ਇੱਕ ਹੀ ਬੋਤਲ 'ਚੋਂ ਪਾਣੀ ਪੀਂਦੇ ਕਈ ਲੋਕ, ਤਾਂ ਹੋ ਜਾਓ ਸਾਵਧਾਨ, ਹੋ ਸਕਦੀ ਆਹ ਗੰਭੀਰ ਬਿਮਾਰੀ
ਪਲਾਸਟਿਕ ਦੀਆਂ ਬੋਤਲਾਂ ਵਿੱਚ ਖਤਰਨਾਕ ਬੈਕਟੀਰੀਆ ਵਧਣਾ ਸ਼ੁਰੂ ਹੋ ਜਾਂਦਾ ਹੈ। ਇਸ ਕਰਕੇ ਜੇਕਰ ਇੱਕ ਹੀ ਬੋਤਲ ਵਿੱਚੋਂ ਕਈ ਲੋਕ ਪਾਣੀ ਪੀਂਦੇ ਹਨ ਤਾਂ ਬੋਤਲ ਵਿੱਚ ਮੌਜੂਦ ਬੈਕਟੀਰੀਆ ਇੱਕ ਵਿਅਕਤੀ ਤੋਂ ਦੂਜੇ ਵਿਅਕਤੀ ਵਿੱਚ ਫੈਲ ਜਾਵੇਗਾ।
Health: ਪਲਾਸਟਿਕ ਦੀਆਂ ਬੋਤਲਾਂ ਵਿੱਚ ਖਤਰਨਾਕ ਬੈਕਟੀਰੀਆ ਵਧਣਾ ਸ਼ੁਰੂ ਹੋ ਜਾਂਦਾ ਹੈ। ਇਸ ਕਰਕੇ ਜੇਕਰ ਇੱਕ ਹੀ ਬੋਤਲ ਵਿੱਚੋਂ ਕਈ ਲੋਕ ਪਾਣੀ ਪੀਂਦੇ ਹਨ ਤਾਂ ਬੋਤਲ ਵਿੱਚ ਮੌਜੂਦ ਬੈਕਟੀਰੀਆ ਇੱਕ ਵਿਅਕਤੀ ਤੋਂ ਦੂਜੇ ਵਿਅਕਤੀ ਵਿੱਚ ਫੈਲ ਜਾਵੇਗਾ। ਸਭ ਤੋਂ ਡਰਾਉਣੀ ਗੱਲ ਇਹ ਹੈ ਕਿ ਬੋਤਲ ਦੇ ਉੱਤੇ ਬੈਕਟੀਰੀਆ ਵਧਣ ਨਾਲ ਲੋਕਾਂ ਦੀ ਚਿੰਤਾ ਵਧ ਜਾਂਦੀ ਹੈ। ਜੇਕਰ ਕਈ ਲੋਕ ਇੱਕੋ ਬੋਤਲ ਦਾ ਪਾਣੀ ਪੀ ਰਹੇ ਹਨ ਤਾਂ ਕੈਂਸਰ ਦਾ ਖ਼ਤਰਾ ਕਾਫ਼ੀ ਵੱਧ ਸਕਦਾ ਹੈ।
ਜੇਕਰ ਤੁਸੀਂ ਪਲਾਸਟਿਕ ਦੀ ਬੋਤਲ 'ਚ ਪਾਣੀ ਪੀ ਰਹੇ ਹੋ ਤਾਂ ਇਸ 'ਚ ਮੌਜੂਦ ਸੀਸਾ, ਕੈਡਮੀਅਮ ਅਤੇ ਪਾਰਾ ਵਰਗੇ ਪਦਾਰਥ ਸਰੀਰ 'ਚ ਗੰਭੀਰ ਬਿਮਾਰੀਆਂ ਦਾ ਕਾਰਨ ਬਣਦੇ ਹਨ। ਜਿਸ ਕਰਕੇ ਕੈਂਸਰ, ਅਪਾਹਜਤਾ ਅਤੇ ਇਮਿਊਨ ਸਿਸਟਮ ਵਿੱਚ ਗੜਬੜੀ ਹੋਣੀ ਸ਼ੁਰੂ ਹੋ ਜਾਂਦੀ ਹੈ।
ਸਾਹ ਦੀ ਬਿਮਾਰੀ
ਜੇਕਰ ਕਿਸੇ ਵਿਅਕਤੀ ਨੂੰ ਸਾਹ ਦੀ ਬਿਮਾਰੀ ਹੈ ਤਾਂ ਉਸ ਨੂੰ ਕਿਸੇ ਹੋਰ ਦੀ ਬੋਤਲ ਦੀ ਵਰਤੋਂ ਨਹੀਂ ਕਰਨੀ ਚਾਹੀਦੀ। ਕਿਸੇ ਹੋਰ ਦੀ ਬੋਤਲ ਦੀ ਵਰਤੋਂ ਕਰਨ ਨਾਲ ਉਸ ਵਿਅਕਤੀ ਨੂੰ ਬੀ ਲਾਗ ਲੱਗਣ ਦਾ ਖ਼ਤਰਾ ਹੁੰਦਾ ਹੈ।
ਓਰਲ ਇੰਫੈਕਸ਼ਨ
ਓਰਲ ਇੰਫੈਕਸ਼ਨ ਵਾਲੇ ਲੋਕਾਂ ਨੂੰ ਆਪਣੀ ਵੱਖਰੀ ਬੋਤਲ ਰੱਖਣੀ ਚਾਹੀਦੀ ਹੈ। ਜੇਕਰ ਕੋਈ ਉਨ੍ਹਾਂ ਦੀ ਬੋਤਲ ਦੀ ਵਰਤੋਂ ਕਰਦਾ ਹੈ, ਤਾਂ ਉਸਨੂੰ ਰੋਕਣਾ ਚਾਹੀਦਾ ਹੈ ਅਤੇ ਉਨ੍ਹਾਂ ਨੂੰ ਵੀ ਕਿਸੇ ਹੋਰ ਦੀ ਬੋਤਲ ਨਹੀਂ ਵਰਤਣੀ ਚਾਹੀਦੀ। ਇਸ ਨਾਲ ਕਈ ਸਮੱਸਿਆਵਾਂ ਖੜ੍ਹੀਆਂ ਹੋ ਸਕਦੀਆਂ ਹਨ।
ਇਹ ਵੀ ਪੜ੍ਹੋ: ਸ਼ਰਾਬ ਅਤੇ ਬੀਅਰ ਇਕੱਠਿਆਂ ਪੀਂਦੇ ਹੋ, ਤਾਂ ਜਾਣ ਲਓ ਇਸ ਦੇ ਗੰਭੀਰ ਨੁਕਸਾਨ
ਬਾਂਝਪਨ, ਲੀਵਰ ਦੀਆਂ ਬਿਮਾਰੀਆਂ ਦਾ ਖਤਰਾ
ਪਲਾਸਟਿਕ ਦੀਆਂ ਬੋਤਲਾਂ ਨੂੰ ਇੱਕ ਦੂਜੇ ਨਾਲ ਸਾਂਝਾ ਕਰਕੇ ਕਦੇ ਵੀ ਪਾਣੀ ਨਹੀਂ ਪੀਣਾ ਚਾਹੀਦਾ। ਇਸਦੀ ਵਰਤੋਂ ਬਾਰੇ ਮਾਹਿਰਾਂ ਦਾ ਕਹਿਣਾ ਹੈ ਕਿ ਜਦੋਂ ਪਲਾਸਟਿਕ ਦੀ ਪਾਣੀ ਦੀ ਬੋਤਲ ਗਰਮੀ ਦੇ ਸੰਪਰਕ ਵਿੱਚ ਆਉਂਦੀ ਹੈ ਤਾਂ ਇਹ ਮਾਈਕ੍ਰੋ ਪਲਾਸਟਿਕ ਨੂੰ ਪਾਣੀ ਵਿੱਚ ਛੱਡਣਾ ਸ਼ੁਰੂ ਕਰ ਦਿੰਦੀ ਹੈ। ਇਹ ਮਾਈਕ੍ਰੋ ਪਲਾਸਟਿਕ ਦੇ ਕਣ ਸਰੀਰ ਵਿੱਚ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਨੂੰ ਜਨਮ ਦੇ ਸਕਦੇ ਹਨ। ਇਸ ਦੀ ਜ਼ਿਆਦਾ ਮਾਤਰਾ ਹਾਰਮੋਨਲ ਅਸੰਤੁਲਨ, ਬਾਂਝਪਨ ਅਤੇ ਜਿਗਰ ਨਾਲ ਸਬੰਧਤ ਬਿਮਾਰੀਆਂ ਦਾ ਖ਼ਤਰਾ ਵਧਾ ਸਕਦੀ ਹੈ।
ਸ਼ੁਕਰਾਣੂਆਂ ਦੀ ਗਿਣਤੀ
ਜੇਕਰ ਤੁਸੀਂ ਲੰਬੇ ਸਮੇਂ ਤੱਕ ਪਲਾਸਟਿਕ ਦੀ ਬੋਤਲ ਨੂੰ ਆਪਣੇ ਕੋਲ ਰੱਖਦੇ ਹੋ ਅਤੇ ਇਸਦੀ ਵਰਤੋਂ ਕਰਦੇ ਰਹਿੰਦੇ ਹੋ, ਤਾਂ ਇਸ ਨਾਲ ਕਈ ਹਾਰਮੋਨਲ ਵਿਕਾਰ ਵਰਗੀਆਂ ਗੰਭੀਰ ਸਮੱਸਿਆਵਾਂ ਹੋ ਸਕਦੀਆਂ ਹਨ। ਮਾਹਿਰਾਂ ਮੁਤਾਬਕ ਜੇਕਰ ਪਲਾਸਟਿਕ ਦੀਆਂ ਬੋਤਲਾਂ ਦੀ ਲੰਬੇ ਸਮੇਂ ਤੱਕ ਵਰਤੋਂ ਕੀਤੀ ਜਾਵੇ ਤਾਂ ਪੁਰਸ਼ਾਂ ਵਿੱਚ ਸ਼ੁਕਰਾਣੂਆਂ ਦੀ ਗਿਣਤੀ ਘੱਟ ਸਕਦੀ ਹੈ। ਇਸ ਦੇ ਨਾਲ ਹੀ ਲੜਕੀਆਂ ਵਿੱਚ ਜਲਦੀ ਜਵਾਨੀ ਆਉਣ ਦੀ ਸੰਭਾਵਨਾ ਹੈ। ਬੋਤਲਬੰਦ ਪਾਣੀ ਦੀ ਵਰਤੋਂ ਨਾਲ ਵੀ ਲੀਵਰ ਅਤੇ ਬ੍ਰੈਸਟ ਕੈਂਸਰ ਦਾ ਖਤਰਾ ਵੱਧ ਜਾਂਦਾ ਹੈ।
ਇਹ ਵੀ ਪੜ੍ਹੋ: ਚਾਦਰ-ਸਿਰਹਾਣੇ 'ਤੇ ਟਾਇਲਟ ਸੀਟ ਨਾਲੋਂ 17,000 ਗੁਣਾ ਹੁੰਦੇ ਵੱਧ ਬੈਕਟੀਰੀਆ, ਇੰਨੇ ਦਿਨਾਂ 'ਚ ਬਦਲਣਾ ਹੁੰਦਾ ਜ਼ਰੂਰੀ
Check out below Health Tools-
Calculate Your Body Mass Index ( BMI )