ਭੋਜਨ ਖਾਣ ਤੋਂ ਬਾਅਦ ਕਿੰਨੀ ਦੇਰ ਬਾਅਦ ਲੈਣੀ ਚਾਹੀਦੀ ਦਵਾਈ? ਜਾਣੋ ਸਿਹਤ ਮਾਹਿਰ ਤੋਂ ਸਹੀ ਜਵਾਬ
ਅਕਸਰ ਸੁਣਿਆ ਹੋਏਗਾ ਕਿ ਖਾਣਾ ਖਾਣ ਤੋਂ ਤੁਰੰਤ ਬਾਅਦ ਦਵਾਈ ਖਾਣਾ ਚੰਗਾ ਨਹੀਂ ਸਮਝਿਆ ਜਾਂਦਾ ਕਿਉਂਕਿ ਖਾਣਾ ਖਾਣ ਤੋਂ ਬਾਅਦ ਸਰੀਰ ਗਰਮ ਹੋ ਜਾਂਦਾ ਹੈ। ਜੇਕਰ ਕੋਈ ਵਿਅਕਤੀ ਭੋਜਨ ਖਾਣ ਤੋਂ ਤੁਰੰਤ ਬਾਅਦ ਦਵਾਈ ਲੈਂਦਾ ਹੈ, ਤਾਂ ਉਸ ਦਾ ਖੂਨ ਸੰਚਾਰ ਕਈ ਗੁਣਾ ਵਧ ਜਾਂਦਾ ਹੈ।
Why must some medicines be taken with or after food: ਐਲੋਪੈਥੀ ਦਵਾਈ ਦੀ ਇਹ ਖਾਸੀਅਤ ਹੈ ਕਿ ਇਹ ਥੋੜ੍ਹੇ ਸਮੇਂ ਵਿੱਚ ਹੀ ਕਿਸੇ ਵੀ ਬਿਮਾਰੀ ਨੂੰ ਠੀਕ ਕਰ ਸਕਦੀ ਹੈ। ਡਾਕਟਰ ਉਸ ਅਨੁਸਾਰ ਦਵਾਈ ਵੀ ਲਿਖ ਦਿੰਦੇ ਹਨ ਜਿਸ ਨੂੰ ਖਾਣ ਨਾਲ ਤੁਸੀਂ ਤੁਰੰਤ ਠੀਕ ਹੋ ਜਾਂਦੇ ਹੋ। ਅਜਿਹੀ ਸਥਿਤੀ ਵਿੱਚ, ਦਵਾਈ ਲੈਣ ਦਾ ਤਰੀਕਾ ਸਾਡੀ ਰਿਕਵਰੀ ਦੀ ਪੂਰੀ ਪ੍ਰਕਿਰਿਆ ਵਿੱਚ ਮਹੱਤਵਪੂਰਣ ਭੂਮਿਕਾ ਅਦਾ ਕਰਦਾ ਹੈ। ਇਹ ਜਾਣਨਾ ਵੀ ਬਹੁਤ ਜ਼ਰੂਰੀ ਹੈ ਕਿ ਮਰੀਜ਼ ਨੇ ਦਵਾਈ ਕਦੋਂ ਤੇ ਕਿੰਨੇ ਸਮੇਂ ਬਾਅਦ ਲੈਣੀ ਹੈ।
ਅਕਸਰ ਸੁਣਿਆ ਹੋਏਗਾ ਕਿ ਖਾਣਾ ਖਾਣ ਤੋਂ ਤੁਰੰਤ ਬਾਅਦ ਦਵਾਈ ਖਾਣਾ ਚੰਗਾ ਨਹੀਂ ਸਮਝਿਆ ਜਾਂਦਾ ਕਿਉਂਕਿ ਖਾਣਾ ਖਾਣ ਤੋਂ ਬਾਅਦ ਸਰੀਰ ਗਰਮ ਹੋ ਜਾਂਦਾ ਹੈ। ਜੇਕਰ ਕੋਈ ਵਿਅਕਤੀ ਭੋਜਨ ਖਾਣ ਤੋਂ ਤੁਰੰਤ ਬਾਅਦ ਦਵਾਈ ਲੈਂਦਾ ਹੈ, ਤਾਂ ਉਸ ਦਾ ਖੂਨ ਸੰਚਾਰ ਕਈ ਗੁਣਾ ਵਧ ਜਾਂਦਾ ਹੈ ਜੋ ਸਰੀਰ ਲਈ ਹਾਨੀਕਾਰਕ ਹੈ।
ਸਿਹਤ ਮਾਹਿਰਾਂ ਦਾ ਕਹਿਣਾ ਹੈ ਕਿ ਦਵਾਈਆਂ ਤੇ ਭੋਜਨ ਨੂੰ ਇਕੱਠੇ ਖਾਣਾ ਇਸ ਲਈ ਚੰਗਾ ਨਹੀਂ ਮੰਨਿਆ ਜਾਂਦਾ ਕਿਉਂਕਿ ਭੋਜਨ ਖਾਣ ਤੋਂ ਬਾਅਦ ਸਰੀਰ ਦਾ ਤਾਪਮਾਨ ਵਧ ਜਾਂਦਾ ਹੈ। ਅਜਿਹੀ ਸਥਿਤੀ 'ਚ ਦਵਾਈ ਲੈਣ ਨਾਲ ਸਰੀਰ ਦਾ ਤਾਪਮਾਨ ਹੋਰ ਵਧ ਜਾਂਦਾ ਹੈ ਤੇ ਉਲਟੀਆਂ ਵੀ ਆ ਸਕਦੀਆਂ ਹਨ। ਹਾਲਾਂਕਿ, ਬਹੁਤ ਸਾਰੀਆਂ ਚੀਜ਼ਾਂ ਇਸ ਗੱਲ 'ਤੇ ਵੀ ਨਿਰਭਰ ਕਰਦੀਆਂ ਹਨ ਕਿ ਕਿਸ ਕਿਸਮ ਦੀ ਦਵਾਈ ਲੈਣੀ ਹੈ ਤੇ ਇਸ ਦੇ ਮਾੜੇ ਪ੍ਰਭਾਵ ਕੀ ਹੋਣਗੇ।
ਇਹ ਵੀ ਪੜ੍ਹੋ: ਕੀ ਤੁਸੀਂ ਵੀ ਚਿਕਨ ਦੇ ਨਾਲ ਖਾ ਰਹੇ ਪਲਾਸਟਿਕ, ਅਧਿਐਨ ਵਿੱਚ ਚਿਕਨ ਦੇ ਭਰੂਣ 'ਚ ਮਿਲਿਆ ਪਲਾਸਟਿਕ
ਦੱਸ ਦਈਏ ਕਿ ਦੁਨੀਆ ਭਰ ਵਿੱਚ ਲੋਕ ਕਈ ਤਰ੍ਹਾਂ ਦੀਆਂ ਦਵਾਈਆਂ ਖਾਂਦੇ ਹਨ। ਕੁਝ ਲੋਕ ਬੁਖਾਰ ਤੇ ਹਲਕੇ ਸਿਰ ਦਰਦ ਦੀ ਸਥਿਤੀ ਵਿੱਚ ਰੋਜ਼ਾਨਾ ਦਵਾਈਆਂ ਲੈਂਦੇ ਹਨ। ਵੈਸੇ ਤਾਂ ਮੈਡੀਕਲ ਸਟੋਰਾਂ 'ਤੇ ਕਈ ਤਰ੍ਹਾਂ ਦੀਆਂ ਦਵਾਈਆਂ ਮਿਲਦੀਆਂ ਹਨ। ਦਰਦ ਨਿਵਾਰਕ ਤੋਂ ਲੈ ਕੇ ਐਂਟੀਬਾਇਓਟਿਕਸ ਤੱਕ ਬਹੁਤ ਸਾਰੀਆਂ ਦਵਾਈਆਂ ਹਨ ਤੇ ਇਹ ਸਾਰੀਆਂ ਵੱਖ-ਵੱਖ ਉਦੇਸ਼ਾਂ ਲਈ ਕੰਮ ਕਰਦੀਆਂ ਹਨ।
ਇਸ ਲਈ ਕੋਈ ਵੀ ਦਵਾਈ ਲੈਣ ਤੋਂ ਪਹਿਲਾਂ ਹਮੇਸ਼ਾ ਡਾਕਟਰ ਦੀ ਸਲਾਹ ਲੈਣੀ ਜ਼ਰੂਰੀ ਹੁੰਦੀ ਹੈ। ਜੇਕਰ ਡਾਕਟਰ ਨੇ ਕਿਹਾ ਹੈ ਕਿ ਤੁਹਾਨੂੰ ਖਾਣਾ ਖਾਣ ਤੋਂ ਤੁਰੰਤ ਬਾਅਦ ਦਵਾਈ ਲੈਣੀ ਚਾਹੀਦੀ ਹੈ, ਤਾਂ ਤੁਹਾਨੂੰ ਉਸੇ ਤਰ੍ਹਾਂ ਦਵਾਈ ਲੈਣੀ ਚਾਹੀਦੀ ਹੈ ਪਰ ਜੇ ਡਾਕਟਰ ਨੇ ਖਾਣੇ ਤੋਂ ਤੁਰੰਤ ਬਾਅਦ ਕੋਈ ਦਵਾਈ ਖਾਣ ਦੀ ਸਲਾਹ ਨਹੀਂ ਦਿੱਤੀ ਤਾਂ ਖਾਣਾ ਖਾਣ ਤੋਂ ਤੁਰੰਤ ਬਾਅਦ ਦਵਾਈ ਨਹੀਂ ਖਾਣੀ ਚਾਹੀਦੀ।
ਇਸ ਤੋਂ ਇਲਾਵਾ ਜੇਕਰ ਗਰਭ ਨਿਰੋਧਕ ਵਰਗੀਆਂ ਭਾਰੀ ਦਵਾਈਆਂ ਖਾਂਦੇ ਹੋ, ਤਾਂ ਤੁਹਾਨੂੰ ਖਾਣਾ ਖਾਣ ਤੋਂ ਦੋ ਘੰਟੇ ਬਾਅਦ ਹੀ ਦਵਾਈ ਲੈਣੀ ਚਾਹੀਦੀ ਹੈ। ਦਵਾਈਆਂ ਦਾ ਸੇਵਨ ਸੁਰੱਖਿਆ ਤੇ ਸਾਵਧਾਨੀ ਨਾਲ ਕੀਤਾ ਜਾਣਾ ਚਾਹੀਦਾ ਹੈ।
Disclaimer: ਇਸ ਲੇਖ ਵਿਚ ਦੱਸੇ ਗਏ ਤਰੀਕਿਆਂ, ਵਿਧੀਆਂ ਤੇ ਸੁਝਾਵਾਂ ਦੀ ਪਾਲਣਾ ਕਰਨ ਤੋਂ ਪਹਿਲਾਂ, ਕਿਸੇ ਡਾਕਟਰ ਜਾਂ ਸਬੰਧਤ ਮਾਹਰ ਦੀ ਸਲਾਹ ਲਓ।
ਇਹ ਵੀ ਪੜ੍ਹੋ: Health Benefits of Ginger: ਇੱਕ ਮਹੀਨਾ ਲਗਾਤਾਰ ਅਦਰਕ ਖਾ ਕੇ ਵੇਖੋ ਚਮਤਕਾਰੀ ਫਾਇਦੇ...ਕੈਂਸਰ ਤੱਕ ਦਾ ਹੋ ਸਕਦਾ ਇਲਾਜ
Check out below Health Tools-
Calculate Your Body Mass Index ( BMI )