Energy Drink: ਜਾਣੋ ਬਾਜ਼ਾਰ 'ਚ ਮਿਲਣ ਵਾਲੇ ਐਨਰਜੀ ਡਰਿੰਕਸ ਕਿਵੇਂ ਤੁਹਾਡੇ ਹਾਰਟ ਲਈ ਘਾਤਕ? ਤਾਜ਼ਾ ਖੋਜ ਨੇ ਕੀਤਾ ਹੈਰਾਨ
Health Tips: ਅੱਜ ਕੱਲ੍ਹ ਬਾਜ਼ਾਰਾਂ ਖਾਣ-ਪੀਣ ਵਾਲੀਆਂ ਚੀਜ਼ਾਂ ਦਾ ਭੰਡਾਰ ਹੈ। ਜਿਸ ਕਰਕੇ ਖਾਣ ਤੋਂ ਲੈ ਕੇ ਪੀਣ ਤੱਕ ਬਹੁਤ ਸਾਰੇ ਪ੍ਰੋਡਕਟਸ ਬਹੁਤ ਹੀ ਆਸਾਨੀ ਦੇ ਵਿੱਚ ਮਿਲ ਜਾਣਦੇ ਹਨ। ਜਿਨ੍ਹਾਂ ਵਿੱਚੋਂ ਇੱਕ ਚੀਜ਼ ਹੈ ਐਨਰਜੀ ਡਰਿੰਕਸ।
Energy Drink: ਅੱਜ ਕੱਲ੍ਹ ਬਾਜ਼ਾਰਾਂ ਖਾਣ-ਪੀਣ ਵਾਲੀਆਂ ਚੀਜ਼ਾਂ ਦਾ ਭੰਡਾਰ ਹੈ। ਜਿਸ ਕਰਕੇ ਖਾਣ ਤੋਂ ਲੈ ਕੇ ਪੀਣ ਤੱਕ ਬਹੁਤ ਸਾਰੇ ਪ੍ਰੋਡਕਟਸ ਬਹੁਤ ਹੀ ਆਸਾਨੀ ਦੇ ਵਿੱਚ ਮਿਲ ਜਾਣਦੇ ਹਨ। ਜਿਨ੍ਹਾਂ ਵਿੱਚੋਂ ਇੱਕ ਚੀਜ਼ ਹੈ ਐਨਰਜੀ ਡਰਿੰਕਸ। ਇਹ ਖਾਸ ਕਰਕੇ ਨੌਜਵਾਨਾਂ ਵਿੱਚ ਬਹੁਤ ਮਸ਼ਹੂਰ ਹੈ। ਪਰ ਕੀ ਤੁਸੀਂ ਜਾਣਦੇ ਹੋ ਕਿ ਇਹ ਐਨਰਜੀ ਡਰਿੰਕ ਤੁਹਾਡੇ ਦਿਲ ਲਈ ਕਿੰਨੇ ਖਤਰਨਾਕ ਸਾਬਤ (How dangerous energy drinks to be for your heart) ਹੋ ਸਕਦੇ ਹਨ। ਐਨਰਜੀ ਡਰਿੰਕਸ ਵਿੱਚ ਮੌਜੂਦ ਕੈਫੀਨ ਅਤੇ ਹੋਰ ਪਦਾਰਥਾਂ ਦੀ ਬਹੁਤ ਜ਼ਿਆਦਾ ਮਾਤਰਾ ਅਸਥਾਈ ਤੌਰ 'ਤੇ ਬਲੱਡ ਪ੍ਰੈਸ਼ਰ ਨੂੰ ਵਧਾਉਂਦੀ ਹੈ। ਇਸ ਨਾਲ ਦਿਲ 'ਤੇ ਵਾਧੂ ਦਬਾਅ ਪੈਂਦਾ ਹੈ ਅਤੇ ਦਿਲ ਦੀ ਬਿਮਾਰੀ ਦਾ ਖਤਰਾ ਵੱਧ ਜਾਂਦਾ ਹੈ। ਆਓ ਜਾਣਦੇ ਹਾਂ ਇਸਦੇ ਮਾੜੇ ਪ੍ਰਭਾਵ ਬਾਰੇ ਵਿੱਚ...
ਜਦੋਂ ਅਸੀਂ ਐਨਰਜੀ ਡਰਿੰਕਸ ਪੀਂਦੇ ਹਾਂ ਤਾਂ ਕਈ ਵਾਰ ਸਾਡੇ ਦਿਲ ਦੀ ਧੜਕਣ ਵੱਧ ਜਾਂਦੀ ਹੈ। ਇਸ ਦਾ ਮਤਲਬ ਹੈ ਕਿ ਸਾਡਾ ਦਿਲ ਤੇਜ਼ੀ ਨਾਲ ਧੜਕਣ ਲੱਗਦਾ ਹੈ। ਇਸ ਨਾਲ ਦਿਲ ਦੀ ਧੜਕਣ ਵਿੱਚ ਅਨਿਯਮਿਤਤਾ ਹੋ ਸਕਦੀ ਹੈ, ਜਿਸ ਨੂੰ ਐਰੀਥਮੀਆ ਕਿਹਾ ਜਾਂਦਾ ਹੈ। ਇਹ ਅਜਿਹੀ ਸਥਿਤੀ ਹੈ ਜਿੱਥੇ ਦਿਲ ਦੀ ਧੜਕਣ ਆਮ ਨਾਲੋਂ ਵੱਖਰੀ ਹੋ ਜਾਂਦੀ ਹੈ, ਜੋ ਸਿਹਤ ਲਈ ਠੀਕ ਨਹੀਂ ਹੈ।
ਦਿਲ ਮਰੀਜ਼ ਕਰਨ ਪ੍ਰਹੇਜ਼
ਜੇਕਰ ਅਸੀਂ ਰੋਜ਼ਾਨਾ ਐਨਰਜੀ ਡਰਿੰਕਸ ਪੀਂਦੇ ਹਾਂ ਤਾਂ ਲੰਬੇ ਸਮੇਂ ਵਿੱਚ ਸਾਨੂੰ ਦਿਲ ਦੀਆਂ ਬਿਮਾਰੀਆਂ ਦਾ ਖ਼ਤਰਾ ਹੋ ਸਕਦਾ ਹੈ। ਖਾਸ ਤੌਰ 'ਤੇ, ਇਹ ਖ਼ਤਰਾ ਉਨ੍ਹਾਂ ਲੋਕਾਂ ਵਿੱਚ ਹੋਰ ਵੀ ਵੱਧ ਹੁੰਦਾ ਹੈ ਜਿਨ੍ਹਾਂ ਨੂੰ ਪਹਿਲਾਂ ਹੀ ਦਿਲ ਨਾਲ ਜੁੜੀ ਕੋਈ ਸਮੱਸਿਆ ਹੈ।
ਹੋਰ ਪੜ੍ਹੋ : ਸਿਗਰਟ ਛੱਡਣ ਦੇ ਬਹੁਤ ਸਾਰੇ ਫਾਇਦੇ, ਇੰਨੇ ਸਾਲ ਵੱਧ ਸਕਦੀ ਉਮਰ, ਖੋਜ ‘ਚ ਹੋਇਆ ਹੈਰਾਨ ਕਰਨ ਵਾਲਾ ਖੁਲਾਸਾ
ਖੋਜ 'ਚ ਹੈਰਾਨ ਕਰਨ ਵਾਲਾ ਖੁਲਾਸਾ
ਇੱਕ ਤਾਜ਼ਾ ਖੋਜ ਨੇ ਦਿਖਾਇਆ ਹੈ ਕਿ ਇਹਨਾਂ ਐਨਰਜੀ ਡ੍ਰਿੰਕਸ ਵਿੱਚ ਮਿਲਾਇਆ ਗਿਆ ਮਿੱਠਾ ਤੁਹਾਡੀ ਪ੍ਰਤੀਰੋਧਕ ਸ਼ਕਤੀ ਨੂੰ ਨੁਕਸਾਨ ਪਹੁੰਚਾ ਸਕਦਾ ਹੈ ਅਤੇ ਕੈਂਸਰ ਸਮੇਤ ਕਈ ਬਿਮਾਰੀਆਂ ਨਾਲ ਲੜਨ ਦੀ ਤੁਹਾਡੀ ਸਮਰੱਥਾ ਨੂੰ ਕਮਜ਼ੋਰ ਕਰ ਸਕਦਾ ਹੈ। ਇਸ ਤੋਂ ਇਲਾਵਾ ਇਹ ਮਿੱਠਾ ਤੁਹਾਡੀ ਸ਼ੂਗਰ ਉੱਤੇ ਵੀ ਅਸਰ ਪਾਉਂਦਾ ਹੈ। ਜਿਸ ਕਰਕੇ ਇਸ ਦੇ ਸਿਹਤ ਉੱਤੇ ਮਾੜੇ ਪ੍ਰਭਾਵ ਪੈਂਦੇ ਹਨ।
ਦਿਲ ਦੀਆਂ ਨਾੜੀਆਂ ਸੁੰਗੜ ਸਕਦੀਆਂ
ਬਹੁਤ ਜ਼ਿਆਦਾ ਐਨਰਜੀ ਡਰਿੰਕ ਪੀਣ ਨਾਲ ਸਾਡੇ ਦਿਲ ਦੀਆਂ ਨਾੜੀਆਂ ਵਿਚ ਬਿਮਾਰੀਆਂ ਹੋ ਸਕਦੀਆਂ ਹਨ, ਜਿਸ ਨੂੰ ਕੋਰੋਨਰੀ ਆਰਟਰੀ ਡਿਜ਼ੀਜ਼ ਕਿਹਾ ਜਾਂਦਾ ਹੈ। ਯਾਨੀ ਦਿਲ ਦੀਆਂ ਨਾੜੀਆਂ ਸੁੰਗੜ ਸਕਦੀਆਂ ਹਨ, ਜਿਸ ਕਾਰਨ ਦਿਲ ਨੂੰ ਖੂਨ ਦੀ ਸਪਲਾਈ 'ਚ ਦਿੱਕਤ ਆਉਂਦੀ ਹੈ। ਜੋ ਕਿ ਅੱਗੇ ਜਾ ਕੇ ਹਾਰਟ ਅਟੈਕ ਦਾ ਖਤਰਾ ਸਾਬਿਤ ਹੋ ਸਕਦੀ ਹੈ।
ਸਰੀਰ ਲਈ ਨੁਕਸਾਨਦੇਹ
ਐਨਰਜੀ ਡਰਿੰਕਸ ਦੀਆਂ ਕੁਝ ਕਿਸਮਾਂ ਵਿੱਚ ਕੁੱਝ ਨਕਲੀ ਤੌਰ 'ਤੇ ਬਣਾਏ ਗਏ ਰਸਾਇਣਾਂ ਦੀ ਵਰਤੋਂ ਵੀ ਕੀਤੀ ਜਾਂਦੀ ਹੈ ਜੋ ਸਾਡੇ ਸਰੀਰ ਲਈ ਨੁਕਸਾਨਦੇਹ ਹੋ ਸਕਦੇ ਹਨ। ਉਦਾਹਰਨ ਲਈ, ਟੈਰੀ ਨਾਮਕ ਰੰਗ ਦੀ ਵਰਤੋਂ ਡਰਿੰਕ ਨੂੰ ਰੰਗਣ ਲਈ ਕੀਤੀ ਜਾਂਦੀ ਹੈ। ਜਾਂ ਗਲੂਕੁਰੋਨੋਲੇਕਟੋਨ ਜੋ ਖੰਡ ਦੇ ਸਰੋਤ ਵਜੋਂ ਵਰਤਿਆ ਜਾਂਦਾ ਹੈ। ਇਹ ਦਿਲ ਅਤੇ ਦਿਮਾਗ ਨੂੰ ਪ੍ਰਭਾਵਿਤ ਕਰ ਸਕਦੇ ਹਨ।
Disclaimer: ਇਸ ਲੇਖ ਵਿਚ ਦੱਸੇ ਗਏ ਤਰੀਕਿਆਂ ਅਤੇ ਸੁਝਾਵਾਂ ਨੂੰ ਅਪਣਾਉਣ ਤੋਂ ਪਹਿਲਾਂ,ਕਿਸੇ ਡਾਕਟਰ ਜਾਂ ਸਬੰਧਤ ਮਾਹਰ ਦੀ ਸਲਾਹ ਜ਼ਰੂਰ ਲਓ।
Check out below Health Tools-
Calculate Your Body Mass Index ( BMI )