ਕਈ ਬਿਮਾਰੀਆਂ ਨੂੰ ਜੜ੍ਹੋਂ ਪੁੱਟਣ ਦੀ ਤਾਕਤ ਰੱਖਦੀ ਹੈ ਜਾਮਣ ਦੀ ਗਿਟਕ, ਜਾਣ ਕੇ ਹੋ ਜਾਵੋਗੇ ਹੈਰਾਨ
ਖਾਣ ਵਿਚ ਸੁਆਦਲਾ ਹੋਣ ਦੇ ਨਾਲ-ਨਾਲ ਜਾਮਣ ਔਸ਼ਧੀ ਗੁਣਾਂ ਨਾਲ ਵੀ ਭਰੁਪੂਰ ਹੁੰਦਾ ਹੈ। ਇਸ ਤੋਂ ਇਲਾਵਾ ਇਸ ਦੀ ਗਿਟਕ ਵੀ ਕਈ ਕੰਮ ਆਉਂਦੀ ਹੈ। ਜਾਮਣ ਦੀ ਗਿਟਕ ਨੂੰ ਆਯੁਰਵੇਦ ਵਿਚ ਵੀ ਕਈ ਬੀਮਾਰੀਆਂ ਦੀ ਦਵਾਈ ਦੱਸਿਆ ਗਿਆ ਹੈ।
Benefits of Jamun: ਖਾਣ ਵਿਚ ਸੁਆਦਲਾ ਹੋਣ ਦੇ ਨਾਲ-ਨਾਲ ਜਾਮਣ ਔਸ਼ਧੀ ਗੁਣਾਂ ਨਾਲ ਵੀ ਭਰੁਪੂਰ ਹੁੰਦਾ ਹੈ। ਇਸ ਤੋਂ ਇਲਾਵਾ ਇਸ ਦੀ ਗਿਟਕ ਵੀ ਕਈ ਕੰਮ ਆਉਂਦੀ ਹੈ। ਇਹ ਫਲ ਸ਼ੂਗਰ, ਪੇਟ ਦੀਆਂ ਸਮੱਸਿਆਵਾਂ, ਬਲੱਡ ਪ੍ਰੈਸ਼ਰ, ਡੀਹਾਈਡ੍ਰੇਸ਼ਨ ਅਤੇ ਸਰੀਰ ਵਿਚ ਜਲਨ ਵਰਗੀਆਂ ਸਮੱਸਿਆਵਾਂ ਨੂੰ ਠੀਕ ਕਰਨ ਲਈ ਇਕ ਦਵਾਈ ਦੀ ਤਰ੍ਹਾਂ ਕੰਮ ਕਰਦਾ ਹੈ। ਜਾਮਣ ਦੀ ਗਿਟਕ ਨੂੰ ਆਯੁਰਵੇਦ ਵਿਚ ਵੀ ਕਈ ਬੀਮਾਰੀਆਂ ਦੀ ਦਵਾਈ ਦੱਸਿਆ ਗਿਆ ਹੈ। ਪਤੰਜਲੀ ਵਿਚ ਆਯੁਰਵੇਦਾਚਾਰੀਆ ਵਜੋਂ ਸੇਵਾ ਨਿਭਾਅ ਰਹੇ ਭੁਵਨੇਸ਼ ਪਾਂਡੇ ਦਾ ਕਹਿਣਾ ਹੈ ਕਿ ਜਾਮਣ ਦੀਆਂ ਗਿਟਕਾਂ ਦਾ ਪਾਊਡਰ ਬਣਾ ਕੇ ਸਵੇਰੇ-ਸ਼ਾਮ ਖਾਣ ਨਾਲ ਸ਼ੂਗਰ ਨੂੰ ਕੰਟਰੋਲ ਕੀਤਾ ਜਾ ਸਕਦਾ ਹੈ।
ਜਾਮਣ ਦੇ ਬੀਜਾਂ ਵਿੱਚ ਜੈਮਬੋਲਿਨ ਹੁੰਦਾ ਹੈ, ਜਿਸਦਾ ਹਾਈਪੋਗਲਾਈਸੀਮਿਕ ਪ੍ਰਭਾਵ ਹੁੰਦਾ ਹੈ ਜੋ ਬਲੱਡ ਸ਼ੂਗਰ ਦੇ ਪੱਧਰ ਨੂੰ ਨਿਯੰਤਰਿਤ ਕਰਨ ਵਿੱਚ ਮਦਦ ਕਰਦਾ ਹੈ। ਜਾਮਣ ਦੀਆਂ ਗਿਟਕਾਂ ਨਾਲ ਡੀਹਾਈਡ੍ਰੇਸ਼ਨ ਦੀ ਸਮੱਸਿਆ ਤੋਂ ਛੁਟਕਾਰਾ ਪਾਇਆ ਜਾ ਸਕਦਾ ਹੈ। ਜਾਮਣ ਆਪਣੇ ਅੰਦਰ ‘ਚ ਬਹੁਤ ਸਾਰਾ ਪਾਣੀ ਸੋਖ ਲੈਂਦਾ ਹੈ। ਇਸ ਦਾ ਸੇਵਨ ਗਰਮੀਆਂ ‘ਚ ਡੀਹਾਈਡ੍ਰੇਸ਼ਨ ਦੀ ਸਮੱਸਿਆ ਤੋਂ ਪੂਰੀ ਤਰ੍ਹਾਂ ਬਚਾ ਸਕਦਾ ਹੈ। ਇਸ ਤੋਂ ਇਲਾਵਾ ਜਦੋਂ ਵੀ ਤੁਹਾਨੂੰ ਸਿਰ ਅਤੇ ਗੋਡਿਆਂ ‘ਚ ਤੇਜ਼ ਜਲਨ ਦੀ ਸਮੱਸਿਆ ਹੋਵੇ ਤਾਂ ਤੁਸੀਂ ਜਾਮਣ ਦੇ ਬੀਜਾਂ ਦਾ ਪੇਸਟ ਬਣਾ ਕੇ ਉਸ ਨੂੰ ਕਿਸੇ ਕੱਪੜੇ ‘ਚ ਪਾ ਕੇ ਪ੍ਰਭਾਵਿਤ ਥਾਂ ‘ਤੇ ਲਗਾਓ, ਇਸ ਨਾਲ ਜਲਨ ਦੀ ਸਮੱਸਿਆ ਤੋਂ ਤੁਰੰਤ ਰਾਹਤ ਮਿਲੇਗੀ।
ਜਾਮਣ ਦੀਆਂ ਗਿਟਕਾਂ ਨਾਲ ਡੀਹਾਈਡ੍ਰੇਸ਼ਨ ਦੀ ਸਮੱਸਿਆ ਤੋਂ ਛੁਟਕਾਰਾ ਪਾਇਆ ਜਾ ਸਕਦਾ ਹੈ। ਜਾਮਣ ਆਪਣੇ ਅੰਦਰ ‘ਚ ਬਹੁਤ ਸਾਰਾ ਪਾਣੀ ਸੋਖ ਲੈਂਦਾ ਹੈ। ਇਸ ਦਾ ਸੇਵਨ ਗਰਮੀਆਂ ‘ਚ ਡੀਹਾਈਡ੍ਰੇਸ਼ਨ ਦੀ ਸਮੱਸਿਆ ਤੋਂ ਪੂਰੀ ਤਰ੍ਹਾਂ ਬਚਾ ਸਕਦਾ ਹੈ। ਇਸ ਤੋਂ ਇਲਾਵਾ ਜਦੋਂ ਵੀ ਤੁਹਾਨੂੰ ਸਿਰ ਅਤੇ ਗੋਡਿਆਂ ‘ਚ ਤੇਜ਼ ਜਲਨ ਦੀ ਸਮੱਸਿਆ ਹੋਵੇ ਤਾਂ ਤੁਸੀਂ ਜਾਮਣ ਦੇ ਬੀਜਾਂ ਦਾ ਪੇਸਟ ਬਣਾ ਕੇ ਉਸ ਨੂੰ ਕਿਸੇ ਕੱਪੜੇ ‘ਚ ਪਾ ਕੇ ਪ੍ਰਭਾਵਿਤ ਥਾਂ ‘ਤੇ ਲਗਾਓ, ਇਸ ਨਾਲ ਜਲਨ ਦੀ ਸਮੱਸਿਆ ਤੋਂ ਤੁਰਤ ਰਾਹਤ ਮਿਲੇਗੀ।
ਬਲੱਡ ਪ੍ਰੈਸ਼ਰ ਦੇ ਪੱਧਰ ਨੂੰ ਕੰਟਰੋਲ ਕਰਦੀ ਹੈ ਗਿਟਕ:
ਜਾਮਣ ਦੀਆਂ ਗਿਟਕਾਂ ਦੇ ਪਾਊਡਰ ਦਾ ਨਿਯਮਤ ਸੇਵਨ ਕਰਨ ਨਾਲ ਸਰੀਰ ‘ਚ ਕੋਲੈਸਟ੍ਰਾਲ ਦਾ ਪੱਧਰ ਕੰਟਰੋਲ ‘ਚ ਰਹਿੰਦਾ ਹੈ। ਇਹ ਖੂਨ ਵਿੱਚ ਚੰਗੇ ਐਚਡੀਐਲ ਕੋਲੇਸਟ੍ਰੋਲ ਨੂੰ ਵਧਾਉਂਦਾ ਹੈ ਅਤੇ ਮਾੜੇ ਕੋਲੇਸਟ੍ਰੋਲ ਐਲਡੀਐਲ ਨੂੰ ਘਟਾਉਂਦਾ ਹੈ। ਜਾਮਣ ਦੇ ਬੀਜਾਂ ਵਿੱਚ ਹਾਈਪੋਟੈਂਸਿਵ ਗੁਣ ਹੁੰਦੇ ਹਨ, ਜੋ ਬਲੱਡ ਪ੍ਰੈਸ਼ਰ ਦੇ ਪੱਧਰ ਨੂੰ ਕੰਟਰੋਲ ਕਰਨ ਵਿੱਚ ਮਦਦ ਕਰ ਸਕਦੇ ਹਨ।
ਪਾਚਨ ਸਮੱਸਿਆਵਾਂ ਦੂਰ ਕਰਦਾ ਹੈ ਜਾਮਣ:
ਜਾਮਣ ਦੇ ਬੀਜਾਂ ਦੀ ਵਰਤੋਂ ਕਰਨ ਨਾਲ ਪਾਚਨ ਸੰਬੰਧੀ ਸਮੱਸਿਆਵਾਂ ਵੀ ਦੂਰ ਹੁੰਦੀਆਂ ਹਨ। ਮਾਹਿਰਾਂ ਦਾ ਕਹਿਣਾ ਹੈ ਕਿ ਇਸ ਫਲ ਦੇ ਬੀਜਾਂ ਵਿੱਚ ਫਾਈਬਰ ਦੀ ਮਾਤਰਾ ਬਹੁਤ ਜ਼ਿਆਦਾ ਹੁੰਦੀ ਹੈ। ਇਸ ਨਾਲ ਅੰਤੜੀਆਂ ਦੀ ਸਮੱਸਿਆ ਦੂਰ ਹੋ ਜਾਂਦੀ ਹੈ। ਖਾਸ ਗੱਲ ਇਹ ਹੈ ਕਿ ਜਾਮਣ ਦੇ ਬੀਜਾਂ ‘ਚ ਕਾਰਮਿਨੇਟਿਵ ਗੁਣ ਹੁੰਦੇ ਹਨ, ਜੋ ਪੇਟ ਫੁੱਲਣ, ਬਦਹਜ਼ਮੀ ਅਤੇ ਪਾਚਨ ਸੰਬੰਧੀ ਹੋਰ ਬੀਮਾਰੀਆਂ ਨੂੰ ਦੂਰ ਕਰਨ ‘ਚ ਮਦਦ ਕਰਦੇ ਹਨ।
(Disclaimer: ਉੱਪਰ ਦਿੱਤੇ ਤੱਥ-ਜਾਣਕਾਰੀ ਆਮ ਜਾਣਕਾਰੀ 'ਤੇ ਅਧਾਰਿਤ ਹਨ। ਇਨ੍ਹਾਂ ਨੂੰ ਅਜ਼ਮਾਉਣ ਤੋਂ ਪਹਿਲਾਂ ਸਬੰਧਤ ਮਾਹਿਰਾਂ ਦੀ ਸਲਾਹ ਲਵੋ।)
Check out below Health Tools-
Calculate Your Body Mass Index ( BMI )