Cold or Hot Water: ਸਰਦੀਆਂ ਵਿੱਚ ਠੰਢਾ, ਨੌਰਮਲ ਜਾਂ ਗਰਮ ਪਾਣੀ ਪੀਏ...ਆਖਰ ਮਿਲ ਹੀ ਗਿਆ ਸਵਾਲ ਦਾ ਸਹੀ ਜਵਾਬ
Cold or Hot Water in Winter: ਬਾਰਸ਼ ਮਗਰੋਂ ਤਾਪਮਾਨ ਲਗਾਤਾਰ ਡਿੱਗ ਰਿਹਾ ਹੈ। ਇਸ ਮੌਸਮ ਵਿੱਚ ਬਜ਼ੁਰਗ ਤੇ ਸਿਹਤ ਮਾਹਿਰ ਕਈ ਸਲਾਹਾਂ ਦਿੰਦੇ ਹਨ। ਇਸ ਦੌਰਾਨ ਇੱਕ ਸਵਾਲ ਅਹਿਮ ਬਣਿਆ ਰਹਿੰਦਾ ਹੈ ਕਿ ਠੰਢੇ ਮੌਸਮ ਵਿੱਚ ਗਰਮ ਪਾਣੀ ਪੀਤਾ ਜਾਏ ਜਾਂ ਫਿਰ ਠੰਢਾ।
Cold or Hot Water in Winter: ਉੱਤਰੀ ਭਾਰਤ ਵਿੱਚ ਸਰਦੀਆਂ ਦਾ ਮੌਸਮ ਸ਼ੁਰੂ ਹੋ ਗਿਆ ਹੈ। ਬਾਰਸ਼ ਮਗਰੋਂ ਤਾਪਮਾਨ ਲਗਾਤਾਰ ਡਿੱਗ ਰਿਹਾ ਹੈ। ਇਸ ਮੌਸਮ ਵਿੱਚ ਬਜ਼ੁਰਗ ਤੇ ਸਿਹਤ ਮਾਹਿਰ ਕਈ ਸਲਾਹਾਂ ਦਿੰਦੇ ਹਨ। ਇਸ ਦੌਰਾਨ ਇੱਕ ਸਵਾਲ ਅਹਿਮ ਬਣਿਆ ਰਹਿੰਦਾ ਹੈ ਕਿ ਠੰਢੇ ਮੌਸਮ ਵਿੱਚ ਗਰਮ ਪਾਣੀ ਪੀਤਾ ਜਾਏ ਜਾਂ ਫਿਰ ਠੰਢਾ।
ਉਂਝ ਇਸ ਮੌਸਮ ਵਿੱਚ ਲੋਕ ਅਕਸਰ ਠੰਢਾ ਪਾਣੀ ਪੀਣ ਤੋਂ ਵੀ ਪ੍ਰਹੇਜ਼ ਕਰਦੇ ਹਨ। ਉਨ੍ਹਾਂ ਨੂੰ ਲੱਗਦਾ ਹੈ ਕਿ ਸਰਦੀਆਂ 'ਚ ਠੰਢਾ ਪਾਣੀ ਪੀਣ ਨਾਲ ਸਿਹਤ ਖਰਾਬ ਹੋ ਸਕਦੀ ਹੈ। ਇਸ ਲਈ ਲੋਕ ਗਰਮ ਜਾਂ ਕੋਸੇ ਪਾਣੀ ਨੂੰ ਸਿਹਤ ਲਈ ਫਾਇਦੇਮੰਦ ਮੰਨਦੇ ਹਨ। ਹੁਣ ਸਵਾਲ ਇਹ ਹੈ ਕਿ ਕੀ ਲੋਕਾਂ ਨੂੰ ਸੱਚਮੁੱਚ ਗਰਮ ਪਾਣੀ ਪੀਣਾ ਚਾਹੀਦਾ ਹੈ ਤੇ ਸਰਦੀਆਂ ਵਿੱਚ ਠੰਢੇ ਪਾਣੀ ਤੋਂ ਬਚਣਾ ਚਾਹੀਦਾ ਹੈ? ਆਓ ਜਾਣਦੇ ਹਾਂ ਇਸ ਨਾਲ ਜੁੜੇ ਅਹਿਮ ਤੱਥ।
ਹੈਲਥਲਾਈਨ ਦੀ ਰਿਪੋਰਟ ਮੁਤਾਬਕ ਸਰਦੀਆਂ ਵਿੱਚ ਠੰਢਾ ਜਾਂ ਤਾਜ਼ਾ ਪਾਣੀ ਪੀਣ ਨਾਲ ਸਰੀਰ ਨੂੰ ਕੋਈ ਨੁਕਸਾਨ ਨਹੀਂ ਹੁੰਦਾ। ਇਸ ਗੱਲ ਦਾ ਕੋਈ ਵਿਗਿਆਨਕ ਸਬੂਤ ਨਹੀਂ ਕਿ ਠੰਢਾ ਜਾਂ ਨੌਰਮਲ ਪਾਣੀ ਪੀਣ ਨਾਲ ਸਿਹਤ ਨੂੰ ਨੁਕਸਾਨ ਹੋ ਸਕਦਾ ਹੈ। ਹਾਲਾਂਕਿ, ਜੇਕਰ ਤੁਸੀਂ ਜ਼ੁਕਾਮ, ਖੰਘ ਜਾਂ ਫਲੂ ਤੋਂ ਪੀੜਤ ਹੋ, ਤਾਂ ਤੁਹਾਨੂੰ ਅਜਿਹੀ ਸਥਿਤੀ ਵਿੱਚ ਠੰਢਾ ਪਾਣੀ ਪੀਣ ਤੋਂ ਬਚਣਾ ਚਾਹੀਦਾ ਹੈ, ਨਹੀਂ ਤਾਂ ਸਿਹਤ ਵਿਗੜ ਸਕਦੀ ਹੈ। ਸਿਹਤ ਮਾਹਿਰਾਂ ਮੁਤਾਬਕ ਸਰਦੀਆਂ ਵਿੱਚ ਵੀ ਹਰ ਕਿਸੇ ਨੂੰ ਸਹੀ ਮਾਤਰਾ ਵਿੱਚ ਪਾਣੀ ਪੀਣਾ ਚਾਹੀਦਾ ਹੈ, ਤਾਂ ਜੋ ਡੀਹਾਈਡ੍ਰੇਸ਼ਨ ਦਾ ਖਤਰਾ ਨਾ ਹੋਵੇ। ਹਾਲਾਂਕਿ ਜੇਕਰ ਤੁਹਾਨੂੰ ਠੰਢਾ ਜਾਂ ਨੌਰਮਲ ਪਾਣੀ ਪੀਣ ਵਿੱਚ ਕੋਈ ਸਮੱਸਿਆ ਆ ਰਹੀ ਹੈ ਤਾਂ ਤੁਸੀਂ ਡਾਕਟਰ ਦੀ ਸਲਾਹ ਲੈ ਸਕਦੇ ਹੋ।
ਹੁਣ ਗੱਲ ਗਰਮ ਪਾਣੀ ਦੀ ਕਰਦੇ ਹਾਂ। ਕਈ ਖੋਜਾਂ ਵਿੱਚ ਇਹ ਗੱਲ ਸਾਹਮਣੇ ਆਈ ਹੈ ਕਿ ਸਰਦੀਆਂ ਦੇ ਮੌਸਮ ਵਿੱਚ ਗਰਮ ਜਾਂ ਕੋਸਾ ਪਾਣੀ ਪੀਣ ਨਾਲ ਪਾਚਨ ਪ੍ਰਣਾਲੀ ਵਿੱਚ ਸੁਧਾਰ ਹੁੰਦਾ ਹੈ ਤੇ ਸਰੀਰ ਵਿੱਚੋਂ ਜ਼ਹਿਰੀਲੇ ਤੱਤਾਂ ਨੂੰ ਬਾਹਰ ਕੱਢਣ ਵਿੱਚ ਮਦਦ ਮਿਲਦੀ ਹੈ। ਹਾਲਾਂਕਿ, ਲੰਬੇ ਸਮੇਂ ਤੱਕ ਗਰਮ ਪਾਣੀ ਪੀਣ ਨਾਲ ਤੁਹਾਨੂੰ ਘੱਟ ਪਿਆਸ ਲੱਗਦੀ ਹੈ ਤੇ ਇਸ ਸਥਿਤੀ ਵਿੱਚ ਸਰੀਰ ਦੀ ਹਾਈਡ੍ਰੇਸ਼ਨ ਵਿਗੜ ਸਕਦੀ ਹੈ। ਇਸ ਲਈ ਪਾਣੀ ਜ਼ਿਆਦਾ ਗਰਮ ਨਹੀਂ ਹੋਣਾ ਚਾਹੀਦਾ ਤੇ ਸਮੇਂ-ਸਮੇਂ 'ਤੇ ਪੀਣਾ ਚਾਹੀਦਾ ਹੈ, ਤਾਂ ਜੋ ਡੀਹਾਈਡ੍ਰੇਸ਼ਨ ਤੋਂ ਬਚਿਆ ਜਾ ਸਕੇ।
ਕੁੱਲ ਮਿਲਾ ਕੇ ਇਹ ਕਿਹਾ ਜਾ ਸਕਦਾ ਹੈ ਕਿ ਸਰਦੀਆਂ 'ਚ ਕੋਸਾ ਪਾਣੀ ਪੀਣਾ ਫਾਇਦੇਮੰਦ ਹੁੰਦਾ ਹੈ ਪਰ ਨੌਰਮਲ ਪਾਣੀ ਪੀਣ ਨਾਲ ਵੀ ਸਰੀਰ ਨੂੰ ਕੋਈ ਨੁਕਸਾਨ ਨਹੀਂ ਹੁੰਦਾ। ਇਹ ਯਕੀਨੀ ਤੌਰ 'ਤੇ ਕਿਹਾ ਜਾ ਸਕਦਾ ਹੈ ਕਿ ਜੇਕਰ ਤੁਸੀਂ ਜ਼ੁਕਾਮ ਜਾਂ ਫਲੂ ਤੋਂ ਪੀੜਤ ਹੋ ਤਾਂ ਤੁਹਾਨੂੰ ਫਰਿੱਜ 'ਚ ਰੱਖਿਆ ਠੰਢਾ ਪਾਣੀ ਨਹੀਂ ਪੀਣਾ ਚਾਹੀਦਾ। ਅਜਿਹਾ ਕਰਨ ਨਾਲ ਨੱਕ ਬੰਦ ਹੋ ਸਕਦਾ ਹੈ।
Check out below Health Tools-
Calculate Your Body Mass Index ( BMI )