(Source: ECI/ABP News/ABP Majha)
Health Tips: ਜੇਕਰ ਇੰਝ ਕਰੋਗੇ ਆਂਵਲੇ ਦੀ ਵਰਤੋਂ ਤਾਂ ਸ਼ੂਗਰ ਘਟਾਉਣ ਵਿੱਚ ਮਿਲੇਗਾ ਲਾਭ, ਜਾਣੋ ਇਹ ਢੰਗ
amla benefits: ਆਂਵਲੇ 'ਚ ਐਂਟੀ-ਆਕਸੀਡੈਂਟਸ ਦੇ ਨਾਲ-ਨਾਲ ਵਿਟਾਮਿਨ ਸੀ, ਵਿਟਾਮਿਨ ਏਬੀ, ਪੋਟਾਸ਼ੀਅਮ, ਕੈਲਸ਼ੀਅਮ, ਮੈਗਨੀਸ਼ੀਅਮ, ਆਇਰਨ, ਕਾਰਬੋਹਾਈਡ੍ਰੇਟਸ ਅਤੇ ਫਾਈਬਰ ਕਾਫੀ ਮਾਤਰਾ 'ਚ ਪਾਏ ਜਾਂਦੇ ਹਨ।
Amla benefits in diabetes: ਸਾਡੀ ਖਾਣ-ਪੀਣ ਦੀ ਜੀਵਨ ਸ਼ੈਲੀ ਬਹੁਤ ਬਦਲ ਗਈ ਹੈ। ਬਹੁਤ ਸਾਰਾ ਜੰਕ ਤੇ ਫਾਸਟ ਫੂਡ ਸਾਡੇ ਜੀਵਨ ਵਿੱਚ ਸ਼ਾਮਿਲ ਹੋ ਗਿਆ ਹੈ। ਇਸ ਤੋਂ ਇਲਾਵਾ ਜੋ ਸਬਜ਼ੀਆਂ ਅਤੇ ਫਲ ਅਸੀਂ ਖਾ ਰਹੇ ਹਾਂ ਉਨ੍ਹਾਂ ਉੱਤੇ ਵੀ ਕੈਮੀਕਲ ਦਾ ਛਿੜਕਾ ਕੀਤਾ ਹੋਇਆ। ਜਿਸ ਦਾ ਅਸਰ ਧੋਣ ਤੋਂ ਬਾਅਦ ਵੀ ਉਨ੍ਹਾਂ ਦੇ ਅੰਦਰ ਰਹਿੰਦਾ ਹੈ। ਜਿਸ ਕਰਕੇ ਅੱਜ ਦੇ ਸਮੇਂ ਵਿੱਚ ਗੰਭੀਰ ਬਿਮਾਰੀਆਂ ਪੈਂਦਾ ਹੋ ਗਈਆਂ ਹਨ। ਸ਼ੂਗਰ ਜੋ ਕਿ ਪਹਿਲਾਂ ਕਿਸੇ-ਕਿਸੇ ਨੂੰ ਹੁੰਦੀ ਸੀ। ਪਰ ਹੁਣ 10 ਚੋਂ 8 ਬੰਦੇ ਸ਼ੂਗਰ ਦੇ ਮਰੀਜ਼ ਹੁੰਦੇ ਹਨ। ਸ਼ੂਗਰ ਦੇ ਮਰੀਜ਼ਾਂ ਲਈ ਬਲੱਡ ਸ਼ੂਗਰ ਦੇ ਪੱਧਰ ਨੂੰ ਕੰਟਰੋਲ ਕਰਨਾ ਬਹੁਤ ਜ਼ਰੂਰੀ (Controlling blood sugar levels is very important for diabetic patients) ਹੈ। ਜੇਕਰ ਹਾਈ ਸ਼ੂਗਰ ਲੈਵਲ ਨੂੰ ਇੱਥੇ ਨਾ ਰੋਕਿਆ ਜਾਵੇ ਤਾਂ ਤੁਸੀਂ ਪ੍ਰੀ-ਡਾਇਬੀਟਿਕ ਤੋਂ ਡਾਇਬਟੀਜ਼ ਸ਼੍ਰੇਣੀ ਵਿੱਚ ਜਾ ਸਕਦੇ ਹੋ।
ਜੇਕਰ ਇਸ 'ਤੇ ਕਾਬੂ ਨਾ ਪਾਇਆ ਜਾਵੇ ਤਾਂ ਇਸ ਦਾ ਤੁਹਾਡੇ ਸਰੀਰ ਦੇ ਵੱਖ-ਵੱਖ ਹਿੱਸਿਆਂ 'ਤੇ ਬੁਰਾ ਪ੍ਰਭਾਵ ਪੈ ਸਕਦਾ ਹੈ। ਹਰ ਸਾਲ ਲਗਭਗ 10 ਲੱਖ ਲੋਕ ਸ਼ੂਗਰ ਕਾਰਨ ਮਰਦੇ ਹਨ। ਆਮ ਤੌਰ 'ਤੇ ਲੋਕ ਇਸ ਨੂੰ ਕੰਟਰੋਲ ਕਰਨ ਲਈ ਦਵਾਈਆਂ ਦਾ ਸਹਾਰਾ ਲੈਂਦੇ ਹਨ। ਖਰਾਬ ਜੀਵਨ ਸ਼ੈਲੀ, ਤਣਾਅ, ਅਨਿਯਮਿਤ ਖਾਣ-ਪੀਣ ਦੀਆਂ ਆਦਤਾਂ ਕਾਰਨ ਜ਼ਿਆਦਾਤਰ ਲੋਕ ਬਲੱਡ ਸ਼ੂਗਰ ਦੀ ਸਮੱਸਿਆ ਦਾ ਸਾਹਮਣਾ ਕਰ ਰਹੇ ਹਨ। ਇਨ੍ਹਾਂ ਆਦਤਾਂ ਕਾਰਨ ਜ਼ਿਆਦਾਤਰ ਲੋਕ ਬਲੱਡ ਸ਼ੂਗਰ, ਬਲੱਡ ਪ੍ਰੈਸ਼ਰ ਅਤੇ ਵਧਦੇ ਭਾਰ ਤੋਂ ਪ੍ਰੇਸ਼ਾਨ ਰਹਿੰਦੇ ਹਨ।
ਬਲੱਡ ਸ਼ੂਗਰ ਨੂੰ ਕੰਟਰੋਲ ਕਰਨ ਲਈ ਇਹ ਜ਼ਰੂਰੀ ਹੈ ਕਿ ਤੁਸੀਂ ਆਪਣੀ ਖੁਰਾਕ ਦਾ ਖਾਸ ਧਿਆਨ ਰੱਖੋ। ਹਰ ਰੋਜ਼ ਸਮਾਂ ਕੱਢੋ ਅਤੇ ਰੋਜ਼ਾਨਾ ਯੋਗਾ ਕਰੋ। ਇਸ ਤੋਂ ਇਲਾਵਾ ਆਂਵਲੇ ਨੂੰ ਆਪਣੀ ਡਾਈਟ 'ਚ ਸ਼ਾਮਲ ਕਰੋ। ਆਂਵਲੇ ਵਿੱਚ ਅਜਿਹੇ ਗੁਣ ਹੁੰਦੇ ਹਨ ਜੋ ਸ਼ੂਗਰ ਦੇ ਰੋਗੀਆਂ ਲਈ ਬਹੁਤ ਫਾਇਦੇਮੰਦ ਹੁੰਦੇ ਹਨ।
ਹੋਰ ਪੜ੍ਹੋ : ਜਾਣੋ ਬਾਜ਼ਾਰ 'ਚ ਮਿਲਣ ਵਾਲੇ ਐਨਰਜੀ ਡਰਿੰਕਸ ਕਿਵੇਂ ਤੁਹਾਡੇ ਹਾਰਟ ਲਈ ਘਾਤਕ? ਤਾਜ਼ਾ ਖੋਜ ਨੇ ਕੀਤਾ ਹੈਰਾਨ
ਇੰਝ ਕਰੋ ਆਂਵਲੇ ਦੀ ਵਰਤੋਂ (Use amla like this)
ਆਂਵਲੇ 'ਚ ਐਂਟੀ-ਆਕਸੀਡੈਂਟਸ ਦੇ ਨਾਲ-ਨਾਲ ਵਿਟਾਮਿਨ ਸੀ, ਵਿਟਾਮਿਨ ਏਬੀ, ਪੋਟਾਸ਼ੀਅਮ, ਕੈਲਸ਼ੀਅਮ, ਮੈਗਨੀਸ਼ੀਅਮ, ਆਇਰਨ, ਕਾਰਬੋਹਾਈਡ੍ਰੇਟਸ ਅਤੇ ਫਾਈਬਰ ਕਾਫੀ ਮਾਤਰਾ 'ਚ ਪਾਏ ਜਾਂਦੇ ਹਨ। ਜੋ ਬਲੱਡ ਸ਼ੂਗਰ ਨੂੰ ਕੰਟਰੋਲ ਕਰਨ 'ਚ ਮਦਦ ਕਰਦਾ ਹੈ। ਤੁਸੀਂ ਰੋਜ਼ ਸਵੇਰੇ ਆਂਵਲਾ, ਐਲੋਵੇਰਾ ਅਤੇ ਗਿਲੋਏ ਦਾ ਜੂਸ ਪੀ ਸਕਦੇ ਹੋ।
ਸ਼ੂਗਰ ਦੇ ਰੋਗੀਆਂ ਲਈ ਆਂਵਲਾ ਅਤੇ ਹਲਦੀ ਬਹੁਤ ਫਾਇਦੇਮੰਦ ਹੁੰਦੀ ਹੈ। ਆਂਵਲਾ ਪਾਊਡਰ ਅਤੇ ਹਲਦੀ ਵਿੱਚ ਭਰਪੂਰ ਮਾਤਰਾ ਵਿੱਚ ਫਾਈਬਰ ਅਤੇ ਐਂਟੀਆਕਸੀਡੈਂਟ ਹੁੰਦੇ ਹਨ ਜੋ ਖੂਨ ਵਿੱਚ ਸ਼ੂਗਰ ਦੇ ਪੱਧਰ ਨੂੰ ਘੱਟ ਕਰਨ ਵਿੱਚ ਮਦਦ ਕਰਦੇ ਹਨ। ਇਹ ਇਨਸੁਲਿਨ ਦੀ ਮਾਤਰਾ ਨੂੰ ਸੰਤੁਲਿਤ ਰੱਖਣ ਵਿੱਚ ਵੀ ਮਦਦ ਕਰਦਾ ਹੈ।
Disclaimer: ਇਸ ਲੇਖ ਵਿਚ ਦੱਸੇ ਗਏ ਤਰੀਕਿਆਂ ਅਤੇ ਸੁਝਾਵਾਂ ਨੂੰ ਅਪਣਾਉਣ ਤੋਂ ਪਹਿਲਾਂ,ਕਿਸੇ ਡਾਕਟਰ ਜਾਂ ਸਬੰਧਤ ਮਾਹਰ ਦੀ ਸਲਾਹ ਜ਼ਰੂਰ ਲਓ।
Check out below Health Tools-
Calculate Your Body Mass Index ( BMI )