ਸਵੇਰੇ ਉੱਠਦਿਆਂ ਹੀ ਹੁੰਦਾ ਪੈਰਾਂ ਦੀਆਂ ਤਲੀਆਂ 'ਚ ਦਰਦ, ਤਾਂ ਹੋ ਸਕਦੀ ਆਹ ਗੰਭੀਰ ਬਿਮਾਰੀ
Foot Pain in Morning: ਜੇਕਰ ਸਵੇਰੇ ਉੱਠਦਿਆਂ ਤੁਹਾਡੇ ਵੀ ਪੈਰਾਂ ਦੀਆਂ ਤਲੀਆਂ ਵਿੱਚ ਦਰਦ ਹੁੰਦਾ ਹੈ ਤਾਂ ਜਾਣ ਲਓ ਇਸ ਦਾ ਕਾਰਨ ਅਤੇ ਇਲਾਜ।

Foot Pain in Morning: ਜਦੋਂ ਤੁਸੀਂ ਸਵੇਰੇ ਉੱਠਦੇ ਹੋ ਤਾਂ ਤੁਹਾਡੇ ਪੈਰਾਂ ਦੀਆਂ ਤਲੀਆਂ ਵਿੱਚ ਤੇਜ਼ ਦਰਦ ਹੋਣਾ ਸ਼ੁਰੂ ਹੋ ਜਾਂਦਾ ਹੈ ਜਾਂ ਚਲਣ ਵਿੱਚ ਔਖਾਈ ਹੁੰਦੀ ਹੈ ਤੇ ਫਿਰ ਇਹ ਦਰਦ ਹੌਲੀ-ਹੌਲੀ ਘੱਟ ਹੁੰਦਾ ਹੈ, ਜੇਕਰ ਤੁਹਾਡੇ ਨਾਲ ਰੋਜ਼ ਹੀ ਇਦਾਂ ਹੁੰਦਾ ਹੈ। ਤਾਂ ਤੁਹਾਨੂੰ ਇਸ ਨੂੰ ਨਜ਼ਰਅੰਦਾਜ਼ ਨਹੀਂ ਕਰਨਾ ਚਾਹੀਦਾ ਹੈ। ਕਈ ਵਾਰ ਤੁਸੀਂ ਇਸ ਨੂੰ ਥਕਾਵਟ ਜਾਂ ਵਧਦੀ ਉਮਰ ਦੀ ਨਿਸ਼ਾਨੀ ਸੋਚ ਕੇ ਭੁੱਲ ਜਾਂਦੇ ਹੋ। ਪਰ ਤੁਹਾਨੂੰ ਦੱਸ ਦਈਏ ਕਿ ਅਕਸਰ ਸਵੇਰ ਵੇਲੇ ਪੈਰਾਂ ਦੀਆਂ ਤਲੀਆਂ ਵਿੱਚ ਦਰਦ ਵਿਟਾਮਿਨ ਡੀ, ਕੈਲਸ਼ੀਅਮ ਜਾਂ ਮੈਗਨੇਸ਼ੀਅਮ ਦੀ ਕਮੀਂ ਨਾਲ ਜੁੜਿਆ ਹੁੰਦਾ ਹੈ ਅਤੇ ਇਸ ਨੂੰ ਠੀਕ ਕਰਨਾ ਤੁਹਾਡੇ ਹੱਥ ਵਿੱਚ ਹੈ।
ਵਿਟਾਮਿਨ ਡੀ ਦੀ ਕਮੀ
ਵਿਟਾਮਿਨ ਡੀ ਹੱਡੀਆਂ ਅਤੇ ਮਾਸਪੇਸ਼ੀਆਂ ਦੀ ਸਿਹਤ ਲਈ ਬਹੁਤ ਮਹੱਤਵਪੂਰਨ ਹੈ। ਇਸ ਦੀ ਕਮੀਂ ਹੱਡੀਆਂ ਨੂੰ ਕਮਜ਼ੋਰ ਕਰਦੀ ਹੈ ਅਤੇ ਜੋੜਾਂ ਅਤੇ ਤਲ਼ਿਆਂ ਵਿੱਚ ਦਰਦ ਦਾ ਕਾਰਨ ਬਣਦੀ ਹੈ।
ਕੈਲਸ਼ੀਅਮ ਦੀ ਕਮੀ
ਕੈਲਸ਼ੀਅਮ ਦੀ ਕਮੀ ਹੱਡੀਆਂ ਵਿੱਚ ਦਰਦ ਅਤੇ ਕਠੋਰਤਾ ਦਾ ਕਾਰਨ ਵੀ ਬਣ ਸਕਦੀ ਹੈ। ਜਦੋਂ ਸਵੇਰੇ ਉੱਠਦਿਆਂ ਹੀ ਸਰੀਰ 'ਤੇ ਦਬਾਅ ਪੈਂਦਾ ਹੈ, ਤਾਂ ਤਲ਼ੀਆਂ ਵਿੱਚ ਦਰਦ ਹੁੰਦਾ ਹੈ।
ਮੈਗਨੀਸ਼ੀਅਮ ਦੀ ਕਮੀ
ਮੈਗਨੀਸ਼ੀਅਮ ਨਸਾਂ ਅਤੇ ਮਾਸਪੇਸ਼ੀਆਂ ਦੇ ਸਹੀ ਕੰਮ ਕਰਨ ਲਈ ਜ਼ਰੂਰੀ ਹੈ। ਇਸ ਦੀ ਕਮੀ ਕਾਰਨ ਕੜਵੱਲ ਅਤੇ ਜਲਣ ਵਰਗੇ ਲੱਛਣ ਪੈਦਾ ਹੁੰਦੇ ਹਨ।
ਪਾਣੀ ਦੀ ਕਮੀ
ਸਰੀਰ ਵਿੱਚ ਪਾਣੀ ਦੀ ਕਮੀ ਨਸਾਂ ਨੂੰ ਵੀ ਪ੍ਰਭਾਵਿਤ ਕਰਦੀ ਹੈ, ਜਿਸ ਕਾਰਨ ਪੈਰ ਸੁੰਨ ਹੋ ਸਕਦੇ ਹਨ ਜਾਂ ਤਲ਼ੀਆਂ ਵਿੱਚ ਦਰਦ ਹੋ ਸਕਦਾ ਹੈ।
ਇਦਾਂ ਕਰੋ ਬਚਾਅ
ਸੂਰਜ ਦੀ ਰੌਸ਼ਨੀ ਲਓ: ਕੁਦਰਤੀ ਤੌਰ 'ਤੇ ਵਿਟਾਮਿਨ ਡੀ ਲੈਣ ਲਈ ਹਰ ਰੋਜ਼ 20 ਮਿੰਟ ਧੁੱਪ ਵਿੱਚ ਬੈਠੋ।
ਸੰਤੁਲਿਤ ਖੁਰਾਕ ਲਓ: ਆਪਣੀ ਖੁਰਾਕ ਵਿੱਚ ਦੁੱਧ, ਦਹੀਂ, ਪਨੀਰ, ਹਰੀਆਂ ਸਬਜ਼ੀਆਂ, ਬਦਾਮ ਅਤੇ ਅੰਡੇ ਵਰਗੀਆਂ ਚੀਜ਼ਾਂ ਸ਼ਾਮਲ ਕਰੋ।
ਪੈਰਾਂ ਦੀਆਂ ਕਸਰਤਾਂ ਕਰੋ: ਪੈਰਾਂ ਦੀ ਸਟ੍ਰੈਚਿੰਗ ਕਰੋ, ਖਾਸ ਕਰਕੇ ਸਵੇਰੇ ਉੱਠਣ ਤੋਂ ਪਹਿਲਾਂ।
ਕੋਸਾ ਪਾਣੀ ਨਾਲ ਸਿਕਾਈ ਕਰੋ: ਤਲੀਆਂ 'ਤੇ ਹਲਕੀ-ਹਲਕੀ ਸਿਕਾਈ ਕਰੋ, ਇਸ ਨਾਲ ਮਾਸਪੇਸ਼ੀਆਂ ਨੂੰ ਰਾਹਤ ਮਿਲੇਗੀ।
ਮੈਗਨੀਸ਼ੀਅਮ ਸਪਲੀਮੈਂਟ ਲਓ: ਤੁਸੀਂ ਆਪਣੇ ਡਾਕਟਰ ਤੋਂ ਪੁੱਛਣ ਤੋਂ ਬਾਅਦ ਆਹ ਸਪਲੀਮੈਂਟ ਲਓ।
Check out below Health Tools-
Calculate Your Body Mass Index ( BMI )






















