Neem And Aloe Vera Juice: ਜੇਕਰ ਐਲੋਵੇਰਾ ਅਤੇ ਨਿੰਮ ਦਾ ਜੂਸ ਬਣਾ ਕੇ ਪੀਂਦੇ ਹੋ ਤਾਂ ਮਿਲਣਗੇ ਗਜ਼ਬ ਦੇ ਫਾਇਦੇ
Health Tips: ਅੱਜ ਕੱਲ੍ਹ ਐਲੋਵੇਰਾ ਅਤੇ ਨਿੰਮ ਬਾਜ਼ਾਰ 'ਚ ਆਸਾਨੀ ਨਾਲ ਮਿਲ ਜਾਂਦੇ ਹਨ। ਇਨ੍ਹਾਂ ਦੋਵਾਂ ਦੇ ਮਿਸ਼ਰਣ ਤੋਂ ਬਣਿਆ ਜੂਸ ਸਿਹਤ ਲਈ ਫਾਇਦੇਮੰਦ ਹੁੰਦਾ ਹੈ। ਐਲੋਵੇਰਾ ਵਿੱਚ ਵਿਟਾਮਿਨ ਏ, ਸੀ ਅਤੇ ਈ ਵਰਗੇ ਪੋਸ਼ਕ ਤੱਤ ਪਾਏ ਜਾਂਦੇ ਹਨ।
Aloe Vera and Neem Juice: ਬਹੁਤ ਸਾਰੇ ਲੋਕ ਆਪਣੀ ਦਿਨ ਦੀ ਸ਼ੁਰੂਆਤ ਕੋਸੇ ਪਾਣੀ, ਜਾਂ ਨਿੰਬੂ ਵਾਲੇ ਪਾਣੀ ਦੇ ਨਾਲ ਕਰਦੇ ਹਨ। ਅੱਜ ਕੱਲ੍ਹ ਐਲੋਵੇਰਾ ਅਤੇ ਨਿੰਮ ਬਾਜ਼ਾਰ 'ਚ ਆਸਾਨੀ ਨਾਲ ਮਿਲ ਜਾਂਦੇ ਹਨ। ਇਨ੍ਹਾਂ ਦੋਵਾਂ ਦੇ ਮਿਸ਼ਰਣ ਤੋਂ ਬਣਿਆ ਜੂਸ ਸਿਹਤ ਲਈ ਫਾਇਦੇਮੰਦ ਹੁੰਦਾ ਹੈ। ਐਲੋਵੇਰਾ ਵਿੱਚ ਵਿਟਾਮਿਨ ਏ, ਸੀ ਅਤੇ ਈ ਵਰਗੇ ਪੋਸ਼ਕ ਤੱਤ ਪਾਏ ਜਾਂਦੇ ਹਨ। ਇਸ ਤੋਂ ਇਲਾਵਾ ਇਸ 'ਚ ਫਲੇਵੋਨੋਇਡਸ ਵਰਗੇ ਐਂਟੀਆਕਸੀਡੈਂਟ ਵੀ ਮੌਜੂਦ ਹੁੰਦੇ ਹਨ। ਨਿੰਮ 'ਚ ਕੈਲਸ਼ੀਅਮ, ਮੈਗਨੀਸ਼ੀਅਮ ਅਤੇ ਐਂਟੀ-ਇੰਫਲੇਮੇਟਰੀ ਗੁਣ ਪਾਏ ਜਾਂਦੇ ਹਨ। ਇਨ੍ਹਾਂ ਸਾਰੇ ਪੋਸ਼ਕ ਤੱਤਾਂ ਦਾ ਸੇਵਨ ਕਰਨ ਨਾਲ ਚਮੜੀ ਅਤੇ ਵਾਲਾਂ ਦੀ ਸਿਹਤ ਲਈ ਚੰਗੇ ਹੁੰਦੇ ਹਨ।
ਇਸ ਤੋਂ ਇਲਾਵਾ ਇਹ ਜੂਸ ਪਾਚਨ ਅਤੇ ਸਰੀਰ ਨੂੰ ਫਿੱਟ ਰੱਖਣ ਲਈ ਵੀ ਫਾਇਦੇਮੰਦ (Aloe Vera and Neem Juice is also beneficial for digestion and keeping the body fit) ਹੁੰਦਾ ਹੈ। ਐਲੋਵੇਰਾ ਅਤੇ ਨਿੰਮ ਤੋਂ ਬਣਿਆ ਜੂਸ ਪੀਣ ਦੇ ਫਾਇਦੇ ਅਤੇ ਇਸ ਜੂਸ ਨੂੰ ਬਣਾਉਣ ਦੀ ਵਿਧੀ ਜਾਣਾਂਗੇ। ਇਸ ਵਿਸ਼ੇ 'ਤੇ ਬਿਹਤਰ ਜਾਣਕਾਰੀ ਦਿੱਤੀ ਹੈ ਹੋਲੀ ਫੈਮਿਲੀ ਹਸਪਤਾਲ, ਦਿੱਲੀ ਦੇ ਡਾਇਟੀਸ਼ੀਅਨ ਸਨਾਹ ਗਿੱਲ ਨੇ।
ਐਲੋਵੇਰਾ ਅਤੇ ਨਿੰਮ ਦਾ ਜੂਸ ਰੈਸਿਪੀ (Aloe Vera and Neem Juice Recipe)
ਸਮੱਗਰੀ:
ਐਲੋਵੇਰਾ
ਨਿੰਮ ਦੇ ਪੱਤੇ- 25 ਤੋਂ 30
ਪਾਣੀ - 1 ਕੱਪ
ਸ਼ਹਿਦ - ਸੁਆਦ ਅਨੁਸਾਰ
ਵਿਧੀ
- ਸਭ ਤੋਂ ਪਹਿਲਾਂ ਐਲੋਵੇਰਾ ਨੂੰ ਸਾਫ਼ ਕਰੋ।
- ਇਸ ਤੋਂ ਬਾਅਦ ਐਲੋਵੇਰਾ ਨੂੰ ਧੋ ਕੇ ਛੋਟੇ-ਛੋਟੇ ਟੁਕੜਿਆਂ 'ਚ ਕੱਟ ਲਓ।
- ਨਾਲ ਹੀ ਨਿੰਮ ਦੀਆਂ ਪੱਤੀਆਂ ਨੂੰ ਧੋ ਕੇ ਛੋਟੇ-ਛੋਟੇ ਟੁਕੜਿਆਂ 'ਚ ਕੱਟ ਲਓ।
- ਐਲੋਵੇਰਾ ਦੇ ਟੁਕੜੇ ਅਤੇ ਨਿੰਮ ਦੇ ਟੁਕੜਿਆਂ ਨੂੰ ਇੱਕ ਕਟੋਰੇ ਵਿੱਚ ਪਾਓ।
- ਇਸ ਨੂੰ ਇਕ ਕੱਪ ਪਾਣੀ 'ਚ ਮਿਲਾ ਕੇ ਗ੍ਰਾਈਂਡਰ 'ਚ ਪੀਸ ਲਓ।
- ਮਿਸ਼ਰਣ ਨੂੰ ਛਾਣ ਲਓ ਤਾਂ ਕਿ ਕੋਈ ਟੁਕੜਾ ਨਾ ਰਹਿ ਜਾਵੇ।
- ਹੁਣ ਸ਼ਹਿਦ ਪਾਓ ਅਤੇ ਚੰਗੀ ਤਰ੍ਹਾਂ ਮਿਲਾਓ।
- ਜੂਸ ਤਿਆਰ ਹੈ।
ਐਲੋਵੇਰਾ ਅਤੇ ਨਿੰਮ ਤੋਂ ਬਣਿਆ ਜੂਸ ਪੀਣ ਦੇ ਫਾਇਦੇ (Benefits of drinking juice made from aloe vera and neem)
- ਨਿੰਮ ਅਤੇ ਐਲੋਵੇਰਾ ਤੋਂ ਬਣਿਆ ਜੂਸ ਪੀਣ ਨਾਲ ਇਮਿਊਨਿਟੀ ਵਧਦੀ ਹੈ। ਇਸ ਜੂਸ ਵਿੱਚ ਵਿਟਾਮਿਨ ਬੀ, ਸੀ ਅਤੇ ਈ ਵਰਗੇ ਪੋਸ਼ਕ ਤੱਤ ਪਾਏ ਜਾਂਦੇ ਹਨ।
- ਐਲੋਵੇਰਾ ਅਤੇ ਨਿੰਮ ਤੋਂ ਬਣਿਆ ਜੂਸ ਪੀਣ ਨਾਲ ਪਾਚਨ ਕਿਰਿਆ ਠੀਕ ਹੁੰਦੀ ਹੈ ਅਤੇ ਐਸੀਡਿਟੀ ਦੀ ਸਮੱਸਿਆ ਦੂਰ ਹੁੰਦੀ ਹੈ।
- ਨਿੰਮ ਦਾ ਰਸ ਖੂਨ ਨੂੰ ਸਾਫ਼ ਰੱਖਦਾ ਹੈ।
- ਅੰਤੜੀਆਂ ਨੂੰ ਸਿਹਤਮੰਦ ਰੱਖਣ ਲਈ ਐਲੋਵੇਰਾ ਅਤੇ ਨਿੰਮ ਤੋਂ ਬਣੇ ਜੂਸ ਦਾ ਸੇਵਨ ਕਰਨਾ ਫਾਇਦੇਮੰਦ ਹੁੰਦਾ ਹੈ।
- ਐਲੋਵੇਰਾ ਅਤੇ ਨਿੰਮ ਦਾ ਜੂਸ ਪੀਣ ਨਾਲ ਚਮੜੀ ਦੀ ਲਾਗ ਦੂਰ ਹੁੰਦੀ ਹੈ ਅਤੇ ਚਮੜੀ ਚਮਕਦਾਰ ਰਹਿੰਦੀ ਹੈ। ਇਸ ਦੇ ਸੇਵਨ ਤੋਂ ਪਹਿਲਾਂ ਇੱਕ ਵਾਰ ਕਿਸੇ ਮਾਹਿਰ ਜਾਂ ਫਿਰ ਡਾਕਟਰ ਦੀ ਰਾਏ ਜ਼ਰੂਰ ਲੈ ਲਵੋ।
Disclaimer: ਇਸ ਲੇਖ ਵਿਚ ਦੱਸੇ ਗਏ ਤਰੀਕਿਆਂ ਅਤੇ ਸੁਝਾਵਾਂ ਨੂੰ ਅਪਣਾਉਣ ਤੋਂ ਪਹਿਲਾਂ,ਕਿਸੇ ਡਾਕਟਰ ਜਾਂ ਸਬੰਧਤ ਮਾਹਰ ਦੀ ਸਲਾਹ ਜ਼ਰੂਰ ਲਓ।
Check out below Health Tools-
Calculate Your Body Mass Index ( BMI )