ਇਸ ਦੇਸ਼ 'ਚ ਤੇਜ਼ੀ ਨਾਲ ਫੈਲ ਰਿਹਾ ਰਹੱਸਮਈ ਵਾਇਰਸ, ਲੋਕਾਂ ਨੂੰ ਆ ਰਹੀ ਖੂਨ ਵਾਲੀ ਖਾਂਸੀ, ਜਾਣੋ ਕਿਵੇਂ ਕਰੀਏ ਪਹਿਚਾਣ
ਇਸ ਰਹੱਸਮਈ ਵਾਇਰਸ ਦੀ ਪਹਿਚਾਣ ਕਰਨੀ ਬਹੁਤ ਔਖੀ ਹੋ ਰਹੀ ਹੈ, ਕਿਉਂਕਿ ਇਸ ‘ਤੇ ਨਾ ਕੋਈ ਐਂਟੀਬਾਇਟਿਕਸ ਅਸਰ ਕਰ ਰਹੀਆਂ ਹਨ, ਤੇ ਨਾ ਹੀ ਫਲੂ, ਕੋਵਿਡ ਜਾਂ ਹੋਰ ਟੈਸਟ ਪੌਜ਼ੀਟਿਵ ਆ ਰਹੇ ਹਨ। ਦੂਜੇ ਪਾਸੇ ਮਰੀਜ਼ਾਂ ਦੀ ਗਿਣਤੀ ਲਗਾਤਾਰ ਵੱਧ ਰਹੀ ਹੈ

Mystery Virus: ਭਾਰਤ ਹੀ ਨਹੀਂ, ਸਾਰੀ ਦੁਨੀਆ ‘ਚ ਵੱਖ-ਵੱਖ ਵਾਇਰਸ ਫੈਲਣ ਦੀਆਂ ਖ਼ਬਰਾਂ ਆਉਂਦੀਆਂ ਰਹਿੰਦੀਆਂ ਹਨ, ਜਿਨ੍ਹਾਂ ਵਿੱਚੋਂ ਕੁਝ ਬਹੁਤ ਹੀ ਘਾਤਕ ਵੀ ਹੁੰਦੇ ਹਨ। ਹਾਲ ਹੀ ਵਿੱਚ, ਰੂਸ ‘ਚ ਇੱਕ ਰਹੱਸਮਈ ਵਾਇਰਸ ਫੈਲਣ ਦੀ ਖ਼ਬਰ ਸਾਹਮਣੇ ਆਈ ਹੈ, ਜਿਸ ਕਾਰਨ ਲੋਕ ਕਾਫ਼ੀ ਚਿੰਤਤ ਹਨ। ਦੱਸਿਆ ਜਾ ਰਿਹਾ ਹੈ ਕਿ ਇਸ ਵਾਇਰਸ ਨਾਲ ਸੰਕਰਮਿਤ ਲੋਕਾਂ ਨੂੰ ਤੇਜ਼ ਬੁਖ਼ਾਰ ਦੇ ਨਾਲ ਖੂਨ ਵਾਲੀ ਖੰਘ ਹੋ ਰਹੀ ਹੈ, ਜੋ ਗੰਭੀਰ ਚਿੰਤਾ ਦਾ ਵਿਸ਼ਾ ਬਣ ਗਿਆ ਹੈ।
ਇਸ ਰਹੱਸਮਈ ਵਾਇਰਸ ਨਾਲ ਪ੍ਰਭਾਵਿਤ ਮਰੀਜ਼ਾਂ ਦੇ ਕੋਵਿਡ-19 ਅਤੇ ਫਲੂ ਦੇ ਟੈਸਟ ਨੈਗਟਿਵ ਆਏ ਹਨ, ਜਿਸ ਕਾਰਨ ਇਹ ਸਮਝਣਾ ਮੁਸ਼ਕਲ ਹੋ ਗਿਆ ਹੈ ਕਿ ਆਖ਼ਿਰ ਇਹ ਕਿਹੜਾ ਵਾਇਰਸ ਹੈ ਜੋ ਲੋਕਾਂ ਨੂੰ ਪ੍ਰਭਾਵਿਤ ਕਰ ਰਿਹਾ ਹੈ। ਆਓ ਜਾਣੀਏ ਇਸ ਵਾਇਰਸ ਬਾਰੇ ਕੁਝ ਮਹੱਤਵਪੂਰਨ ਜਾਣਕਾਰੀ।
ਐਂਟੀਬਾਇਟਿਕਸ ਵੀ ਨਹੀਂ ਕਰ ਰਹੀਆਂ ਅਸਰ
ਖ਼ਬਰਾਂ ਮੁਤਾਬਕ, ਇਸ ਵਾਇਰਸ ਦੇ ਇਲਾਜ ਲਈ ਐਂਟੀਬਾਇਟਿਕਸ ਦੀ ਵਰਤੋਂ ਕੀਤੀ ਜਾ ਰਹੀ ਹੈ, ਪਰ ਮਰੀਜ਼ਾਂ ‘ਤੇ ਇਸ ਦਾ ਕੋਈ ਪ੍ਰਭਾਵ ਨਜ਼ਰ ਨਹੀਂ ਆ ਰਿਹਾ। ਇਸ ਕਾਰਨ ਬਿਮਾਰ ਲੋਕਾਂ ਦਾ ਇਲਾਜ ਕਰਨਾ ਹੋਰ ਵੀ ਔਖਾ ਹੋ ਗਿਆ ਹੈ।
ਵਾਇਰਸ ਦੀ ਪਹਿਚਾਣ ਕਰਨੀ ਹੋ ਰਹੀ ਮੁਸ਼ਕਲ
ਰੂਸ ਵਿੱਚ ਫੈਲ ਰਹੇ ਇਸ ਰਹੱਸਮਈ ਵਾਇਰਸ ਦੀ ਪਹਿਚਾਣ ਕਰਨੀ ਬਹੁਤ ਔਖੀ ਹੋ ਰਹੀ ਹੈ, ਕਿਉਂਕਿ ਇਸ ‘ਤੇ ਨਾ ਕੋਈ ਐਂਟੀਬਾਇਟਿਕਸ ਅਸਰ ਕਰ ਰਹੀਆਂ ਹਨ, ਤੇ ਨਾ ਹੀ ਫਲੂ, ਕੋਵਿਡ ਜਾਂ ਹੋਰ ਟੈਸਟ ਪੌਜ਼ੀਟਿਵ ਆ ਰਹੇ ਹਨ। ਦੂਜੇ ਪਾਸੇ ਮਰੀਜ਼ਾਂ ਦੀ ਗਿਣਤੀ ਲਗਾਤਾਰ ਵੱਧ ਰਹੀ ਹੈ। ਇਸ ਸਥਿਤੀ ਨੂੰ ਵੇਖਦੇ ਹੋਏ ਡਾਕਟਰਾਂ ਵੱਲੋਂ ਲੋਕਾਂ ਨੂੰ ਸਾਵਧਾਨ ਰਹਿਣ ਦੀ ਸਲਾਹ ਦਿੱਤੀ ਜਾ ਰਹੀ ਹੈ, ਤਾਂ ਜੋ ਉਹ ਇਸ ਵਾਇਰਸ ਤੋਂ ਬਚ ਸਕਣ।
ਰਹੱਸਮਈ ਵਾਇਰਸ ਦੀ ਪਹਿਚਾਣ ਕਿਵੇਂ ਕਰੀਏ?
ਜਾਣਕਾਰੀ ਮੁਤਾਬਕ, ਇਸ ਵਾਇਰਸ ਨਾਲ ਪੀੜਤ ਮਰੀਜ਼ਾਂ ਵਿੱਚ ਸ਼ੁਰੂਆਤੀ ਲੱਛਣ ਫਲੂ ਵਰਗੇ ਹੁੰਦੇ ਹਨ, ਜੋ ਹੌਲੀ-ਹੌਲੀ ਗੰਭੀਰ ਹੋਣ ਲੱਗਦੇ ਹਨ। ਇਸ ਦੇ ਕੁਝ ਮੁੱਖ ਲੱਛਣ ਹੇਠ ਦਿੱਤੇ ਗਏ ਹਨ:
ਸਰੀਰ ਵਿੱਚ ਦਰਦ ਅਤੇ ਹਾਲਤ ਤੇਜ਼ੀ ਨਾਲ ਵਿਗੜਣੀ
ਤੇਜ਼ ਖਾਂਸੀ ਕਾਰਨ ਮਰੀਜ਼ ਰੋਣ ਲੱਗਦੇ ਹਨ
ਖੂਨ ਵਾਲੀ ਖਾਂਸੀ ਹੋਣੀ
ਸੰਕਰਮਣ ਤੋਂ ਕਿਵੇਂ ਰਹੀਏ ਸੁਰੱਖਿਅਤ
ਕਿਸੇ ਵੀ ਤਰ੍ਹਾਂ ਦੇ ਸੰਕਰਮਣ ਤੋਂ ਆਪਣੇ ਆਪ ਨੂੰ ਬਚਾਉਣ ਲਈ ਸਾਫ-ਸਫ਼ਾਈ 'ਤੇ ਧਿਆਨ ਦੇਣਾ ਬਹੁਤ ਜ਼ਰੂਰੀ ਹੈ। ਡਾਕਟਰਾਂ ਵੱਲੋਂ ਦਿੱਤੇ ਹਰ ਨਿਰਦੇਸ਼ ਦੀ ਪਾਲਣਾ ਕਰੋ। ਹੱਥਾਂ ਨੂੰ ਵਾਰ-ਵਾਰ ਧੋਣ ਦੀ ਆਦਤ ਬਣਾਓ ਅਤੇ ਆਪਣੀ ਡਾਈਟ ਵਿੱਚ ਸੰਤੁਲਿਤ ਆਹਾਰ ਸ਼ਾਮਲ ਕਰੋ।
Disclaimer: ਖ਼ਬਰਾਂ ਵਿੱਚ ਦਿੱਤੀ ਗਈ ਕੁਝ ਜਾਣਕਾਰੀ ਮੀਡੀਆ ਰਿਪੋਰਟਾਂ 'ਤੇ ਅਧਾਰਤ ਹੈ। ਕਿਸੇ ਵੀ ਸੁਝਾਅ ਨੂੰ ਲਾਗੂ ਕਰਨ ਤੋਂ ਪਹਿਲਾਂ, ਤੁਹਾਨੂੰ ਸਬੰਧਤ ਮਾਹਿਰ ਦੀ ਸਲਾਹ ਜ਼ਰੂਰ ਲੈਣੀ ਚਾਹੀਦੀ ਹੈ।
Check out below Health Tools-
Calculate Your Body Mass Index ( BMI )






















