਾਂ ਤੇ ਔਰਤਾਂ ਦੋਵਾਂ ਨੂੰ ਬਰਾਬਰ ਪ੍ਰਭਾਵਿਤ ਕਰ ਰਿਹਾ ਹੈ। ਅੱਜ ਦੀ ਭੱਜ-ਦੌੜ ਭਰੀ ਜ਼ਿੰਦਗੀ ਵਿੱਚ ਡੱਬਾਬੰਦ ਭੋਜਨ (ਅਲਟਰਾ ਪ੍ਰੋਸੈਸਡ ਭੋਜਨ) ਦਾ ਚਲਣ ਕਾਫੀ ਵੱਧ ਗਿਆ ਹੈ। ਇਨ੍ਹਾਂ ਖਾਧ ਪਦਾਰਥਾਂ ਨੇ ਇਨਸਾਨਾਂ ਦੀ ਰੁਝੇਵਿਆਂ ਭਰੀ ਜ਼ਿੰਦਗੀ ਨੂੰ ਆਸਾਨ ਤਾਂ ਬਣਾ ਦਿੱਤਾ ਹੈ ਪਰ ਵਿਗਿਆਨੀਆਂ ਨੇ ਨਵੀਂ ਖੋਜ 'ਚ ਪਾਇਆ ਹੈ ਕਿ ਇਨ੍ਹਾਂ ਦਾ ਜ਼ਿਆਦਾ ਸੇਵਨ ਕੈਂਸਰ ਹੋਣ ਦਾ ਖਤਰਾ ਵਧਾ ਸਕਦਾ ਹੈ।
ਖੋਜ ਅਨੁਸਾਰ, ਪੈਕ ਕੀਤੇ ਅਨਾਜ ਨੂੰ ਉਨ੍ਹਾਂ ਦੇ ਉਤਪਾਦਨ ਦੌਰਾਨ ਬਹੁਤ ਜ਼ਿਆਦਾ ਪ੍ਰੋਸੈਸ ਕੀਤਾ ਜਾਂਦਾ ਹੈ। ਇਨ੍ਹਾਂ ਚੀਜ਼ਾਂ ਵਿੱਚ ਨਮਕ, ਚਰਬੀ, ਖੰਡ ਦੀ ਮਾਤਰਾ ਜ਼ਿਆਦਾ ਹੁੰਦੀ ਹੈ ਤੇ ਇਨ੍ਹਾਂ ਵਿੱਚ ਨਕਲੀ ਪਦਾਰਥ ਪਾਏ ਜਜਾਂਦੇ ਹਨ। ਇਹ ਅਧਿਐਨ ਇੰਪੀਰੀਅਲ ਕਾਲਜ, ਲੰਡਨ ਦੇ ਖੋਜਕਰਤਾਵਾਂ ਨੇ ਕੀਤਾ ਹੈ। ਇਸ ਬਾਰੇ ਲੰਡਨ ਕਾਲਜ ਦੇ ਪ੍ਰੋ. ਐਗਟਰ ਵੈਮੋਸ ਨੇ ਕਿਹਾ ਕਿ ਡੱਬਾਬੰਦਭੋਜਨ ਮੋਟਾਪੇ, ਟਾਈਪ-2 ਸ਼ੂਗਰ ਤੇ ਦਿਲ ਦੀਆਂ ਬਿਮਾਰੀਆਂ ਨੂੰ ਵੀ ਸੱਦਾ ਦਿੰਦਾ ਹੈ।
ਇਹ ਵੀ ਪੜ੍ਹੋ: Immunity Booster Tips: ਜੇਕਰ ਸਵੇਰੇ ਉੱਠ ਕੇ ਨਹੀਂ ਪੀਂਦੇ ਹੋ ਕੋਸਾ ਪਾਣੀ, ਤਾਂ ਲੱਗ ਸਕਦੀਆਂ ਇਹ ਗੰਭੀਰ ਬਿਮਾਰੀਆਂ, ਅੱਜ ਹੀ ਸ਼ੁਰੂ...
ਕੈਂਸਰ ਦੇ ਮਾਮਲਿਆਂ ਵਿੱਚ ਦੋ ਫੀਸਦੀ ਵਾਧਾ
ਖੋਜਕਰਤਾਵਾਂ ਨੇ ਕਿਹਾ ਕਿ ਅਲਟਰਾ ਪ੍ਰੋਸੈਸਡ ਫੂਡਜ਼ ਵਿੱਚ 10 ਪ੍ਰਤੀਸ਼ਤ ਦੇ ਵਾਧੇ ਨਾਲ ਕੈਂਸਰ ਵਿੱਚ ਦੋ ਪ੍ਰਤੀਸ਼ਤ ਵਾਧਾ ਹੋਇਆ ਹੈ। ਇਸ ਦੇ ਨਾਲ ਹੀ ਬੱਚੇਦਾਨੀ ਦੇ ਕੈਂਸਰ ਲਈ 19 ਫੀਸਦੀ ਦਾ ਵਾਧਾ ਦਰਜ ਕੀਤਾ ਗਿਆ। ਖੋਜ ਅਨੁਸਾਰ ਡੱਬਾਬੰਦ ਭੋਜਨ ਦੇ ਸੇਵਨ ਵਿੱਚ 10 ਪ੍ਰਤੀਸ਼ਤ ਵਾਧੇ ਦੇ ਨਤੀਜੇ ਵਜੋਂ ਕੈਂਸਰ ਨਾਲ ਮੌਤ ਦਰ ਵਿੱਚ 6 ਪ੍ਰਤੀਸ਼ਤ ਵਾਧਾ ਹੋਇਆ ਹੈ। ਛਾਤੀ ਦੇ ਕੈਂਸਰ ਵਿੱਚ 16 ਪ੍ਰਤੀਸ਼ਤ ਤੇ ਬੱਚੇਦਾਨੀ ਦੇ ਕੈਂਸਰ ਵਿੱਚ 30 ਪ੍ਰਤੀਸ਼ਤ ਵਾਧਾ ਹੋਇਆ ਹੈ।
10 ਸਾਲਾਂ ਲਈ ਸਿਹਤ ਦੀ ਨਿਗਰਾਨੀ ਕੀਤੀ
ਇਹ ਅਧਿਐਨ ਜਰਨਲ ਈ-ਕਲੀਨਿਕਲ ਮੈਡੀਸਨ ਵਿੱਚ ਪ੍ਰਕਾਸ਼ਿਤ ਕੀਤਾ ਗਿਆ ਹੈ। ਵਿਗਿਆਨੀਆਂ ਨੇ ਦੋ ਮਿਲੀਅਨ ਮੱਧ ਉਮਰ ਦੇ ਬਾਲਗ ਭਾਗੀਦਾਰਾਂ ਤੋਂ ਖੁਰਾਕ ਸਬੰਧੀ ਜਾਣਕਾਰੀ ਇਕੱਠੀ ਕੀਤੀ। ਲਗਪਗ 10 ਸਾਲਾਂ ਦੀ ਮਿਆਦ ਵਿੱਚ ਭਾਗੀਦਾਰਾਂ ਦੀ ਸਿਹਤ ਦੀ ਨਿਗਰਾਨੀ ਕੀਤੀ ਗਈ। ਖੋਜ ਵਿੱਚ ਪਾਇਆ ਗਿਆ ਕਿ ਅਲਟਰਾ ਪ੍ਰੋਸੈਸਡ ਫੂਡ34 ਹੋਰ ਖਤਰਿਆਂ ਦੇ ਨਾਲ-ਨਾਲ ਕੈਂਸਰ ਹੋਣ ਦੇ ਖਤਰੇ ਨੂੰ ਵਧਾਉਂਦਾ ਹੈ।
ਇਹ ਵੀ ਪੜ੍ਹੋ: If chewing gum enters child's stomach: ਜੇ ਗਲਤੀ ਨਾਲ ਵੀ ਬੱਚੇ ਦੇ ਪੇਟ 'ਚ ਚਲੀ ਜਾਏ ਚਿਊਇੰਗਮ ਤਾਂ ਕੀ ਹੋਵੇਗਾ? ਜਾਣੋ ਕਿੰਨਾ ਖਤਰਨਾਕ
Check out below Health Tools-
Calculate Your Body Mass Index ( BMI )