ਤੁਹਾਨੂੰ ਵੀ ਵਾਰ-ਵਾਰ ਲੱਗਦੀ ਪਿਆਸ? ਭੁੱਲ ਕੇ ਵੀ ਨਾ ਕਰਿਓ ਨਜ਼ਰਅੰਦਾਜ਼, ਕਿਤੇ ਇਹ ਵੱਡੀ ਬਿਮਾਰੀ ਦਾ ਅਲਾਰਮ ਤਾਂ ਨਹੀਂ
ਵਾਰ-ਵਾਰ ਪਿਆਸ ਲੱਗਣਾ ਸਿਰਫ਼ ਗਰਮੀ ਦੀ ਵਜ੍ਹਾ ਨਹੀਂ, ਸਗੋਂ ਕਈ ਬਿਮਾਰੀਆਂ ਦਾ ਅਲਾਰਮ ਹੋ ਸਕਦਾ ਹੈ। ਇਸ ਲਈ ਜੇਕਰ ਤੁਹਾਨੂੰ ਵੀ ਲਗਾਤਾਰ ਵਾਰ-ਵਾਰ ਪਿਆਸ ਲੱਗਦੀ ਹੈ ਤਾਂ ਇਸ ਨੂੰ ਨਜ਼ਰਅੰਦਾਜ਼ ਨਾ ਕਰੋ, ਸਮਾਂ ਰਹਿੰਦਿਆਂ ਹੀ ਟੈਸਟ ਅਤੇ ਇਲਾਜ ਕਰਾ ਲਓ।

Excessive Thirst Health Issues : ਪਿਆਸ ਲੱਗਣਾ ਇੱਕ ਆਮ ਗੱਲ ਹੈ। ਗਰਮੀਆਂ ਦੇ ਮੌਸਮ ਵਿੱਚ ਤੁਹਾਨੂੰ ਵਾਰ-ਵਾਰ ਕੁਝ ਨਾ ਕੁਝ ਪੀਣ ਦਾ ਜੀਅ ਕਰ ਸਕਦਾ ਹੈ। ਪਰ ਜੇਕਰ ਤੁਹਾਨੂੰ ਪੂਰਾ ਦਿਨ ਵਾਰ-ਵਾਰ ਪਿਆਸ ਲੱਗਦੀ ਹੈ। ਜੇਕਰ ਪਾਣੀ ਪੀਣ ਤੋਂ ਥੋੜ੍ਹੀ ਦੇਰ ਬਾਅਦ ਗਲਾ ਦੁਬਾਰਾ ਸੁੱਕ ਜਾਂਦਾ ਹੈ, ਤਾਂ ਇਸ ਨੂੰ ਨਜ਼ਰਅੰਦਾਜ਼ ਕਰਨਾ ਖ਼ਤਰਨਾਕ ਹੋ ਸਕਦਾ ਹੈ। ਕਈ ਵਾਰ ਇਹ ਇੱਕ ਆਮ ਗੱਲ ਹੁੰਦੀ ਹੈ, ਪਰ ਜੇਕਰ ਇਹ ਆਦਤ ਬਣ ਜਾਵੇ, ਤਾਂ ਇਹ ਕੁਝ ਬਿਮਾਰੀਆਂ ਦੀ ਸ਼ੁਰੂਆਤੀ ਨਿਸ਼ਾਨੀ ਵੀ ਹੋ ਸਕਦੀ ਹੈ। ਆਓ ਜਾਣਦੇ ਹਾਂ ਵਾਰ-ਵਾਰ ਪਿਆਸ ਲੱਗਣ ਦੇ ਕਾਰਨ ਅਤੇ ਇਸ ਨਾਲ ਜੁੜੀਆਂ ਬਿਮਾਰੀਆਂ...
ਡਾਇਬਟੀਜ਼
ਵਾਰ-ਵਾਰ ਪਿਆਸ ਲੱਗਣ ਦਾ ਸਭ ਤੋਂ ਆਮ ਕਾਰਨ ਸ਼ੂਗਰ ਹੋ ਸਕਦਾ ਹੈ। ਜਦੋਂ ਸਰੀਰ ਵਿੱਚ ਸ਼ੂਗਰ ਦਾ ਲੈਵਲ ਹਾਈ ਹੁੰਦਾ ਹੈ, ਤਾਂ ਗੁਰਦੇ ਇਸ ਨੂੰ ਫਿਲਟਰ ਕਰਨ ਲਈ ਜ਼ਿਆਦਾ ਪਿਸ਼ਾਬ ਪੈਦਾ ਕਰਦੇ ਹਨ। ਇਸ ਕਾਰਨ ਸਰੀਰ ਵਿੱਚ ਪਾਣੀ ਦੀ ਕਮੀ ਹੋ ਜਾਂਦੀ ਹੈ ਅਤੇ ਵਾਰ-ਵਾਰ ਪਿਆਸ ਲੱਗਦੀ ਹੈ।
ਡੀਹਾਈਡ੍ਰੇਸ਼ਨ
ਗਰਮੀ, ਜ਼ਿਆਦਾ ਪਸੀਨਾ ਆਉਣਾ, ਉਲਟੀਆਂ ਜਾਂ ਦਸਤ ਕਾਰਨ ਸਰੀਰ ਵਿੱਚ ਪਾਣੀ ਦੀ ਕਮੀ ਹੋ ਸਕਦੀ ਹੈ। ਇਸ ਸਥਿਤੀ ਨੂੰ ਡੀਹਾਈਡ੍ਰੇਸ਼ਨ ਕਿਹਾ ਜਾਂਦਾ ਹੈ। ਇਸ ਕਾਰਨ ਮੂੰਹ ਸੁੱਕਦਾ ਹੈ ਅਤੇ ਵਾਰ-ਵਾਰ ਪਿਆਸ ਲੱਗਦੀ ਹੈ। ਇਸ ਨੂੰ ਨਜ਼ਰਅੰਦਾਜ਼ ਕਰਨ ਨਾਲ ਕਈ ਹੋਰ ਸਮੱਸਿਆਵਾਂ ਪੈਦਾ ਹੋ ਸਕਦੀਆਂ ਹਨ।
ਹਾਈ ਸੋਡੀਅਮ ਲੈਵਲ
ਜੇਕਰ ਤੁਸੀਂ ਬਹੁਤ ਜ਼ਿਆਦਾ ਨਮਕ ਜਾਂ ਫਾਸਟ ਫੂਡ ਖਾਂਦੇ ਹੋ, ਤਾਂ ਵਾਰ-ਵਾਰ ਪਿਆਸ ਲੱਗ ਸਕਦੀ ਹੈ। ਸਰੀਰ ਨੂੰ ਲੂਣ ਨੂੰ ਸੰਤੁਲਿਤ ਕਰਨ ਲਈ ਵਧੇਰੇ ਪਾਣੀ ਦੀ ਲੋੜ ਹੁੰਦੀ ਹੈ। ਅਜਿਹੀ ਸਥਿਤੀ ਵਿੱਚ, ਜਦੋਂ ਸੋਡੀਅਮ ਦਾ ਪੱਧਰ ਵੱਧ ਹੁੰਦਾ ਹੈ, ਤਾਂ ਵਿਅਕਤੀ ਨੂੰ ਵਾਰ-ਵਾਰ ਪਿਆਸ ਲੱਗਦੀ ਹੈ।
ਬੁਖਾਰ ਜਾਂ ਇਨਫੈਕਸ਼ਨ
ਜਦੋਂ ਬੁਖਾਰ ਜਾਂ ਇਨਫੈਕਸ਼ਨ ਹੁੰਦਾ ਹੈ, ਤਾਂ ਸਰੀਰ ਗਰਮ ਹੋ ਜਾਂਦਾ ਹੈ ਅਤੇ ਜ਼ਿਆਦਾ ਪਾਣੀ ਦੀ ਲੋੜ ਪੈਂਦੀ ਹੈ। ਵਾਇਰਲ ਬੁਖਾਰ ਜਾਂ ਯੂਰਿਨ ਇਨਫੈਕਸ਼ਨ ਕਰਕੇ ਪਿਸ਼ਾਬ ਜ਼ਿਆਦਾ ਆਉਂਦਾ ਹੈ।
ਨੀਂਦ ਨਾ ਆਉਣਾ ਅਤੇ ਸਟ੍ਰੈਸ
ਨੀਂਦ ਦੀ ਘਾਟ ਅਤੇ ਮਾਨਸਿਕ ਤਣਾਅ ਸਰੀਰ ਦੇ ਤਰਲ ਸੰਤੁਲਨ ਨੂੰ ਪ੍ਰਭਾਵਿਤ ਕਰ ਸਕਦੇ ਹਨ। ਇਸ ਨਾਲ ਵਾਰ-ਵਾਰ ਪਾਣੀ ਪੀਣ ਦੀ ਇੱਛਾ ਪੈਦਾ ਹੋ ਸਕਦੀ ਹੈ। ਜੇਕਰ ਤੁਸੀਂ ਲੰਬੇ ਸਮੇਂ ਤੋਂ ਇਸ ਸਮੱਸਿਆ ਨਾਲ ਜੂਝ ਰਹੇ ਹੋ ਤਾਂ ਤੁਹਾਨੂੰ ਸਾਵਧਾਨ ਰਹਿਣ ਦੀ ਲੋੜ ਹੈ।
Diabetes Insipidus
ਇਹ ਇੱਕ ਵੱਖਰੀ ਕਿਸਮ ਦੀ ਮੈਡੀਕਲ ਕੰਡੀਸ਼ਨ ਹੁੰਦੀ ਹੈ ਜਿਸ ਵਿੱਚ ਸਰੀਰ ਪਾਣੀ ਨੂੰ ਬਰਕਰਾਰ ਰੱਖਣ ਵਿੱਚ ਅਸਮਰੱਥ ਹੁੰਦਾ ਹੈ। ਇਸ ਕਾਰਨ, ਵਾਰ-ਵਾਰ ਪਿਸ਼ਾਬ ਆਉਂਦਾ ਹੈ ਅਤੇ ਬਹੁਤ ਜ਼ਿਆਦਾ ਪਿਆਸ ਲੱਗਦੀ ਹੈ। ਜੇਕਰ ਇਸ ਤਰ੍ਹਾਂ ਦੀ ਸਮੱਸਿਆ ਗੰਭੀਰ ਲੱਗਦੀ ਹੈ ਤਾਂ ਡਾਕਟਰ ਦੀ ਸਲਾਹ ਜ਼ਰੂਰ ਲਓ।
Disclaimer: ਖ਼ਬਰ ਵਿੱਚ ਦਿੱਤੀ ਗਈ ਕੁਝ ਜਾਣਕਾਰੀ ਮੀਡੀਆ ਰਿਪੋਰਟਾਂ 'ਤੇ ਅਧਾਰਤ ਹੈ। ਕਿਸੇ ਵੀ ਸੁਝਾਅ ਨੂੰ ਲਾਗੂ ਕਰਨ ਤੋਂ ਪਹਿਲਾਂ, ਕਿਰਪਾ ਕਰਕੇ ਸਬੰਧਤ ਮਾਹਰ ਨਾਲ ਸਲਾਹ ਕਰੋ।
Check out below Health Tools-
Calculate Your Body Mass Index ( BMI )






















