ਦੇਸ਼ ‘ਚ ਰਹੱਸਮਈ ਵਾਇਰਸ ਲੈ ਰਿਹਾ ਬੱਚਿਆਂ ਦੀ ਜਾਨ, ਮਾਪਿਆਂ ‘ਚ ਮੱਚਿਆ ਹੜਕੰਪ, ICMR ਟੀਮ ਕਰ ਰਹੀ ਜਾਂਚ
ਦੇਸ਼ ਦੇ ਵਿੱਚ ਇੱਕ ਰਹੱਸਮਈ ਵਾਇਰਸ ਬੱਚਿਆਂ ਦੇ ਵਿੱਚ ਤੇਜ਼ੀ ਦੇ ਨਾਲ ਫੈਲ ਰਿਹਾ ਹੈ। ਜਿਸ ਕਰਕੇ ਮਾਪਿਆਂ ਦੇ ਵਿੱਚ ਚਿੰਤਾ ਦਾ ਮਾਹੌਲ ਹੈ, ਪਿਛਲੇ ਇੱਕ ਹਫ਼ਤੇ ਦੌਰਾਨ ਗੁਜਰਾਤ ਦੇ ਇੱਕ ਜ਼ਿਲ੍ਹੇ ਦੇ ਵੱਖ-ਵੱਖ ਇਲਾਕਿਆਂ ਤੋਂ ਤਿੰਨ ਬੱਚਿਆਂ ਦੀ ਮੌਤ..

Mysterious Virus: ਗੁਜਰਾਤ ਦੇ ਪੰਚਮਹਲ ਜ਼ਿਲ੍ਹੇ ਵਿੱਚ ਮਾਨਸੂਨ ਦੀ ਸ਼ੁਰੂਆਤ ਨਾਲ ਹੀ ਬਿਮਾਰੀਆਂ ਦਾ ਖ਼ਤਰਾ ਵੀ ਵੱਧ ਗਿਆ ਹੈ। ਇੱਥੇ ਪਿਛਲੇ ਕੁਝ ਦਿਨਾਂ ਤੋਂ ਬੱਚਿਆਂ ਦੀ ਰਹੱਸਮਈ ਮੌਤ ਨੇ ਇਲਾਕੇ ਵਿੱਚ ਦਹਿਸ਼ਤ ਫੈਲਾ ਦਿੱਤੀ ਹੈ। ਪਿਛਲੇ ਇੱਕ ਹਫ਼ਤੇ ਦੌਰਾਨ ਜ਼ਿਲ੍ਹੇ ਦੇ ਵੱਖ-ਵੱਖ ਇਲਾਕਿਆਂ ਤੋਂ ਤਿੰਨ ਬੱਚਿਆਂ ਦੀ ਮੌਤ ਦੀਆਂ ਖਬਰਾਂ ਸਾਹਮਣੇ ਆਈਆਂ ਹਨ, ਜਦਕਿ ਇੱਕ ਬੱਚਾ ਵਰੋਦਰਾ ਦੇ ਐੱਸ.ਐੱਸ.ਜੀ ਹਸਪਤਾਲ ਵਿੱਚ ਇਲਾਜ ਅਧੀਨ ਹੈ।
ਰਹੱਸਮਈ ਵਾਇਰਸ ਬੱਚਿਆਂ ਦੀ ਲੈ ਰਿਹਾ ਜਾਨ
ਜ਼ਿਲ੍ਹੇ ਦੇ ਸ਼ਹਰਾ ਤਾਲੁਕਾ ਦੇ ਡੋਕਵਾ, ਗੋਧਰਾ ਤਾਲੁਕਾ ਦੇ ਖਜੂਰੀ ਅਤੇ ਹਾਲੋਲ ਤਾਲੁਕਾ ਦੇ ਜਾਂਬੁੜੀ ਪਿੰਡ ਦੇ ਬੱਚਿਆਂ ਦੀ ਮੌਤ ਹੋ ਚੁੱਕੀ ਹੈ। ਦੂਜੇ ਪਾਸੇ, ਗੋਧਰਾ ਤਾਲੁਕਾ ਦੇ ਕਰਸਾਣਾ ਪਿੰਡ ਦਾ ਇੱਕ ਬੱਚਾ ਵਰੋਦਰਾ ਦੇ ਐੱਸ.ਐੱਸ.ਜੀ ਹਸਪਤਾਲ ਵਿੱਚ ਭਰਤੀ ਹੈ। ਇਨ੍ਹਾਂ ਸਾਰਿਆਂ ਮਾਮਲਿਆਂ ਵਿੱਚ ਬੱਚਿਆਂ ਦੀ ਮੌਤ ਦਾ ਕਾਰਨ ਇੱਕ ਰਹੱਸਮਈ ਵਾਇਰਸ ਦੱਸਿਆ ਜਾ ਰਿਹਾ ਹੈ। ਇਸੇ ਨਾਲ, ਜ਼ਿਲ੍ਹਾ ਸਿਹਤ ਵਿਭਾਗ ਵੱਲੋਂ ਮੌਤਾਂ ਦੇ ਕਾਰਨਾਂ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਸ਼ੁਰੂਆਤੀ ਜਾਂਚ ਵਿੱਚ ਚਾਂਦੀਪੁਰਾ ਵਾਇਰਸ ਦੀ ਸ਼ੰਕਾ ਜਤਾਈ ਗਈ ਸੀ, ਪਰ ਮਰੇ ਹੋਏ ਬੱਚਿਆਂ ਦੀ ਰਿਪੋਰਟ ਵਿੱਚ ਚਾਂਦੀਪੁਰਾ ਵਾਇਰਸ ਨੈਗਟਿਵ ਪਾਇਆ ਗਿਆ ਹੈ।
ICMR ਦੀ ਟੀਮ ਜਾਂਚ 'ਚ ਲੱਗੀ
ਚਾਂਦੀਪੁਰਾ ਵਾਇਰਸ ਫੈਲਾਉਣ ਵਾਲੀ ਸੈਂਡ ਫਲਾਈ ਮੱਖੀ ਅਤੇ ਵਾਇਰਸ ਸਬੰਧੀ ਰਿਸਰਚ ਲਈ ICMR ਦੀ ਛੇ ਮੈਂਬਰੀ ਟੀਮ ਪੰਚਮਹਲ ਜ਼ਿਲ੍ਹੇ ਦੇ ਵੱਖ-ਵੱਖ ਪਿੰਡਾਂ 'ਚ ਪਹੁੰਚੀ ਹੈ। ਇੱਥੇ ਉਹ ਜਾਂਚ 'ਚ ਜੁੱਟੀ ਹੋਈ ਹੈ। ICMR ਪਾਂਡੀਚੇਰੀ ਦੀ ਟੀਮ ਨੇ ਜ਼ਿਲ੍ਹੇ ਦੇ ਕਈ ਪਿੰਡਾਂ ਵਿੱਚ ਕੱਚੇ ਮਕਾਨਾਂ ਦੀਆਂ ਕੰਧਾਂ ਦੀਆਂ ਦਰਾਰਾਂ ਵਿੱਚੋਂ ਖਾਸ ਵੈਕਿਊਮ ਮਸ਼ੀਨ ਦੀ ਮਦਦ ਨਾਲ ਸੈਂਡ ਫਲਾਈ ਮੱਖੀਆਂ ਨੂੰ ਰਿਸਰਚ ਲਈ ਫੜਿਆ ਹੈ। ਜ਼ਿਲ੍ਹਾ ਸਿਹਤ ਵਿਭਾਗ ਵੀ ਨਿਗਰਾਨੀ, ਦਵਾਈਆਂ ਦੇ ਛਿੜਕਾਅ ਅਤੇ ਕੱਚੇ ਮਕਾਨਾਂ ਦੀਆਂ ਕੰਧਾਂ ਦੀਆਂ ਦਰਾਰਾਂ ਭਰਨ ਦਾ ਕੰਮ ਕਰ ਰਿਹਾ ਹੈ, ਤਾਂ ਜੋ ਸੈਂਡ ਫਲਾਈ ਮੱਖੀ ਦੇ ਖਤਰੇ ਨੂੰ ਘਟਾਇਆ ਜਾ ਸਕੇ।
ਮੌਤ ਦਾ ਕਾਰਨ ਅਜੇ ਵੀ ਅਣਜਾਣ
ਫਿਲਹਾਲ ਬੱਚਿਆਂ ਦੀ ਮੌਤ ਦਾ ਅਸਲੀ ਕਾਰਨ ਹਜੇ ਤੱਕ ਸਾਹਮਣੇ ਨਹੀਂ ਆਇਆ। ICMR ਦੀ ਟੀਮ ਅਤੇ ਜ਼ਿਲ੍ਹਾ ਸਿਹਤ ਵਿਭਾਗ ਮਿਲ ਕੇ ਇਸ ਰਹੱਸਮਈ ਵਾਇਰਸ ਅਤੇ ਸੈਂਡ ਫਲਾਈ ਮੱਖੀ ਨੂੰ ਲੈ ਕੇ ਜਾਂਚ 'ਚ ਜੁੱਟੇ ਹੋਏ ਹਨ।
Check out below Health Tools-
Calculate Your Body Mass Index ( BMI )






















