(Source: ECI/ABP News/ABP Majha)
World Health Organisation: ਇਕੱਲਾਪਣ ਇੱਕ ਗੰਭੀਰ ਮਾਨਸਿਕ ਬਿਮਾਰੀ, WHO ਨੇ ਦੱਸਿਆ ਖਤਰਨਾਕ
ਵਿਸ਼ਵ ਸਿਹਤ ਸੰਗਠਨ (WHO) ਨੇ ਇਕੱਲੇਪਣ ਨੂੰ ਗੰਭੀਰ ਬਿਮਾਰੀ ਦੱਸਿਆ ਹੈ। WHO ਦੇ ਅਨੁਸਾਰ, ਇਕੱਲਾਪਣ ਲੋਕਾਂ ਦੀ ਜਾਨ ਵੀ ਲੈ ਸਕਦਾ ਹੈ, ਇਹ ਇੱਕ ਅਜਿਹੀ ਗੰਭੀਰ ਬਿਮਾਰੀ ਹੈ ਜਿਸ ਕਾਰਨ ਨੌਜਵਾਨ ਡਿਪ੍ਰੈਸ਼ਨ ਵਿੱਚ ਜਾ ਸਕਦੇ ਹਨ।
ਕੋਵਿਡ ਤੋਂ ਬਾਅਦ ਦੁਨੀਆ ਭਰ ਵਿੱਚ ਮਾਨਸਿਕ ਬਿਮਾਰੀਆਂ ਵਿੱਚ ਤੇਜ਼ੀ ਨਾਲ ਵਾਧਾ ਹੋਇਆ ਹੈ। ਵਿਸ਼ਵ ਸਿਹਤ ਸੰਗਠਨ ਨੇ ਇਸ ਦਾ ਕਾਰਨ ਇਕੱਲੇਪਣ ਨੂੰ ਦੱਸਿਆ ਹੈ। ਵਿਸ਼ਵ ਸਿਹਤ ਸੰਗਠਨ (ਡਬਲਯੂਐਚਓ) ਦੇ ਅਨੁਸਾਰ, ਇਕੱਲਾਪਣ ਇੱਕ ਵਿਸ਼ਵਵਿਆਪੀ ਸਿਹਤ ਚਿੰਤਾ ਹੈ। ਇਹ ਬਹੁਤ ਸਾਰੇ ਲੋਕਾਂ ਨੂੰ ਘਾਤਕ ਬਿਮਾਰੀਆਂ ਵੱਲ ਧੱਕ ਰਿਹਾ ਹੈ। ਜਾਣੋ WHO ਨੇ ਇਕੱਲੇਪਣ ਬਾਰੇ ਕੀ ਚਿੰਤਾ ਜ਼ਾਹਰ ਕੀਤੀ ਹੈ।
ਇਕੱਲਾਪਣ
ਵਿਸ਼ਵ ਪੱਧਰ 'ਤੇ ਇਕੱਲਾਪਣ ਇੱਕ ਗੰਭੀਰ ਬਿਮਾਰੀ ਹੈ। ਇਕੱਲੇਪਣ ਕਾਰਨ ਲੋਕ ਕਈ ਕਾਰਨਾਂ ਕਰਕੇ ਆਪਣੀਆਂ ਜਾਨਾਂ ਗੁਆ ਰਹੇ ਹਨ। WHO ਦੇ ਅਨੁਸਾਰ, 15 ਸਿਗਰੇਟ ਪੀਣ ਨਾਲ ਜਿੰਨਾ ਖ਼ਤਰਾ ਹੁੰਦਾ ਹੈ, ਉੰਨਾ ਖਤਰਾ ਇਕੱਲੇਪਣ ਕਰਕੇ ਹੁੰਦਾ ਹੈ। ਇਕੱਲਾਪਣ ਇਕ ਗੰਭੀਰ ਬਿਮਾਰੀ ਹੈ, ਜਿਸ ਵਿਚ ਕਈ ਕਾਰਨਾਂ ਕਰਕੇ ਵਿਅਕਤੀ ਦੀ ਮੌਤ ਹੋ ਸਕਦੀ ਹੈ।
ਵਿਸ਼ਵ ਸਿਹਤ ਸੰਗਠਨ (WHO) ਨੇ ਇਕੱਲੇਪਣ ਨੂੰ ਵਿਸ਼ਵਵਿਆਪੀ ਸਿਹਤ ਚਿੰਤਾ ਘੋਸ਼ਿਤ ਕੀਤਾ ਹੈ। ਇੰਨਾ ਹੀ ਨਹੀਂ, WHO ਨੇ ਇਸ ਸਮੱਸਿਆ 'ਤੇ ਇਕ ਅੰਤਰਰਾਸ਼ਟਰੀ ਕਮਿਸ਼ਨ ਦਾ ਗਠਨ ਵੀ ਬਣਾਇਆ ਹੈ, ਜਿਸ ਦੀ ਅਗਵਾਈ ਅਮਰੀਕੀ ਸਰਜਨ ਜਨਰਲ ਡਾਕਟਰ ਵਿਵੇਕ ਮੂਰਤੀ ਅਤੇ ਅਫਰੀਕਨ ਯੂਨੀਅਨ ਦੇ ਯੁਵਾ ਰਾਜਦੂਤ ਚਿਡੋ ਮਪੇਮਬਾ ਕਰਨਗੇ। ਡਾਕਟਰ ਵਿਵੇਕ ਮੂਰਤੀ ਅਨੁਸਾਰ ਇਕੱਲਾਪਣ ਦਿਨ ਵਿਚ 15 ਸਿਗਰਟਾਂ ਪੀਣ ਜਿੰਨਾ ਖਤਰਨਾਕ ਹੈ। ਇਸ ਦੇ ਨਾਲ ਹੀ ਇਹ ਮੋਟਾਪੇ ਅਤੇ ਸਰੀਰਕ ਅਕਿਰਿਆਸ਼ੀਲਤਾ ਨਾਲ ਜੁੜੇ ਖ਼ਤਰੇ ਦਾ ਕਾਰਨ ਹੈ। ਮੌਜੂਦਾ ਸਮੇਂ ਵਿਚ ਇਕੱਲਤਾ ਨੌਜਵਾਨਾਂ ਦੇ ਨਾਲ-ਨਾਲ ਬਜ਼ੁਰਗਾਂ ਨੂੰ ਵੀ ਆਪਣਾ ਸ਼ਿਕਾਰ ਬਣਾ ਰਹੀ ਹੈ।
ਇਹ ਵੀ ਪੜ੍ਹੋ: Onion-Garlic Diet: ਕੱਚਾ ਪਿਆਜ਼ ਅਤੇ ਲਸਣ ਖਾਣ ਦੇ ਕੀ ਹਨ ਫਾਇਦੇ ਅਤੇ ਨੁਕਸਾਨ ? ਜਾਣ ਕੇ ਰਹਿ ਜਾਵੋਗੇ ਹੈਰਾਨ
ਇਕੱਲੇਪਣ ਦਾ ਨੁਕਸਾਨ
ਤੁਹਾਨੂੰ ਦੱਸ ਦਈਏ ਕਿ ਇਕੱਲੇਪਣ ਦੇ ਕਰਕੇ ਡਿਮੇਨਸ਼ੀਆ ਹੋਣ ਦਾ ਖ਼ਤਰਾ 50% ਅਤੇ ਕੋਰੋਨਰੀ ਆਰਟਰੀ ਬਿਮਾਰੀ ਜਾਂ ਸਟ੍ਰੋਕ ਦਾ ਖ਼ਤਰਾ 30% ਵੱਧ ਜਾਂਦਾ ਹੈ। ਇਸ ਦੇ ਨਾਲ ਹੀ ਇਹ ਨੌਜਵਾਨਾਂ ਦੀ ਉਮਰ ਘਟਾ ਰਿਹਾ ਹੈ। ਅੰਕੜਿਆਂ ਅਨੁਸਾਰ, 5% ਤੋਂ 15% ਕਿਸ਼ੋਰ ਇਕੱਲੇ ਹਨ। ਅਫਰੀਕਾ ਵਿੱਚ 12.7% ਕਿਸ਼ੋਰ ਇਕੱਲੇਪਣ ਦਾ ਅਨੁਭਵ ਕਰਦੇ ਹਨ, ਜਦੋਂ ਕਿ ਯੂਰਪ ਵਿੱਚ ਇਹ ਦਰ 5.3% ਹੈ।
ਤੁਹਾਨੂੰ ਦੱਸ ਦਈਏ ਕਿ ਸਕੂਲ ਵਿੱਚ ਇਕੱਲੇਪਣ ਦਾ ਅਨੁਭਵ ਕਰਨ ਵਾਲੇ ਨੌਜਵਾਨਾਂ ਵਿੱਚ ਯੂਨੀਵਰਸਿਟੀ ਛੱਡਣ ਦੀ ਜ਼ਿਆਦਾ ਸੰਭਾਵਨਾ ਹੁੰਦੀ ਹੈ। ਇਸ ਨਾਲ ਬਹੁਤ ਮਾੜੇ ਆਰਥਿਕ ਨਤੀਜੇ ਵੀ ਨਿਕਲ ਸਕਦੇ ਹਨ। ਕੰਮ 'ਤੇ ਅਲੱਗ-ਅਲੱਗ ਮਹਿਸੂਸ ਕਰਨਾ ਅਤੇ ਅਸਮਰਥਿਤ ਹੋਣਾ ਕੰਮ 'ਤੇ ਉਤਪਾਦਕਤਾ ਨੂੰ ਘਟਾਉਂਦਾ ਹੈ। ਇਸ ਤੋਂ ਇਲਾਵਾ ਇਹ ਕਈ ਮਾਨਸਿਕ ਰੋਗਾਂ ਦਾ ਕਾਰਨ ਬਣਦਾ ਹੈ। ਉਦਾਹਰਨ ਲਈ, ਨੌਜਵਾਨ ਡਿਪਰੈਸ਼ਨ ਅਤੇ ਬਾਈਪੋਲਰ ਡਿਸਆਰਡਰ ਤੋਂ ਪੀੜਤ ਹੋ ਸਕਦੇ ਹਨ। ਮਾਹਿਰਾਂ ਦੇ ਅਨੁਸਾਰ, ਜੇਕਰ ਤੁਸੀਂ ਬਹੁਤ ਇਕੱਲੇ ਮਹਿਸੂਸ ਕਰਦੇ ਹੋ, ਤਾਂ ਤੁਹਾਨੂੰ ਥੋੜਾ ਸਮਾਜਿਕ ਹੋਣ ਦੀ ਲੋੜ ਹੈ। ਕਈ ਵਾਰ ਆਪਣੇ ਆਪ ਨੂੰ ਬਾਹਰ ਜਾਣ ਅਤੇ ਦੋਸਤਾਂ ਨਾਲ ਬੈਠਣ ਲਈ ਮਜਬੂਰ ਕਰਨਾ ਪੈਂਦਾ ਹੈ। ਇਹ ਇਕੱਲੇਪਣ ਤੋਂ ਛੁਟਕਾਰਾ ਪਾਉਣ ਵਿਚ ਮਦਦ ਕਰਦਾ ਹੈ। ਮਾਹਿਰਾਂ ਅਨੁਸਾਰ ਜੇਕਰ ਸਮੱਸਿਆ ਗੰਭੀਰ ਹੋ ਜਾਂਦੀ ਹੈ ਤਾਂ ਤੁਰੰਤ ਡਾਕਟਰ ਨਾਲ ਸੰਪਰਕ ਕਰਨਾ ਚਾਹੀਦਾ ਹੈ। ਇਹ ਮਦਦ ਕਰੇਗਾ ਅਤੇ ਤੁਸੀਂ ਕੋਈ ਵੀ ਗਲਤ ਫੈਸਲਾ ਲੈਣ ਤੋਂ ਬਚ ਸਕੋਗੇ।
ਇਹ ਵੀ ਪੜ੍ਹੋ: ਲਾਲ ਜਾਂ ਹਰਾ... ਡਾਇਬਟੀਜ਼ ਮਰੀਜ਼ਾਂ ਲਈ ਕਿਹੜਾ ਸੇਬ ਹੈ ਬਿਹਤਰ ? ਜਾਣੋ ਐਕਸਪਰਟ ਦੀ ਰਾਏ
Check out below Health Tools-
Calculate Your Body Mass Index ( BMI )