(Source: ECI/ABP News/ABP Majha)
Babies Wear Cap: ਸਰਦੀਆਂ ਵਿੱਚ ਬੱਚਿਆਂ ਨੂੰ ਹਰ ਸਮੇਂ ਟੋਪੀ ਪਵਾ ਕੇ ਰੱਖਣਾ ਸਹੀ ਹੈ ਜਾਂ ਗਲਤ? ਜਾਣੋ ਸਿਹਤ ਮਹਿਰ ਦੀ ਰਾਏ
baby care tips: ਮਾਪੇ ਆਪਣੇ ਬੱਚੇ ਨੂੰ ਜ਼ੁਕਾਮ ਅਤੇ ਠੰਡ ਤੋਂ ਬਚਾਉਣ ਤੋਂ ਲਈ ਹਰ ਸਮੇਂ ਟੋਪੀ ਪਵਾ ਕੇ ਰੱਖਦੇ ਹਨ। ਅਜਿਹਾ ਕਰਨਾ ਬੱਚੇ ਦੀ ਸਿਹਤ ਦੇ ਲਈ ਸਹੀ ਹੈ ਜਾਂ ਨਹੀਂ? ਆਓ ਜਾਣਦੇ ਹਾਂ...
Babies Wear Cap in winter: ਮੀਂਹ ਤੋਂ ਬਾਅਦ ਭਾਵੇਂ ਧੁੱਪ ਨਿਕਲ ਰਹੀ ਹੈ ਪਰ ਠੰਡ ਫਿਰ ਵੀ ਆਪਣੇ ਸਿਖਰ 'ਤੇ ਹੈ। ਪਹਾੜਾਂ ਦੇ ਵਿੱਚ ਵੀ ਬਰਫ ਪੈ ਰਹੀ ਹੈ। ਜਿਸ ਕਰਕੇ ਮੈਦਾਨੀ ਇਲਾਕਿਆਂ ਦੇ ਵਿੱਚ ਠੰਡ ਵੱਧੀ ਪਈ ਹੈ। ਅਜਿਹੇ 'ਚ ਜਦੋਂ ਵੀ ਕੋਈ ਵਿਅਕਤੀ ਘਰ ਤੋਂ ਬਾਹਰ ਜਾਂਦਾ ਹੈ ਤਾਂ ਉਹ ਨਾ ਸਿਰਫ ਆਪਣੇ ਆਪ ਨੂੰ ਪੂਰੀ ਤਰ੍ਹਾਂ ਢੱਕ ਕੇ ਰੱਖਦਾ ਹੈ, ਸਗੋਂ ਟੋਪੀ ਅਤੇ ਗਲਵਸ ਦੀ ਵਰਤੋਂ ਕਰਨਾ ਨਹੀਂ ਭੁੱਲਦਾ। ਅਜਿਹੇ ਵਿੱਚ ਬੱਚਿਆਂ ਨੂੰ ਵੀ ਠੰਡ ਤੋਂ ਬਚਾਉਣਾ ਜ਼ਰੂਰੀ ਹੋ ਜਾਂਦਾ ਹੈ। ਜਿਸ ਕਰਕੇ ਆਮ ਤੌਰ 'ਤੇ ਮਾਪੇ ਵੀ ਆਪਣੇ ਬੱਚਿਆਂ ਨਾਲ ਅਜਿਹਾ ਹੀ ਕਰਦੇ ਹਨ, ਉਨ੍ਹਾਂ ਨੂੰ ਚੰਗੀ ਤਰ੍ਹਾਂ ਕੱਪੜਾ ਪਵਾ ਕੇ ਰੱਖਦੇ ਹਨ। ਇੱਥੋਂ ਤੱਕ ਕਿ ਬਹੁਤ ਸਾਰੇ ਮਾਪੇ ਆਪਣੇ ਛੋਟੇ ਬੱਚਿਆਂ ਜਾਂ ਨਵਜੰਮੇ ਬੱਚਿਆਂ ਨੂੰ ਹਰ ਸਮੇਂ ਟੋਪੀ ਪਹਿਨ ਕੇ ਰੱਖਦੇ ਹਨ। ਉਹ ਸੋਚਦੇ ਹਨ ਕਿ ਅਜਿਹਾ ਕਰਨ ਨਾਲ ਉਹ ਆਪਣੇ ਬੱਚੇ ਨੂੰ ਜ਼ੁਕਾਮ ਅਤੇ ਠੰਡ ਤੋਂ ਬਚਾ ਸਕਣਗੇ। ਤਾਂ ਕੀ ਛੋਟੇ ਬੱਚਿਆਂ ਨੂੰ ਹਰ ਸਮੇਂ ਟੋਪੀਆਂ ਪਹਿਨਾ (Babies Wear Cap) ਕੇ ਰੱਖਣਾ ਸੱਚਮੁੱਚ ਸਹੀ ਹੈ? ਆਓ ਜਾਂਦੇ ਹਾਂ...
ਡਾ: ਨਰਜੋਹਨ ਮੇਸ਼ਰਾਮ, Lead ਕੰਸਲਟੈਂਟ ਪੀਡੀਆਟ੍ਰਿਕ ਕ੍ਰਿਟੀਕਲ ਕੇਅਰ ਸਪੈਸ਼ਲਿਸਟ, ਅਪੋਲੋ ਹਸਪਤਾਲ, ਨਵੀਂ ਮੁੰਬਈ ਦੇ ਅਨੁਸਾਰ, "ਜੇਕਰ ਮੌਸਮ ਬਹੁਤ ਠੰਡਾ ਹੈ ਅਤੇ ਬੱਚਿਆਂ ਨੂੰ ਕਿਤੇ ਘਰ ਤੋਂ ਬਾਹਰ ਜਾਣਾ ਪੈਂਦਾ ਹੈ, ਤਾਂ ਉਨ੍ਹਾਂ ਨੂੰ ਟੋਪੀ ਜ਼ਰੂਰ ਪਵਾਉਣੀ ਚਾਹੀਦੀ ਹੈ। ਇਸ ਤਰ੍ਹਾਂ, ਬੱਚੇ ਨੂੰ ਸਰਦੀ ਨਹੀਂ ਲੱਗੇਗੀ।'' ਕੀ ਬੱਚੇ ਨੂੰ ਸੱਚਮੁੱਚ ਹਰ ਸਮੇਂ ਟੋਪੀ ਪਵਾ ਕੇ ਰੱਖਣੀ ਚਾਹੀਦੀ ਹੈ, ਤਾਂ ਇਹ ਸਹੀ ਨਹੀਂ ਹੈ ਕਿਉਂਕਿ ਹਰ ਸਮੇਂ ਟੋਪੀ ਪਹਿਨਣ ਨਾਲ ਬੱਚੇ ਨੂੰ ਨੁਕਸਾਨ ਹੋ ਸਕਦਾ ਹੈ। ਤੁਹਾਨੂੰ ਦੱਸ ਦੇਈਏ ਕਿ ਬੱਚੇ ਦੇ ਸਰੀਰ ਵਿੱਚ ਬਾਹਰੀ ਤਾਪਮਾਨ ਅਨੁਸਾਰ ਆਪਣੇ ਆਪ ਅਨੁਕੂਲ ਬਣਾਉਣ ਦੀ ਸਮਰੱਥਾ ਹੁੰਦੀ ਹੈ।
ਜੇ ਘਰ ਦੇ ਅੰਦਰ ਬਹੁਤ ਠੰਡ ਹੁੰਦੀ ਹੈ, ਤਾਂ ਬਹੁਤ ਸਾਰੇ ਮਾਪੇ ਬੱਚੇ ਨੂੰ ਜੁਰਾਬਾਂ, ਦਸਤਾਨੇ ਅਤੇ ਕੰਬਲ ਵਿੱਚ ਲਪੇਟ ਕੇ ਰੱਖਦੇ ਹਨ। ਇਸ ਤੋਂ ਇਲਾਵਾ, ਉਹ ਉਨ੍ਹਾਂ ਨੂੰ ਟੋਪੀ ਵੀ ਪਵਾ ਕੇ ਰੱਖਦੇ ਹਨ। ਹਰ ਸਮੇਂ ਟੋਪੀ ਪਹਿਨਣ ਨਾਲ ਬੱਚੇ ਨੂੰ ਬੇਚੈਨੀ ਹੋ ਸਕਦੀ ਹੈ। ਉਸਦਾ ਸਰੀਰ ਬਹੁਤ ਗਰਮ ਹੋ ਸਕਦਾ ਹੈ। ਇਸ ਲਈ ਜੇਕਰ ਤੁਸੀਂ ਘਰ 'ਚ ਰਹਿੰਦੇ ਹੋਏ ਆਪਣੇ ਬੱਚੇ ਨੂੰ ਟੋਪੀ ਪਹਿਨਾ ਰਹੇ ਹੋ ਤਾਂ ਇਕ ਵਾਰ ਜ਼ਰੂਰ ਦੇਖੋ ਕਿ ਉਸ ਦਾ ਸਰੀਰ ਗਰਮ ਤਾਂ ਨਹੀਂ ਹੋ ਰਿਹਾ। ਨਾਲ ਹੀ, ਜੇ ਬੱਚਾ ਸੌਂ ਰਿਹਾ ਹੈ, ਤਾਂ ਉਸਨੂੰ ਟੋਪੀ ਪਹਿਨਣ ਤੋਂ ਬਚੋ।"
ਹਰ ਸਮੇਂ ਬੱਚੇ ਨੂੰ ਟੋਪੀ ਪਵਾਉਣ ਦੇ ਨੁਕਸਾਨ
- ਜੇਕਰ ਮਾਤਾ-ਪਿਤਾ ਬੱਚੇ ਨੂੰ ਹਰ ਸਮੇਂ ਟੋਪੀ ਪਵਾ ਕੇ ਰੱਖਦੇ ਹਨ, ਤਾਂ ਉਹ ਸਿਰ ਵਿੱਚ ਖੁਜਲੀ ਤੋਂ ਪ੍ਰੇਸ਼ਨ ਹੋ ਸਕਦਾ ਹੈ।
- ਟੋਪੀ ਪਹਿਨਣ ਨਾਲ ਸਿਰ ਗਰਮ ਹੋ ਸਕਦਾ ਹੈ। ਜੇਕਰ ਕੈਪ ਬਹੁਤ ਜ਼ਿਆਦਾ ਤੰਗ ਹੈ, ਤਾਂ ਖੂਨ ਸੰਚਾਰ ਵੀ ਪ੍ਰਭਾਵਿਤ ਹੋ ਸਕਦਾ ਹੈ।
- ਜੇਕਰ ਤੁਹਾਡਾ ਬੱਚਾ ਟੋਪੀ ਪਹਿਨਦਾ ਹੈ, ਤਾਂ ਹਰ ਦੂਜੇ ਦਿਨ ਉਸਦੀ ਟੋਪੀ ਬਦਲੋ। ਹਰ ਰੋਜ਼ ਇੱਕੋ ਟੋਪੀ ਪਹਿਨਣ ਨਾਲ ਕੀਟਾਣੂ ਇਸ 'ਤੇ ਚਿਪਕ ਸਕਦੇ ਹਨ। ਇਸ ਨਾਲ ਬੱਚੇ ਦੀ ਚਮੜੀ 'ਤੇ ਬੁਰਾ ਪ੍ਰਭਾਵ ਪੈ ਸਕਦਾ ਹੈ।
- ਹਰ ਸਮੇਂ ਟੋਪੀ ਪਹਿਨਣ ਨਾਲ ਬੱਚੇ ਨੂੰ ਸਫਾਈ ਸੰਬੰਧੀ ਸਮੱਸਿਆਵਾਂ ਹੋ ਸਕਦੀਆਂ ਹਨ ਜਾਂ ਐਲਰਜੀ ਵਾਲੀਆਂ ਪ੍ਰਤੀਕ੍ਰਿਆਵਾਂ ਵੀ ਹੋ ਸਕਦੀਆਂ ਹਨ।
- ਜੇਕਰ ਤੁਸੀਂ ਘਰ ਦੇ ਅੰਦਰ ਰਹਿੰਦਿਆਂ ਆਪਣੇ ਬੱਚੇ ਨੂੰ ਟੋਪੀ ਪਹਿਨ ਕੇ ਰੱਖਦੇ ਹੋ, ਤਾਂ ਇਹ ਉਸਦੀ ਬੇਅਰਾਮੀ ਨੂੰ ਵਧਾ ਸਕਦਾ ਹੈ।
Disclaimer: ਇਸ ਲੇਖ ਵਿਚ ਦੱਸੇ ਗਏ ਤਰੀਕਿਆਂ ਅਤੇ ਸੁਝਾਵਾਂ ਨੂੰ ਅਪਣਾਉਣ ਤੋਂ ਪਹਿਲਾਂ,ਕਿਸੇ ਡਾਕਟਰ ਜਾਂ ਸਬੰਧਤ ਮਾਹਰ ਦੀ ਸਲਾਹ ਜ਼ਰੂਰ ਲਓ।
Check out below Health Tools-
Calculate Your Body Mass Index ( BMI )