Gur and Ghee Benefits: ਅੱਜ ਦੀ ਪੀੜ੍ਹੀ ਨਹੀਂ ਜਾਣਦੀ ਘਿਓ ਤੇ ਗੁੜ ਦਾ ਕਮਾਲ, ਅਜਮਾ ਕੇ ਵੇਖੋ ਇਹ ਫਾਰਮੂਲਾ
Gur and Ghee Benefits: ਦਰਅਸਲ ਜੋ ਲੋਕ ਆਪਣਾ ਭਾਰ ਵਧਾਉਣ ਦੀ ਕੋਸ਼ਿਸ਼ ਕਰ ਰਹੇ ਹਨ, ਉਹ ਚੰਗੀ ਤਰ੍ਹਾਂ ਜਾਣਦੇ ਹਨ ਕਿ ਇਹ ਇੰਨਾ ਸੌਖਾ ਕੰਮ ਨਹੀਂ। ਜੇਕਰ ਤੁਸੀਂ ਵੀ ਭਾਰ ਵਧਾਉਣ ਦੇ ਉਪਾਅ ਲੱਭ ਰਹੇ ਹੋ ਤੇ ਭਾਰ ਕਿਵੇਂ ਵਧਾਇਆ ਜਾਵੇ, ਵਰਗੇ ਸਵਾਲਾਂ ਤੋਂ ਪ੍ਰੇਸ਼ਾਨ ਹੋ ਤਾਂ ਅੱਜ ਅਸੀਂ ਤੁਹਾਨੂੰ ਖਾਸ ਫਾਰਮੂਲਾ ਦੱਸਣ ਜਾ ਰਹੇ ਹਾਂ।
Gur and Ghee Benefits: ਅੱਜ ਦੀ ਪੀੜ੍ਹੀ ਪੀਜ਼ਾ ਕਲਚਰ ਵਿੱਚ ਫਸਣ ਕਰਕੇ ਘਿਓ ਤੇ ਗੁੜ ਦਾ ਕਮਾਲ ਨਹੀਂ ਜਾਣਦੀ। ਘਿਓ ਤੇ ਗੁੜ ਵਿੱਚ ਇੰਨੀ ਤਾਕਤ ਹੈ ਕਿ ਮਨੁੱਖ ਦੀ ਕਾਇਆ-ਕਲਪ ਕਰ ਸਕਦਾ ਹੈ। ਘਿਓ ਤੇ ਗੁੜ ਖਾਣ ਨਾਲ ਦੁੱਬਲਾ ਪਤਲਾ ਵਿਅਕਤੀ ਵੀ ਕੁਝ ਹੀ ਦਿਨਾਂ ਅੰਦਰ ਰਿਸ਼ਟ-ਪੁਸ਼ਟ ਦਿਖਾਈ ਦੇਣ ਲੱਗਦਾ ਹੈ। ਇਸ ਤੋਂ ਇਲਾਵਾ ਵੀ ਘਿਓ ਤੇ ਗੁੜ ਦੇ ਇੰਨੇ ਫਾਇਦੇ ਹਨ ਕਿ ਬੰਦਾ ਗਿਣਦੇ-ਗਿਣਦੇ ਥੱਕ ਜਾਏ ਪਰ ਅੱਜ ਅਸੀਂ ਸਿਰਫ ਭਾਰ ਵਧਾਉਣ ਦੀ ਗੱਲ ਕਰਾਂਗੇ।
ਦਰਅਸਲ ਜੋ ਲੋਕ ਆਪਣਾ ਭਾਰ ਵਧਾਉਣ ਦੀ ਕੋਸ਼ਿਸ਼ ਕਰ ਰਹੇ ਹਨ, ਉਹ ਚੰਗੀ ਤਰ੍ਹਾਂ ਜਾਣਦੇ ਹਨ ਕਿ ਇਹ ਇੰਨਾ ਸੌਖਾ ਕੰਮ ਨਹੀਂ। ਜੇਕਰ ਤੁਸੀਂ ਵੀ ਭਾਰ ਵਧਾਉਣ ਦੇ ਉਪਾਅ ਲੱਭ ਰਹੇ ਹੋ ਤੇ ਭਾਰ ਕਿਵੇਂ ਵਧਾਇਆ ਜਾਵੇ, ਵਰਗੇ ਸਵਾਲਾਂ ਤੋਂ ਪ੍ਰੇਸ਼ਾਨ ਹੋ ਤਾਂ ਅੱਜ ਅਸੀਂ ਤੁਹਾਨੂੰ ਖਾਸ ਫਾਰਮੂਲਾ ਦੱਸਣ ਜਾ ਰਹੇ ਹਾਂ। ਇਹ ਫਾਰਮੂਲਾ ਘਿਓ ਤੇ ਗੁੜ ਨਾਲ ਜੁੜਿਆ ਹੈ ਜਿਸ ਦੀ ਵਰਤੋਂ ਕਰਕੇ ਤੁਹਾਡੀ ਕਾਇਆ-ਕਲਪ ਹੋ ਜਾਏਗੀ।
ਇਹ ਵੀ ਪੜ੍ਹੋ: Health: ਜੇਕਰ ਜੋੜਾਂ ਦੇ ਦਰਦ ਤੋਂ ਪਾਉਣਾ ਚਾਹੁੰਦੇ ਰਾਹਤ, ਤਾਂ ਅਪਣਾਓ ਇਹ ਤਰੀਕਾ, ਕੁਝ ਹੀ ਮਿੰਟਾ 'ਚ ਮਿਲੇਗਾ ਆਰਾਮ
ਭਾਰ ਵਧਾਉਣ ਲਈ ਘਿਓ ਤੇ ਗੁੜ ਦੀ ਵਰਤੋਂ ਕਿਵੇਂ ਕਰੀਏ
ਕੁਦਰਤੀ ਤੌਰ 'ਤੇ ਭਾਰ ਵਧਾਉਣ ਦਾ ਇੱਕ ਆਸਾਨ ਤਰੀਕਾ ਇੱਥੇ ਸਾਂਝਾ ਕੀਤਾ ਗਿਆ ਹੈ। ਤੁਹਾਨੂੰ ਸਿਰਫ਼ ਘਿਓ ਤੇ ਗੁੜ ਦੀ ਲੋੜ ਹੈ। ਅਸੀਂ ਸਾਰੇ ਜਾਣਦੇ ਹਾਂ ਕਿ ਘਿਓ ਭਾਰ ਵਧਾਉਣ ਵਿੱਚ ਮਦਦ ਕਰਦਾ ਹੈ ਪਰ ਇੱਥੇ ਕੁਝ ਦਿਲਚਸਪ ਗੱਲ ਹੈ ਜੋ ਤੁਹਾਨੂੰ ਦੱਸਣਾ ਜ਼ਰੂਰੀ ਹੈ ਕਿ ਭਾਰ ਵਧਾਉਣ ਲਈ ਘਿਓ ਤੇ ਗੁੜ ਦੀ ਵਰਤੋਂ ਕਿਵੇਂ ਕੀਤੀ ਜਾਂਦੀ ਹੈ।
ਦਰਅਸਲ ਭਾਰ ਵਧਾਉਣ ਤੇ ਕਮਜ਼ੋਰੀ ਨੂੰ ਦੂਰ ਕਰਨ ਲਈ ਗੁੜ ਨੂੰ ਬਰਾਬਰ ਮਾਤਰਾ ਵਿੱਚ ਲੈਣਾ ਚਾਹੀਦਾ ਹੈ। ਇਹ ਤੁਹਾਡੇ ਸਰੀਰ ਨੂੰ ਤਾਕਤ ਤੇ ਊਰਜਾ ਦਿੰਦਾ ਹੈ। ਭੋਜਨ ਨਾਲ ਇਸ ਦਾ ਸੇਵਨ ਕਰਨ ਦਾ ਸਭ ਤੋਂ ਵਧੀਆ ਤਰੀਕਾ ਹੈ। ਇਹ ਫਾਰਮੂਲਾ ਵਰਤਣਾ ਸਿਰਫ ਇੱਕ ਚਮਚ ਦੇਸੀ ਗੁੜ ਤੇ ਇੱਕ ਚਮਚ ਦੇਸੀ ਗਾਂ ਦੇ ਘਿਓ ਨਾਲ ਸ਼ੁਰੂ ਕਰੋ।
ਇੱਕ ਵਾਰ ਜਦੋਂ ਤੁਸੀਂ ਇਸ ਨੂੰ ਦੋ ਹਫ਼ਤਿਆਂ ਲਈ ਲੈਂਦੇ ਹੋ, ਤਾਂ ਤੁਸੀਂ ਮਾਤਰਾ ਨੂੰ ਦੁੱਗਣਾ ਕਰ ਸਕਦੇ ਹੋ। ਤੁਸੀਂ ਇੱਕ ਮਹੀਨੇ ਤੱਕ ਲਗਾਤਾਰ ਇਸ ਦਾ ਸੇਵਨ ਕਰਨ ਤੋਂ ਬਾਅਦ ਹੀ ਮੱਝ ਦੇ ਘਿਓ 'ਤੇ ਸਵਿਚ ਕਰ ਸਕਦੇ ਹੋ। ਜਿਨ੍ਹਾਂ ਲੋਕਾਂ ਦਾ ਮੈਟਾਬੋਲਿਜ਼ਮ ਚੰਗਾ ਹੈ ਤੇ ਉਹ ਲੰਬੇ ਸਮੇਂ ਤੋਂ ਮੱਝ ਦੇ ਘਿਓ ਦਾ ਸੇਵਨ ਕਰ ਰਹੇ ਹਨ, ਉਹ ਮੱਝ ਦੇ ਘਿਓ ਨਾਲ ਸ਼ੁਰੂਆਤ ਕਰ ਸਕਦੇ ਹਨ।
ਇਹ ਵੀ ਪੜ੍ਹੋ: Health: ਸਰੀਰ 'ਚ ਇਨ੍ਹਾਂ ਥਾਵਾਂ 'ਤੇ ਸੋਜ ਹੋਣਾ ਹੋ ਸਕਦਾ ਖਤਰਨਾਕ, ਹੋ ਸਕਦੇ ਗੰਭੀਰ ਬਿਮਾਰੀ ਦੇ ਲੱਛਣ
Check out below Health Tools-
Calculate Your Body Mass Index ( BMI )