Low Blood Pressure ਦੀ ਸਮੱਸਿਆ ਵੀ ਹੋ ਸਕਦੀ ਖਤਰਨਾਕ, ਆਹ ਲੱਛਣ ਨਜ਼ਰ ਆਉਣ ਤਾਂ ਹੋ ਜਾਓ ਸਾਵਧਾਨ
ਲੋਅ ਬਲੱਡ ਪ੍ਰੈਸ਼ਰ ਦੀ ਸਥਿਤੀ ਨੂੰ ਡਾਕਟਰੀ ਭਾਸ਼ਾ ਵਿੱਚ ਹਾਈਪਰਟੈਨਸ਼ਨ ਕਿਹਾ ਜਾਂਦਾ ਹੈ। ਜਦੋਂ ਤੁਹਾਡਾ ਬਲੱਡ ਪ੍ਰੈਸ਼ਰ 120/80 ਮਿਲੀਮੀਟਰ ਦੀ ਨਾਰਮਲ ਰੇਂਜ ਤੋਂ ਹੇਠਾਂ ਆਉਣਾ ਸ਼ੁਰੂ ਹੋ ਜਾਂਦਾ ਹੈ ਅਤੇ ਇਹ 90/60 ਤੋਂ ਹੇਠਾਂ ਚਲਾ ਜਾਂਦਾ ਹੈ, ਤਾਂ ਇਸਨੂੰ ਲੋਅ ਬੀਪੀ ਦੀ ਸਥਿਤੀ ਕਿਹਾ ਜਾਂਦਾ ਹੈ।
Low Blood Pressure: ਇਨ੍ਹੀਂ ਦਿਨੀਂ ਬਹੁਤ ਸਾਰੇ ਲੋਕ ਬਲੱਡ ਪ੍ਰੈਸ਼ਰ ਦੀ ਸਮੱਸਿਆ ਦਾ ਸਾਹਮਣਾ ਕਰ ਰਹੇ ਹਨ ਅਤੇ ਇਹ ਇੱਕ ਕਾਮਨ ਲਾਈਫਸਟਾਈਲ ਡਿਜ਼ਿਜ਼ ਬਣ ਗਈ ਹੈ। ਅਸੀਂ ਸਾਰਿਆਂ ਨੇ ਹਾਈ ਬੀਪੀ ਜਾਂ ਹਾਈ ਬਲੱਡ ਪ੍ਰੈਸ਼ਰ ਦੇ ਲੈਵਲ ਬਾਰੇ ਸੁਣਿਆ ਹੈ। ਪਰ, ਕੀ ਤੁਸੀਂ ਜਾਣਦੇ ਹੋ ਕਿ ਹਾਈ ਬੀਪੀ ਦੀ ਤਰ੍ਹਾਂ ਲੋਅ ਬਲੱਡ ਪ੍ਰੈਸ਼ਰ ਦਾ ਪੱਧਰ ਵੀ ਸਰੀਰ ਅਤੇ ਸਿਹਤ ਲਈ ਹਾਨੀਕਾਰਕ ਹੁੰਦਾ ਹੈ। ਤੁਹਾਨੂੰ ਇਹ ਜਾਣ ਕੇ ਹੈਰਾਨੀ ਹੋਵੇਗੀ ਕਿ ਹਾਈ ਬੀਪੀ ਜਾਂ ਹਾਈਪਰਟੈਨਸ਼ਨ ਦੀ ਤਰ੍ਹਾਂ ਲੋਅ ਬੀਪੀ ਦੀ ਸਮੱਸਿਆ ਵੀ ਬਹੁਤ ਆਮ ਹੈ।
ਹਾਲਾਂਕਿ, ਲੋਕ ਲੋਅ ਬਲੱਡ ਪ੍ਰੈਸ਼ਰ ਦੀ ਸਮੱਸਿਆ ਵੱਲ ਧਿਆਨ ਨਹੀਂ ਦਿੰਦੇ ਹਨ। ਇਸ ਦਾ ਇੱਕ ਵੱਡਾ ਕਾਰਨ ਇਹ ਹੈ ਕਿ ਲੋਕ ਬੀਪੀ ਦੇ ਲੱਛਣ ਹਾਈ ਬੀਪੀ ਦੇ ਲੱਛਣਾਂ ਵਾਂਗ ਗੰਭੀਰ ਜਾਂ ਤੇਜ਼ੀ ਨਾਲ ਦਿਖਾਈ ਨਹੀਂ ਦਿੰਦੇ। ਇਸੇ ਲਈ ਕਈ ਵਾਰ ਮਰੀਜ਼ਾਂ ਨੂੰ ਖੁਦ ਵੀ ਇਹ ਅਹਿਸਾਸ ਨਹੀਂ ਹੁੰਦਾ ਕਿ ਬੀਪੀ ਲੋਅ ਹੋ ਗਿਆ ਹੈ ਅਤੇ ਉਹ ਸਰੀਰ ਵਿੱਚ ਹੋਣ ਵਾਲੇ ਬਦਲਾਅ ਜਾਂ ਲੱਛਣਾਂ ਨੂੰ ਕਿਸੇ ਹੋਰ ਸਮੱਸਿਆ ਨਾਲ ਜੋੜ ਲੈਂਦਾ ਹੈ। ਆਓ ਜਾਣਦੇ ਹਾਂ ਲੋਅ ਬਲੱਡ ਪ੍ਰੈਸ਼ਰ ਹੋਣ 'ਤੇ ਸਰੀਰ 'ਚ ਕਿਹੜੇ ਲੱਛਣ ਨਜ਼ਰ ਆਉਂਦੇ ਹਨ ਅਤੇ ਇਸ ਲਈ ਕਿਹੜੇ ਬਚਾਅ ਕਾਰਗਰ ਹਨ।
ਇਹ ਵੀ ਪੜ੍ਹੋ: ਮਰਦਾਂ 'ਚ ਵੱਧ ਰਿਹਾ ਇਸ ਖਤਰਨਾਕ ਕੈਂਸਰ ਦਾ ਖਤਰਾ, ਆਹ ਲੱਛਣ ਨਜ਼ਰ ਆਉਂਦਿਆਂ ਹੀ ਤਰੁੰਤ ਜਾਓ ਡਾਕਟਰ ਕੋਲ
ਲੋਅ ਬਲੱਡ ਪ੍ਰੈਸ਼ਰ ਦੀ ਸਥਿਤੀ ਨੂੰ ਡਾਕਟਰੀ ਭਾਸ਼ਾ ਵਿੱਚ ਹਾਈਪਰਟੈਨਸ਼ਨ ਕਿਹਾ ਜਾਂਦਾ ਹੈ। ਜਦੋਂ ਤੁਹਾਡਾ ਬਲੱਡ ਪ੍ਰੈਸ਼ਰ 120/80 ਮਿਲੀਮੀਟਰ ਦੀ ਨਾਰਮਲ ਰੇਂਜ ਤੋਂ ਹੇਠਾਂ ਆਉਣਾ ਸ਼ੁਰੂ ਹੋ ਜਾਂਦਾ ਹੈ ਅਤੇ ਇਹ 90/60 ਤੋਂ ਹੇਠਾਂ ਚਲਾ ਜਾਂਦਾ ਹੈ, ਤਾਂ ਇਸਨੂੰ ਲੋਅ ਬੀਪੀ ਦੀ ਸਥਿਤੀ ਕਿਹਾ ਜਾਂਦਾ ਹੈ। ਬਲੱਡ ਪ੍ਰੈਸ਼ਰ ਘੱਟ ਹੋਣ ਕਾਰਨ ਅਜਿਹੇ ਲੱਛਣ ਦੇਖੇ ਜਾ ਸਕਦੇ ਹਨ-
ਗੰਭੀਰ ਸਿਰ ਦਰਦ ਅਤੇ ਕਮਜ਼ੋਰੀ
ਚੱਕਰ ਆਉਣੇ ਅਤੇ ਬੇਹੋਸ਼ ਹੋ ਜਾਣਾ
ਹੱਥ-ਪੈਰ ਠੰਡੇ ਹੋਣਾ
ਪਾਚਨ ਸੰਬੰਧੀ ਸਮੱਸਿਆਵਾਂ ਜਿਵੇਂ ਕਬਜ਼, ਐਸੀਡਿਟੀ, ਬਲੋਟਿੰਗ
ਚਮੜੀ ਦਾ ਰੰਗ ਫਿੱਕਾ ਪੈਣਾ
ਘੱਟ ਪਿਸ਼ਾਬ ਆਉਣਾ
ਅੱਖਾਂ ਅੱਗੇ ਹਨੇਰਾ ਆਉਣਾ
ਜਦੋਂ ਬਲੱਡ ਪ੍ਰੈਸ਼ਰ ਦਾ ਪੱਧਰ ਆਮ ਨਾਲੋਂ ਬਹੁਤ ਘੱਟ ਹੋ ਜਾਂਦਾ ਹੈ, ਤਾਂ ਤੁਸੀਂ ਘਰੇਲੂ ਉਪਾਅ ਦੇ ਤੌਰ 'ਤੇ ਸੇਂਧਾ ਨਮਕ ਦਾ ਸੇਵਨ ਕਰ ਸਕਦੇ ਹੋ। ਆਯੁਰਵੈਦਿਕ ਮਾਹਿਰ ਦਿਕਸ਼ਾ ਭਵਸਾਰ ਦੇ ਅਨੁਸਾਰ, ਇਹ ਨਮਕ, ਜਿਸ ਨੂੰ ਪਿੰਕ ਸਾਲਟ ਜਾਂ ਹਿਮਾਲੀਅਨ ਸਾਲਟ ਵੀ ਕਿਹਾ ਜਾਂਦਾ ਹੈ, ਤੁਹਾਡੇ ਬਲੱਡ ਪ੍ਰੈਸ਼ਰ ਦੇ ਪੱਧਰ ਨੂੰ ਆਮ ਰੱਖਣ ਵਿੱਚ ਮਦਦ ਕਰ ਸਕਦਾ ਹੈ।
ਇਦਾਂ ਕਰੋ ਸੇਵਨ
ਇੱਕ ਗਲਾਸ ਪਾਣੀ ਵਿੱਚ ਥੋੜ੍ਹਾ ਜਿਹਾ ਸੇਂਧਾ ਨਮਕ ਘੋਲ ਲਓ। ਫਿਰ, ਇਸ ਨੂੰ ਮਰੀਜ਼ ਨੂੰ ਪੀਣ ਲਈ ਦਿਓ। ਕੁਝ ਸਮੇਂ ਬਾਅਦ ਬਲੱਡ ਪ੍ਰੈਸ਼ਰ ਦਾ ਪੱਧਰ ਸੁਧਰਨਾ ਸ਼ੁਰੂ ਹੋ ਜਾਵੇਗਾ ਅਤੇ ਮਰੀਜ਼ ਵੀ ਠੀਕ ਮਹਿਸੂਸ ਕਰੇਗਾ।
ਇਹ ਵੀ ਪੜ੍ਹੋ: Lifestyle 'ਚ ਕਰ ਲਓ ਆਹ 10 ਬਦਲਾਅ, ਲਾਗੇ ਨਹੀਂ ਆਉਣਗੀਆਂ ਦਿਲ ਦੀਆਂ ਬਿਮਾਰੀਆਂ
Check out below Health Tools-
Calculate Your Body Mass Index ( BMI )