(Source: ECI/ABP News/ABP Majha)
ਜੇਕਰ ਤੁਹਾਡੇ ਨੱਕ 'ਤੇ ਹੋ ਰਿਹਾ ਪਿੰਪਲ, ਤਾਂ ਭੁੱਲ ਕੇ ਵੀ ਨਾ ਕਰੋ ਨਜ਼ਰਅੰਦਾਜ਼, ਹੋ ਸਕਦੀ ਇਹ ਖਤਰਨਾਕ ਬਿਮਾਰੀ
Basal cell carcinoma: ਚਿਹਰੇ ‘ਤੇ ਪਿੰਪਲਸ ਹੋਣਾ ਆਮ ਗੱਲ ਹੈ, ਪਰ ਕਈ ਵਾਰ ਇਹ ਆਮ ਜਿਹੇ ਪਿੰਪਲ ਹੀ ਖਤਰਨਾਕ ਬਿਮਾਰੀ ਬਣ ਸਕਦੇ। ਆਓ ਅੱਜ ਅਸੀਂ ਤੁਹਾਨੂੰ ਦੱਸਦੇ ਹਾਂ ਕਿ ਪਿੰਪਲਸ ਹੋਣ ਨਾਲ ਕਿਹੜੀ ਖਤਕਨਾਕ ਬਿਮਾਰੀ ਹੋ ਸਕਦੀ ਹੈ।
Basal cell carcinoma: ਚਿਹਰੇ ‘ਤੇ ਪਿੰਪਲਸ ਹੋਣਾ ਆਮ ਗੱਲ ਹੈ, ਕਈ ਵਾਰ ਇਹ ਹਾਰਮੋਨਸ ਦੀ ਗੜਬੜੀ ਕਰਕੇ ਹੁੰਦੇ ਹਨ ਅਤੇ ਕਈ ਵਾਰ ਅਜਿਹਾ ਹੁੰਦਾ ਹੈ ਜਦੋਂ ਚਿਹਰਾ ਪ੍ਰਦੂਸ਼ਣ ਅਤੇ ਗੰਦਗੀ ਦੇ ਸੰਪਰਕ ਵਿੱਚ ਆਉਂਦਾ ਹੈ, ਉਦੋਂ ਪਿੰਪਲਸ ਹੁੰਦੇ ਹਨ। ਉੱਥੇ ਹੀ ਤੁਹਾਨੂੰ ਦੱਸ ਦਈਏ ਕਿ 52 ਸਾਲਾ ਮਿਸ਼ੇਲ ਡੇਵਿਸ ਦੇ ਨੱਕ 'ਤੇ ਇੱਕ ਪਿੰਪਲ ਨਿਕਲਿਆ ਜੋ ਕਿ ਖਤਰਨਾਕ ਕੈਂਸਰ ਦੀ ਨਿਸ਼ਾਨੀ ਬਣ ਗਿਆ। ਅਪ੍ਰੈਲ 2022 ਵਿੱਚ, ਉਸ ਨੇ ਰੈਡ ਬੰਪ ਦੇਖਿਆ ਅਤੇ ਸੋਚਿਆ ਕਿ ਇਹ ਇੱਕ ਆਮ ਜਿਹਾ ਨਿਸ਼ਾਨ ਹੈ। ਪਰ ਜਦੋਂ ਇਹ ਨਿਸ਼ਾਨ ਵੱਧ ਗਿਆ ਤਾਂ ਉਸ ਵਿਚੋਂ ਖੂਨ ਨਿਕਲਣ ਲੱਗ ਗਿਆ ਅਤੇ ਫਿਰ ਉਹ ਡਾਕਟਰ ਕੋਲ ਗਈ। ਜਦੋਂ ਡਾਕਟਰ ਨੇ ਦੇਖਿਆ ਤਾਂ ਦੱਸਿਆ ਕਿ ਇਹ ਕੋਈ ਆਮ ਨਿਸ਼ਾਨ ਨਹੀਂ ਸਗੋਂ ਬਾਸਲ ਸੈੱਲ ਕਾਰਸੀਨੋਮਾ (basal cell carcinoma)ਨਾਮ ਦੇ ਕੈਂਸਰ ਦਾ ਸਕਿਨ ਕੈਂਸਰ ਹੈ।
ਇਹ ਵੀ ਪੜ੍ਹੋ: Endometriosis: ਇੱਕ ਅਜਿਹੀ ਬਿਮਾਰੀ ਜਿਸ ਕਰਕੇ ਟੁੱਟ ਸਕਦਾ ਮਾਂ ਬਣਨ ਦਾ ਸੁਪਨਾ, ਲਾਪਰਵਾਹੀ ਤੋਂ ਬਚੋਂ, ਇਦਾਂ ਕਰੋ ਬਚਾਅ
ਮਿਸ਼ੇਲ ਡੇਵਿਸ ਨੇ ਕੈਂਸਰ ਨੂੰ ਖਤਨ ਕਰਨ ਲਈ ਸਰਜਰੀ ਕਰਵਾਈ ਅਤੇ ਬਾਕੀ ਬਚੇ ਹਿੱਸੇ ਨੂੰ ਕਵਰ ਕਰਨ ਲਈ ਉਸ ਦੀ ਨੱਕ ਦੀ ਚਮੜੀ ਨੂੰ ਖਿੱਚਿਆ ਗਿਆ। ਨਿਊਜ਼ੀਲੈਂਡ ਦੀ ਰਹਿਣ ਵਾਲੀ ਓਰੇਵਾ ਨੇ ਖੁਲਾਸਾ ਕੀਤਾ ਕਿ ਉਸ ਨੇ ਕਥਿਤ ਪਿੰਪਲ ਨੂੰ ਕੱਢਣ ਦੀ ਕੋਸ਼ਿਸ਼ ਕੀਤੀ ਪਰ ਕੁਝ ਨਹੀਂ ਨਿਕਲਿਆ। ਬਾਅਦ ਵਿੱਚ, ਹਾਲਾਂਕਿ ਇੱਕ ਹਫ਼ਤੇ ਤੱਕ ਖੂਨ ਵਗਦਾ ਰਿਹਾ। ਇਸ ਤੋਂ ਬਾਅਦ ਫਰਵਰੀ ਵਿੱਚ, ਉਸ ਨੂੰ ਕੈਂਸਰ ਦਾ ਪਤਾ ਲੱਗਿਆ।
ਜਾਂਚ 'ਚ ਇਹ ਸਾਹਮਣੇ ਆਇਆ ਕਿ ਉਸ ਨੂੰ ਕੈਂਸਰ ਸੀ ਅਤੇ ਉਸ ਨੂੰ ਕੈਂਸਰ ਨੂੰ ਹਟਾਉਣ ਲਈ ਸਰਜਰੀ ਦੀ ਲੋੜ ਪਵੇਗੀ। ਉਸ ਨੂੰ ਵੱਖੋ-ਵੱਖਰੇ ਆਕਾਰ ਦੀਆਂ ਨਸਾਂ ਅਤੇ ਜ਼ਖ਼ਮ ਦੇ ਨਾਲ ਛੱਡ ਦਿੱਤਾ ਗਿਆ ਸੀ ਪਰ ਡਾਕਟਰਾਂ ਨੇ ਚਮੜੀ ਨੂੰ ਖਿੱਚਣ ਤੋਂ ਬਾਅਦ ਉਹ ਜਲਦੀ ਠੀਕ ਹੋ ਗਈ ਸੀ। ਹਾਲਾਂਕਿ, ਇੱਕ ਵਾਰ ਚਮੜੀ ਦੇ ਕੈਂਸਰ ਦਾ ਪਤਾ ਲੱਗਣ ਨਾਲ ਉਸ ਨੂੰ ਦੁਬਾਰਾ ਬਿਮਾਰੀ ਹੋਣ ਦਾ ਖ਼ਤਰਾ ਬਣ ਗਿਆ।
ਬਾਸਲ ਸੈੱਲ ਕਾਰਸੀਨੋਮਾ (basal cell carcinoma) ਕੈਂਸਰ ਦੇ ਕੀ ਲੱਛਣ ਹਨ
ਧੁੱਪ ਵਾਲੇ ਖੇਤਰਾਂ ਜਿਵੇਂ ਕਿ ਚਿਹਰੇ ਅਤੇ ਗਰਦਨ 'ਤੇ ਪਾਪੜੀ ਵਰਗੇ ਧੱਬੇ
ਚਮੜੀ 'ਤੇ ਚਿੱਟੇ ਜਾਂ ਭੂਰੀ ਮੋਮ ਵਰਗੀ ਗੰਢ ਬਣਨਾ
ਉੱਪਰਲੇ ਕਿਨਾਰਿਆਂ ਦੇ ਨਾਲ ਸਮਤਲ ਅਤੇ ਖੁਰਦਰੇ ਪੈਚ
ਚਮਕਦਾਰ, ਸਕਿਨ ਕਲਰ ਦਾ ਬੰਪ ਬਣਨਾ, ਜੋ ਪਾਰਦਰਸ਼ੀ ਹੁੰਦਾ ਹੈ
ਸਾਫ਼ ਸੀਮਾਵਾਂ ਤੋਂ ਬਿਨਾਂ ਚਿੱਟੇ, ਮੋਮੀ ਨਿਸ਼ਾਨ ਵਰਗੇ ਜ਼ਖ਼ਮ ਹੋਣਾ
ਇਹ ਵੀ ਪੜ੍ਹੋ: ਗਰਮੀਆਂ 'ਚ ਹੀ ਕਿਉਂ ਜ਼ਿਆਦਾ ਕੱਟਦੇ ਮੱਛਰ...ਨਵੀਂ ਖੋਜ 'ਚ ਹੋਇਆ ਅਹਿਮ ਖੁਲਾਸਾ
Check out below Health Tools-
Calculate Your Body Mass Index ( BMI )