Sunlight During Winter: ਕਿਉਂ ਜ਼ਰੂਰੀ ਹੈ ਸਰਦੀਆਂ ਵਿੱਚ ਧੁੱਪ ਲੈਣਾ? ਜਾਣੋ ਕਿਸ ਸਮੇਂ 10 ਮਿੰਟ ਦੀ ਧੁੱਪ ਨਾਲ ਹੀ ਮਿਲਦੇ ਨੇ ਕਮਾਲ ਦੇ ਫਾਇਦੇ
Health News: ਸਰਦੀਆਂ ਦੇ ਮੌਸਮ ਵਿੱਚ ਧੁੱਪ ਲੈਣਾ ਸਿਹਤ ਲਈ ਬਹੁਤ ਜ਼ਰੂਰੀ ਹੈ। ਇਸ ਮੌਸਮ 'ਚ ਰੋਜ਼ਾਨਾ ਘੱਟੋ-ਘੱਟ 10-15 ਮਿੰਟ ਧੁੱਪ ਲੈਣੀ ਚਾਹੀਦੀ ਹੈ, ਆਓ ਜਾਣਦੇ ਹਾਂ ਅਜਿਹਾ ਕਿਉਂ?
Sunlight During Winter: ਸਰਦੀਆਂ ਦੇ ਮੌਸਮ ਵਿੱਚ ਜਦੋਂ ਸੂਰਜ ਨਿਕਲਦਾ ਹੈ ਤਾਂ ਬਾਹਰ ਜਾਣਾ ਅਤੇ ਕੁਝ ਦੇਰ ਲਈ ਧੁੱਪ ਸੇਕਣ ਦਾ ਆਪਣਾ ਹੀ ਮਜ਼ਾ ਹੈ। ਇਸ ਹਲਕੀ ਜਿਹੀ ਨਿੱਘੀ ਧੁੱਪ ਵਿੱਚ ਬੈਠਣ ਨਾਲ ਨਾ ਸਿਰਫ਼ ਸਰੀਰ ਨੂੰ ਨਿੱਘ ਮਿਲਦਾ ਹੈ ਸਗੋਂ ਸਿਹਤ ਲਈ ਵੀ ਕਈ ਫਾਇਦੇ ਹੁੰਦੇ ਹਨ। ਕੁੱਝ ਸਮੇਂ ਧੁੱਪ ਸੇਕਣ ਨਾਲ ਤੁਹਾਨੂੰ ਇੰਝ ਲੱਗਦਾ ਹੈ ਕਿ ਠੰਡ ਨਾਲ ਜਕੜਿਆ ਸਰੀਰ ਖੁੱਲ੍ਹ ਗਿਆ ਹੈ। ਜਿਸ ਤਰ੍ਹਾਂ ਸਾਡੇ ਸਰੀਰ ਨੂੰ ਭੋਜਨ ਦੀ ਲੋੜ ਹੁੰਦੀ ਹੈ, ਉਸੇ ਤਰ੍ਹਾਂ ਸੂਰਜ ਦੀ ਰੌਸ਼ਨੀ ਵੀ ਸਾਡੀ ਸਿਹਤ ਅਤੇ ਤੰਦਰੁਸਤੀ ਲਈ ਬਹੁਤ ਜ਼ਰੂਰੀ ਹੈ। ਜਦੋਂ ਕਿ ਸਾਨੂੰ ਭੋਜਨ ਤੋਂ ਊਰਜਾ ਮਿਲਦੀ ਹੈ, ਵਿਟਾਮਿਨ ਡੀ ਸੂਰਜ ਦੀ ਰੌਸ਼ਨੀ ਤੋਂ ਬਣਦਾ ਹੈ। ਜੋ ਹੱਡੀਆਂ ਦੇ ਵਿਕਾਸ ਅਤੇ ਮਜ਼ਬੂਤੀ ਲਈ ਜ਼ਰੂਰੀ ਹੈ। ਇਸ ਤੋਂ ਇਲਾਵਾ ਇਹ ਸਰੀਰ ਦੀ ਇਮਿਊਨਿਟੀ ਵਧਾ ਕੇ ਬਿਮਾਰੀਆਂ ਨਾਲ ਲੜਨ 'ਚ ਮਦਦ ਕਰਦਾ ਹੈ। ਇਸ ਲਈ ਸਰਦੀਆਂ ਵਿੱਚ ਵੀ ਹਰ ਰੋਜ਼ ਕੁਝ ਸਮੇਂ ਲਈ ਧੁੱਪ ਸੇਕਣਾ ਬਹੁਤ ਜ਼ਰੂਰੀ ਹੋ ਜਾਂਦਾ ਹੈ। ਆਓ ਜਾਂਦੇ ਹਾਂ ਸੂਰਜ ਦੀ ਧੁੱਪ ਤੋਂ ਮਿਲਣ ਵਾਲੇ ਫਾਇਦਿਆਂ ਬਾਰੇ...
ਵਿਟਾਮਿਨ ਡੀ
ਸਰਦੀਆਂ ਵਿੱਚ ਵੀ ਸੂਰਜ ਦੀ ਰੌਸ਼ਨੀ ਤੋਂ ਵਿਟਾਮਿਨ ਡੀ ਮਿਲਦਾ ਹੈ। ਦਰਅਸਲ, ਸੂਰਜ ਦੀ ਰੌਸ਼ਨੀ ਦੇ ਸੰਪਰਕ ਵਿੱਚ ਆਉਣ 'ਤੇ ਸਾਡਾ ਸਰੀਰ ਵਿਟਾਮਿਨ ਡੀ ਪੈਦਾ ਕਰਦਾ ਹੈ। ਇਹ ਵਿਟਾਮਿਨ ਸਾਡੀ ਹੱਡੀਆਂ ਲਈ ਬਹੁਤ ਜ਼ਰੂਰੀ ਹੈ ਕਿਉਂਕਿ ਇਹ ਕੈਲਸ਼ੀਅਮ ਨੂੰ ਸੋਖਣ ਵਿੱਚ ਮਦਦ ਕਰਦਾ ਹੈ ਅਤੇ ਹੱਡੀਆਂ ਨੂੰ ਮਜ਼ਬੂਤ ਰੱਖਦਾ ਹੈ।
ਵਿਟਾਮਿਨ ਡੀ ਦੀ ਕਮੀ ਕਾਰਨ ਹੱਡੀਆਂ ਕਮਜ਼ੋਰ ਅਤੇ ਖੁਸ਼ਕ ਹੋ ਜਾਂਦੀਆਂ ਹਨ ਅਤੇ ਟੁੱਟਣ ਦਾ ਖਤਰਾ ਵੱਧ ਜਾਂਦਾ ਹੈ। ਸਰਦੀਆਂ ਵਿੱਚ ਸੂਰਜ ਦੀ ਰੌਸ਼ਨੀ ਤੋਂ ਇਸ ਵਿਟਾਮਿਨ ਦੀ ਲੋੜੀਂਦੀ ਮਾਤਰਾ ਪ੍ਰਾਪਤ ਹੁੰਦੀ ਹੈ, ਜਿਸ ਨਾਲ ਹੱਡੀਆਂ ਮਜ਼ਬੂਤ ਅਤੇ ਸਿਹਤਮੰਦ ਰਹਿੰਦੀਆਂ ਹਨ।
ਬਿਮਾਰੀਆਂ ਨਾਲ ਲੜਨ ਦੀ ਤਾਕਤ ਮਿਲਦੀ ਹੈ
ਇਹ ਸਾਡੀ ਪ੍ਰਤੀਰੋਧਕ ਸ਼ਕਤੀ ਨੂੰ ਵਧਾਉਂਦਾ ਹੈ ਜਿਸ ਨਾਲ ਸਾਡਾ ਸਰੀਰ ਕਈ ਤਰ੍ਹਾਂ ਦੀਆਂ ਬਿਮਾਰੀਆਂ ਅਤੇ ਇਨਫੈਕਸ਼ਨਾਂ ਨਾਲ ਲੜਨ ਦੇ ਸਮਰੱਥ ਬਣ ਜਾਂਦਾ ਹੈ। ਵੈਸੇ ਵੀ ਸਰਦੀਆਂ ਦੇ ਮੌਸਮ ਵਿੱਚ ਇਹ ਬਿਮਾਰੀ ਜਲਦੀ ਫੜ ਲੈਂਦੀ ਹੈ।
ਮੂਡ ਚੰਗਾ ਰਹਿੰਦਾ ਹੈ
ਧੁੱਪ ਵਿਚ ਰਹਿਣ ਨਾਲ ਸਰੀਰ ਵਿਚ ਐਂਡੋਰਫਿਨ ਨਾਂ ਦੇ ਹਾਰਮੋਨ ਨਿਕਲਦੇ ਹਨ ਜੋ ਸਾਡੇ ਮੂਡ ਨੂੰ ਬਿਹਤਰ ਬਣਾਉਣ ਵਿਚ ਮਦਦ ਕਰਦੇ ਹਨ। ਇਹ ਹਾਰਮੋਨ ਸਰੀਰ ਅਤੇ ਦਿਮਾਗ ਨੂੰ ਆਰਾਮ ਦਿੰਦੇ ਹਨ ਅਤੇ ਤਣਾਅ ਨੂੰ ਘੱਟ ਕਰਨ ਵਿੱਚ ਮਦਦਗਾਰ ਹੁੰਦੇ ਹਨ। ਸੂਰਜ ਦੀ ਰੌਸ਼ਨੀ ਵਿੱਚ ਰਹਿ ਕੇ ਸਾਡਾ ਮਨ ਵਧੇਰੇ ਸ਼ਾਂਤ ਅਤੇ ਪ੍ਰਸੰਨ ਰਹਿੰਦਾ ਹੈ।
ਚਮੜੀ ਦੇ ਲਾਭ
ਜੇਕਰ ਤੁਸੀਂ ਸਰਦੀਆਂ ਵਿੱਚ ਧੁੱਪ ਸੇਕਦੇ ਹੋ ਤਾਂ ਤੁਹਾਡਾ ਚਿਹਰਾ ਵੀ ਚਮਕਦਾ ਹੈ। ਸੂਰਜ ਦੀ ਰੌਸ਼ਨੀ ਵਿੱਚ ਐਂਟੀਬੈਕਟੀਰੀਅਲ ਗੁਣ ਹੁੰਦੇ ਹਨ ਜੋ ਮੁਹਾਸੇ ਨੂੰ ਦੂਰ ਕਰਨ ਵਿੱਚ ਮਦਦ ਕਰਦੇ ਹਨ।
ਭਾਰ ਘਟਾਉਣ ਵਿੱਚ ਮਦਦ
ਸੂਰਜ ਦੀ ਰੌਸ਼ਨੀ ਭਾਰ ਨੂੰ ਕੰਟਰੋਲ ਵਿਚ ਰੱਖਣ ਦਾ ਕੁਦਰਤੀ ਤਰੀਕਾ ਹੈ। ਕਸਰਤ ਦੇ ਨਾਲ-ਨਾਲ ਸੂਰਜ ਦੀ ਰੌਸ਼ਨੀ ਲੈਣ ਨਾਲ ਸਰੀਰ ਦਾ ਭਾਰ ਘਟਾਉਣ ਵਿੱਚ ਮਦਦ ਮਿਲਦੀ ਹੈ ਕਿਉਂਕਿ ਇਹ ਸਾਡੀ ਕੈਲੋਰੀ ਬਰਨਿੰਗ ਨੂੰ ਵਧਾਉਂਦਾ ਹੈ।
ਕਿਸ ਸਮੇਂ ਸੂਰਜ ਦੀ ਰੌਸ਼ਨੀ ਲੈਣੀ ਚਾਹੀਦੀ ਹੈ?
ਜੇਕਰ ਤੁਸੀਂ ਸੂਰਜ ਦੀ ਰੌਸ਼ਨੀ ਤੋਂ ਵਿਟਾਮਿਨ ਡੀ ਪ੍ਰਾਪਤ ਕਰਨਾ ਚਾਹੁੰਦੇ ਹੋ, ਤਾਂ ਸਵੇਰੇ 8 ਵਜੇ ਤੋਂ ਪਹਿਲਾਂ ਸੂਰਜ ਦੀ ਰੌਸ਼ਨੀ ਲੈਣਾ ਸਹੀ ਮੰਨਿਆ ਜਾਂਦਾ ਹੈ। ਇਸ ਸਮੇਂ ਵੀ ਸਿਰਫ 10 ਮਿੰਟ ਲਈ ਸੂਰਜ ਦੀ ਰੌਸ਼ਨੀ ਲੈਣਾ ਹੀ ਕਾਫੀ ਹੋਵੇਗਾ। ਪਰ ਜੇਕਰ ਤੁਹਾਡੇ ਕੋਲ ਸਮਾਂ ਨਹੀਂ ਹੈ ਤਾਂ ਥੋੜ੍ਹਾ ਸਮਾਂ ਕੱਢ ਕੇ ਸਰਦੀਆਂ ਦੇ ਵਿੱਚ ਧੁੱਪ ਜ਼ਰੂਰ ਸੇਕਣੀ ਚਾਹੀਦੀ ਹੈ।
Disclaimer: ਇਸ ਲੇਖ ਵਿਚ ਦੱਸੇ ਗਏ ਤਰੀਕਿਆਂ ਅਤੇ ਸੁਝਾਵਾਂ ਨੂੰ ਅਪਣਾਉਣ ਤੋਂ ਪਹਿਲਾਂ,ਕਿਸੇ ਡਾਕਟਰ ਜਾਂ ਸਬੰਧਤ ਮਾਹਰ ਦੀ ਸਲਾਹ ਜ਼ਰੂਰ ਲਓ।
Check out below Health Tools-
Calculate Your Body Mass Index ( BMI )