Onion Oil: ਕਦੇ ਤੁਸੀਂ ਵਰਤਿਆ ਪਿਆਜ਼ ਦਾ ਤੇਲ, ਫਾਇਦੇ ਜਾਣ ਕੇ ਹੋ ਜਾਓਗੇ ਹੈਰਾਨ
Onion Oil: ਪਿਆਜ਼ ਦਾ ਤੇਲ ਬਣਾਉਣ ਲਈ ਤੁਹਾਨੂੰ 200 ਮਿਲੀਲੀਟਰ ਨਾਰੀਅਲ ਤੇਲ, ਅੱਧਾ ਕੱਟਿਆ ਪਿਆਜ਼ ਤੇ ਇੱਕ ਕੱਪ ਕੜੀ ਪੱਤੇ ਦੀ ਲੋੜ ਹੈ। ਤੁਸੀਂ ਚਾਹੋ ਤਾਂ ਇਸ ਤੇਲ ਨੂੰ ਕੜ੍ਹੀ ਪੱਤੇ ਦੇ ਬਿਨਾਂ ਵੀ ਬਣਾ ਸਕਦੇ ਹੋ ਪਰ ਕੜੀ ਪੱਤੇ ਨੂੰ ਮਿਲਾ ਕੇ ਪਿਆਜ਼ ਦੇ ਤੇਲ ਦਾ ਪ੍ਰਭਾਵ ਵਧ ਜਾਂਦਾ ਹੈ।
Onion Oil: ਪਿਆਜ਼ ਨੂੰ ਖਾਣੇ ਵਿੱਚ ਵੱਖ-ਵੱਖ ਤਰੀਕਿਆਂ ਨਾਲ ਸ਼ਾਮਲ ਕੀਤਾ ਜਾਂਦਾ ਹੈ। ਆਮ ਤੌਰ ਉੱਪਰ ਪਿਆਜ਼ ਦੇ ਤੜਕੇ ਬਿਨਾ ਸਬਜ਼ੀ ਨੂੰ ਅਧੂਰਾ ਮੰਨਿਆ ਜਾਂਦਾ ਹੈ ਪਰ ਕੀ ਤੁਸੀਂ ਜਾਣਦੇ ਹੋ ਕਿ ਪਿਆਜ਼ ਤੋਂ ਤੇਲ ਵੀ ਬਣਾਇਆ ਜਾ ਸਕਦਾ ਹੈ। ਜੀ ਹਾਂ, ਪਿਆਜ਼ ਦਾ ਤੇਲ ਵਾਲਾਂ ਲਈ ਫਾਇਦੇਮੰਦ ਸਾਬਤ ਹੁੰਦਾ ਹੈ। ਪਿਆਜ਼ ਦਾ ਤੇਲ ਵਾਲਾਂ ਨੂੰ ਮੋਟਾ, ਸੰਘਣਾ ਤੇ ਮਜ਼ਬੂਤ ਬਣਾਉਣ ਵਿੱਚ ਕਾਰਗਰ ਹੈ। ਇਹ ਇੱਕ ਆਯੁਰਵੈਦਿਕ ਤੇਲ ਹੈ ਜੋ ਐਂਟੀਆਕਸੀਡੈਂਟ ਤੇ ਐਨਜ਼ਾਈਮ ਨਾਲ ਭਰਪੂਰ ਹੁੰਦਾ ਹੈ। ਇਸ ਤੇਲ ਨੂੰ ਲਾਉਣ ਨਾਲ ਡੈਂਡਰਫ ਦੀ ਸਮੱਸਿਆ ਵੀ ਦੂਰ ਹੋ ਜਾਂਦੀ ਹੈ।
ਘਰ ਵਿੱਚ ਪਿਆਜ਼ ਦਾ ਤੇਲ ਕਿਵੇਂ ਬਣਾਈਏ
ਪਿਆਜ਼ ਦਾ ਤੇਲ ਬਣਾਉਣ ਲਈ ਤੁਹਾਨੂੰ 200 ਮਿਲੀਲੀਟਰ ਨਾਰੀਅਲ ਤੇਲ, ਅੱਧਾ ਕੱਟਿਆ ਪਿਆਜ਼ ਤੇ ਇੱਕ ਕੱਪ ਕੜੀ ਪੱਤੇ ਦੀ ਲੋੜ ਹੈ। ਤੁਸੀਂ ਚਾਹੋ ਤਾਂ ਇਸ ਤੇਲ ਨੂੰ ਕੜ੍ਹੀ ਪੱਤੇ ਦੇ ਬਿਨਾਂ ਵੀ ਬਣਾ ਸਕਦੇ ਹੋ ਪਰ ਕੜੀ ਪੱਤੇ ਨੂੰ ਮਿਲਾ ਕੇ ਪਿਆਜ਼ ਦੇ ਤੇਲ ਦਾ ਪ੍ਰਭਾਵ ਵਧ ਜਾਂਦਾ ਹੈ।
ਸਭ ਤੋਂ ਪਹਿਲਾਂ ਪਿਆਜ਼ ਨੂੰ ਪੀਸ ਲਓ। ਇਸ ਵਿੱਚ ਕੜੀ ਪੱਤਾ ਮਿਲਾ ਕੇ ਪੇਸਟ ਬਣਾ ਲਓ। ਇੱਕ ਪੈਨ ਵਿੱਚ ਨਾਰੀਅਲ ਤੇਲ ਪਾਓ ਤੇ ਪਕਾਓ। ਇਸ ਤੇਲ ਨੂੰ ਕੁਝ ਦੇਰ ਤੱਕ ਗਰਮ ਕਰਨ ਤੋਂ ਬਾਅਦ ਇਸ ਵਿੱਚ ਪਿਆਜ਼ ਤੇ ਕੜੀ ਪੱਤਾ ਪਾ ਕੇ ਪਕਾਉਣ ਲਈ ਰੱਖ ਦਿਓ।
ਇਹ ਵੀ ਪੜ੍ਹੋ: Gur and Ghee Benefits: ਅੱਜ ਦੀ ਪੀੜ੍ਹੀ ਨਹੀਂ ਜਾਣਦੀ ਘਿਓ ਤੇ ਗੁੜ ਦਾ ਕਮਾਲ, ਅਜਮਾ ਕੇ ਵੇਖੋ ਇਹ ਫਾਰਮੂਲਾ
ਇਸ ਤੇਲ ਨੂੰ 5 ਤੋਂ 10 ਮਿੰਟ ਤੱਕ ਪਕਾਉਣ ਤੋਂ ਬਾਅਦ ਗੈਸ ਬੰਦ ਕਰ ਦਿਓ। ਇਸ ਤੇਲ ਨੂੰ ਠੰਢਾ ਕਰਕੇ ਛਾਣ ਕੇ ਸ਼ੀਸ਼ੀ ਵਿਚ ਰੱਖ ਲਓ। ਇਸ ਤੇਲ ਨਾਲ ਰੋਜ਼ਾਨਾ ਜਾਂ ਹਫ਼ਤੇ ਵਿੱਚ 2 ਤੋਂ 3 ਵਾਰ ਸਿਰ ਦੀ ਮਾਲਿਸ਼ ਕੀਤੀ ਜਾ ਸਕਦੀ ਹੈ। ਇਸ ਤੇਲ ਨੂੰ ਡੇਢ ਘੰਟੇ ਤੱਕ ਲਗਾਉਣ ਤੋਂ ਬਾਅਦ ਸਿਰ ਧੋ ਲਓ।
ਪਿਆਜ਼ ਦਾ ਤੇਲ ਲਾਉਣ ਦੇ ਫਾਇਦੇ
1. ਵਾਲਾਂ ਦੇ ਵਾਧੇ ਵਿੱਚ ਮਦਦ ਕਰਦਾ ਹੈ।
2. ਇਸ ਤੇਲ ਨਾਲ ਪਤਲੇ ਵਾਲਾਂ ਤੋਂ ਛੁਟਕਾਰਾ ਮਿਲਦਾ ਹੈ।
3. ਇਹ ਤੇਲ ਵਾਲਾਂ ਨੂੰ ਕਾਲੇ ਰੱਖਦਾ ਹੈ।
4. ਪਿਆਜ਼ ਦੇ ਤੇਲ ਨਾਲ ਖੋਪੜੀ ਦਾ pH ਪੱਧਰ ਸੰਤੁਲਿਤ ਰਹਿੰਦਾ ਹੈ।
5. ਇਸ ਤੇਲ ਨਾਲ ਵਾਲ ਨਰਮ ਰਹਿੰਦੇ ਹਨ।
ਇਹ ਵੀ ਪੜ੍ਹੋ: Sugar alternatives: ਖੰਡ ਸਿਹਤ ਲਈ ਬੇਹੱਦ ਖਤਰਨਾਕ! ਚੀਨੀ ਦੀ ਥਾਂ ਇਹ 6 ਚੀਜ਼ਾਂ ਡਾਈਟ 'ਚ ਕਰੋ ਸ਼ਾਮਲ
Check out below Health Tools-
Calculate Your Body Mass Index ( BMI )